ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਮੌਤ ਨਾਲ ਜਿੰਦਗੀ ਦੀ ਜੰਗ ਲੜ ਰਿਹਾ ਲੀਬੀਆ ਤੋਂ ਪਰਤਿਆ ਅਨਮੋਲ ਸਿੰਘ, ਫਰਜ਼ੀ ਟ੍ਰੈਵਲ ਏਜੰਟਾਂ ਤੋਂ ਬੱਚਣ ਦੀ ਕੀਤੀ ਅਪੀਲ

ਭਾਰਤ ਪਰਤਣ ਤੋਂ ਬਾਅਦ 17 ਨੌਜਵਾਨਾਂ ਨੇ ਆਪਣੇ ਪਰਿਵਾਰਾਂ ਅਤੇ ਮੀਡੀਆ ਨੂੰ ਆਪਣੀ ਦਰਦ ਭਰੀ ਕਹਾਣੀ ਦੱਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬੰਧਕ ਬਣਾਇਆ ਗਿਆ। ਉਹ ਟਾਇਲਟ ਦਾ ਪਾਣੀ ਪੀਂਦੇ ਸਨ। ਖਾਣੇ ਦੇ ਨਾਂ 'ਤੇ ਦੋ-ਤਿੰਨ ਦਿਨਾਂ 'ਚ ਇਕ ਵਾਰ ਰੁੱਖੀ- ਸੁੱਖੀ ਰੋਟੀ ਹੀ ਦਿੱਤੀ ਜਾਂਦੀ ਸੀ।

ਮੌਤ ਨਾਲ ਜਿੰਦਗੀ ਦੀ ਜੰਗ ਲੜ ਰਿਹਾ ਲੀਬੀਆ ਤੋਂ ਪਰਤਿਆ ਅਨਮੋਲ ਸਿੰਘ, ਫਰਜ਼ੀ ਟ੍ਰੈਵਲ ਏਜੰਟਾਂ ਤੋਂ ਬੱਚਣ ਦੀ ਕੀਤੀ ਅਪੀਲ
Follow Us
davinder-kumar-jalandhar
| Updated On: 25 Aug 2023 11:17 AM

ਲੱਖਾਂ ਰੁਪਏ ਖਰਚ ਕੇ ਵਿਦੇਸ਼ ਜਾਣ ਵਾਲੇ ਲੋਕ ਲਗਾਤਾਰ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ। ਇਸੇ ਹੀ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ ਜਲੰਧਰ ਦੀ ਕਾਲੀਆ ਕਲੋਨੀ ਫੇਜ਼-2 ਦਾ ਰਹਿਣ ਵਾਲਾ ਨੌਜਵਾਨ ਅਨਮੋਲ ਸਿੰਘ, ਜਿਸਨੂੰ ਇਟਲੀ ਭੇਜਣ ਦਾ ਦੱਸ ਕੇ ਲੀਬੀਆ ਭੇਜ ਦਿੱਤਾ ਗਿਆ। ਅਨਮੋਲ ਨੇ ਇਟਲੀ ਜਾਣ ਲਈ ਟ੍ਰੈਵਲ ਏਜੰਟ ਨੂੰ 20 ਲੱਖ ਰੁਪਏ ਦਿੱਤੇ ਸਨ, ਪਰ ਨਾ ਤਾਂ ਉਹ ਇਟਲੀ ਪਹੁੰਚਿਆ ਅਤੇ ਨਾ ਹੀ ਉਸਨੂੰ ਉਸਦੇ ਪੈਸੇ ਵਾਪਸ ਮਿਲੇ, ਸਗੋਂ ਅੱਜ ਉਸਦੀ ਅਜਿਹੀ ਹਾਲਤ ਹੈ ਕਿ ਉਸਦੇ ਪਰਿਵਾਰ ਵਾਲੇ ਉਸਦੀ ਜ਼ਿੰਦਗੀ ਲਈ ਪਰਮਾਤਮਾ ਅੱਗੇ ਅਰਦਾਸਾਂ ਕਰ ਰਹੇ ਹਨ।

