ਬਠਿੰਡਾ ‘ਚ 19 ਸਾਲਾ ਵਿਦਿਆਰਥੀ ਗੁਰਪ੍ਰੀਤ ਗ੍ਰਿਫ਼ਤਾਰ, ਘਰ ‘ਚ ਬਣਾ ਰਿਹਾ ਸੀ ਵਿਸਫੋਟਕ, ਅੱਤਵਾਦੀ ਮਸੂਦ ਅਜ਼ਹਰ ਨਾਲ ਕੀ ਸਬੰਧ?
ਪੰਜਾਬ ਦੇ ਬਠਿੰਡਾ 'ਚ ਇੱਕ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਔਨਲਾਈਨ ਆਰਡਰ ਕੀਤੇ ਖਤਰਨਾਕ ਰਸਾਇਣਾਂ ਨਾਲ ਘਰ 'ਚ ਵਿਸਫੋਟਕ ਬਣਾਇਆ, ਜਿਸ ਕਾਰਨ ਕਈ ਧਮਾਕੇ ਹੋਏ ਤੇ ਉਹ ਖੁਦ ਵੀ ਜ਼ਖਮੀ ਹੋ ਗਿਆ। ਪੁਲਿਸ ਜਾਂਚ 'ਚ ਪਾਇਆ ਗਿਆ ਕਿ ਉਹ ਮਸੂਦ ਅਜ਼ਹਰ ਦੀ ਵੀਡੀਓ ਤੋਂ ਪ੍ਰਭਾਵਿਤ ਸੀ। ਘਰ 'ਚੋਂ ਖਤਰਨਾਕ ਰਸਾਇਣਾਂ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ ਤੇ ਅੱਤਵਾਦੀ ਸਬੰਧਾਂ ਦੀ ਸੰਭਾਵਨਾ 'ਤੇ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਦੇ ਬਠਿੰਡਾ ‘ਚ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਦਿਆਰਥੀ ਨੇ ਘਾਤਕ ਰਸਾਇਣਾਂ ਦੀ ਵਰਤੋਂ ਕਰਕੇ ਵਿਸਫੋਟਕ ਤਿਆਰ ਕੀਤੇ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਘਰ ‘ਚ ਵਿਸਫੋਟਕ ਬਣਾ ਰਿਹਾ 19 ਸਾਲਾ ਵਿਦਿਆਰਥੀ ਖੁਦ ਹੀ ਵਿਸਫੋਟਕ ਧਮਾਕੇ ਦਾ ਸ਼ਿਕਾਰ ਹੋ ਗਿਆ ਤੇ ਉਸੇ ਦਿਨ 10 ਸਤੰਬਰ ਨੂੰ ਸ਼ਾਮ ਨੂੰ ਘਰ ‘ਚ ਰੱਖੇ ਵਿਸਫੋਟਕ ਦੇ ਧਮਾਕੇ ‘ਚ ਵਿਦਿਆਰਥੀ ਦਾ ਪਿਤਾ ਵੀ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਪੂਰੇ ਮਾਮਲੇ ਬਾਰੇ ਪਤਾ ਲੱਗਾ। 10 ਸਤੰਬਰ ਨੂੰ ਘਰ ‘ਚ ਹੋਏ ਦੋ ਧਮਾਕਿਆਂ ਤੋਂ ਬਾਅਦ, ਹੁਣ ਤੱਕ ਉਸ ਦੇ ਘਰ ‘ਚੋਂ ਰਸਾਇਣ ਨਹੀਂ ਹਟਾਇਆ ਗਿਆ ਹੈ. ਕਿਉਂਕਿ ਜਦੋਂ ਪੁਲਿਸ ਦੀ ਤਕਨੀਕੀ ਟੀਮ ਤੇ ਬੰਬ ਨਿਰੋਧਕ ਦਸਤੇ ਰਸਾਇਣ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉੱਥੇ ਇੱਕ ਧਮਾਕਾ ਹੋ ਜਾਂਦਾ ਹੈ।
