AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

‘ਚਿੱਟੇ’ ਦੀ ਲਤ ਕਾਰਨ ਵੇਚ ਦਿੱਤਾ 16 ਦਿਨਾਂ ਦਾ ਬੱਚਾ, ਖਰੀਦਣ ਵਾਲੇ ਨੇ ਪੈਸੇ ਵਾਪਸ ਮੰਗੇ ਤਾਂ ਹੋਇਆ ਖੁਲਾਸਾ

ਬੱਚੇ ਨੂੰ ਵੇਚਣ ਵਾਲੇ ਪਹਿਲੇ ਪਤੀ ਨੇ ਇੱਕ ਇੰਸਟਾਗ੍ਰਾਮ ਸਟੋਰੀ ਵੀ ਪੋਸਟ ਕੀਤੀ, ਜਿਸ 'ਚ ਨਕਦੀ ਦੇ ਢੇਰ ਦਿਖਾਈ ਦਿੱਤੇ। ਜਿਵੇਂ ਹੀ ਬੱਚੇ ਦੀ ਮਾਂ ਨੇ ਸਟੋਰੀ ਦੇਖੀ ਤਾਂ ਪਹਿਲੇ ਪਤੀ ਨੇ ਤੁਰੰਤ ਸਟੋਰੀ ਨੂੰ ਡਿਲੀਟ ਕਰ ਦਿੱਤਾ। ਇਸ ਤੋਂ ਬਾਅਦ, ਮੁਲਜ਼ਮ ਪਿਤਾ ਨੇ ਬੱਚੇ ਨੂੰ ਵੇਚਣ 'ਤੇ ਪ੍ਰਾਪਤ ਹੋਈ ਰਕਮ ਨੂੰ ਇੱਕ LED ਟੀਵੀ, ਇੱਕ ਏਅਰ ਕੂਲਰ ਤੇ ਹੋਰ ਚੀਜ਼ਾਂ ਖਰੀਦਣ ਲਈ ਵਰਤਿਆ।

'ਚਿੱਟੇ' ਦੀ ਲਤ ਕਾਰਨ ਵੇਚ ਦਿੱਤਾ 16 ਦਿਨਾਂ ਦਾ ਬੱਚਾ, ਖਰੀਦਣ ਵਾਲੇ ਨੇ ਪੈਸੇ ਵਾਪਸ ਮੰਗੇ ਤਾਂ ਹੋਇਆ ਖੁਲਾਸਾ
davinder-kumar-jalandhar
| Updated On: 06 Jun 2026 12:06 PM IST
Share

ਜਲੰਧਰ ‘ਚ ਇੱਕ ਵਿਅਕਤੀ ਨੇ ‘ਚਿੱਟੇ’ ਦੀ ਲਤ ਨੂੰ ਪੂਰਾ ਕਰਨ ਲਈ ਆਪਣੀ ਤਲਾਕਸ਼ੁਦਾ ਪਤਨੀ ਦੇ 16 ਦਿਨਾਂ ਦੇ ਬੱਚੇ ਨੂੰ ਵੇਚ ਦਿੱਤਾ। ਉਸ ਨੇ ਬੱਚੇ ਨੂੰ 5 ਲੱਖ ਰੁਪਏ ‘ਚ ਅੰਮ੍ਰਿਤਸਰ ਦੀ ਇੱਕ ਔਰਤ ਨੂੰ ਵੇਚ ਦਿੱਤਾ। ਜਦੋਂ ਬੱਚਾ ਰੋਣਾ ਬੰਦ ਨਹੀਂ ਹੋਇਆ ਤਾਂ ਔਰਤ ਨੇ ਬੱਚੇ ਦੀ ਮਾਂ ਨੂੰ ਫ਼ੋਨ ਕੀਤਾ ਕਿ ਉਹ ਬੱਚੇ ਨੂੰ ਸੰਭਾਲ ਨਹੀਂ ਸਕਦੀ ਤੇ ਉਸ ਨੂੰ ਪੈਸੇ ਵਾਪਸ ਕਰਨ ਤੇ ਬੱਚੇ ਨੂੰ ਵਾਪਸ ਲੈਣ ਲਈ ਕਿਹਾ।

