ਗੁਰਦਾਸਪੁਰ ਦੇ ਪਿੰਡ ਹਰਦਾਨ ‘ਚ ਪਲਟੀ ਸਕੂਲ ਬੱਸ, ਵਾਲ-ਵਾਲ ਬਚੇ 30 ਬੱਚੇ
ਬੱਚਿਆਂ ਨਾਲ ਭਰੀ ਸਕੂਲ ਬੱਸ ਪਿੰਡ ਹਰਦਾਨ 'ਚ ਪਲਟ ਗਈ। ਜਿਸ ਵਿੱਚ ਸਕੂਲ ਦੇ 25 ਵਿਦਿਆਰਥੀ ਸ਼ਾਮਲ ਸਨ। ਪਿੰਡ ਵਾਸੀਆਂ ਨੇ ਬੜੀ ਮੁਸ਼ਕਿਲ ਨਾਲ ਬੱਸ 'ਚੋਂ ਬੱਚਿਆਂ ਨੂੰ ਬਾਹਰ ਕੱਢਿਆ।

ਗੁਰਦਾਸਪੁਰ ਨਿਊਜ਼। ਗੁਰਦਾਸਪੁਰ ਦੇ ਪਿੰਡ ਹਰਦਾਨ ‘ਚ ਉਸ ਸਮੇਂ ਹਫਰਾ-ਤਫਰੀ ਮਚ ਗਈ ਜਦੋਂ ਬੱਚਿਆਂ ਨਾਲ ਭਰੀ ਸਕੂਲ ਬੱਸ ਖੇਤਾਂ ਵਿੱਚ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ ‘ਚ ਕਰੀਬ 25 ਵਿਦਿਆਰਥੀ (Student) ਸਵਾਰ ਸਨ ਅਤੇ ਸੜਕ ਦੇ ਕਿਨਾਰੇ ਟੁੱਟੇ ਹੋਣ ਕਰਕੇ ਇਹ ਹਾਦਸਾ ਹੋਇਆ ਹੈ। ਹਾਦਸੇ ਤੋਂ ਬਾਅਦ ਮੌਕੇ ‘ਤੇ ਮੌਜੂਦ ਆਸ-ਪਾਸ ਦੇ ਲੋਕਾਂ ਨੇ ਅਤੇ ਹੋਰ ਪਿੰਡ ਵਾਸੀਆਂ ਨੇ ਬੜੀ ਮੁਸ਼ਕਿਲ ਨਾਲ ਬੱਸ ‘ਚੋਂ ਬੱਚਿਆਂ ਨੂੰ ਬਾਹਰ ਕੱਢਿਆ।
ਹਾਦਸੇ ‘ਚ ਕੋਈ ਵੀ ਬੱਚਾ ਜਖਮੀ ਨਹੀਂ ਹੋਇਆ
ਖੁਸ਼ਕਿਸਮਤੀ ਇਹ ਰਹੀ ਕਿ ਇਸ਼ ਬੱਸ ਹਾਦਸੇ ਵਿੱਚ ਕੋਈ ਬੱਚਾ ਜਖਮੀ ਨਹੀਂ ਹੋਇਆ ਅਤੇ ਪਿੰਡ ਵਾਸੀਆਂ ਨੇ ਟਰੈਕਟਰ ਨਾਲ ਬੱਸ ਨੂੰ ਖੇਤਾਂ ‘ਚੋਂ ਬਾਹਰ ਕੱਢਿਆ। ਲੋਕਾਂ ਨੇ ਦੱਸਿਆ ਕਿ ਬਾਰਿਸ਼ ਹੋਣ ਨਾਲ ਸੜਕ ਦੇ ਕਿਨਾਰੇ ਟੁੱਟ ਗਏ ਹਨ ਅਤੇ ਜਦੋਂ ਸਕੂਲ ਬੱਸ ਖੇਤਾਂ ਦੇ ਨੇੜੇ ਪਹੁੰਚੀ ਤਾਂ ਅਚਾਨਕ ਬੱਸ ਖੇਤਾਂ ਵਿੱਚ ਪਲਟ ਗਈ ਅਤੇ ਮੌਕੇ ‘ਤੇ ਮੌਜੂਦ ਲੋਕਾਂ ਅਤੇ ਪਿੰਡ ਵਾਸੀਆਂ ਨੇ ਬੱਸ ‘ਚ ਮੌਜੂਦ ਸਕੂਲੀ ਬੱਚਿਆਂ (School Students) ਨੂੰ ਸੁਰੱਖਿਅਤ ਬਾਹਰ ਕੱਢ ਲਿਆ।
‘ਚਾਲਕ ਸਹੀ ਢੰਗ ਨਾਲ ਬੱਸ ਨਹੀਂ ਸੀ ਚਲਾ ਰਿਹਾ’
ਉੱਥੇ ਹੀ ਬੱਚਿਆਂ ਦੇ ਮਾਪਿਆਂ ਨੇ ਦੋਸ਼ ਲਗਾਏ ਹਨ ਕਿ ਬੱਸ ਦਾ ਚਾਲਕ ਸਹੀ ਢੰਗ ਨਾਲ ਬੱਸ ਨਹੀਂ ਸੀ ਚਲਾ ਰਿਹਾ। ਜਿਸ ਕਾਰਨ ਇਹ ਹਾਦਸਾ ਹੋਇਆ ਹੈ ਅਤੇ ਸਕੂਲ ਦੇ ਪ੍ਰਬੰਧਕਾਂ ਵੱਲੋਂ ਵੀ ਉਨ੍ਹਾਂ ਨੂੰ ਸੂਚਿਤ ਨਹੀਂ ਕੀਤਾ ਗਿਆ ਕਿ ਸਕੂਲ ਬੱਸ ਨਾਲ ਹਾਦਸਾ ਹੋਇਆ ਹੈ। ਉਨ੍ਹਾਂ ਨੂੰ ਪਿੰਡ ਦੇ ਕੁਝ ਜਾਣਕਾਰ ਲੋਕਾਂ ਤੋਂ ਇਸ ਹਾਦਸੇ ਬਾਰੇ ਪਤਾ ਲੱਗਿਆ ਹੈ।
ਬੱਚਿਆਂ ਦੇ ਮਾਪਿਆਂ (Parents) ਨੇ ਕਿਹਾ ਕਿ ਜਦੋਂ ਉਹ ਸਕੂਲ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਬੱਚੇ ਅਜੇ ਵੀ ਸਦਮੇਂ ਵਿੱਚ ਹਨ। ਬੱਚਿਆਂ ਦੇ ਮਾਪਿਆਂ ਨੇ ਮੰਗ ਕੀਤੀ ਕਿ ਬੱਸ ਦੇ ਚਾਲਕ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉੱਥੇ ਹੀ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਬੱਚਿਆਂ ਨੂੰ ਸੁਰੱਖਿਆ ਬਾਹਰ ਕੱਢ ਲਿਆ ਗਿਆ ਸੀ ਅਤੇ ਦੂਸਰੀ ਸਕੂਲ ਬੱਸ ਭੇਜ ਕੇ ਬੱਚਿਆਂ ਨੂੰ ਸਕੂਲ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਬੱਸ ਚਾਲਕ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