7 ਸਾਲਾਂ ਤੋਂ ਥਾਈਲੈਂਡ ਜੇਲ੍ਹ ‘ਚ ਬੰਦ ਸੋਹਨ ਸਿੰਘ ਪਰਤਿਆ ਭਾਰਤ, ਵਿਧਾਇਕ ਗਰੇਵਾਲ ਨੇ ਕੀਤੀ ਮਦਦ
ਗਰੇਵਾਲ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਵਿਦੇਸ਼ੀ ਧਰਤੀ ਤੇ ਫਸਿਆ ਹੋਵੇ ਤਾਂ ਉਨ੍ਹਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ

ਲੁਧਿਆਣਾ ਨਿਊਜ: ਲੁਧਿਆਣਾ ਦੇ ਰਹਿਣ ਵਾਲੇ ਸੋਹਨ ਸਿੰਘ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਥਾਈਲੈਂਡ ਦੀ ਧਰਤੀ ਤੇ 2010 ਵਿੱਚ ਗਏ ਸਨ ਅਤੇ ਲਮਾ ਸਮਾਂ ਉਥੇ ਕੰਮ ਕਰਨ ਤੋਂ ਬਾਅਦ 2015 ਵਿੱਚ ਥਾਈਲੈਂਡ ਸਰਕਾਰ ਨੇ ਸੋਹਨ ਸਿੰਘ ਨੂੰ ਬਰਮਾਂ ਦਾ ਨਾਗਰਿਕ ਦੱਸਦਿਆਂ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਸੀ। ਇਥੇ ਦੱਸਣਯੋਗ ਹੈ ਕਿ ਜੇਲ੍ਹ ਵਿੱਚ ਸੋਹਨ ਸਿੰਘ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਵਿਦੇਸ਼ੀ ਜੇਲ੍ਹਾਂ ਵਿਚ ਜ਼ਿਆਦਾਤਰ ਖਾਣਾ ਨੌਨਵੈਜ ਹੁੰਦਾ ਹੈ। ਜਿਸ ਨੂੰ ਸੋਹਣ ਸਿੰਘ ਨੇ ਨਹੀਂ ਖਾਧਾ ਗਿਆ ਅਤੇ ਉਹ ਇੱਕ ਟਾਇਮ ਮਿਲਣ ਵਾਲੀ ਖਿਚੜੀ ਨੂੰ ਖਾ ਕੇ ਗੁਜ਼ਾਰਾ ਕਰਦਾ ਸੀ। 7 ਸਾਲ ਦੀ ਜੇਲ ਕੱਟਣ ਤੋਂ ਬਾਅਦ ਉਸ ਦਾ ਸੰਪਰਕ ਇੱਕ ਸੰਸਥਾ ਦੇ ਨਾਲ ਹੋਇਆ ਜਿਸ ਵੱਲੋਂ ਉਸ ਦੀ ਮਦਦ ਕੀਤੀ ਗਈ ਅਤੇ ਉਸਨੂੰ ਬਾਹਰ ਕਢਿਆ ਗਿਆ। ਉਧਰ, ਇਸ ਸੰਬੰਧ ਵਿੱਚ ਲੁਧਿਆਣਾ ਦੇ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਇਸ ਸਬੰਧੀ ਪ੍ਰੈਸ ਵਾਰਤਾਕਰ ਜਾਣਕਾਰੀ ਸਾਂਝੀ ਕੀਤੀ।