30-01- 2026
TV9 Punjabi
Author: Shubham Anand
ਜੇਕਰ ਸਿਹਤਮੰਦ ਪੀਣ ਵਾਲੇ ਪਦਾਰਥਾਂ (ਹੈਲਦੀ ਡਰਿੰਕਸ) ਦੀ ਗੱਲ ਕੀਤੀ ਜਾਵੇ, ਤਾਂ ਬਹੁਤ ਸਾਰੇ ਲੋਕ ਜਾਂ ਤਾਂ ਮਿਲਕ ਸ਼ੇਕ ਦਾ ਨਾਮ ਲੈਂਦੇ ਹਨ ਜਾਂ ਫਿਰ ਸਮੂਦੀ ਦਾ। ਪਰ ਕੀ ਤੁਹਾਨੂੰ ਪਤਾ ਹੈ ਕਿ ਇਨ੍ਹਾਂ ਦੋਵਾਂ ਵਿੱਚ ਅਸਲ ਫਰਕ ਕੀ ਹੁੰਦਾ ਹੈ?
ਮਿਲਕ ਸ਼ੇਕ ਅਤੇ ਸਮੂਦੀ ਦੋਵਾਂ ਵਿੱਚ ਹੀ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਦੇਖਣ ਵਿੱਚ ਲਗਭਗ ਇੱਕੋ ਜਿਹੀਆਂ ਲੱਗਦੀਆਂ ਹਨ ਅਤੇ ਇਨ੍ਹਾਂ ਨੂੰ ਬਣਾਉਣ ਦਾ ਤਰੀਕਾ ਵੀ ਤਕਰੀਬਨ ਇੱਕੋ ਜਿਹਾ ਹੀ ਹੈ। ਤਾਂ ਆਓ ਜਾਣਦੇ ਹਾਂ ਕਿ ਇਨ੍ਹਾਂ ਵਿੱਚ ਅੰਤਰ ਕੀ ਹੈ।
ਜੇਕਰ ਮਿਲਕ ਸ਼ੇਕ ਦੀ ਗੱਲ ਕਰੀਏ ਤਾਂ ਇਸ ਵਿੱਚ ਮੁੱਖ ਤੌਰ 'ਤੇ ਦੁੱਧ ਦੀ ਵਰਤੋਂ ਹੁੰਦੀ ਹੈ ਅਤੇ ਨਾਲ ਹੀ ਇੱਕ ਜਾਂ ਦੋ ਤਰ੍ਹਾਂ ਦੇ ਫਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਵੇਂ ਕਿ ਮੈੰਗੋ ਸ਼ੇਕ, ਬਨਾਨਾ ਸ਼ੇਕ ਜਾਂ ਸਟ੍ਰਾਬੇਰੀ ਸ਼ੇਕ। ਇਸ ਵਿੱਚ ਕਈ ਵਾਰ ਸੁਆਦ ਵਧਾਉਣ ਲਈ ਵ੍ਹਿਪਡ ਕਰੀਮ ਜਾਂ ਆਈਸਕ੍ਰੀਮ ਵੀ ਪਾਈ ਜਾਂਦੀ ਹੈ।
ਸਮੂਦੀ ਦੀ ਗੱਲ ਕਰੀਏ ਤਾਂ ਇਸ ਦੀ ਬਣਤਰ ਸ਼ੇਕ ਨਾਲੋਂ ਥੋੜ੍ਹੀ ਜ਼ਿਆਦਾ ਗਾੜ੍ਹੀ ਅਤੇ ਮਲਾਈਦਾਰ ਹੁੰਦੀ ਹੈ, ਕਿਉਂਕਿ ਇਸ ਵਿੱਚ ਲੋਕ ਜ਼ਿਆਦਾਤਰ ਦਹੀਂ ਦੀ ਵਰਤੋਂ ਕਰਦੇ ਹਨ।
ਸਮੂਦੀ ਬਣਾਉਣ ਲਈ ਦਹੀਂ ਦੇ ਨਾਲ-ਨਾਲ ਫਲ ਅਤੇ ਵੱਖ-ਵੱਖ ਸਬਜ਼ੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਨਟਸ (ਮੇਵੇ) ਵੀ ਪਾਏ ਜਾਂਦੇ ਹਨ ਅਤੇ ਮਿਲਕ ਸ਼ੇਕ ਦੇ ਮੁਕਾਬਲੇ ਮਿਠਾਸ ਵੀ ਘੱਟ ਹੁੰਦੀ ਹੈ।
ਜੇਕਰ ਅਸੀਂ ਮਿਲਕ ਸ਼ੇਕ ਅਤੇ ਸਮੂਦੀ ਦੀ ਤੁਲਨਾ ਕਰੀਏ ਤਾਂ ਸਮੂਦੀ ਜ਼ਿਆਦਾ ਹੈਲਦੀ (ਸਿਹਤਮੰਦ) ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਵਿੱਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਫਲ ਪਾਏ ਜਾਂਦੇ ਹਨ ਅਤੇ ਇਸ ਵਿੱਚ ਫੈਟ ਦੇ ਨਾਲ-ਨਾਲ ਵਾਧੂ ਖੰਡ (ਸ਼ੂਗਰ) ਨਹੀਂ ਹੁੰਦੀ।
ਮਿਲਕ ਸ਼ੇਕ ਨੂੰ ਲੋਕ ਇੱਕ ਸਵਾਦੀ ਡਰਿੰਕ ਵਜੋਂ ਲੈਣਾ ਪਸੰਦ ਕਰਦੇ ਹਨ, ਇਸ ਲਈ ਅਕਸਰ ਇਸ ਨੂੰ ਸ਼ਾਮ ਦੇ ਸਮੇਂ ਦੋਸਤਾਂ ਨਾਲ ਘੁੰਮਣ-ਫਿਰਨ ਦੌਰਾਨ ਪੀਣਾ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਜਦਕਿ ਸਮੂਦੀ ਹੈਲਦੀ ਹੋਣ ਕਾਰਨ ਲੋਕ ਇਸ ਨੂੰ ਸਵੇਰ ਦੇ ਸਮੇਂ (ਮੌਰਨਿੰਗ ਡਰਿੰਕ ਵਜੋਂ) ਲੈਣਾ ਪਸੰਦ ਕਰਦੇ ਹਨ।