NRI News: ਇਟਲੀ ਤੋਂ ਆਈ ਬੁਰੀ ਖ਼ਬਰ, ਕਬੱਡੀ ਖਿਡਾਰੀ ਦੀ ਮੌਤ ਤੋਂ ਬਾਅਦ ਕਪੂਰਥਲਾ ‘ਚ ਸੋਗ ਦੀ ਲਹਿਰ
ਮੁਖਤਿਆਰ ਸਿੰਘ ਤਕਰੀਬਨ ਤਿੰਨ ਸਾਲ ਪਹਿਲਾਂ ਇਟਲੀ ਚਲਾ ਗਿਆ ਸੀ। ਸਿਰਫ ਇਕ ਸਾਲ ਪਹਿਲਾਂ ਹੀ ਉਸਨੂੰ ਉਥੋਂ ਦੀ ਨਾਗਰਿਕਤਾ ਮਿਲੀ ਸੀ।
ਮਿਲਾਨ ਨਿਊਜ: ਕਬੱਡੀ ਖੇਡ ਜਗਤ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਇਟਲੀ ਦੇ ਸ਼ਹਿਰ ਮਿਲਾਨ ਵਿਖੇ ਕਬੱਡੀ ਦੇ ਧਾਕੜ ਖਿਡਾਰੀ ਮੁਖਤਿਆਰ ਸਿੰਘ ਭੁੱਲਰ ਬੇਟ (ਘੋਨਾ) ਦੀ ਮੌਤ ਦੀ ਦੁਖਦਾਈ ਖ਼ਬਰ ਆਈ। ਪ੍ਰਾਪਤ ਜਾਣਕਾਰੀ ਅਨੁਸਾਰ 38 ਸਾਲਾ ਮ੍ਰਿਤਕ ਮੁਖਤਿਆਰ ਸਿੰਘ ਪੰਜਾਬ ਦੇ ਭੁੱਲਰ ਬੇਟ ਕਪੂਰਥਲਾ ਦਾ ਰਹਿਣ ਵਾਲਾ ਹੈ, ਜੋ ਕਰੀਬ ਚਾਰ ਸਾਲ ਪਹਿਲਾਂ ਇਟਲੀ ਆਇਆ ਸੀ।
ਮੁਖਤਿਆਰ ਸਿੰਘ ਇਟਲੀ ਦੇ ਨੋਵਾਰਾ ਨੇੜੇ ਰਹਿੰਦੇ ਸਨ। ਮੁਖਤਿਆਰ ਸਿੰਘ ਨੇ ਪਿਛਲੇ ਸਾਲ ਕਬੱਡੀ ਸੀਜ਼ਨ ਦੌਰਾਨ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਰੋਮਾ ਲਈ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਸੀ। ਮ੍ਰਿਤਕ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਦੋ ਛੋਟੇ ਬੱਚੇ ਹਨ। ਮੁਖਤਿਆਰ ਸਿੰਘ ਦੇ ਅਚਾਨਕ ਅਕਾਲ ਚਲਾਣੇ ‘ਤੇ ਵੱਖ-ਵੱਖ ਖੇਡ ਕਲੱਬਾਂ, ਖਿਡਾਰੀਆਂ ਅਤੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਰੋਮਾਣਾ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ।
ਮੁਖਤਿਆਰ ਸਿੰਘ ਦੇ ਜੱਦੀ ਪਿੰਡ ‘ਚ ਸੋਗ ਦੀ ਲਹਿਰ
ਉੱਧਰ, ਮੁਖਤਿਆਰ ਸਿੰਘ ਦੇ ਕਪੂਰਥਲਾ ਵਾਲੇ ਜੱਦੀ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਿੰਡ ਵਾਸੀਆਂ ਨੂੰ ਭਰੋਸਾ ਨਹੀਂ ਹੋ ਰਿਹਾ ਕਿ ਮੁਖਤਿਆਰ ਸਿੰਘ ਹੁਣ ਇਸ ਦੁਨੀਆ ਵਿੱਚ ਨਹੀਂ ਹਨ। ਕਪੂਰਥਲਾ ਵਿੱਚ ਰਹਿੰਦੇ ਮ੍ਰਿਤਕ ਖਿਡਾਰੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਮੁਖਤਿਆਰ ਨਾਲ ਗੱਲਬਾਤ ਹੋਈ ਸੀ ਅਤੇ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਮੁਖਤਿਆਰ ਕੰਮ ਤੋਂ ਘਰ ਪਰਤੇ ਕੇ ਸੌਣ ਲਈ ਗਏ ਤਾਂ ਅਗਲੀ ਸਵੇਰ ਉਹ ਉਠ ਨਹੀਂ ਸਕੇ। ਬੱਸ ਆਈ ਤਾਂ ਉਨ੍ਹਾਂ ਦੀ ਮੌਤ ਦੀ ਖ਼ਬਰ। ਪਰਿਵਾਰ ਮੁਖਤਿਆਰ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਸਰਕਾਰ ਨੂੰ ਅਪੀਲ ਕਰ ਰਿਹਾ ਹੈ।
ਮੁਖਤਿਆਰ ਦੀਆਂ ਦੋ ਬੇਟੀਆਂ ਹਨ। ਜਿਨ੍ਹਾਂ ਦੀ ਉਮਰ 5 ਅਤੇ 6 ਸਾਲ ਹੈ। ਮੁਖਤਿਆਰ ਦੀ ਮਾਂ ਦਾ ਕਹਿਣਾ ਹੈ ਕਿ ਉਹ ਅਜੇ ਵੀ ਆਪਣੇ ਬੇਟੇ ਦੇ ਘਰ ਆਉਣ ਦਾ ਇੰਤਜ਼ਾਰ ਕਰ ਰਹੀ ਹੈ ਕਿਉਂਕਿ ਇਹ ਸਭ ਮਾੜੇ ਸੁਪਨੇ ਵਾਂਗ ਲੱਗ ਰਿਹਾ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