ਇਸ ਦੌਰਾਨ, ਬੱਚੇ ਨੂੰ ਵੇਚਣ ਵਾਲੇ ਪਹਿਲੇ ਪਤੀ ਨੇ ਇੱਕ ਇੰਸਟਾਗ੍ਰਾਮ ਸਟੋਰੀ ਵੀ ਪੋਸਟ ਕੀਤੀ, ਜਿਸ ‘ਚ ਨਕਦੀ ਦੇ ਢੇਰ ਦਿਖਾਈ ਦਿੱਤੇ। ਜਿਵੇਂ ਹੀ ਬੱਚੇ ਦੀ ਮਾਂ ਨੇ ਸਟੋਰੀ ਦੇਖੀ ਤਾਂ ਪਹਿਲੇ ਪਤੀ ਨੇ ਤੁਰੰਤ ਸਟੋਰੀ ਨੂੰ ਡਿਲੀਟ ਕਰ ਦਿੱਤਾ। ਇਸ ਤੋਂ ਬਾਅਦ, ਮੁਲਜ਼ਮ ਪਿਤਾ ਨੇ ਬੱਚੇ ਨੂੰ ਵੇਚਣ ‘ਤੇ ਪ੍ਰਾਪਤ ਹੋਈ ਰਕਮ ਨੂੰ ਇੱਕ LED ਟੀਵੀ, ਇੱਕ ਏਅਰ ਕੂਲਰ ਤੇ ਹੋਰ ਚੀਜ਼ਾਂ ਖਰੀਦਣ ਲਈ ਵਰਤਿਆ।

ਜਦੋਂ ਬੱਚੇ ਦੀ ਮਾਂ ਨੇ ਬੱਚੇ ਬਾਰੇ ਪੁੱਛਿਆ ਤਾਂ ਉਸ ਨੇ ਝੂਠ ਬੋਲਦੇ ਹੋਏ ਕਿਹਾ ਕਿ ਬੱਚਾ ਮਰ ਗਿਆ ਸੀ ਤੇ ਉਸ ਨੂੰ ਦਫ਼ਨਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਉਸ ਨੇ ਬੱਚੇ ਦੀ ਮਾਂ ਨੂੰ ਧਮਕੀ ਦਿੱਤੀ ਤੇ ਜ਼ਿਕਰ ਕੀਤਾ ਕਿ ਉਸ ਨੇ ਇੱਕ ਨਵਾਂ ਪਿਸਤੌਲ ਖਰੀਦਿਆ ਹੈ ਤੇ ਜੇਕਰ ਉਸ ਨੇ ਸ਼ਿਕਾਇਤ ਦਰਜ ਕਰਵਾਈ ਤਾਂ ਨਤੀਜੇ ਭੁਗਤਣੇ ਪੈਣਗੇ।

ਬੱਚੇ ਦਾ ਪਤਾ ਨਾ ਲੱਗਣ ‘ਤੇ, ਮਾਂ ਨੇ ਜਲੰਧਰ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ। ਕਮਿਸ਼ਨਰ ਨੇ ਰਾਮਾ ਮੰਡੀ ਦੇ ਐਸਐਚਓ ਨੂੰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ।

