ਸੰਗਰੂਰ ‘ਚ ਗੁਬਾਰੇ ਵਾਲਾ ਸਿਲੰਡਰ ਫਟਣ ਕਾਰਨ ਪਿਓ-ਪੁੱਤ ਦੀਆਂ ਕੱਟੀਆਂ ਲੱਤਾਂ, ਕੋਲ ਖੜ੍ਹਾ ਪੁਲਿਸ ਮੁਲਾਜ਼ਮ ਵੀ ਜ਼ਖਮੀ
ਲੋਕਾਂ ਨੇ ਗਰੀਬ ਪਰਿਵਾਰ ਲਈ ਸਰਕਾਰ ਨੂੰ ਅਪੀਲ ਕੀਤੀ ਹੈ ਕੀ ਪਰਿਵਾਰ ਵਿੱਚ ਦੋਵੇ ਕਾਮੀ ਵਿਅਕਤੀ ਹੁਣ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਲਈ ਸਰਕਾਰ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਵੇ।

ਪੰਜਾਬ ਦੇ ਸੰਗਰੂਰ ਵਿੱਚ ਗਣਤੰਤਰ ਦਿਵਸ ਮੌਕੇ ਗੁਬਾਰਿਆਂ ਵਿੱਚ ਗੈਸ ਭਰਨ ਵਾਲਾ ਸਿਲੰਡਰ ਬਲਾਸਟ ਹੋ ਗਿਆ। ਜਿਸ ਕਾਰਨ ਪਿਓ-ਪੁੱਤ ਦੀਆਂ ਲੱਤਾਂ ਸਰੀਰ ਤੋਂ ਅਲੱਗ ਗੋ ਗਈਆਂ ਹਨ। ਇਸ ਦਰਦਨਾਕ ਹਾਦਸੇ ਵਿੱਚ 3 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ। ਹਾਦਸੇ ਵਿੱਚ ਪੁਸਿਲ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਿਆ ਹੈ। ਪੁਲਿਸ ਮੁਲਾਜ਼ਮ ਦੀ ਦੀ ਪਹਿਚਾਣ ਰਣਜੀਤ ਦੇ ਨਾਮ ਨਾਲ ਹੋਈ ਹੈ। ਅਤੇ ਪਿਓ-ਪੁੱਤ ਦੀ ਅਜੇ ਤੱਕ ਪਹਿਚਾਣ ਨਹੀਂ ਹੋਈ ਹੈ।
ਸਿਲੰਡਰ ‘ਚ ਗੈਸ ਭਰਦੇ ਹੋਇਆ ਹਾਦਸਾ
ਜਾਣਕਾਰੀ ਅਨੁਸਾਰ ਇਸ ਧਮਾਕੇ ਵਿੱਚ ਦੋਵੇਂ ਪਿਓ-ਪੁੱਤ ਗੁਬਾਰੇ ਵੇਚ ਰਹੇ ਸਨ। ਪੁਲਿਸ ਮੁਲਾਜ਼ਮ ਉਨ੍ਹਾਂ ਕੋਲ ਖੜ੍ਹਾ ਸੀ. ਅਚਾਨਕ ਹੀ ਸਿਲੰਡਰ ਚ ਬਲਾਸਟ ਹੋਇਆ। ਜਿਸ ਤੋਂ ਬਾਅਦ ਬਹੁਤ ਰੌਲਾ ਪੈ ਗਿਆ। ਲੋਕ ਤੁਰੰਤ ਘਟਨਾਸੱਥਲ ਤੇ ਪੁੱਜੇ ਜਿੱਥੇ 3 ਵਿਅਕਤੀ ਖੂਨ ਨਾਲ ਲੱਥਪੱਥ ਸੜਕ ਤੇ ਤੜਫ ਰਹੇ ਸਨ। ਲੋਕਾਂ ਨੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਐਂਬੂਲੈਂਸ ਨੂੰ ਵੀ ਸੂਚਿਤ ਕੀਤਾ ਗਿਆ।
ਪਿਓ-ਪੁੱਤ ਦੀ ਹਾਲਤ ਗੰਭੀਰ
ਜ਼ਖਮੀਆਂ ਨੂੰ ਤੁਰੰਤ ਸਰਕਾਰੀ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪਿਓ-ਪੁੱਤ ਦੀ ਹਾਲਤ ਕਾਫ਼ੀ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ। ਪੁਲਿਸ ਮੁਲਾਜ਼ਮ ਦੇ ਵੀ ਹੱਥ ਅਤੇ ਚਿਹਰੇ ਤੇ ਕਾਫ਼ ਸੱਟਾਂ ਲੱਗੀਆਂ ਹਨ, ਉਸ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ।
ਪਰਿਵਾਰ ਲਈ ਮੁਆਵਜ਼ੇ ਦੀ ਮੰਗ
ਮੌਕੇ ਤੇ ਮੌਜੂਦ ਲੋਕਾਂ ਮੁਤਾਬਕ ਪਿਓ-ਪੁੱਤ ਇਕ ਸਿਲੰਡਰ ਤੋਂ ਦੂਜੇ ਸਿਲੰਡਰ ਵਿੱਚ ਗੈਸ ਭਰ ਰਹੇ ਸਨ। ਅਚਾਨਕ ਸਿਲੰਡਰ ਫਟ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਪੁਲ ਤੇ ਖੂਨ ਹੀ ਖੂਨ ਹੀ। ਦੱਸਿਆ ਜਾ ਰਿਹਾ ਹੈ ਕਿ ਗੁਬਾਰੇ ਵੇਚਣ ਵਾਲੇ ਵਿਅਕਤੀ ਦਾ ਲੜਕਾ 9ਵੀਂ ਜਮਾਤ ਦਾ ਵਿਦਿਆਰਥੀ ਹੈ। ਲੋਕਾਂ ਨੇ ਗਰੀਬ ਪਰਿਵਾਰ ਲਈ ਸਰਕਾਰ ਨੂੰ ਅਪੀਲ ਕੀਤੀ ਹੈ ਕੀ ਪਰਿਵਾਰ ਵਿੱਚ ਦੋਵੇ ਕਾਮੀ ਵਿਅਕਤੀ ਹੁਣ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਲਈ ਸਰਕਾਰ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਵੇ।