ਗੁਰੂ ਰਵਿਦਾਸ ਜੀ ਦੇ ਸਲਾਨਾ ਜੋੜ ਮੇਲਾ ‘ਤੇ ਨਿਕਲੇਗੀ ਸ਼ੋਭਾ-ਯਾਤਰਾ ਸਬੰਧ, ਟ੍ਰੈਫਿਕ ਰੂਟਾਂ ‘ਚ ਵੱਡਾ ਬਦਲਾਅ ਕੀਤਾ
Guru Ravidas Jayanti Shobha Yatra: ਗੁਰੂ ਰਵਿਦਾਸ ਮਹਾਰਾਜ਼ ਜੀ ਦੇ ਪ੍ਰਕਾਸ਼ ਦਿਵਸ ਦੇ ਸਬੰਧ ਵਿੱਚ ਸਲਾਨਾ ਜੋੜ ਮੇਲਾ ਮਿਤੀ 31/01/2026 ਤੋਂ ਮਿਤੀ 02/02/2026 ਤੱਕ ਸਤਿਗੁਰੂ ਰਵਿਦਾਸ ਧਾਮ ਬੂਟਾਮੰਡੀ, ਨਕੋਦਰ ਰੋਡ ਜਲੰਧਰ ਵਿੱਖੇ ਮਨਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮਿਤੀ 31/01/2026 ਨੂੰ ਜਲੰਧਰ ਸ਼ਹਿਰ ਅੰਦਰ ਵਿਸ਼ਾਲ ਸ਼ੋਭਾ ਯਾਤਰਾ ਸਤਿਗੁਰੂ ਰਵਿਦਾਸ ਧਾਮ ਬੂਟਾਮੰਡੀ ਤੋਂ ਸ਼ੁਰੂ ਹੋ ਕੇ ਵਾਪਸ ਉਥੇ ਹੀ ਸਮਾਪਤ ਹੋਵੇਗੀ।
ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ 1 ਫਰਵਰੀ ਨੂੰ ਦੇਸ਼ ਭਰ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਮੌਕੇ ਨਕੋਦਰ ਰੋਡ ਤਿੰਨ ਦਿਨਾਂ ਲਈ ਬੰਦ ਰਹੇਗਾ। ਪ੍ਰਕਾਸ਼ ਦਿਵਸ ਦੀ ਯਾਦ ਵਿੱਚ 31 ਜਨਵਰੀ ਨੂੰ ਸੰਗਤ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ। ਜਿਸ ਕਾਰਨ ਸ਼ਹਿਰ ਦੀਆਂ ਕਈ ਸੜਕਾਂ ‘ਤੇ ਆਵਾਜਾਈ ਨੂੰ ਡਾਈਵਰਟ ਕੀਤਾ ਜਾਵੇਗਾ। ਜਲੰਧਰ ਪ੍ਰਸ਼ਾਸਨ ਵੱਲੋਂ ਇਸ ਦਿਨ ਸਕੂਲਾਂ ਲਈ ਛੁੱਟੀ ਦਾ ਐਲਾਨ ਵੀ ਕੀਤਾ ਹੈ। 31 ਜਨਵਰੀ ਨੂੰ ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਆਵਾਜਾਈ ਨੂੰ ਡਾਈਵਰਟ ਕੀਤਾ ਗਿਆ ਹੈ ਅਤੇ ਕੁਝ ਸੜਕਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।
ਸਲਾਨਾ ਜੋੜ ਮੇਲੇ ਦੋਰਾਨ ਟਰੈਫਿਕ ਡਾਇਵਰਸ਼ਨਾਂ ਦਾ ਵੇਰਵਾ