4 ਸਾਲ ਪਹਿਲਾਂ ਤਲਾਕਸ਼ੁਦਾ, ਦੁਬਾਰਾ ਕਰਵਾਇਆ ਸੀ ਵਿਆਹ

ਬੱਚੇ ਦੀ ਮਾਂ ਸ਼ਿਵਾਨੀ ਨੇ ਦੱਸਿਆ ਕਿ ਉਸ ਨੇ 12 ਸਾਲ ਪਹਿਲਾਂ ਸ਼ਿਵਾ ਨਾਮ ਦੇ ਇੱਕ ਵਿਅਕਤੀ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦਾ ਪਹਿਲੇ ਵਿਆਹ ਤੋਂ ਇੱਕ ਪੁੱਤਰ ਤੇ ਇੱਕ ਧੀ ਸੀ। ਉਸ ਦਾ ਪੁੱਤਰ ਇਸ ਸਮੇਂ ਪੰਜਵੀਂ ਜਮਾਤ ਦਾ ਵਿਦਿਆਰਥੀ ਹੈ। ਚਾਰ ਸਾਲ ਪਹਿਲਾਂ, ਘਰੇਲੂ ਝਗੜਿਆਂ ਕਾਰਨ, ਸ਼ਿਵਾ ਨੇ ਪੰਚਾਇਤੀ ਸਮਝੌਤੇ ਰਾਹੀਂ ਉਸ ਨੂੰ ਤਲਾਕ ਦੇ ਦਿੱਤਾ। ਸ਼ਿਵਾ ਨੇ ਦੂਜਾ ਵਿਆਹ ਕਰਵਾ ਲਿਆ ਤਾਂ ਉਸ ਨੇ ਵੀ ਦੂਜਾ ਵਿਆਹ ਕਰਵਾ ਲਿਆ। ਇਸ ਵਿਚਕਾਰ ਦੂਜੇ ਵਿਆਹ ਤੋਂ ਬਾਅਦ ਉਹ ਗਰਭਵਤੀ ਹੋ ਗਈ। ਲਗਭਗ ਤਿੰਨ ਮਹੀਨੇ ਪਹਿਲਾਂ, ਉਸ ਦੇ ਦੂਜੇ ਪਤੀ ਨਾਲ ਉਸ ਦਾ ਝਗੜਾ ਹੋ ਗਿਆ, ਗੁੱਸੇ ‘ਚ ਉਸ ਨੇ ਇੱਕ ਵੱਖਰਾ ਕਮਰਾ ਕਿਰਾਏ ‘ਤੇ ਲਿਆ ਤੇ ਸੁਤੰਤਰ ਤੌਰ ‘ਤੇ ਰਹਿਣ ਲੱਗ ਪਈ।

ਜਲੰਧਰ ਦੇ ਸਿਵਲ ਹਸਪਤਾਲ ‘ਚ 21 ਮਈ ਨੂੰ ਜਣੇਪਾ

ਜਦੋਂ ਸ਼ਿਵਾਨੀ ਦੇ ਪਹਿਲੇ ਪਤੀ ਸ਼ਿਵਾ ਨੂੰ ਪਤਾ ਲੱਗਾ ਕਿ ਉਹ ਇਕੱਲੀ ਰਹਿ ਰਹੀ ਹੈ ਤਾਂ ਸ਼ਿਵਾ ਆਪਣੇ ਪਹਿਲੇ ਵਿਆਹ ਦੇ ਬੱਚਿਆਂ ਨੂੰ ਆਪਣੇ ਨਾਲ ਲੈ ਆਇਆ। ਉਸ ਨੇ ਉਸ ਨੂੰ ਚਿੰਤਾ ਨਾ ਕਰਨ ਲਈ ਕਿਹਾ ਤੇ ਉਸ ਦੀ ਜਣੇਪੇ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ। ਜਦੋਂ ਪ੍ਰੇਗਨੇਂਸੀ ਪੇਨ ਸ਼ੁਰੂ ਹੋਈ ਤਾਂ ਸ਼ਿਵਾ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਲੈ ਗਿਆ, ਜਿੱਥੇ ਸ਼ਿਵਾਨੀ ਨੇ ਬੱਚੇ ਨੂੰ ਜਨਮ ਦਿੱਤਾ। ਉਹ ਆਪਣੀ ਦੂਜੀ ਪਤਨੀ ਤੇ ਇੱਕ ਨੌਜਵਾਨ ਔਰਤ ਦੇ ਨਾਲ ਪਹੁੰਚਿਆ। ਇਸ ਵਿਚਕਾਰ ਦੋਵੇਂ ਪਰਿਵਾਰਾਂ ‘ਚ ਨਜ਼ਦੀਕੀਆਂ ਵੱਧ ਗਈਆਂ।

