30-01- 2026
TV9 Punjabi
Author: Shubham Anand
ਅੱਜਕੱਲ੍ਹ ਕੋਈ ਵੀ ਨਵੀਂ ਗੱਡੀ ਖਰੀਦਣ ਤੋਂ ਪਹਿਲਾਂ ਉਸ ਦੀ ਸੇਫਟੀ ਰੇਟਿੰਗ ਦੇਖੀ ਜਾਂਦੀ ਹੈ। ਕਾਰਾਂ ਨੂੰ ਤਾਂ ਸੇਫਟੀ ਰੇਟਿੰਗ ਮਿਲਦੀ ਹੈ, ਪਰ ਬਾਈਕ ਜਾਂ ਸਕੂਟਰ ਨੂੰ ਕਿਉਂ ਨਹੀਂ?
Pic Credit : Unsplash / TV9
ਗਲੋਬਲ NCAP ਤੋਂ ਲੈ ਕੇ ਵੱਖ-ਵੱਖ ਦੇਸ਼ਾਂ ਵਿੱਚ ਸਥਾਨਕ NCAP ਉੱਥੇ ਚੱਲਣ ਵਾਲੀਆਂ ਕਾਰਾਂ ਨੂੰ ਸੇਫਟੀ ਰੇਟਿੰਗ ਦਿੰਦੇ ਹਨ। ਕ੍ਰੈਸ਼ ਟੈਸਟ ਤੋਂ ਬਾਅਦ 0 ਤੋਂ 5 ਸਟਾਰ ਤੱਕ ਰੇਟਿੰਗ ਦਿੱਤੀ ਜਾਂਦੀ ਹੈ।
ਅਸਲ ਵਿੱਚ ਕਾਰ ਦਾ ਜੋ ਕ੍ਰੈਸ਼ ਟੈਸਟ ਹੁੰਦਾ ਹੈ, ਉਹ ਉਸ ਦੇ ਕ੍ਰੈਸ਼ ਸਟ੍ਰਕਚਰ (ਢਾਂਚੇ) ਦਾ ਟੈਸਟ ਹੁੰਦਾ ਹੈ। ਜਦੋਂ ਕਿ ਬਾਈਕ ਜਾਂ ਸਕੂਟਰ ਕੋਲ ਆਪਣਾ ਕੋਈ ਕ੍ਰੈਸ਼ ਸਟ੍ਰਕਚਰ ਨਹੀਂ ਹੁੰਦਾ।
ਕ੍ਰੈਸ਼ (ਹਾਦਸੇ) ਦੇ ਸਮੇਂ ਬਾਈਕ ਜਾਂ ਸਕੂਟਰ 'ਤੇ ਸਵਾਰ ਵਿਅਕਤੀ ਵਾਹਨ ਤੋਂ ਪੂਰੀ ਤਰ੍ਹਾਂ ਵੱਖ ਹੋ ਜਾਂਦਾ ਹੈ, ਜਦੋਂ ਕਿ ਕਾਰ ਵਿੱਚ ਸਵਾਰੀਆਂ ਅੰਦਰ ਹੀ ਫਸੀਆਂ ਰਹਿ ਜਾਂਦੀਆਂ ਹਨ, ਇਸ ਲਈ ਕਾਰ ਦੇ ਸਟ੍ਰਕਚਰ ਦੇ ਕ੍ਰੈਸ਼ ਟੈਸਟ ਦੀ ਲੋੜ ਹੁੰਦੀ ਹੈ।
ਟੂ-ਵ੍ਹੀਲਰਸ ਦੀ ਸੁਰੱਖਿਆ ਵਧਾਉਣ ਲਈ ਸਮੇਂ-ਸਮੇਂ 'ਤੇ ਕਈ ਫੀਚਰਸ ਪਾਏ ਜਾਂਦੇ ਹਨ। ਐਂਟੀ ਲਾਕ ਬ੍ਰੇਕ ਸਿਸਟਮ (ABS) ਅਤੇ ਡਿਸਕ ਬ੍ਰੇਕਿੰਗ ਵਰਗੇ ਫੀਚਰਸ ਇਸੇ ਦਾ ਹਿੱਸਾ ਹਨ।
ਟੂ-ਵ੍ਹੀਲਰਸ ਦੀ ਸੇਫਟੀ ਲਈ ਗਲੋਬਲ ਪੱਧਰ 'ਤੇ ਕੋਈ ਪੈਰਾਮੀਟਰ (ਮਾਪਦੰਡ) ਨਹੀਂ ਹੈ। ਇਸ ਲਈ ਵੀ ਇਨ੍ਹਾਂ ਦੀ ਕੋਈ ਸੇਫਟੀ ਰੇਟਿੰਗ ਤੈਅ ਨਹੀਂ ਹੈ। ਵੱਖ-ਵੱਖ ਦੇਸ਼ਾਂ ਵਿੱਚ ਇਸ ਦੇ ਵੱਖ-ਵੱਖ ਪੈਰਾਮੀਟਰ ਹਨ।
ਟੂ-ਵ੍ਹੀਲਰਸ ਦੀ ਆਪਣੀ ਕੋਈ ਸੇਫਟੀ ਰੇਟਿੰਗ ਨਹੀਂ ਹੁੰਦੀ। ਪਰ ਇਨ੍ਹਾਂ ਨੂੰ ਚਲਾਉਣ ਦੌਰਾਨ ਵਰਤੋਂ ਵਿੱਚ ਲਿਆਂਦੇ ਜਾਣ ਵਾਲੇ ਸਾਰੇ ਗੀਅਰਸ (ਜਿਵੇਂ ਹੈਲਮੇਟ ਆਦਿ) ਲਈ ਸੇਫਟੀ ਸਟੈਂਡਰਡ ਬਣਾਏ ਗਏ ਹਨ।
ਭਾਰਤ ਵਿੱਚ ਟੂ-ਵ੍ਹੀਲਰ ਚਲਾਉਣ ਲਈ ਹੈਲਮੇਟ ਪਹਿਨਣਾ ਲਾਜ਼ਮੀ ਹੈ। ਭਾਰਤ ਵਿੱਚ ਟੂ-ਵ੍ਹੀਲਰ ਸੇਫਟੀ ਗੀਅਰਸ ਨੂੰ ISI ਦੇ ਮਾਪਦੰਡਾਂ ਦੀ ਪਾਲਣਾ ਕਰਨੀ ਪੈਂਦੀ ਹੈ।