IAS ਬਬੀਤਾ ਕਲੇਰ, ਪਤੀ ਸਟੀਫ਼ਨ ਤੇ ਗੰਨਮੈਨ ਸੁਖਕਰਨ ਖਿਲਾਫ਼ FIR ਦਰਜ, ਸ਼ਖਸ ਦੇ ਪੱਟ ‘ਤੇ ਗੋਲੀ ਮਾਰਨ ਦਾ ਹੈ ਮਾਮਲਾ
IAS Babita Kaler: ਪੀੜਤ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਪ੍ਰਬਲ ਸਰਿਆ ਦੇ ਮਾਲਿਕ ਸੁਲੱਖਣ ਸਿੰਘ ਦਾ ਉਕਤ ਕਲੌਨੀ 'ਚ ਪਲਾਟ ਨੰਬਰ-3 ਹੈ। ਉੱਥੇ ਸ਼ਨੀਵਾਰ ਨੂੰ ਮਿੱਟੀ ਦੀ ਭਰਤੀ ਪਾਈ ਜਾ ਰਹੀ ਹੈ, ਪਰ ਕੋਠੀ ਨੰਬਰ ਚਾਰ ਦੇ ਮਾਲਕ ਬਬੀਤਾ ਕਲੇਰ ਦੇ ਪਤੀ ਸਟੀਫਨ ਕਲੇਰ ਨੇ ਅਜਿਹਾ ਕਰਨ ਤੋਂ ਰੋਕਿਆ। ਭਰਤੀ ਪਾਉਣ ਵਾਲੇ ਨੇ ਮੈਨੇਜਰ ਹਰਪ੍ਰੀਤ ਨੂੰ ਜਾਣਕਾਰੀ ਦਿੱਤੀ, ਹਰਪ੍ਰੀਤ ਮੌਕੇ 'ਤੇ ਪਹੁੰਚਿਆ ਤਾਂ ਆਈਏਐਸ ਕਲੇਰ ਦੇ ਗੰਨਮੈਨ ਸੁਖਕਰਨ ਸਿੰਘ ਨੇ ਆਪਣਾ ਪਿਸਟਲ ਕੱਢ ਕੇ ਗੋਲੀ ਚਲਾ ਦਿੱਤੀ।

ਜਲੰਧਰ ਦੇ ਪਿਮਸ ਹਸਪਤਾਲ ਅੱਗੇ ਖਾਲੀ ਪਲਾਟ ‘ਚ ਭਰਤੀ ਪਾਉਣ ਨੂੰ ਲੈ ਕੇ ਵਿਵਾਦ ਹੋ ਗਿਆ। ਜਿਸ ਤੋਂ ਬਾਅਦ ਆਈਏਐਸ ਬਬੀਤਾ ਕਲੇਰ ਦੇ ਗੰਨਮੈਨ ਨੇ ਇੱਕ ਵਿਅਕਤੀ ਦे ਪੱਟ ‘ਚ ਗੋਲੀ ਮਾਰੀ ਦਿੱਤੀ। ਜ਼ਖਮੀ ਵਿਅਕਤੀ ਦਾ ਹਸਪਤਾਲ ‘ਚ ਇਲਾਜ਼ ਚੱਲ ਰਿਹਾ ਹੈ। ਪੰਜਾਬ ਇੰਸਟੀਟਿਊਟ ਆਫ਼ ਮੈਡਿਕਲ ਸਾਇੰਸ (ਪਿਮਸ) ਦੇ ਸਾਹਮਣੇ ਸਥਿਤ ਛੋਟੀ ਬਰਾਦਰੀ ਫੇਜ਼-2 ‘ਚ ਪ੍ਰਬਲ ਸਰਿਆ ਦੇ ਮੈਨੇਜਰ ਹਰਪ੍ਰੀਤ ਸਿੰਘ(42) ਦੇ ਗੋਲੀ ਮਾਰ ਦਿੱਤੀ ਗਈ। ਪੀੜਤ ਦਾ ਕਹਿਣਾ ਹੈ ਕਿ ਇਹ ਗੋਲੀ ਆਈਏਐਸ ਬਬੀਤਾ ਕਲੇਰ ਦੇ ਗੰਨਮੈਨ ਨੇ ਚਲਾਈ ਸੀ।
ਬਬੀਤਾ ਕਲੇਰ ਤੇ ਸਟੀਫ਼ਨ ਕਲੇਕ ਦੇ ਕਹਿਣ ਤੇ ਚਲਾਈ ਸੀ ਗੋਲੀ: ਪੀੜਤ
