AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਛੋਟੇ-ਮੋਟੇ ਧਮਾਕੇ… ਇਹ ਭਾਜਪਾ ਦੀ ਪੰਜਾਬ ਚੋਣਾਂ ਦੀ ਤਿਆਰੀ, ਅੰਮ੍ਰਿਤਸਰ-ਜਲੰਧਰ ਧਮਾਕਿਆਂ ‘ਤੇ ਸੀਐਮ ਮਾਨ ਦਾ ਬਿਆਨ

ਸੀਐਮ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਫਿਰਕੂ ਪਾਰਟੀ। ਬੰਗਾਲ ਦੀ ਚੋਣ ਖ਼ਤਮ ਹੋ ਗਈ ਤੇ ਉਨ੍ਹਾਂ ਨੇ ਆਪ ਹੀ ਕਿਹਾ ਕਿ ਹੁਣ ਪੰਜਾਬ ਦੀ ਵਾਰੀ ਹੈ। ਇਸ ਦਾ ਮਤਲਬ ਹੈ ਕਿ ਜਿਹੜੇ ਛੋਟੇ-ਮੋਟੇ ਧਮਾਕੇ ਹੋਏ ਤੇ ਜਿਸ ਦੀ ਜਾਂਚ ਜਾਰੀ ਹੈ, ਇਹ ਭਾਜਪਾ ਦੀ ਪੰਜਾਬ ਚੋਣਾਂ ਦੀ ਤਿਆਰੀ ਹੈ। ਉਹ ਇਸ ਤਰ੍ਹਾਂ ਹਿੰਸਾ ਫੈਲਾ ਕੇ, ਲੋਕਾਂ ਨੂੰ ਡਰਾ-ਧਮਕਾ ਕੇ ਹੀ ਵੋਟਾਂ ਲੈਂਦੇ ਹਨ।

ਛੋਟੇ-ਮੋਟੇ ਧਮਾਕੇ... ਇਹ ਭਾਜਪਾ ਦੀ ਪੰਜਾਬ ਚੋਣਾਂ ਦੀ ਤਿਆਰੀ, ਅੰਮ੍ਰਿਤਸਰ-ਜਲੰਧਰ ਧਮਾਕਿਆਂ 'ਤੇ ਸੀਐਮ ਮਾਨ ਦਾ ਬਿਆਨ
ਛੋਟੇ-ਮੋਟ ਧਮਾਕੇ… ਇਹ ਭਾਜਪਾ ਦੀ ਪੰਜਾਬ ਚੋਣਾਂ ਦੀ ਤਿਆਰੀ, ਅੰਮ੍ਰਿਤਸਰ-ਜਲੰਧਰ ਧਮਾਕਿਆਂ ‘ਤੇ ਸੀਐਮ ਮਾਨ ਦਾ ਬਿਆਨ
tv9-punjabi
| Updated On: 06 May 2026 13:34 PM IST
Share

ਜਲੰਧਰ ਤੇ ਅੰਮ੍ਰਿਤਸਰ ‘ਚ ਸ਼ੱਕੀ ਧਮਾਕਿਆਂ ਦੇ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਛੋਟੇ-ਮੋਟੇ ਧਮਾਕੇ ਭਾਰਤੀ ਜਨਤਾ ਪਾਰਟੀ ਦੀ ਚੋਣਾਂ ਦੀ ਤਿਆਰੀ ਹੈ। ਬੀਤੀ ਰਾਤ, ਪਹਿਲਾਂ ਜਲੰਧਰ ਤੇ ਫਿਰ ਕੁੱਝ ਘੰਟਿਆਂ ਬਾਅਦ ਅੰਮ੍ਰਿਤਸਰ ‘ਚ ਹੋਏ ਧਮਾਕਿਆਂ ਦੀ ਜਾਂਚ ਲਈ ਵੱਖ-ਵੱਖ ਜਾਂਚ ਏਜੰਸੀਆ ਜੁੱਟ ਗਈਆਂ ਹਨ। ਹੁਣ ਤੱਕ ਸ਼ੱਕੀ ਧਮਾਕਿਆਂ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ ਹੈ। ਪਰ, ਇਸ ਵਿਚਕਾਰ ਸੀਐਮ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਸਕਦੀ ਹੈ।

