Punjabi Girl Died in Canada: ਕੈਨੇਡਾ ਤੋਂ ਆਈ ਬੇਹੱਦ ਮੰਦਭਾਗੀ ਖ਼ਬਰ, ਨਿਆਗਰਾ ਫਾਲ ‘ਚ ਡਿੱਗਣ ਕਾਰਨ ਜਲੰਧਰ ਦੀ ਕੁੜੀ ਦੀ ਮੌਤ
Punjabi Girl Died in Niagara Falls:ਕੈਨੇਡਾ ਵਿੱਚ ਨਿਆਗਰਾ ਫਾਲ 'ਚ ਡਿੱਗਣ ਕਾਰਨ ਜਲੰਧਰ ਦੇ ਲੋਹੀਆਂ ਖ਼ਾਸ ਦੀ ਰਹਿਣ ਵਾਲੀ 21 ਸਾਲਾ ਕੁੜੀ ਦੀ ਦਰਦਨਾਕ ਮੌਤ। ਜਵਾਨ ਕੁੜੀ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਵਿਚ ਮਾਤਮ ਛਾ ਗਿਆ ਹੈ।
NRI NEWS: ਕੈਨੇਡਾ ਤੋਂ ਬੇਹੱਦ ਹੀ ਮੰਗਭਾਗੀ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਵਿੱਚ ਨਿਆਗਰਾ ਫਾਲ (Niagara Falls) ‘ਚ ਡਿੱਗਣ ਕਾਰਨ ਜਲੰਧਰ ਦੇ ਲੋਹੀਆਂ ਖ਼ਾਸ ਦੀ ਰਹਿਣ ਵਾਲੀ 21 ਸਾਲਾ ਕੁੜੀ ਦੀ ਦਰਦਨਾਕ ਮੌਤ ਹੋ ਗਈ। ਦੱਸਦੀਏ ਕਿ ਮ੍ਰਿਤਕ ਕੂੜੀ ਦੀ ਪਛਾਣ ਪੂਨਮਦੀਪ ਕੌਰ ਵਾਸੀ ਪਿੰਡ ਫੁੱਲ ਘੁੱਦੂਵਾਲ ਲੋਹੀਆਂ ਖ਼ਾਸ ਵਜੋਂ ਹੋਈ ਹੈ।


