ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਬੰਧਕ ਬਣਾਇਆ, ਜੇਲ੍ਹ ‘ਚ ਰੱਖਿਆ, ਖਾਣਾ-ਪੀਣਾ ਵੀ ਨਹੀਂ ਦਿੱਤਾ, 6 ਮਹੀਨੇ ਬਾਅਦ ਲੀਬੀਆ ਤੋਂ ਪਰਤੇ ਭਾਰਤੀਆਂ ਨੇ ਸੁਣਾਈ ਹੱਡਬੀਤੀ

Indians Back from Libiya: ਲੀਬੀਆ ਵਿੱਚ ਲਗਭਗ 6 ਮਹੀਨਿਆਂ ਤੋਂ ਫਸੇ 17 ਭਾਰਤੀ ਦੇਸ਼ ਪਰਤ ਆਏ ਹਨ। ਉਨ੍ਹਾਂ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ਦੇ ਹੰਝੂ ਝਲਕ ਪਏ। ਪੀੜਤ ਭਾਰਤੀਆਂ ਨੇ ਦੱਸਿਆ ਕਿ ਏਜੰਟ ਨੇ ਸਾਨੂੰ ਵੇਚ ਦਿੱਤਾ। ਅਸੀਂ ਲੀਬੀਆ ਵਿੱਚ ਫਸ ਗਏ। ਉੱਥੇ ਸਾਨੂੰ ਜੇਲ੍ਹ ਵਿੱਚ ਰੱਖਿਆ ਗਿਆ। ਸਾਡੇ ਕੋਲੋਂ ਮਜ਼ਦੂਰੀ ਕਰਵਾਈ ਗਈ। ਜੇਲ੍ਹ ਅਧਿਕਾਰੀਆਂ ਨੇ ਸਾਨੂੰ ਖਾਣਾ-ਪੀਣਾ ਵੀ ਨਹੀਂ ਦਿੱਤਾ ਸੀ।

ਬੰਧਕ ਬਣਾਇਆ, ਜੇਲ੍ਹ ‘ਚ ਰੱਖਿਆ, ਖਾਣਾ-ਪੀਣਾ ਵੀ ਨਹੀਂ ਦਿੱਤਾ, 6 ਮਹੀਨੇ ਬਾਅਦ ਲੀਬੀਆ ਤੋਂ ਪਰਤੇ ਭਾਰਤੀਆਂ ਨੇ ਸੁਣਾਈ ਹੱਡਬੀਤੀ
Follow Us
tv9-punjabi
| Updated On: 21 Aug 2023 13:50 PM

6 ਮਹੀਨਿਆਂ ਤੋਂ ਲੀਬੀਆ (Libiya) ‘ਚ ਫਸੇ 17 ਭਾਰਤੀ ਬੀਤੀ ਰਾਤ ਭਾਰਤ ਪਹੁੰਚੇ। ਦੇਰ ਰਾਤ ਜਦੋਂ ਇਨ੍ਹਾਂ ਲੋਕਾਂ ਦਾ ਗਰੁੱਪ ਦਿੱਲੀ ਏਅਰਪੋਰਟ ‘ਤੇ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਦੇ ਹੰਝੂ ਛਲਕ ਪਏ। ਇਹ ਸਾਰੇ ਲੋਕ ਇਟਲੀ ਵਿਚ ਨੌਕਰੀਆਂ ਦੀ ਉਮੀਦ ਵਿਚ ਫਰਵਰੀ ਤੋਂ ਅਪ੍ਰੈਲ ਦੇ ਵਿਚਕਾਰ ਭਾਰਤ ਤੋਂ ਗਏ ਸਨ ਪਰ ਲੀਬੀਆ ਵਿਚ ਇਨ੍ਹਾਂ ਨੂੰ ਵੇਚ ਦਿੱਤਾ ਗਿਆ। ਕਈ ਮਹੀਨਿਆਂ ਦੀ ਜੱਦੋਜਹਿਦ ਤੋਂ ਬਾਅਦ ਆਖਰਕਾਰ ਉਹ ਆਪਣੇ ਵਤਨ ਪਰਤ ਆਏ ਹਨ।