ਹੁਣ ਤੱਕ, ਘਰ ‘ਚ ਕੁੱਲ 5 ਧਮਾਕੇ ਹੋਏ ਹਨ। ਪਹਿਲਾ ਧਮਾਕਾ 10 ਸਤੰਬਰ ਨੂੰ ਸਵੇਰੇ ਛੇ ਵਜੇ ਹੋਇਆ ਸੀ, ਜਿਸ ‘ਚ ਮੁਲਜ਼ਮ ਗੁਰਪ੍ਰੀਤ ਸਿੰਘ ਖੁਦ ਜ਼ਖਮੀ ਹੋ ਗਿਆ ਸੀ, ਜਦੋਂ ਕਿ ਦੂਜਾ ਧਮਾਕਾ 10 ਸਤੰਬਰ ਨੂੰ ਸ਼ਾਮ ਚਾਰ ਵਜੇ ਹੋਇਆ ਸੀ, ਜਿਸ ‘ਚ ਗੁਰਪ੍ਰੀਤ ਸਿੰਘ ਦੇ ਪਿਤਾ ਜਗਤਾਰ ਸਿੰਘ ਜ਼ਖਮੀ ਹੋ ਗਏ ਸਨ। ਅਗਲੇ ਦਿਨ, 11 ਸਤੰਬਰ ਦੀ ਸ਼ਾਮ ਨੂੰ ਇੱਕ ਹੋ ਧਮਾਕਾ ਹੋਇਆ, ਇਹ ਉਦੋਂ ਹੋਇਆ ਜਦੋਂ ਟੀਮ ਉਸ ਰਸਾਇਣ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਚੌਥਾ ਤੇ ਪੰਜਵਾਂ ਧਮਾਕਾ ਐਤਵਾਰ, 14 ਸਤੰਬਰ ਨੂੰ ਹੋਇਆ, ਇਹ ਧਮਾਕਾ ਵੀ ਰਸਾਇਣ ਨੂੰ ਹਟਾਉਂਦੇ ਸਮੇਂ ਹੋਇਆ।
ਗੁਰਪ੍ਰੀਤ ਦਾ ਹੱਥ ਕੱਟਣਾ ਪਿਆ
ਵਿਸਫੋਟਕ ਇੱਕ ਹਾਈ-ਡੈਫੀਸੇਂਸੀ ਬਲਣ ਵਾਲਾ ਪਦਾਰਥ ਹੈ, ਜੋ ਫਟਦਾ ਹੈ ਜਾਂ ਚੰਗਿਆੜੀਆਂ ਨਿਕਲਦਾ ਹੈ ਤੇ ਸਿਰਫ਼ ਛੂਹਣ ਨਾਲ ਹੀ ਅੱਗ ਫੜ ਲੈਂਦਾ ਹੈ। ਇਸ ਰਸਾਇਣ ਦੇ ਕਣਾਂ ਨੂੰ ਕਈ ਹਿੱਸਿਆਂ ‘ਚ ਵੰਡ ਕੇ ਨਸ਼ਟ ਕਰਨ ਦਾ ਕੰਮ ਇੱਕ ਮਾਹਰ ਟੀਮ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ, ਪਰ ਰਸਾਇਣ ਤੇ ਵਿਸਫੋਟਕ ਸਮੱਗਰੀ ਨੂੰ ਹਟਾਉਣ ‘ਚ ਅਜੇ ਤੱਕ ਪੂਰੀ ਸਫਲਤਾ ਪ੍ਰਾਪਤ ਨਹੀਂ ਹੋਈ ਹੈ। ਇਸ ਮਾਮਲੇ ‘ਚ, ਰਸਾਇਣਾਂ ਨਾਲ ਬੰਬ ਬਣਾਉਣ ਵਾਲੇ ਗੁਰਪ੍ਰੀਤ ਦਾ ਹੱਥ ਵੀ ਕੱਟਣਾ ਪਿਆ। ਘਰ ‘ਚ ਮੌਜੂਦ ਕੈਮੀਕਲ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪੁਲਿਸ ਨੇ ਨੇੜਲੇ ਚਾਰ ਘਰਾਂ ਨੂੰ ਖਾਲੀ ਕਰਵਾ ਲਿਆ ਹੈ।
ਮਸੂਦ ਅਜ਼ਹਰ ਨਾਲ ਜੁੜੇ ਗੁਰਪ੍ਰੀਤ ਦੇ ਤਾਰ?
ਇਸ ਪੂਰੇ ਮਾਮਲੇ ‘ਚ, ਵਿਦਿਆਰਥੀ ਗੁਰਪ੍ਰੀਤ ਦੇ ਤਾਰ ਮੋਸਟ ਵਾਂਟੇਡ ਪਾਕਿਸਤਾਨੀ ਅੱਤਵਾਦੀ ਮਸੂਦ ਅਜ਼ਹਰ ਨਾਲ ਵੀ ਜੁੜੇ ਹੋਏ ਦਿਖਾਈ ਦੇ ਰਹੇ ਹਨ। ਜ਼ਖਮੀ ਵਿਦਿਆਰਥੀ ਗੁਰਪ੍ਰੀਤ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਸ ਨੇ ਕਾਮਰਸ ਵਿਸ਼ੇ ‘ਚ 12ਵੀਂ ਜਮਾਤ ਦੀ ਪੜ੍ਹਾਈ ਕੀਤੀ ਹੈ, ਪਰ ਉਸਦੀ ਦਿਲਚਸਪੀ ਕੈਮਿਸਟਰੀ ‘ਚ ਵਧੇਰੇ ਸੀ ਤੇ ਉਹ ਆਪਣੇ ਘਰ ਵਿੱਚ ਕੈਮਿਸਟਰੀ ਲੈਬ ਬਣਾਉਣਾ ਚਾਹੁੰਦਾ ਸੀ। ਗੁਰਪ੍ਰੀਤ ਨੇ ਦੱਸਿਆ ਕਿ ਯੂਟਿਊਬ ‘ਤੇ ਵਿਸਫੋਟਕ ਬਣਾਉਣ ਦੀਆਂ ਵੀਡੀਓ ਦੇਖਦੇ ਹੋਏ, ਉਸ ਨੂੰ ਅੱਤਵਾਦੀ ਮਸੂਦ ਅਜ਼ਹਰ ਦੀਆਂ ਵੀਡੀਓ ਮਿਲੀਆਂ। ਇਨ੍ਹਾਂ ਵੀਡੀਓਜ਼ ‘ਚ, ਮਸੂਦ ਅਜ਼ਹਰ ਨੌਜਵਾਨਾਂ ਨੂੰ ਜੇਹਾਦੀ ਬਣਾ ਕੇ ਆਤਮ-ਬਲੀਦਾਨ ਕਰਨ ਲਈ ਪ੍ਰੇਰਿਤ ਕਰ ਰਿਹਾ ਸੀ। ਇਸ ਤੋਂ ਬਾਅਦ, ਉਹ ਇਨ੍ਹਾਂ ਵੀਡੀਓਜ਼ ਤੋਂ ਪ੍ਰਭਾਵਿਤ ਹੋਇਆ।
ਪਾਕੇਟ ਮਨੀ ਤੋਂ ਮੰਗਵਾਉਂਦਾ ਸੀ ਖਤਰਨਾਕ ਰਸਾਇਣ
ਵਿਦਿਆਰਥੀ ਗੁਰਪ੍ਰੀਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਹਰ ਰੋਜ਼ 100 ਰੁਪਏ ਪਾਕੇਟ ਮਨੀ ਵਜੋਂ ਮਿਲਦੇ ਸਨ। ਇਸ ਪੈਸੇ ਨੂੰ ਜੋੜ ਕੇ ਤੇ ਵਿਦੇਸ਼ ‘ਚ ਰਹਿੰਦੇ ਆਪਣੇ ਚਚੇਰੇ ਭਰਾ ਤੋਂ ਕੁਝ ਪੈਸੇ ਮੰਗਵਾ ਕੇ ਉਸ ਨੇ ਔਨਲਾਈਨ ਕੈਮੀਕਲ ਮੰਗਵਾਇਆ। ਹਾਲਾਂਕਿ, ਪੰਜਾਬ ਪੁਲਿਸ ਇਸ ਥਿਓਰੀ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ ਤੇ ਪੁਲਿਸ ਦਾ ਮੰਨਣਾ ਹੈ ਕਿ ਇਹ ਰਸਾਇਣ ਉਨ੍ਹਾਂ ਨੂੰ ਖਾਲਿਸਤਾਨ ਪੱਖੀ ਅੱਤਵਾਦੀਆਂ ਜਾਂ ਮੌਲਾਨਾ ਮਸੂਦ ਅਜ਼ਹਰ ਦੇ ਅੱਤਵਾਦੀ ਨੈੱਟਵਰਕ ਨਾਲ ਜੁੜੇ ਅੱਤਵਾਦੀਆਂ ਦੇ ਸਲੀਪਰ ਸੈੱਲਾਂ ਦੁਆਰਾ ਭੇਜੇ ਗਏ ਸਨ।