ਭਾਜਪਾ ਵਾਲੇ ਹਿੰਸਾ ਫੈਲਾ ਕੇ, ਲੋਕਾਂ ਨੂੰ ਡਰਾ-ਧਮਕਾ ਕੇ ਹੀ ਵੋਟਾਂ ਲੈਂਦੇ: ਸੀਐਮ ਮਾਨ

ਸੀਐਮ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਫਿਰਕੂ ਪਾਰਟੀ। ਬੰਗਾਲ ਦੀ ਚੋਣ ਖ਼ਤਮ ਹੋ ਗਈ ਤੇ ਉਨ੍ਹਾਂ ਨੇ ਆਪ ਹੀ ਕਿਹਾ ਕਿ ਹੁਣ ਪੰਜਾਬ ਦੀ ਵਾਰੀ ਹੈ। ਇਸ ਦਾ ਮਤਲਬ ਹੈ ਕਿ ਜਿਹੜੇ ਛੋਟੇ-ਮੋਟੇ ਧਮਾਕੇ ਹੋਏ ਤੇ ਜਿਸ ਦੀ ਜਾਂਚ ਜਾਰੀ ਹੈ, ਇਹ ਭਾਜਪਾ ਦੀ ਪੰਜਾਬ ਚੋਣਾਂ ਦੀ ਤਿਆਰੀ ਹੈ। ਉਹ ਇਸ ਤਰ੍ਹਾਂ ਹਿੰਸਾ ਫੈਲਾ ਕੇ, ਲੋਕਾਂ ਨੂੰ ਡਰਾ-ਧਮਕਾ ਕੇ ਹੀ ਵੋਟਾਂ ਲੈਂਦੇ ਹਨ।

ਸੀਐਮ ਮਾਨ ਨੇ ਅੱਗੇ ਕਿਹਾ ਕਿ ਮੈਂ ਭਾਜਪਾ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਇਨ੍ਹਾਂ ਹਰਕਤਾਂ ਤੋਂ ਬਾਜ ਆ ਜਾਣ। ਪੰਜਾਬ ਸ਼ਾਂਤੀਪੂਰਵਕ ਸੂਬਾ ਹੈ। ਸਰਭਤ ਦਾ ਭਲਾ ਮੰਗਣ ਵਾਲੀ ਬਾਣੀ ਕਰੋੜਾਂ ਸਪੀਕਰਾਂ ‘ਚੋਂ ਸ਼ਾਮ-ਸਵੇਰੇ ਉੱਚਰੀ ਜਾਂਦੀ ਹੈ। ਅਸੀਂ ਦੁਨੀਆਂ ਦਾ ਭਲਾ ਮੰਗਣ ਵਾਲੇ ਲੋਕ ਹਾਂ। ਤੁਸੀਂ ਸਾਡੇ ਨਾਲ ਅਜਿਹੀਆਂ ਕੋਝੀਆਂ ਹਰਕਤਾਂ ਨਾ ਕਰੋ। ਭਾਜਪਾ ਹਰ ਸੂਬੇ ‘ਚ ਜਿੱਥੇ ਵੀ ਚੋਣ ਲੜਨੀ ਹੁੰਦੀ ਹੈ, ਉੱਥੇ ਪਹਿਲਾਂ ਲੜਾਈ ਕਰਵਾਉਂਦੀ ਹੈ।