ਇੰਡੀਅਨ ਐਕਸਪ੍ਰੈਸ ਮੁਤਾਬਕ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ (Vikramjit Singh Sahni) ਦੇ ਦਫ਼ਤਰ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਪਹਿਲਾਂ ਭਾਰਤ ਤੋਂ ਦੁਬਈ ਲਿਜਾਇਆ ਗਿਆ, ਫਿਰ ਉਨ੍ਹਾਂ ਨੂੰ ਮਿਸਰ ਲਿਜਾਇਆ ਗਿਆ ਅਤੇ ਅੰਤ ਵਿੱਚ ਇਨ੍ਹਾਂ ਲੋਕਾਂ ਨੂੰ ਲੀਬੀਆ ਦੇ ਜ਼ੁਵਾਰਾ ਵਿੱਚ ਆਪਣੇ ਏਜੰਟਾਂ ਦੇ ਗਰੁੱਪ ਵੱਲੋਂ ਵੇਚ ਦਿੱਤਾ ਗਿਆ। ਏਜੰਟਾਂ ਨੇ ਇਨ੍ਹਾਂ ਲੋਕਾਂ ਨੂੰ ਵੱਖ-ਵੱਖ ਦੇਸ਼ਾਂ ‘ਚ ਲਿਜਾਣ ਲਈ ਲੱਖਾਂ ਰੁਪਏ ਦੀ ਮੰਗ ਕੀਤੀ। ਇਸ ਸਾਰੀ ਕਾਰਵਾਈ ਤਹਿਤ ਪ੍ਰਭਾਵਿਤ ਭਾਰਤੀਆਂ ਦਾ ਕਰੀਬ 12 ਤੋਂ 14 ਲੱਖ ਦਾ ਨੁਕਸਾਨ ਹੋਇਆ ਹੈ। ਬਹੁਤ ਸਾਰੇ ਲੋਕ ਆਪਣੀ ਜ਼ਮੀਨ ਵੇਚ ਕੇ ਭਾਰਤ ਤੋਂ ਨਿਕਲੇ ਸਨ।

ਮੈਨੂੰ ਦੁਬਈ ਵਿੱਚ ਇੱਕ ਆਦਮੀ ਨੇ ਵੇਚ ਦਿੱਤਾ – ਪੀੜਤ

ਏਜੰਟਾਂ ਨੇ ਇਨ੍ਹਾਂ ਲੋਕਾਂ ਨੂੰ ਠੱਗਿਆ ਅਤੇ ਗੈਰ-ਕਾਨੂੰਨੀ ਅਤੇ ਬੇਹੱਦ ਖਤਰਨਾਕ ਤਰੀਕੇ ਲੀਬੀਆ ਪਹੁੰਚਾ ਦਿੱਤਾ। ਏਅਰਪੋਰਟ ‘ਤੇ ਮੌਜੂਦ ਪੁਲਿਸ ਨੂੰ ਆਪਣਾ ਬਿਆਨ ਦਿੰਦੇ ਹੋਏ ਪਰਮਜੀਤ ਸਿੰਘ ਨਾਂ ਦੇ ਭਾਰਤੀ ਨੇ ਕਿਹਾ, ”ਮੈਨੂੰ ਦੁਬਈ ‘ਚ ਇਕ ਵਿਅਕਤੀ ਨੂੰ ਵੇਚ ਦਿੱਤਾ ਗਿਆ ਸੀ। ਉਹ ਮੈਨੂੰ ਬਹੁਤ ਕੁੱਟਦਾ ਸੀ। ਇਸ ਤੋਂ ਬਾਅਦ ਉਸ ਨੇ ਮੈਨੂੰ ਲੀਬੀਆ ਵਿੱਚ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤਾ। ਲੀਬੀਆ ਵਿਚ ਉਤਰਨ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਆਪਣੇ ਪਰਿਵਾਰਾਂ ਨੂੰ ਦੱਸਿਆ ਕਿ ਉਹ ਫਸੇ ਗਏ ਹਨ ਅਤੇ ਭੱਜਣ ਵਿਚ ਅਸਮਰੱਥ ਹਨ।

