AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਕਬੂਤਰ ਫੜ੍ਹਨ ਨੂੰ ਲੈ ਕੇ ਦੋ ਧਿਰਾਂ ‘ਚ ਖ਼ੂਨੀ ਝੜਪ, ਗੋਲੀਬਾਰੀ ‘ਚ 2 ਜ਼ਖ਼ਮੀ

ਸਿਵਲ ਹਸਪਤਾਲ ਵਿਚ ਜ਼ਖ਼ਮੀ ਕਵਲਜੀਤ ਕੌਰ ਨੇ ਦੱਸਿਆ ਕਿ ਕੱਲ੍ਹ, ਮੰਗਲਵਾਰ ਨੂੰ ਉਸ ਦਾ ਬੇਟਾ ਆਕਾਸ਼ ਕਬੂਤਰ ਫੜ੍ਹਨ ਗਿਆ ਸੀ। ਇਸੇ ਦੌਰਾਨ ਉਸ ਦਾ ਝਗੜਾ ਹੋਇਆ ਸੀ, ਪਰ ਮਾਮਲਾ ਸ਼ਾਂਤ ਹੋ ਗਿਆ ਸੀ। ਬੁੱਧਵਾਰ ਦੇਰ ਸ਼ਾਮ ਅਣਪਛਾਤੇ ਲੋਕਾਂ ਵੱਲੋਂ ਪਿੰਡ ਦੇ ਕਈ ਘਰਾਂ ਉੱਪਰ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਉਸ ਦੀ ਜਠਾਣੀ ਜਦੋਂ ਉਸ ਦੇ ਘਰ ਦੱਸਣ ਆਈ ਤਾਂ ਹਮਲਾਵਰਾਂ ਨੇ ਗੋਲੀ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।

ਕਬੂਤਰ ਫੜ੍ਹਨ ਨੂੰ ਲੈ ਕੇ ਦੋ ਧਿਰਾਂ 'ਚ ਖ਼ੂਨੀ ਝੜਪ, ਗੋਲੀਬਾਰੀ 'ਚ 2 ਜ਼ਖ਼ਮੀ
ਕਬੂਤਰ ਫੜ੍ਹਨ ਨੂੰ ਲੈ ਕੇ ਦੋ ਧਿਰਾਂ ‘ਚ ਖ਼ੂਨੀ ਝੜਪ, ਗੋਲੀਬਾਰੀ ‘ਚ 2 ਜ਼ਖ਼ਮੀ
avtar-singh
| Published: 11 Jun 2026 12:00 PM IST
Share

ਗੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਵਿਸ਼ਾਲ ਚੱਕ ‘ਚ ਕਬੂਤਰ ਫੜ੍ਹਨ ਨੂੰ ਲੈ ਕੇ ਦੋ ਧਿਰਾਂ ਦੀ ਲੜਾਈ ਨੇ ਖ਼ੂਨੀ ਰੂਪ ਧਾਰ ਲਿਆ। ਲੜਾਈ ਦੌਰਾਨ ਇਕ ਧਿਰ ਵੱਲੋਂ ਗੋਲਿਆਂ ਚਲਾਈਆਂ ਗਈਆਂ, ਜਿਸ ‘ਚ ਇੱਕ ਮਹਿਲਾ ਤੇ ਇੱਕ ਪੁਰਸ਼ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ। ਇੱਕ ਹੋਰ ਮਹਿਲਾ ਨੂੰ ਘਟਨਾ ‘ਚ ਸੱਟਾਂ ਲੱਗੀਆਂ ਹਨ। ਜ਼ਖ਼ਮੀ ਮਹਿਲਾ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਲਿਆਂਦਾ ਗਿਆ, ਬਾਅਦ ਜ਼ਖ਼ਮੀ ਮਹਿਲਾ ਨੂੰ ਬਟਾਲਾ ਦੇ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਬਟਾਲਾ ਸਿਵਲ ਹਸਪਤਾਲ ਦੇ ਡਾਕਟਰ ਸਾਹਿਲ ਨੇ ਦੱਸਿਆ ਕਿ ਇੱਕ 45 ਸਾਲਾ ਮਹਿਲਾ ਦਵਿੰਦਰ ਕੌਰ ਦੀ ਛਾਤੀ ਉੱਪਰ ਗੋਲੀ ਲੱਗੀ ਸੀ ਤੇ ਉਸ ਨੂੰ ਮੁੱਢਲੇ ਇਲਾਜ ਦਿੱਤਾ ਗਿਆ। ਇਸ ਤੋਂ ਬਾਅਦ ‘ਚ ਉਹ ਮਹਿਲਾ ਪ੍ਰਾਈਵੇਟ ਹਸਪਤਾਲ ਚਲੀ ਗਈ ਹੈ, ਜਦਕਿ ਦੂਜੀ ਮਹਿਲਾ ਦੇ ਕੁੱਝ ਸੱਟਾਂ ਲੱਗਣ ਨਾਲ ਜ਼ਖ਼ਮੀ ਹਾਲਤ ‘ਚ ਸਿਵਲ ਹਸਪਤਾਲ ਆਈ ਹੈ।