ਪੀੜਤ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਪ੍ਰਬਲ ਸਰਿਆ ਦੇ ਮਾਲਿਕ ਸੁਲੱਖਣ ਸਿੰਘ ਦਾ ਉਕਤ ਕਲੌਨੀ ‘ਚ ਪਲਾਟ ਨੰਬਰ-3 ਹੈ। ਉੱਥੇ ਸ਼ਨੀਵਾਰ ਨੂੰ ਮਿੱਟੀ ਦੀ ਭਰਤੀ ਪਾਈ ਜਾ ਰਹੀ ਸੀ, ਪਰ ਕੋਠੀ ਨੰਬਰ ਚਾਰ ਦੇ ਮਾਲਕ ਬਬੀਤਾ ਕਲੇਰ ਦੇ ਪਤੀ ਸਟੀਫਨ ਕਲੇਰ ਨੇ ਅਜਿਹਾ ਕਰਨ ਤੋਂ ਰੋਕਿਆ। ਭਰਤੀ ਪਾਉਣ ਵਾਲੇ ਨੇ ਮੈਨੇਜਰ ਹਰਪ੍ਰੀਤ ਨੂੰ ਜਾਣਕਾਰੀ ਦਿੱਤੀ, ਹਰਪ੍ਰੀਤ ਮੌਕੇ ‘ਤੇ ਪਹੁੰਚਿਆ ਤਾਂ ਆਈਏਐਸ ਕਲੇਰ ਦੇ ਗੰਨਮੈਨ ਸੁਖਕਰਨ ਸਿੰਘ ਨੇ ਆਪਣਾ ਪਿਸਟਲ ਕੱਢ ਕੇ ਜਾਨੋ ਮਾਰਨ ਦੀ ਨੀਅਤ ਨਾਲ ਗੋਲੀ ਚਲਾਈ, ਜੋ ਉਸਦੇ ਖੱਬੇ ਪੱਟ ਤੇ ਸੱਜੀ ਪਿੰਨੀ ਤੇ ਲੱਗੀ।
ਪੀੜਤ ਹਰਪ੍ਰੀਤ ਨੇ ਦੱਸਿਆ ਕਿ ਇਹ ਗੋਲੀ ਸਟੀਫਨ ਕਲੇਰ ਤੇ ਬਬੀਤਾ ਕਲੇਰ ਦੇ ਕਹਿਣ ‘ਤੇ ਗੰਨਮੈਨ ਨੇ ਮਾਰੀ ਹੈ। ਉਸਨੇ ਦੱਸਿਆ ਕਿ ਮੈਨੂੰ ਜਖਮੀ ਹਾਲਤ ਵਿੱਚ ਮੇਰੇ ਭਰਾ ਮਨਪ੍ਰੀਤ ਸਿੰਘ ਨੇ ਸਵਾਰੀ ਦਾ ਪ੍ਰਬੰਧ ਕਰਕੇ NHS ਹਸਪਤਾਲ ਜਲੰਧਰ ਦਾਖਲ ਕਰਵਾਇਆ।
ਗੰਨਮੈਨ ਗ੍ਰਿਫ਼ਤਾਰ
ਥਾਣਾ-7 ਵਿੱਚ ਧਾਰਾ 115 (2), 109, 61 (2) ਤੇ ਅਸਲਾ ਐਕਟ ਦੀ ਧਾਰਾ 27 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗੰਨਮੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸਦੀ ਸਰਵਿਸ ਪਿਸਤੌਲ ਜ਼ਬਤ ਕਰ ਲਈ ਗਈ ਹੈ। ਗੰਨਮੈਨ ਨੂੰ ਐਤਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।