ਟੀਕਾਕਰਨ ਦੇ ਬਹਾਨੇ ਇੱਕ ਜਾਲ ਵਿਛਾਇਆ

ਸ਼ਿਵਾਨੀ ਨੇ ਦੱਸਿਆ ਕਿ 25 ਮਈ ਨੂੰ, ਉਸ ਦੇ ਪਤੀ ਨੇ ਦੱਸਿਆ ਕਿ ਬੱਚੇ ਨੂੰ ਟੀਕਾਕਰਨ ਦੀ ਲੋੜ ਹੈ। ਉਸ ਨੇ ਇੱਕ ਨੌਜਵਾਨ ਔਰਤ ਨੂੰ ਉਸ ਦੇ ਕਮਰੇ ‘ਚ ਭੇਜਿਆ ਜਿਸ ਨੇ ਦਾਅਵਾ ਕੀਤਾ ਕਿ ਉਹ ਬੱਚੇ ਦਾ ਟੀਕਾਕਰਨ ਕਰਵਾਏਗੀ। ਜਦੋਂ ਸ਼ਿਵਾਨੀ ਦਾ ਵੱਡਾ ਪੁੱਤਰ ਵਿਹੜੇ ‘ਚ ਖੇਡ ਰਿਹਾ ਸੀ ਤਾਂ ਉਹ ਵਾਸ਼ਰੂਮ ‘ਚ ਗਈ। ਵਾਪਸ ਆਉਣ ‘ਤੇ, ਉਸ ਨੇ ਔਰਤ ਤੇ ਬੱਚੇ ਨੂੰ ਗਾਇਬ ਪਾਇਆ।

ਅਣਜਾਣ ਔਰਤ ਦੀ ਕਾਲ… ਬੱਚਾ ਲੈ ਜਾਓ ਵਾਪਸ

ਬੱਚੇ ਦੇ ਲਾਪਤਾ ਹੋਣ ਤੋਂ ਚਾਰ ਦਿਨ ਬਾਅਦ, ਸ਼ਿਵਾਨੀ ਨੂੰ ਇੱਕ ਅਣਜਾਣ ਔਰਤ ਦਾ ਫ਼ੋਨ ਆਇਆ ਕਿ ਉਸ ਕੋਲ ਬੱਚਾ ਹੈ। ਔਰਤ ਨੇ ਕਿਹਾ ਕਿ ਉਹ ਬੱਚੇ ਨੂੰ ਸੰਭਾਲ ਨਹੀਂ ਸਕਦੀ ਤੇ ਸ਼ਿਵਾਨੀ ਨੂੰ ਆਪਣੇ ਪੈਸੇ ਵਾਪਸ ਕਰਨ ਤੇ ਬੱਚੇ ਨੂੰ ਵਾਪਸ ਲੈ ਜਾਣ ਲਈ ਕਿਹਾ। ਸ਼ਿਵਾਨੀ ਨੇ ਕਿਹਾ ਕਿ ਜਿਵੇਂ ਹੀ ਉਸ ਨੇ ਕਾਲ ਰਿਕਾਰਡ ਕਰਨੀ ਸ਼ੁਰੂ ਕੀਤੀ, ਔਰਤ ਨੇ ਆਪਣਾ ਫ਼ੋਨ ਕੱਟ ਦਿੱਤਾ ਤੇ ਬੰਦ ਕਰ ਦਿੱਤਾ। ਫ਼ੋਨ ਪਹੁੰਚ ਤੋਂ ਬਾਹਰ ਆਉਣ ਲੱਗਾ। ਔਰਤ ਨੇ ਆਪਣੀ ਪਛਾਣ ਅੰਮ੍ਰਿਤਸਰ ਤੋਂ ਦੱਸੀ ਸੀ।

ਪਹਿਲੇ ਪਤੀ ਦਾ ਦਾਅਵਾ- ਬੱਚਾ ਮਰ ਗਿਆ

ਸ਼ਿਵਾਨੀ ਨੇ ਬੱਚੇ ਬਾਰੇ ਪੁੱਛਣ ਲਈ ਆਪਣੇ ਪਹਿਲੇ ਪਤੀ ਨੂੰ ਫ਼ੋਨ ਕੀਤਾ, ਪਰ ਉਸ ਦੀ ਪਤਨੀ ਨੇ ਫ਼ੋਨ ਦਾ ਜਵਾਬ ਦਿੱਤਾ। ਬੱਚੇ ਬਾਰੇ ਪੁੱਛੇ ਜਾਣ ‘ਤੇ, ਔਰਤ ਨੇ ਦਾਅਵਾ ਕੀਤਾ ਕਿ ਬੱਚਾ ਮਰ ਗਿਆ ਸੀ ਤੇ ਦਫ਼ਨਾ ਦਿੱਤਾ ਗਿਆ ਸੀ। ਹਾਲਾਂਕਿ, ਗੁਆਂਢੀਆਂ ਨਾਲ ਗੱਲ ਕਰਨ ਤੋਂ ਬਾਅਦ, ਸ਼ਿਵਾਨੀ ਨੂੰ ਪਤਾ ਲੱਗਾ ਕਿ ਬੱਚਾ ਮਰਿਆ ਨਹੀਂ ਸੀ ਸਗੋਂ ਵੇਚ ਦਿੱਤਾ ਗਿਆ ਸੀ।

ਆਪਣੇ ਦੂਜੇ ਪਤੀ ਤੇ ਸੱਸ ਨੂੰ ਦੱਸਣ ਦਾ ਡਰ

ਸ਼ਿਵਾਨੀ ਨੇ ਦੱਸਿਆ ਕਿ ਉਸ ਦਾ ਬੱਚਾ 25 ਮਈ ਨੂੰ ਲਾਪਤਾ ਹੋ ਗਿਆ ਸੀ ਤੇ ਉਸ ਨੇ ਸ਼ੁਰੂ ‘ਚ ਖੁਦ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਉਹ ਡਰ ਗਈ ਸੀ ਕਿ ਆਪਣੇ ਦੂਜੇ ਪਤੀ ਤੇ ਸੱਸ ਨੂੰ ਇਹ ਖ਼ਬਰ ਕਿਵੇਂ ਦੇਵੇ, ਕਿਉਂਕਿ ਉਹਨਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਉਸ ਨੇ ਜਨਮ ਦਿੱਤਾ ਹੈ। ਅੰਤ ‘ਚ, 29 ਮਈ ਨੂੰ, ਉਸ ਨੇ ਹਿੰਮਤ ਇਕੱਠੀ ਕਰਕੇ ਆਪਣੇ ਪਤੀ ਨੂੰ ਫ਼ੋਨ ਕੀਤਾ ਤੇ ਸਾਰੀ ਸਥਿਤੀ ਦੱਸੀ। ਇਸ ਤੋਂ ਬਾਅਦ, ਉਸ ਦੀ ਸੱਸ ਉਸ ਦੇ ਕਮਰੇ ‘ਚ ਗਈ ਤੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ।

ਪਹਿਲਾ ਪਤੀ, ਦੂਜਾ ਪਤੀ ਤੇ ਸ਼ਿਵਾਨੀ ਇੱਕੋ ਕਲਾਸ ‘ਚ ਸਨ ਪੜ੍ਹਦੇ

ਸ਼ਿਵਾਨੀ ਨੇ ਖੁਲਾਸਾ ਕੀਤਾ ਕਿ ਉਹ, ਉਸ ਦਾ ਪਿਹਲਾ ਪਤੀ ਸ਼ਿਵਾ ਤੇ ਉਸ ਦਾ ਮੌਜੂਦਾ ਪਤੀ ਮਾਲਵਿੰਦਰ ਸਹਿਪਾਠੀ ਸਨ ਅਤੇ ਕੈਂਟ ਬੋਰਡ ਸਕੂਲ ‘ਚ ਅੱਠਵੀਂ ਜਮਾਤ ਤੱਕ ਇਕੱਠੇ ਪੜ੍ਹਦੇ ਸਨ। 2010 ‘ਚ, ਉਸ ਨੂੰ ਸ਼ਿਵਾ ਨਾਲ ਪਿਆਰ ਹੋ ਗਿਆ, ਜੋ ਉਸ ਦੇ ਆਪਣੇ ਗੁਆਂਢ, ਏਕਤਾ ਨਗਰ ‘ਚ ਸਿਰਫ਼ ਤਿੰਨ ਘਰ ਦੂਰ ਰਹਿੰਦਾ ਸੀ। ਕਿਉਂਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ, ਇਸ ਲਈ ਇਹ ਜੋੜਾ ਚੰਡੀਗੜ੍ਹ ਭੱਜ ਗਿਆ ਤੇ ਕੋਰਟ ਮੈਰਿਜ ਕਰ ਲਈ।

ਇੱਕ ਸਾਲ ਤੱਕ ਸਭ ਕੁਝ ਠੀਕ ਚੱਲਿਆ, ਪਰ ਫਿਰ ਵਿਵਾਦ ਸ਼ੁਰੂ ਹੋ ਗਿਆ। ਪਹਿਲੇ ਸਾਲ ਚੰਗਾ ਨਿਕਲਣ ਤੋਂ ਬਾਅਦ ਸ਼ਿਵਾ ਨਾਲ ਟਕਰਾਅ ਸ਼ੁਰੂ ਹੋ ਗਿਆ। ਇਸ ਵਿਆਹ ਤੋਂ ਉਨ੍ਹਾਂ ਦਾ ਇੱਕ ਪੁੱਤਰ ਤੇ ਇੱਕ ਧੀ ਹੋਈ। ਵਿਆਹ ਦੇ 12 ਸਾਲ ਬਾਅਦ, 2022 ‘ਚ ਪੰਚਾਇਤੀ ਸਮਝੌਤੇ ਰਾਹੀਂ ਜੋੜੇ ਨੇ ਤਲਾਕ ਲੈ ਲਿਆ। ਤਲਾਕ ਤੋਂ ਬਾਅਦ, ਉਸ ਨੇ ਇੱਕ ਹੋਰ ਸਹਿਪਾਠੀ, ਮਾਲਵਿੰਦਰ ਨਾਲ ਪ੍ਰੇਮ ਵਿਆਹ ਕੀਤਾ। ਸ਼ਿਵਾਨੀ ਨੇ ਕਿਹਾ ਕਿ ਸ਼ਿਵਾ ਨੂੰ ਤਲਾਕ ਦੇਣ ਤੋਂ ਬਾਅਦ, ਉਸ ਨੇ ਵੀ ਦੁਬਾਰਾ ਵਿਆਹ ਕਰਵਾ ਲਿਆ।

ਚਾਰ ਸਾਲ ਪਹਿਲਾਂ, ਉਸ ਨੇ ਮਾਲਵਿੰਦਰ ਨਾਲ ਵਿਆਹ ਕੀਤਾ ਸੀ, ਜੋ ਇੱਕ ਪੇਸ਼ੇਵਰ ਫੋਟੋਗ੍ਰਾਫਰ ਸੀ ਤੇ ਇਹ ਵੀ ਇੱਕ ਪ੍ਰੇਮ ਵਿਆਹ ਸੀ। ਸ਼ਿਵਾਨੀ ਨੇ ਦੱਸਿਆ ਕਿ ਮਾਲਵਿੰਦਰ ਉਸ ਦਾ ਸਹਿਪਾਠੀ ਸੀ। ਉਸ ਨੇ 16 ਦਿਨ ਪਹਿਲਾਂ ਹੀ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਨਾ ਤਾਂ ਉਸ ਦੀ ਸੱਸ ਨੇ ਅਤੇ ਨਾ ਹੀ ਉਸ ਦੇ ਪਤੀ ਮਾਲਵਿੰਦਰ ਨੇ ਅਜੇ ਤੱਕ ਬੱਚੇ ਨੂੰ ਗੋਦ ‘ਚ ਚੁੱਕਿਆ ਸੀ, ਕਿਉਂਕਿ ਉਸ ਦੇ ਪਹਿਲੇ ਪਤੀ ਨੇ ਉਸ ਨੂੰ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਵੇਚ ਦਿੱਤਾ ਸੀ।