ਸਾਨੂੰ ਖਾਣਾ-ਪੀਣਾ ਤੱਕ ਨਹੀਂ ਦਿੱਤਾ – ਪੀੜਤ

33 ਸਾਲਾ ਰਾਹੁਲ ਸ਼ਰਮਾ ਨੇ ਦੱਸਿਆ ਕਿ ਸਾਨੂੰ ਬੰਧਕ ਬਣਾ ਕੇ ਜੇਲ੍ਹ ਵਿੱਚ ਰੱਖਿਆ ਗਿਆ। ਜੇਲ੍ਹ ਪ੍ਰਸ਼ਾਸਨ ਨੇ ਸਾਨੂੰ ਖਾਣਾ-ਪੀਣਾ ਵੀ ਨਹੀਂ ਦਿੱਤਾ। ਅਸੀਂ ਸਾਨੂੰ ਬੰਧਕ ਬਣਾਉਣ ਵਾਲਿਆਂ ਨੂੰ ਫ਼ੋਨ ਕਰਨ ਲਈ ਰਿਸ਼ਵਤ ਦਿੰਦੇ ਸੀ ਅਤੇ ਜੇਲ੍ਹ ਸਾਥੀਆਂ ਤੋਂ ਫ਼ੋਨ ਉਧਾਰ ਲੈ ਕੇ ਮਦਦ ਦੀ ਭੀਖ ਮੰਗਦੇ ਸੀ। ਅਧਿਕਾਰੀਆਂ ਨੇ ਕਿਹਾ ਕਿ ਪੀੜਤਾਂ ਨੂੰ ਕਥਿਤ ਤੌਰ ‘ਤੇ ਤਸੀਹੇ ਦਿੱਤੇ ਜਾ ਰਹੇ ਸਨ ਅਤੇ ਲੀਬੀਆ ਦੇ ਜ਼ੁਵਾਰਾ ਵਿੱਚ ਮਹੀਨਿਆਂ ਤੋਂ ਬਿਨਾਂ ਤਨਖਾਹ ਦੇ ਮਜ਼ਦੂਰੀ ਲਈ ਮਜਬੂਰ ਕੀਤਾ ਜਾ ਰਿਹਾ ਸੀ।

ਰਾਜ ਸਭਾ ਐੱਮਪੀ-ਯੂਐੱਨ ਨੇ ਕੀਤਾ ਰੈਸਕਿਊ

ਦੱਸ ਦੇਈਏ ਕਿ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅਤੇ ਸੰਯੁਕਤ ਰਾਸ਼ਟਰ ਦੇ ਬਚਾਅ ਕਾਰਜਾਂ ਕਾਰਨ ਇਨ੍ਹਾਂ ਸਾਰੇ ਭਾਰਤੀਆਂ ਨੂੰ ਲੀਬੀਆ ਤੋਂ ਭਾਰਤ ਲਿਆਂਦਾ ਗਿਆ। ਟਿਊਨੀਸ਼ੀਆ ਸਥਿਤ ਭਾਰਤੀ ਦੂਤਾਵਾਸ ਅਤੇ ਸੰਯੁਕਤ ਰਾਸ਼ਟਰ ਦੀ ਮਦਦ ਨਾਲ ਐਮਪੀ ਸਾਹਨੀ ਦਾ ਦਫ਼ਤਰ ਜੇਲ੍ਹ ਵਿੱਚ ਬੰਦ ਲੋਕਾਂ ਨੂੰ ਹਾਸਿਲ ਕਰ ਵਿੱਚ ਕਾਮਯਾਬ ਰਿਹਾ। ਬਾਅਦ ਵਿੱਚ ਇਨ੍ਹਾਂ ਲੋਕਾਂ ਨੂੰ 30 ਜੁਲਾਈ ਨੂੰ ਜੇਲ੍ਹ ਚੋਂ ਰਿਹਾਅ ਕਰ ਦਿੱਤਾ ਗਿਆ ਅਤੇ ਹੁਣ ਇਹ ਵਾਪਸ ਦੇਸ਼ ਪਰਤ ਆਏ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ...
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%...
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !...
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ...
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ...
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ...
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ...
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!...
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ...