ਨਵਜੋਤ ਕੌਰ ਸਿੱਧੂ ਪਹੁੰਚੀ ਸੰਤ ਪ੍ਰੇਮਾਨੰਦ ਮਹਾਰਾਜ ਦੀ ਸ਼ਰਨ, ਮਿਲੀ ਸਮਾਜ ਸੇਵਾ ਬਾਰੇ ਡੂੰਘੀ ਸਿੱਖਿਆ
ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਬੀਤੇ ਦਿਨੀਂ ਵ੍ਰਿੰਦਾਵਨ ਵਿਖੇ ਉੱਘੇ ਸੰਤ ਪ੍ਰੇਮਾਨੰਦ ਮਹਾਰਾਜ ਨਾਲ ਮੁਲਾਕਾਤ ਕੀਤੀ। ਇਸ ਅਧਿਆਤਮਿਕ ਮੁਲਾਕਾਤ ਦੌਰਾਨ ਉਨ੍ਹਾਂ ਨੇ ਮਹਾਰਾਜ ਜੀ ਦੇ ਸਾਹਮਣੇ ਆਪਣੀ ਜਗਿਆਸਾ ਰੱਖਦਿਆਂ ਸਵਾਲ ਪੁੱਛਿਆ ਕਿ ਉਹ ਲੰਬੇ ਸਮੇਂ ਤੋਂ ਸਮਾਜ ਸੇਵਾ ਵਿੱਚ ਸਰਗਰਮ ਹਨ।
ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਬੀਤੇ ਦਿਨੀਂ ਵ੍ਰਿੰਦਾਵਨ ਵਿਖੇ ਉੱਘੇ ਸੰਤ ਪ੍ਰੇਮਾਨੰਦ ਮਹਾਰਾਜ ਨਾਲ ਮੁਲਾਕਾਤ ਕੀਤੀ। ਇਸ ਅਧਿਆਤਮਿਕ ਮੁਲਾਕਾਤ ਦੌਰਾਨ ਉਨ੍ਹਾਂ ਨੇ ਮਹਾਰਾਜ ਜੀ ਦੇ ਸਾਹਮਣੇ ਆਪਣੀ ਜਗਿਆਸਾ ਰੱਖਦਿਆਂ ਸਵਾਲ ਪੁੱਛਿਆ ਕਿ ਉਹ ਲੰਬੇ ਸਮੇਂ ਤੋਂ ਸਮਾਜ ਸੇਵਾ ਵਿੱਚ ਸਰਗਰਮ ਹਨ, ਪਰ ਉਨ੍ਹਾਂ ਨੂੰ ਆਪਣੇ ਆਪ ਵਿੱਚ ਅਜਿਹਾ ਕੀ ਸੁਧਾਰ ਕਰਨਾ ਚਾਹੀਦਾ ਹੈ ਤਾਂ ਜੋ ਉਹ ਸਮਾਜ ਦੀ ਹੋਰ ਵੀ ਬਿਹਤਰ ਤਰੀਕੇ ਨਾਲ ਸੇਵਾ ਕਰ ਸਕਣ?
ਸੰਤ ਪ੍ਰੇਮਾਨੰਦ ਮਹਾਰਾਜ ਨੇ ਇਸ ਦਾ ਬਹੁਤ ਹੀ ਡੂੰਘਾ ਅਤੇ ਪ੍ਰਭਾਵਸ਼ਾਲੀ ਜਵਾਬ ਦਿੰਦਿਆਂ ਕਿਹਾ ਕਿ ਭਗਤੀ ਦਾ ਮਤਲਬ ਸਿਰਫ਼ ਮਾਲਾ ਲੈ ਕੇ ਬੈਠਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਨੂੰ ਕੋਈ ਰੁਤਬਾ ਜਾਂ ਪਦ ਮਿਲਦਾ ਹੈ, ਜੇਕਰ ਉਹ ਉਸ ਦਾ ਸਹੀ ਅਤੇ ਇਮਾਨਦਾਰੀ ਨਾਲ ਸਮਾਜ ਦੀ ਭਲਾਈ ਲਈ ਉਪਯੋਗ ਕਰਦਾ ਹੈ, ਤਾਂ ਉਸ ਦਾ ਫਲ ਕਈ ਗੁਣਾ ਵਧ ਕੇ ਮਿਲਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੋ ਵਿਅਕਤੀ ਸਿਰਫ਼ ਆਪਣੇ ਨਿੱਜੀ ਸੁੱਖਾਂ ਬਾਰੇ ਸੋਚਦਾ ਹੈ, ਉਹ ਮਾਰਗ ਗਲਤ ਹੈ।
ਨਵਜੋਤ ਕੌਰ ਸਿੱਧੂ ਨੇ ਇਸ ਮੁਲਾਕਾਤ ਦੀ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਮਹਾਰਾਜ ਜੀ ਦੇ ਵਿਚਾਰ ਸੁਣਦੇ ਨਜ਼ਰ ਆ ਰਹੇ ਹਨ।
ਸੰਤ ਪ੍ਰੇਮਾਨੰਦ ਮਹਾਰਾਜ ਦੀਆਂ 4 ਵੱਡੀਆਂ ਸਿੱਖਿਆਵਾਂ:
1. ਪਦ ਦੀ ਵਰਤੋਂ ਸਿਰਫ਼ ਨਿੱਜੀ ਸੁੱਖ ਲਈ ਨਹੀਂ: ਮਹਾਰਾਜ ਜੀ ਨੇ ਕਿਹਾ ਕਿ ਸਮਾਜ ਵਿੱਚ ਵਿਅਕਤੀ ਨੂੰ ਜੋ ਅਧਿਕਾਰ ਜਾਂ ਪਦ ਪ੍ਰਾਪਤ ਹੁੰਦਾ ਹੈ, ਉਸ ਦਾ ਉਦੇਸ਼ ਸਿਰਫ਼ ਆਪਣੀਆਂ ਸਹੂਲਤਾਂ ਵਧਾਉਣਾ ਨਹੀਂ, ਬਲਕਿ ਇਹ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਆਗੂ ਨੂੰ ਹਮੇਸ਼ਾ ਇਹ ਦੇਖਣਾ ਚਾਹੀਦਾ ਹੈ ਕਿ ਜਿਨ੍ਹਾਂ ਲੋਕਾਂ ਤੱਕ ਸਰਕਾਰੀ ਸੇਵਾਵਾਂ ਨਹੀਂ ਪਹੁੰਚ ਰਹੀਆਂ ਜਾਂ ਜੋ ਲੋਕ ਵਾਂਝੇ ਅਤੇ ਅਸੰਗਠਿਤ ਜੀਵਨ ਜੀਅ ਰਹੇ ਹਨ, ਉਨ੍ਹਾਂ ਦੀ ਬਿਹਤਰੀ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ।
2. ਪ੍ਰਮਾਤਮਾ ਦੀ ਕਿਰਪਾ: ਉਨ੍ਹਾਂ ਕਿਹਾ ਕਿ ਸਮਾਜ ਵਿੱਚ ‘ਲੋਕਪ੍ਰਿਯ’ (Popular) ਬਣਨ ਤੋਂ ਪਹਿਲਾਂ ‘ਸਮਾਜਪ੍ਰਿਯ’ ਬਣਨਾ ਜ਼ਰੂਰੀ ਹੈ। ਜੋ ਵਿਅਕਤੀ ਨਿਰਸਵਾਰਥ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਦਾ ਹੈ, ਉਸ ਉੱਤੇ ਪ੍ਰਮਾਤਮਾ ਦੀ ਕਿਰਪਾ ਆਪਣੇ ਆਪ ਹੋਣ ਲੱਗਦੀ ਹੈ।
ਇਹ ਵੀ ਪੜ੍ਹੋ
View this post on Instagram
3. ਇਮਾਨਦਾਰੀ ਦਾ ਫਲ ਕਈ ਗੁਣਾ: ਮਹਾਰਾਜ ਜੀ ਨੇ ਇੱਕ ਉਦਾਹਰਣ ਦਿੰਦਿਆਂ ਸਮਝਾਇਆ ਕਿ ਜੇਕਰ ਕੋਈ ਬੱਚਾ 100 ਰੁਪਏ ਦੀ ਸਹੀ ਵਰਤੋਂ ਕਰਦਾ ਹੈ, ਤਾਂ ਉਸ ਦਾ ਪਿਤਾ ਉਸ ਨੂੰ 1000 ਰੁਪਏ ਦਿੰਦਾ ਹੈ। ਉਸੇ ਤਰ੍ਹਾਂ ਜੇਕਰ ਅਸੀਂ ਮਿਲੇ ਹੋਏ ਅਹੁਦੇ ਦੀ ਸਹੀ ਵਰਤੋਂ ਕਰਾਂਗੇ, ਤਾਂ ਕੁਦਰਤ ਸਾਨੂੰ ਹੋਰ ਵੀ ਵੱਡੀਆਂ ਜ਼ਿੰਮੇਵਾਰੀਆਂ ਅਤੇ ਸੁੱਖ ਬਖ਼ਸ਼ੇਗੀ।
4. ਸਮਾਜ ਸੇਵਾ ਹੀ ਸੱਚੀ ਭਗਤੀ: ਉਨ੍ਹਾਂ ਕਿਹਾ ਕਿ ਪਦ ‘ਤੇ ਬੈਠਾ ਵਿਅਕਤੀ ਸਮਾਜ ਲਈ ਮਾਤਾ-ਪਿਤਾ ਵਾਂਗ ਹੁੰਦਾ ਹੈ। ਸਮਾਜ ਸੇਵਾ ਦਾ ਮੌਕਾ ਮਿਲਣਾ ਇੱਕ ਵੱਡਾ ਸੌਭਾਗ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਅਸੀਂ ਨਿਸ਼ਠਾ ਨਾਲ ਸੇਵਾ ਕਰੀਏ, ਤਾਂ ਸਾਨੂੰ ਅਗਲਾ ਜਨਮ ਇਸ ਤੋਂ ਵੀ ਬਿਹਤਰ ਮਿਲੇਗਾ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਹੀ ਅਸਲ ਭਗਤੀ ਹੈ, ਇਸ ਲਈ ਵੱਖਰੇ ਤੌਰ ‘ਤੇ ਕਰਮ-ਕਾਂਡਾਂ ਦੀ ਲੋੜ ਨਹੀਂ ਹੈ।