ਸ਼ੋਭਾ-ਯਾਤਰਾ ਦੌਰਾਨ ਭਾਰੀ ਵਾਹਨਾਂ ਨੂੰ ਸ਼ਹਿਰ ਵਿੱਚ ਦਾਖਲ ਹੋਣ ਦੀ ਵੀ ਮਨਾਹੀ ਹੋਵੇਗੀ। ਨਗਰ ਕੀਰਤਨ ਗੁਰਦੁਆਰਾ ਸਾਹਿਬ ਬੂਟਾ ਮੰਡੀ ਤੋਂ ਸ਼ੁਰੂ ਹੋਵੇਗਾ ਅਤੇ ਸ੍ਰੀ ਗੁਰੂ ਰਵਿਦਾਸ ਚੌਕ, ਡਾ. ਭੀਮ ਰਾਓ ਅੰਬੇਡਕਰ ਚੌਕ, ਭਗਵਾਨ ਵਾਲਮੀਕਿ ਚੌਕ ਅਤੇ ਪਟੇਲ ਚੌਕ ਵਿੱਚੋਂ ਲੰਘੇਗਾ ਅਤੇ ਫਿਰ ਗੁਰਦੁਆਰਾ ਸਾਹਿਬ ਬੂਟਾ ਮੰਡੀ ਵਿਖੇ ਵਾਪਸ ਸਮਾਪਤ ਹੋਵੇਗਾ। ਇਹ ਰੂਟ ਪਲਾਨ 31 ਜਨਵਰੀ ਨੂੰ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਲਾਗੂ ਰਹੇਗਾ। 31 ਜਨਵਰੀ ਤੋਂ 1 ਫਰਵਰੀ ਤੱਕ ਕੁਝ ਸੜਕਾਂ ‘ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ।
ਕਪੂਰਥਲਾ ਤੋਂ ਆਉਣ ਵਾਲੇ ਵਾਹਨ ਵਰਕਸ਼ਾਪ ਚੌਕ, ਮਕਸੂਦਾਂ ਚੌਕ, ਭਗਤ ਸਿੰਘ ਕਲੋਨੀ, ਪਠਾਨਕੋਟ ਚੌਕ, ਚੌਗਿੱਟੀ ਚੌਕ, ਪੀਏਪੀ ਚੌਕ, ਬੀਐੱਸਐੱਫ ਚੌਕ ਤੋਂ ਹੁੰਦੇ ਹੋਏ ਸ਼ਹਿਰ ਅੰਦਰ ਦਾਖਲ ਅਤੇ ਬਾਹਰ ਨਿਕਲ ਸਕਣਗੇ।

1 ਫਰਵਰੀ ਤੋਂ ਪ੍ਰਤਾਪਪੁਰਾ ਮੋੜ, ਵਡਾਲਾ ਚੌਂਕ, ਸ੍ਰੀ ਗੁਰੂ ਰਵਿਦਾਸ ਚੌਂਕ, ਤਿਲਕ ਨਗਰ ਰੋਡ, ਬੂਟਾ ਪਿੰਡ ਮੋੜ, ਮੇਨਬਰੋ ਚੌਂਕ, ਜੱਗੂ ਚੌਂਕ, ਮਾਤਾ ਰਾਣੀ ਚੌਂਕ, ਬਾਬਰਿਕ ਚੌਂਕ, ਡਾ. ਅੰਬੇਡਕਰ ਭਵਨ ਮੋੜ, ਨਕੋਦਰ ਚੌਂਕ, ਗੁਰੂ ਅਮਰਦਾਸ ਚੌਂਕ ਅਤੇ ਸਮਰਾ 1 ਤੋਂ 3 ਫਰਵਰੀ ਤੱਕ ਆਵਾਜਾਈ ਬੰਦ ਰਹੇਗੀ।
ਇਹ ਵੀ ਪੜ੍ਹੋ
ਜਲੰਧਰ ਤੋਂ ਨਕੋਦਰ ਅਤੇ ਸ਼ਾਹਕੋਟ ਨੂੰ ਜਾਣ ਵਾਲੇ ਵਾਹਨਾਂ ਨੂੰ ਸਤਲੁਜ ਚੌਕ, ਸਮਰਾ ਚੌਕ, ਕੁਲ ਰੋਡ, ਅਰਬਨ ਅਸਟੇਟ ਫੇਜ਼-2, ਸਿਟੀ ਇੰਸਟੀਚਿਊਟ, ਪਿਂਡ ਪ੍ਰਤਾਪਪੁਰਾ ਰਾਹੀਂ ਨਕੋਦਰ ਰੋਡ ਦੀ ਵਰਤੋਂ ਕਰਨੀ ਚਾਹੀਦੀ ਹੈ। ਵਡਾਲਾ ਚੌਕ ਤੋਂ ਸ੍ਰੀ ਗੁਰੂ ਰਵਿਦਾਸ ਚੌਕ ਅਤੇ ਨਕੋਦਰ ਚੌਕ ਨੂੰ ਜਾਣ ਵਾਲਾ ਰਸਤਾ ਪੂਰੀ ਤਰ੍ਹਾਂ ਬੰਦ ਰਹੇਗਾ।


