ਫ਼ਿਰੋਜ਼ਪੁਰ ‘ਚ ਨੌਜਵਾਨ ‘ਤੇ ਤਾਬੜਤੋੜ ਗੋਲੀਬਾਰੀ, 2 ਬਾਈਕਾਂ ‘ਤੇ ਆਏ ਸੀ 6 ਹਮਲਾਵਰ
ਫਿਰੋਜ਼ਪੂਰ ਵਿੱਚ ਕਰੀਬ 6 ਹਮਲਾਵਰਾਂ ਨੇ ਇੱਕ ਨੌਜਵਾਨ 'ਤੇ ਗੋਲੀਆਂ ਚੱਲਾ ਦਿੱਤੀਆਂ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਜਖਮੀ ਨੌਜਵਾਨ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਫ਼ਿਰੋਜ਼ਪੁਰ ਨਿਊਜ਼। ਫਿਰੋਜ਼ਪੂਰ ਦੇ ਮੱਲਵਾਲ ਰੋਡ ‘ਤੇ ਸ਼ੁੱਕਰਵਾਰ ਦੁਪਹਿਰ ਦੋ ਬਾਈਕ ‘ਤੇ ਆਏ ਕਰੀਬ 6 ਹਮਲਾਵਰਾਂ ਨੇ ਇੱਕ ਨੌਜਵਾਨ ‘ਤੇ ਗੋਲੀਆਂ ਚੱਲਾ ਦਿੱਤੀਆਂ। ਦੱਸ ਦਈਏ ਕਿ ਇੱਕ ਗੋਲੀ ਨੌਜਵਾਨ ਦੇ ਚਿਹਰੇ ‘ਤੇ ਅਤੇ ਦੂਜੀ ਬਾਂਹ ‘ਤੇ ਲੱਗੀ। ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਨੌਜਵਾਨ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਖਮੀ ਨੌਜਵਾਨ ਦੀ ਪਛਾਣ ਅਮਿਤ ਉਰਫ਼ ਰਵੀ ਕੁਮਾਰ ਵਾਸੀ ਭਾਰਤ ਨਗਰ ਵਜੋਂ ਹੋਈ ਹੈ।