ਭਾਜਪਾ ਵਾਲੇ ਬੇਅਦਬੀ ਖਿਲਾਫ਼ ਕਾਨੂੰਨ ਤੋਂ ਬਹੁਤ ਦੁੱਖੀ: ਸੀਐਮ

ਮੁੱਖ ਮੰਤਰੀ ਨੇ ਭਾਜਪਾ ਨੂੰ ਘੇਰਦੇ ਹੋਏ ਕਿਹਾ ਕਿ ਬੇਅਦਬੀ ਖਿਲਾਫ਼ ਕਾਨੂੰਨ ਤੋਂ ਇਹ (ਭਾਜਪਾ) ਬਹੁਤ ਦੁੱਖੀ ਹਨ, ਕਿਉਂਕਿ ਇਨ੍ਹਾਂ ਨੇ ਲੜਾਉਣਾ ਸੀ ਤੇ ਹੁਣ ਜੇਕਰ ਬੇਅਦਬੀ ਹੋ ਗਈ ਤਾਂ ਇਨ੍ਹਾਂ ਨੇ ਦੋ ਫਿਰਕੇ ਭੜਕਾਉਣੇ ਸਨ। ਹੁਣ ਸਖ਼ਤ ਸਜ਼ਾ ਹੋ ਜਾਵੇਗੀ ਤਾਂ ਕੋਈ ਇਨ੍ਹਾਂ ਦੇ ਕਹੇ ‘ਤੇ ਬੇਅਦਬੀ ਕਰਨ ਨੂੰ ਤਿਆਰ ਨਹੀਂ ਹੋਣਾ। ਇਹ ਭਾਜਪਾ ਦੇ ਏਜੰਡੇ ਤੋਂ ਉਲਟਾ ਹੋ ਗਿਆ। ਭਾਜਪਾ ਕਹਿੰਦੀ ਹੈ ਪੰਜਾਬ ਦੀ ਤਿਆਰੀ ਹੈ, ਇਹ ਛੋਟੇ-ਮੋਟੇ ਬਲਾਸਟ ਕਰਵਾ ਕੇ ਤੇ ਡਰਾ ਕੇ ਲੋਕਾਂ ਤੋਂ ਵੋਟਾਂ ਲੈਣਾ ਚਾਹੁੰਦੇ ਹੋ? ਮੈਂ ਭਾਜਪਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਨੇ ਬਹੁਤ ਕਾਲੀਆਂ ਰਾਤਾਂ-ਕਾਲੇ ਦਿਨ ਦੇਖ ਲਏ। ਲੋਕਾਂ ਦੇ ਜ਼ਖ਼ਮ ਅੱਲ੍ਹੇ ਹਨ ਤਾਂ ਇਸ ਕਰਕੇ ਭਾਜਪਾ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਾਜ ਆ ਜਾਵੇ।

Follow Us
ਸਵੀਡਨ ਚ ਪੀਐਮ ਮੋਦੀ ਨੂੰ ਸਰਵਉੱਚ ਸਨਮਾਨ, ਕਮਾਂਡਰ ਗ੍ਰੈਂਡ ਕਰਾਸ ਨਾਲ ਨਾਲ ਨਵਾਜੇ ਗਏ ਪ੍ਰਧਾਨਮੰਤਰੀ
ਸਵੀਡਨ ਚ ਪੀਐਮ ਮੋਦੀ ਨੂੰ ਸਰਵਉੱਚ ਸਨਮਾਨ, ਕਮਾਂਡਰ ਗ੍ਰੈਂਡ ਕਰਾਸ ਨਾਲ ਨਾਲ ਨਵਾਜੇ ਗਏ ਪ੍ਰਧਾਨਮੰਤਰੀ...
CNG Prices Hike: ਦਿੱਲੀ 'ਚ CNG ਹੋਈ 80.90 ਰੁਪਏ ਪ੍ਰਤੀ ਕਿਲੋ, ਵਾਧੇ ਦਾ ਆਮ ਲੋਕਾਂ 'ਤੇ ਅਸਰ
CNG Prices Hike: ਦਿੱਲੀ 'ਚ CNG ਹੋਈ 80.90 ਰੁਪਏ ਪ੍ਰਤੀ ਕਿਲੋ, ਵਾਧੇ ਦਾ ਆਮ ਲੋਕਾਂ 'ਤੇ ਅਸਰ...
ਹੁਸ਼ਿਆਰਪੁਰ: ਬੋਰਵੈੱਲ 'ਚ ਡਿੱਗੇ ਬੱਚੇ ਨੂੰ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ
ਹੁਸ਼ਿਆਰਪੁਰ: ਬੋਰਵੈੱਲ 'ਚ ਡਿੱਗੇ ਬੱਚੇ ਨੂੰ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ...
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ......
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ...
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ...
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ...
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?...