Oman’ਚ ਫਸੀ ਫ਼ਿਰੋਜ਼ਪੁਰ ਦੀ ਲੜਕੀ ਭਾਰਤੀ ਦੂਤਾਵਾਸ ਦੀ ਮਦਦ ਨਾਲ ਪਰਤੀ ਵਤਨ, ਸੁਣਾਈ ਦੁੱਖ ਭਰੀ ਕਹਾਣੀ
10 ਦਿਨਾਂ ਤੱਕ ਪੀੜਤਾ ਨੂੰ ਕੰਪਨੀ ਦੇ ਦਫ਼ਤਰ ਵਿੱਚ ਬੰਧਕ ਬਣਾ ਕੇ ਰੱਖਿਆ ਗਿਆ ਪਰ ਕਿਸੇ ਤਰ੍ਹਾਂ ਉਹ ਉੱਥੋਂ ਨਿਕਲ ਕੇ ਭਾਰਤੀ ਦੂਤਘਰ ਪਹੁੰਚਣ ਵਿੱਚ ਕਾਮਯਾਬ ਹੋ ਗਈ। ਉੱਥੇ ਅਧਿਕਾਰੀਆਂ ਨੂੰ ਉਸਨੇ ਆਪਣੇ ਨਾਲ ਹੋਈ ਧੋਖਾਧੜੀ ਬਾਰੇ ਜਾਣੂ ਕਰਵਾਇਆ ਗਿਆ ਅਤੇ ਮਦਦ ਦੀ ਗੁਹਾਰ ਲਗਾਈ ਗਈ।

ਫਿਰੋਜ਼ਪੁਰ। ਪੰਜਾਬ ਦੇ ਫ਼ਿਰੋਜ਼ਪੁਰ (Ferozepur) ਦੀ ਰਹਿਣ ਵਾਲੀ ਇੱਕ ਲੜਕੀ ਨੂੰ ਓਮਾਨ ਵਿੱਚ 10 ਦਿਨਾਂ ਤੱਕ ਬੰਧਕ ਬਣਾ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਪੀੜਤਾ ਦੀ ਸਿਹਤ ਵਿਗੜ ਗਈ ਤਾਂ ਉਸ ਨੂੰ ਕੰਪਨੀ ਦੇ ਦਫ਼ਤਰ ਵਿੱਚ ਹੀ ਬੰਧਕ ਬਣਾ ਲਿਆ ਗਿਆ। ਕਿਸੇ ਤਰ੍ਹਾਂ ਪੀੜਤਾ ਭਾਰਤੀ ਦੂਤਘਰ ਪੁੱਜਣ ‘ਚ ਕਾਮਯਾਬ ਰਹੀ ਅਤੇ ਉਥੇ ਮੌਜੂਦ ਅਧਿਕਾਰੀਆਂ ਨੂੰ ਆਪਣੀ ਤਕਲੀਫ ਦੱਸੀ, ਜਿਸ ਤੋਂ ਬਾਅਦ ਭਾਰਤੀ ਦੂਤਾਵਾਸ ਦੀ ਮਦਦ ਨਾਲ ਲੜਕੀ ਦੀ ਘਰ ਵਾਪਸੀ ਸੰਭਵ ਹੋ ਸਕੀ।
ਇਹ ਘਟਨਾ ਫਿਰੋਜ਼ਪੁਰ ਜ਼ਿਲ੍ਹੇ ਦੇ ਥਾਣਾ ਬਸਤੀ ਅਧੀਨ ਪੈਂਦੇ ਪਿੰਡ ਢਕਲੀ ਮਸਤ ਦੀ ਰਹਿਣ ਵਾਲੀ ਪੂਜਾ ਨਾਲ ਵਾਪਰੀ। ਪੂਜਾ ਨੇ ਦੱਸਿਆ ਕਿ ਮਨਦੀਪ ਕੌਰ ਵਾਸੀ ਕਪੂਰਥਲਾ (Kapurthala) ਅਤੇ ਸਿਮਰਨ ਕੌਰ ਵਾਸੀ ਓਮਾਨ ਨੇ ਉਸ ਤੋਂ 70 ਹਜ਼ਾਰ ਰੁਪਏ ਲੈਣ ਦੀ ਸਾਜ਼ਿਸ਼ ਰਚ ਕੇ ਉਸ ਨੂੰ ਚੰਗੀ ਨੌਕਰੀ ਦਿਵਾਉਣ ਅਤੇ ਵਿਦੇਸ਼ ਵਿਚ ਚੰਗੀ ਜ਼ਿੰਦਗੀ ਬਤੀਤ ਕਰਨ ਦਾ ਸੁਪਨਾ ਲੈ ਕੇ ਓਮਾਨ ਭੇਜ ਦਿੱਤਾ। ਪਰ, ਉੱਥੇ ਪਹੁੰਚਣ ‘ਤੇ, ਉਸਨੂੰ ਕੁਝ ਵੀ ਅਜਿਹਾ ਨਹੀਂ ਮਿਲਿਆ ਜੋ ਉਸਨੂੰ ਦੱਸਿਆ ਗਿਆ ਸੀ।