ਹਾਲ ਹੀ ‘ਚ ਲੀਬੀਆ ‘ਚ ਫਸੇ 17 ਭਾਰਤੀ ਨਾਗਰਿਕਾਂ ਨੂੰ ਦੇਸ਼ ਵਾਪਸ ਲਿਆਂਦਾ ਗਿਆ, ਜਿਨ੍ਹਾਂ ‘ਚ ਜ਼ਿਆਦਾਤਰ ਨੌਜਵਾਨ ਪੰਜਾਬ ਅਤੇ ਹਰਿਆਣਾ ਦੇ ਸਨ ਅਤੇ ਬਾਕੀ ਦੇਸ਼ ਦੇ ਦੂਜੇ ਸੂਬਿਆਂ ਨਾਲ ਸਬੰਧਤ ਸਨ।ਇਨ੍ਹਾਂ ਲੋਕਾਂ ਨੇ ਲੀਬੀਆ ਵਿੱਚ 6 ਮਹੀਨੇ ਤੱਕ ਨਰਕ ਤੋਂ ਵੀ ਭੈੜੀ ਜ਼ਿੰਦਗੀ ਗੁਜ਼ਾਰੀ। ਜਿਸ ਦੀ ਕਹਾਣੀ ਇਨ੍ਹਾਂ ਨੇ ਭਾਰਤ ਆਉਣ ਤੋਂ ਬਾਅਦ ਦੱਸੀ।ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਅਨਮੋਲ ਵੀ ਇਹੀ ਨਰਕ ਭਰੀ ਜ਼ਿੰਦਗੀ ਕੱਟ ਕੇ ਆਇਆ ਹੈ, ਜੋ ਹੁਣ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

17 ਨੌਜਵਾਨਾਂ ਨਾਲ ਹੋਈ ਧੋਖਾਧੜੀ

ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਦੇ 17 ਭਾਰਤੀਆਂ ਨੂੰ ਇਟਲੀ ਭੇਜਣ ਵਾਲੇ ਏਜੰਟਾਂ ਨੇ ਲੀਬੀਆ ਭੇਜ ਕੇ ਉਨ੍ਹਾਂ ਦੀ ਜ਼ਿੰਦਗੀ ਨਰਕ ਤੋਂ ਵੀ ਬਦਤਰ ਕਰ ਦਿੱਤੀ। 6 ਮਹੀਨੇ ਨਰਕ ਭੋਗਣ ਵਾਲੇ 17 ਭਾਰਤੀਆਂ ਨੂੰ ਵਾਪਸ ਦੇਸ਼ ਲਿਆਂਦਾ ਗਿਆ, ਜਿਨ੍ਹਾਂ ਨੇ ਵਾਪਸ ਆ ਕੇ ਕਿਸੇ ਨੂੰ ਵਿਦੇਸ਼ ਨਾ ਜਾਣ ਦੀ ਅਪੀਲ ਕੀਤੀ। ਇਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਉਨ੍ਹਾਂ ਦਾ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੇ ਸੰਪਰਕ ਨਾ ਹੁੰਦਾ ਤਾਂ ਸ਼ਾਇਦ ਉਹ ਲੀਬੀਆ ਤੋਂ ਵਤਨ ਵਾਪਸ ਹੀ ਨਾ ਆ ਸਕਦੇ ਅਤੇ ਨਰਕ ਤੋਂ ਵੀ ਭੈੜੀ ਜ਼ਿੰਦਗੀ ਬਤੀਤ ਕਰਦਿਆਂ ਮਾਰੇ ਜਾਂਦੇ।

ਬੰਧਕ ਬਣਾਇਆ, ਜੇਲ੍ਹ 'ਚ ਰੱਖਿਆ, ਖਾਣਾ-ਪੀਣਾ ਵੀ ਨਹੀਂ ਦਿੱਤਾ, 6 ਮਹੀਨੇ ਬਾਅਦ ਲੀਬੀਆ ਤੋਂ ਪਰਤੇ ਭਾਰਤੀਆਂ ਸੁਣਾਈ ਹੱਡਬੀਤੀ

ਜਲੰਧਰ ਦੇ ਅਨਮੋਲਬਿੰਗ ਦੀ ਹਾਲਤ ਇੰਨੀ ਖਰਾਬ ਹੋ ਗਈ ਹੈ ਕਿ ਉਹ ਹਸਪਤਾਲ ‘ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਅਤੇ ਉਸ ਨੂੰ ਇਲਾਜ ਲਈ ਹਲਕਾ ਪਿਹੋਵਾ, ਕੁਰੂਕਸ਼ੇਤਰ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਅਨਮੋਲ ਦੀ ਭੈਣ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਪਿਹੋਵਾ ਵਿੱਚ ਇੱਕ ਟ੍ਰੈਵਲ ਏਜੰਟ ਮਦਨਲਾਲ ਹੈ, ਜਿਸਨੇ ਉਸਦੇ ਭਰਾ ਨੂੰ ਇਟਲੀ ਭੇਜਣ ਲਈ 13 ਲੱਖ ਰੁਪਏ ਦਿੱਤੇ ਸਨ। ਉਸ ਦੇ ਭਰਾ ਨੂੰ ਇਸ ਏਜੰਟ ਵੱਲੋਂ ਮਾਰਚ ਵਿੱਚ ਦਿੱਲੀ ਤੋਂ ਇਟਲੀ ਦੀ ਫਲਾਈਟ ਵਿੱਚ ਭੇਜਿਆ ਗਿਆ ਸੀ ਪਰ ਉਹ ਇਟਲੀ ਦੀ ਬਜਾਏ ਲੀਬੀਆ ਪਹੁੰਚ ਗਿਆ। ਉਨ੍ਹਾਂ ਨੇ ਦੱਸਿਆ ਕਿ ਜਦੋਂ ਫਲਾਈਟ ਦੁਬਈ ਪਹੁੰਚੀ ਤਾਂ ਉਸ ਦੇ ਭਰਾ ਨੂੰ ਉੱਥੇ ਦੇ ਏਜੰਟ ਨੇ ਦੋ ਦਿਨ ਰੱਖਿਆ ਅਤੇ ਦੋ ਦਿਨ ਬਾਅਦ ਉਸ ਨੂੰ ਲੀਬੀਆ ਭੇਜ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਏਜੰਟ ਮਦਨਲਾਲ ਹੁਣ ਜੇਲ੍ਹ ਵਿੱਚ ਬੰਦ ਹੈ।

ਅਨਮੋਲ ਨੂੰ ਲੀਬੀਆ ‘ਚ ਦਿੱਤੇ ਗਏ ਤਸੀਹੇ

ਅਨਮੋਲ ਦੀ ਭੈਣ ਰਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਲੀਬੀਆ ‘ਚ ਨਾ ਤਾਂ ਸਰਕਾਰ ਹੈ ਅਤੇ ਨਾ ਹੀ ਕਾਨੂੰਨ ਵਿਵਸਥਾ, ਉੱਥੇ ਸਿਰਫ ਮਾਫੀਆ ਰਾਜ ਲਾਗੂ ਹੈ। ਉਨ੍ਹਾਂ ਨੇ ਦੱਸਿਆ ਕਿ ਉਥੋਂ ਦੇ ਮਾਫੀਆ ਨੇ ਉਨ੍ਹਾਂ ਦੇ ਭਰਾ ਕੋਲੋਂ 2 ਮਹੀਨੇ ਮਜ਼ਦੂਰੀ ਕਰਵਾਈ ਅਤੇ ਫੇਰ 4 ਮਹੀਨੇ ਜੇਲ ‘ਚ ਰੱਖਿਆ। ਉਨ੍ਹਾਂ ਦੇ ਭਰਾ ਨੂੰ 24 ਘੰਟਿਆਂ ਵਿੱਚ ਸਿਰਫ ਇੱਕ ਵਾਰ ਖਾਣਾ ਦਿੱਤਾ ਜਾਂਦਾ ਸੀ ਅਤੇ ਰੋਟੀ ਦੇ ਨਾਲ ਖਾਣ ਲਈ ਕੁਝ ਹਲਕਾ ਫੁਲਕਾ ਹੀ ਦਿੱਤਾ ਜਾਂਦਾ ਸੀ।