“ਚਿੱਟੇ ਦਾ ਆਦੀ ਹੈ ਸ਼ਿਵਾ”

ਸ਼ਿਵਾਨੀ ਨੇ ਇਲਜ਼ਾਮ ਲਗਾਇਆਕਿ ਸ਼ਿਵਾ ‘ਚਿੱਟੇ’ ਦਾ ਆਦੀ ਹੈ ਤੇ ਉਸਦੀ ਦੂਜੀ ਪਤਨੀ ਵੀ ਇੱਕ ‘ਚਿੱਟਾ’ ਤਸਕਰ ਹੈ। ਸ਼ਿਵਾਨੀ ਨੇ ਨੇ ਕਿਹਾ ਕਿ ਉਸ ਦਾ ਪਹਿਲਾ ਪਤੀ, ਸ਼ਿਵਾ ‘ਚਿੱਟਾ’ ਦੋਵੇਂ ਖਾਂਦਾ ਤੇ ਵੇਚਦਾ ਹੈ ਤੇ ਉਸ ਦੀ ਦੂਜੀ ਪਤਨੀ ਵੀ ਇਸੇ ਵਪਾਰ ‘ਚ ਸ਼ਾਮਲ ਹੈ। ਉਸ ਦੇ ਪਹਿਲੇ ਪਤੀ ਵਿਰੁੱਧ ਰਾਮਾ ਮੰਡੀ ਪੁਲਿਸ ਸਟੇਸ਼ਨ ‘ਚ ਚਾਰ ਮਾਮਲੇ ਦਰਜ ਕੀਤੇ ਗਏ ਹਨ। ਸ਼ਿਵਾਨੀ ਨੇ ਅੱਗੇ ਇਲਜ਼ਾਮ ਲਗਾਇਆ ਕਿ ਬੱਚੇ ਨੂੰ ਵੇਚਣ ਤੋਂ ਬਾਅਦ, ਸ਼ਿਵਾ ਨੇ ਉਸ ਨੂੰ ਧਮਕੀ ਦਿੱਤੀ ਕਿ ਉਸ ਨੇ ਇੱਕ ਨਵਾਂ ਪਿਸਤੌਲ ਖਰੀਦਿਆ ਹੈ ਤੇ ਜੇਕਰ ਉਸ ਨੇ ਇਸ ਮਾਮਲੇ ਬਾਰੇ ਕਿਸੇ ਨਾਲ ਗੱਲ ਕੀਤੀ ਤਾਂ ਉਸ ਨੂੰ ਮਾਰ ਦੇਵੇਗਾ।

Follow Us
NPCI ਵਿਵਾਦ 'ਤੇ ਵਿਰੋਧੀ ਧਿਰ ਦਾ ਹੰਗਾਮਾ, ਸਰਬ ਪਾਰਟੀ ਬੈਠਕ ਤੋਂ ਕੀਤਾ ਵਾਕਆਊਟ
NPCI ਵਿਵਾਦ 'ਤੇ ਵਿਰੋਧੀ ਧਿਰ ਦਾ ਹੰਗਾਮਾ, ਸਰਬ ਪਾਰਟੀ ਬੈਠਕ ਤੋਂ ਕੀਤਾ ਵਾਕਆਊਟ...
ਲਾਰੈਂਸ ਬਿਸ਼ਨੋਈ ਗੈਂਗ ਨੇ ਆਮਿਰ ਖਾਨ ਨੂੰ ਧਮਕਾਇਆ, ਲਵ ਜੇਹਾਦ ਦੇ ਨਾਮ 'ਤੇ ਦਿੱਤੀ ਚੇਤਾਵਨੀ
ਲਾਰੈਂਸ ਬਿਸ਼ਨੋਈ ਗੈਂਗ ਨੇ ਆਮਿਰ ਖਾਨ ਨੂੰ ਧਮਕਾਇਆ, ਲਵ ਜੇਹਾਦ ਦੇ ਨਾਮ 'ਤੇ ਦਿੱਤੀ ਚੇਤਾਵਨੀ...
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ...
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ...
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ...
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ...
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...