ਜਲੰਧਰ: ਧਾਰਮਿਕ ਪ੍ਰੋਗਰਾਮ ਦੌਰਾਨ ਬਦਮਾਸ਼ਾਂ ਨੇ ਕੀਤੀ ਗੋਲੀਬਾਰੀ, ਇੱਕ ਨੌਜਵਾਨ ਦੀ ਮੌਤ
Jalandhar News: ਇੱਕ ਪੀੜਤ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਪੁੱਤਰ ਰਾਹੁਲ ਨੇ ਉਨ੍ਹਾਂ ਅਣਪਛਾਤੇ ਵਿਅਕਤੀਆਂ ਨੂੰ ਹਥਿਆਰ ਲਹਿਰਾਉਣ ਤੋਂ ਰੋਕਿਆ। ਜਿਸ ਤੋਂ ਬਾਅਦ ਉਕਤ ਬਦਮਾਸ਼ਾਂ ਨੇ ਪੁੱਤਰ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਧਾਰਮਿਕ ਸਥਾਨ ਦੇ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ। ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ ਅਤੇ ਉਨ੍ਹਾਂ ਨੂੰ ਉੱਥੋਂ ਭੇਜ ਦਿੱਤਾ ਗਿਆ।
ਜਲੰਧਰ ਦੇ ਨਾਗਰਾ ਗੇਟ ਨੇੜੇ ਗੁਰੂ ਨਾਨਕ ਨਗਰ ‘ਚ ਸਾਲਾਨਾ ਮੇਲੇ ਦੌਰਾਨ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਦੇਰ ਰਾਤ ਧਾਰਮਿਕ ਪ੍ਰੋਗਰਾਮ ਦੌਰਾਨ 5 ਅਣਪਛਾਤੇ ਬਦਮਾਸ਼ ਉੱਥੇ ਪਹੁੰਚੇ ਤੇ ਪਹੁੰਚਦੇ ਹੀ ਹਥਿਆਰ ਲਹਿਰਾਉਣ ਲੱਗ ਪਏ, ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਹ ਉਸ ਸਮੇਂ ਤਾਂ ਉੱਥੋਂ ਚਲੇ ਗਏ, ਪਰ ਬਾਅਦ ‘ਚ ਉਹ ਹਥਿਆਰ ਲੈ ਕੇ ਆਏ ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ।
ਇੱਕ ਪੀੜਤ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਪੁੱਤਰ ਰਾਹੁਲ ਨੇ ਉਨ੍ਹਾਂ ਅਣਪਛਾਤੇ ਵਿਅਕਤੀਆਂ ਨੂੰ ਹਥਿਆਰ ਲਹਿਰਾਉਣ ਤੋਂ ਰੋਕਿਆ। ਜਿਸ ਤੋਂ ਬਾਅਦ ਉਕਤ ਬਦਮਾਸ਼ਾਂ ਨੇ ਪੁੱਤਰ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਧਾਰਮਿਕ ਸਥਾਨ ਦੇ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ। ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ ਅਤੇ ਉਨ੍ਹਾਂ ਨੂੰ ਉੱਥੋਂ ਭੇਜ ਦਿੱਤਾ ਗਿਆ।
ਗੁਰਪ੍ਰੀਤ ਨਾਮਕ ਨੌਜਵਾਨ ਦੀ ਮੌਤ
ਪੀੜਤ ਨੇ ਕਿਹਾ ਕਿ ਕੁਝ ਸਮੇਂ ਬਾਅਦ ਉਕਤ ਬਦਮਾਸ਼ ਦੁਬਾਰਾ ਆਏ ਅਤੇ ਉਸ ਦੇ ਪੁੱਤਰ ਤੇ ਉਸ ਦੇ ਦੋਸਤ ‘ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਉਰਫ਼ ਗੋਪੀ ਵਜੋਂ ਹੋਈ ਹੈ।
ਹਮਲਾਵਰਾਂ ਨੇ ਇਸ ਦੌਰਾਨ ਗੋਲੀਆਂ ਵੀ ਚਲਾਈਆਂ। ਘਟਨਾ ‘ਚ 3 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ‘ਚ 2 ਔਰਤਾਂ ਸ਼ਾਮਲ ਹਨ। ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਦੌਰਾਨ ਪੀੜਤ ਦੇ ਪੁੱਤਰ ਨੇ ਘਰ ‘ਚ ਲੁਕ ਕੇ ਆਪਣੀ ਜਾਨ ਬਚਾਈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਦੋ ਗੱਡੀਆਂ ‘ਚ ਆਏ ਸਨ।