ਉਥੋਂ ਦੇ ਮਾਫੀਆ ਦੇ ਲੋਕਾਂ ਨੇ ਉਨ੍ਹਾਂ ਦੇ ਭਰਾ ਨੂੰ ਛੁਡਾਉਣ ਲਈ ਉਨ੍ਹਾਂ ਤੋਂ 6 ਲੱਖ ਰੁਪਏ ਵੀ ਲਏ ਸਨ। ਪਰ ਉੱਥੇ ਅਜਿਹਾ ਜੰਗਲਰਾਜ ਹੈ ਕਿ ਇੱਕ ਮਾਫੀਆ ਛੱਡਿਆ ਤਾਂ ਦੂਜੇ ਮਾਫੀਆ ਉਸਨੂੰ ਫਿਰ ਬੰਦੀ ਬਣਾ ਲਿਆ। ਦੂਜੇ ਮਾਫੀਆ ਦੇ ਲੋਕਾਂ ਨੇ ਵੀ ਉਨ੍ਹਾਂ ਕੋਲੋਂ ਉਨ੍ਹਾਂ ਦੇਭਰਾ ਨੂੰ ਛੁਡਾਉਣ ਲਈ ਦੁਬਾਰਾ ਪੈਸੇ ਮੰਗੇ। ਉੱਥੇ ਚੈਕਿੰਗ ਇਸ ਤਰ੍ਹਾਂ ਕੀਤੀ ਜਾਂਦੀ ਸੀ, ਜੋ ਸ਼ਾਇਦ ਅੱਜ ਤੱਕ ਹੋਰ ਕਿਤੇ ਨਹੀਂ ਹੋਈ ਸੀ। ਉਨ੍ਹਾਂ ਦੇ ਭਰਾ ਦੇ ਕੰਮ ਤੋਂ ਬਾਅਦ ਉਸ ਦੇ ਸਾਰੇ ਕੱਪੜੇ ਉਤਾਰ ਕੇ ਚੈਕਿੰਗ ਕੀਤੀ ਜਾਂਦੀ ਤਾਂ ਦੇਖਿਆ ਜਾਂਦਾ ਸੀ ਕਿ ਉਸ ਕੋਲ ਕੋਈ ਵੀ ਡਿਵਾਈਸ ਜਾਂ ਮੋਬਾਈਲ ਤਾਂ ਨਹੀਂ ਹੈ।

Indians Released: 6 ਮਹੀਨਿਆਂ ਤੋਂ ਲੀਬੀਆ ਦੀ ਜੇਲ 'ਚ ਫਸੇ 17 ਭਾਰਤੀਆਂ ਨੂੰ ਕੀਤਾ ਰਿਹਾਅ, ਜਲਦ ਹੋਵੇਗੀ ਵਾਪਸ

ਭਰ੍ਹਾਂ ਦੀ ਜ਼ਿੰਦਗੀ ਦੀ ਅਰਦਾਸ ਕਰ ਰਹੀ ਭੈਣ

ਉਸ ਦੇ ਭਰਾ ਦੇ ਨਾਲ-ਨਾਲ ਪੰਜਾਬ-ਹਰਿਆਣਾ ਅਤੇ ਸੂਬੇ ਦੇ ਲੋਕ ਵੀ ਉੱਥੇ ਫਸੇ ਹੋਏ ਸਨ ਅਤੇ ਉਨ੍ਹਾਂ ਕੋਲ ਇਕ ਮੋਬਾਈਲ ਸੀ, ਜਿਸ ‘ਤੇ ਉਨ੍ਹਾਂ ਨੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨਾਲ ਈਮੇਲ ਰਾਹੀਂ ਸੰਪਰਕ ਕੀਤਾ ਸੀ। ਰਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਭਰਾ ਨੂੰ ਬਚਾਉਣ ਅਤੇ ਉਸਨੂੰ ਵਾਪਸ ਲਿਆਉਣ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਪੱਤਰ ਲਿਖਿਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਕਾਤ ਕੀਤੀ। ਪਰ ਉਨ੍ਹਾਂ ਦੀ ਆਰਥਿਕ ਮਦਦ ਨਹੀਂ ਕੀਤੀ ਗਈ।

ਅੱਜ ਉਨ੍ਹਾਂ ਦਾ ਭਰਾ ਜਿੰਦਗੀ ਅਤੇ ਮੌਤ ਵਿਚਾਲੇ ਝੂਲ ਰਿਹਾ ਹੈ ਅਤੇ ਉਹ ਉਸਦੇ ਛੇਤੀ ਠੀਕ ਹੋਣ ਦੀ ਅਰਦਾਸ ਕਰ ਰਹੀ ਹੈ। ਅਨਮੋਲ ਦੇ ਲਿਵਰ ਵਿੱਚ ਇਨਫੈਕਸ਼ਨ ਹੋ ਗਿਆ ਹੈ ਅਤੇ ਉਸਦੇ ਸਰੀਰ ਦੀਆਂ ਨਾੜਾਂ ਸੁੰਗੜ ਗਈਆਂ ਹਨ। ਭੁੱਖੇ ਰਹਿਣ ਕਾਰਨ ਉਨ੍ਹਾਂ ਦੇ ਭਰਾ ਕੋਲੋਂ ਹੁਣ ਕੁਝ ਵੀ ਨਹੀਂ ਖਾਇਆ ਨਹੀਂ ਜਾ ਰਿਹਾ ਹੈ। ਇਸੇ ਕਰਕੇ ਅਨਮੋਲ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਰਮਨਪ੍ਰੀਤ ਕੌਰ ਨੇ ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ੁਹ ਧੋਖੇਬਾਜ਼ ਏਜੰਟਾਂ ਤੋਂ ਸਾਵਧਾਨ ਰਹਿਣ।

88 ਸਾਲ ਦੀ ਉਮਰ 'ਚ ਚੰਡੀਗੜ੍ਹ ਦੀਆਂ ਗਲੀਆਂ ਸਾਫ਼ ਕਰ ਰਹੇ ਹਨ ਸਾਬਕਾ IPS ਇੰਦਰਜੀਤ ਐਸ ਸਿੱਧੂ
88 ਸਾਲ ਦੀ ਉਮਰ 'ਚ ਚੰਡੀਗੜ੍ਹ ਦੀਆਂ ਗਲੀਆਂ ਸਾਫ਼ ਕਰ ਰਹੇ ਹਨ ਸਾਬਕਾ IPS ਇੰਦਰਜੀਤ ਐਸ ਸਿੱਧੂ...
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ 'ਆਪ' ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਆਹਮੋ-ਸਾਹਮਣੇ
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ 'ਆਪ' ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਆਹਮੋ-ਸਾਹਮਣੇ...
PM Modi in London: ਲੰਡਨ ਵਿੱਚ ਹੋ ਗਈ ਮੋਦੀ-ਮੋਦੀ, ਸਵਾਗਤ ਦੇਖ ਕੇ ਦੁਨੀਆ ਹੈਰਾਨ!
PM Modi in London: ਲੰਡਨ ਵਿੱਚ ਹੋ ਗਈ ਮੋਦੀ-ਮੋਦੀ, ਸਵਾਗਤ ਦੇਖ ਕੇ ਦੁਨੀਆ ਹੈਰਾਨ!...
ਬ੍ਰਿਟੇਨ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਕਿਸੇ ਹੋਰ ਦੀਆਂ ਲਾਸ਼ਾਂ
ਬ੍ਰਿਟੇਨ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਕਿਸੇ ਹੋਰ ਦੀਆਂ ਲਾਸ਼ਾਂ...
Henley Passport Index: ਭਾਰਤੀ ਪਾਸਪੋਰਟ ਹੋਇਆ ਹੋਰ ਮਜ਼ਬੂਤ, ਹੁਣ ਤੁਸੀਂ ਬਿਨਾਂ ਵੀਜ਼ਾ ਘੁੰਮ ਸਕੋਗੇ ਇੰਨੇ ਦੇਸ਼...
Henley Passport Index: ਭਾਰਤੀ ਪਾਸਪੋਰਟ ਹੋਇਆ ਹੋਰ ਮਜ਼ਬੂਤ, ਹੁਣ ਤੁਸੀਂ ਬਿਨਾਂ ਵੀਜ਼ਾ ਘੁੰਮ ਸਕੋਗੇ ਇੰਨੇ ਦੇਸ਼......
ਕਪੂਰਥਲਾ 'ਚ ਸ਼ਖਸ ਨੇ ਦਿਵਆਂਗ ਅਤੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਵੀਡੀਓ ਦੇਖੋ
ਕਪੂਰਥਲਾ 'ਚ ਸ਼ਖਸ ਨੇ ਦਿਵਆਂਗ ਅਤੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਵੀਡੀਓ ਦੇਖੋ...
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ, ਦੱਸਿਆ ਕੀ ਹੈ ਕਾਰਨ
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ, ਦੱਸਿਆ ਕੀ ਹੈ ਕਾਰਨ...
Vaishno Devi ਵਿੱਚ ਵੱਡਾ ਹਾਦਸਾ, ਡਿੱਗਿਆ ਪਹਾੜ...ਖਿਸਕੀ ਜ਼ਮੀਨ
Vaishno Devi  ਵਿੱਚ ਵੱਡਾ ਹਾਦਸਾ, ਡਿੱਗਿਆ ਪਹਾੜ...ਖਿਸਕੀ ਜ਼ਮੀਨ...
Studying Abroad Dream: ਜੇਕਰ ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੈ ਤਾਂ ਜ਼ਰੂਰ ਦੇਖੋ ਇਹ VIDEO
Studying Abroad Dream: ਜੇਕਰ ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੈ ਤਾਂ ਜ਼ਰੂਰ ਦੇਖੋ ਇਹ VIDEO...