ਦੂਜੇ ਪਾਸੇ, ਦਵਿੰਦਰ ਕੌਰ ਨੇ ਕਿਹਾ ਕਿ ਮੈਂ ਸੈਰ ਕਰ ਰਹੀ ਸੀ, ਇਸੇ ਦੌਰਾਨ ਗੋਲਿਆਂ ਚੱਲਣ ਦੀ ਦੀ ਆਵਾਜ਼ ਆਈ। ਮੈਂ ਭੱਜ ਕੇ ਆਪਣੀ ਦਰਾਣੀ ਕਵਲਜੀਤ ਕੌਰ ਨੂੰ ਉਸ ਦੇ ਘਰ ਦੱਸਣ ਗਈ ਤਾਂ ਇਕ ਗੋਲੀ ਮੇਰੇ ਵੱਜ ਗਈ। ਜਿਸ ਨਾਲ ਮੈਂ ਜਖਮੀ ਹੋ ਗਈ ਸੀ।

ਸਿਵਲ ਹਸਪਤਾਲ ਵਿਚ ਜ਼ਖ਼ਮੀ ਕਵਲਜੀਤ ਕੌਰ ਨੇ ਦੱਸਿਆ ਕਿ ਕੱਲ੍ਹ, ਮੰਗਲਵਾਰ ਨੂੰ ਉਸ ਦਾ ਬੇਟਾ ਆਕਾਸ਼ ਕਬੂਤਰ ਫੜ੍ਹਨ ਗਿਆ ਸੀ। ਇਸੇ ਦੌਰਾਨ ਉਸ ਦਾ ਝਗੜਾ ਹੋਇਆ ਸੀ, ਪਰ ਮਾਮਲਾ ਸ਼ਾਂਤ ਹੋ ਗਿਆ ਸੀ। ਬੁੱਧਵਾਰ ਦੇਰ ਸ਼ਾਮ ਅਣਪਛਾਤੇ ਲੋਕਾਂ ਵੱਲੋਂ ਪਿੰਡ ਦੇ ਕਈ ਘਰਾਂ ਉੱਪਰ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਉਸ ਦੀ ਜਠਾਣੀ ਜਦੋਂ ਉਸ ਦੇ ਘਰ ਦੱਸਣ ਆਈ ਤਾਂ ਹਮਲਾਵਰਾਂ ਨੇ ਗੋਲੀ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜਦੋਂ ਉਹ ਆਪਣੇ ਘਰ ਦਾ ਗੇਟ ਬੰਦ ਕਰਨ ਲੱਗੀ ਤਾਂ ਹਮਲਾਵਰਾਂ ਨੇ ਉਸ ਉਪਰ ਵੀ ਹਮਲਾ ਕੀਤਾ। ਜਿਸ ਦੌਰਾਨ ਉਹ ਜ਼ਖ਼ਮੀ ਹੋ ਗਈ।

ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਏਐਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਗੋਲੀਆਂ ਨਾਲ ਇਕ ਮਹਿਲਾ ਤੇ ਇੱਕ ਪੁਰਸ਼ ਜ਼ਖ਼ਮੀ ਹੋਏ ਹਨ। ਜਦੋਂ ਕੇ ਇੱਕ ਹੋਰ ਮਹਿਲਾ ਦੇ ਘਟਨਾ ਦੌਰਾਨ ਸਟਾਂ ਲੱਗੀਆਂ ਹਨ। ਪਿੰਡ ‘ਚ ਇਕ ਧਿਰ ਵੱਲੋਂ ਆਪਣੇ ਸਾਥੀਆਂ ਨਾਲ ਕਰੀਬ 15 ਗੋਲੀਆਂ ਚਲਾਈਆਂ ਤੇ ਕੁੱਝ ਘਰਾਂ ‘ਚ ਭੰਨਤੋੜ ਵੀ ਕੀਤੀ ਗਈ ਹੈ । ਫਿਲਹਾਲ ਜ਼ਖ਼ਮੀਆਂ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਜਾਵੇਗੀ।

Follow Us
Amarnath Yatra 2026: ਅਮਰਨਾਥ ਯਾਤਰਾ 2026 ਦੀ ਸ਼ੁਰੂਆਤ, ਬਾਲਟਾਲ 'ਚ ਸ਼ਿਵ ਆਰਤੀ ਵੇਖ ਕੇ ਭਾਵੁਕ ਹੋਏ ਸ਼ਰਧਾਲੂ
Amarnath Yatra 2026: ਅਮਰਨਾਥ ਯਾਤਰਾ 2026 ਦੀ ਸ਼ੁਰੂਆਤ, ਬਾਲਟਾਲ 'ਚ ਸ਼ਿਵ ਆਰਤੀ ਵੇਖ ਕੇ ਭਾਵੁਕ ਹੋਏ ਸ਼ਰਧਾਲੂ...
India-US Trade Deal: ਟ੍ਰੇਡ ਡੀਲ ਖਿਲਾਫ ਕਿਸਾਨਾਂ ਦਾ ਹੱਲਾ ਬੋਲ, ਰੋਸ ਪ੍ਰਦਰਸ਼ਨ ਦਾ ਸੈਡਿਊਲ ਜਾਰੀ
India-US Trade Deal: ਟ੍ਰੇਡ ਡੀਲ ਖਿਲਾਫ ਕਿਸਾਨਾਂ ਦਾ ਹੱਲਾ ਬੋਲ, ਰੋਸ ਪ੍ਰਦਰਸ਼ਨ ਦਾ ਸੈਡਿਊਲ ਜਾਰੀ...
Amarnath Yatra 2026: ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਜੰਮੂ ਤੋਂ ਰਵਾਨਾ, LG ਨੇ ਪਹਿਲੇ ਜੱਥੇ ਨੂੰ ਦਿਖਾਈ ਹਰੀ ਝੰਡੀ
Amarnath Yatra 2026: ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਜੰਮੂ ਤੋਂ ਰਵਾਨਾ, LG ਨੇ ਪਹਿਲੇ ਜੱਥੇ ਨੂੰ ਦਿਖਾਈ ਹਰੀ ਝੰਡੀ...
Mawan Dhiyan Satkar Yojana: ਔਰਤਾਂ ਦੇ ਖਾਤੇ 'ਚ ਆਏ 3 ਮਹੀਨਿਆਂ ਦੇ ਪੈਸੇ, ਸੀਐਮ ਬੋਲੇ - ਕਦੇ ਨਹੀਂ ਬੰਦ ਹੋਵੇਗੀ ਸਕੀਮ
Mawan Dhiyan Satkar Yojana: ਔਰਤਾਂ ਦੇ ਖਾਤੇ 'ਚ ਆਏ 3 ਮਹੀਨਿਆਂ ਦੇ ਪੈਸੇ, ਸੀਐਮ ਬੋਲੇ - ਕਦੇ ਨਹੀਂ ਬੰਦ ਹੋਵੇਗੀ ਸਕੀਮ...
Amarnath Yatra: ਅਮਰਨਾਥ ਯਾਤਰਾ ਤੋਂ ਪਹਿਲਾਂ ਜੰਮੂ ਬੇਸ ਕੈਂਪ 'ਚ ਆਇਆ ਸ਼ਰਧਾਲੂਆਂ ਦਾ ਹੜ੍ਹ
Amarnath Yatra: ਅਮਰਨਾਥ ਯਾਤਰਾ ਤੋਂ ਪਹਿਲਾਂ ਜੰਮੂ ਬੇਸ ਕੈਂਪ 'ਚ ਆਇਆ ਸ਼ਰਧਾਲੂਆਂ ਦਾ ਹੜ੍ਹ...
2026 'ਚ ਪਹਿਲੀ ਵਾਰ ਸਸਤਾ ਹੋਇਆ ਕਮਰਸ਼ੀਅਲ LPG ਗੈਸ ਸਿਲੰਡਰ, ਤੁਹਾਡੇ ਸ਼ਹਿਰ 'ਚ ਹੁਣ ਕਿੰਨੀ ਕੀਮਤ? ਜਾਣੋ...
2026 'ਚ ਪਹਿਲੀ ਵਾਰ ਸਸਤਾ ਹੋਇਆ ਕਮਰਸ਼ੀਅਲ LPG ਗੈਸ ਸਿਲੰਡਰ, ਤੁਹਾਡੇ ਸ਼ਹਿਰ 'ਚ ਹੁਣ ਕਿੰਨੀ ਕੀਮਤ? ਜਾਣੋ......
Good News: ਪੰਜਾਬ ਦੇ ਸਰਕਾਰੀ ਸਕੂਲਾਂ 'ਚ 1,013 ਲੈਕਚਰਾਰ ਅਸਾਮੀਆਂ ਲਈ ਭਰਤੀ
Good News: ਪੰਜਾਬ ਦੇ ਸਰਕਾਰੀ ਸਕੂਲਾਂ 'ਚ 1,013 ਲੈਕਚਰਾਰ ਅਸਾਮੀਆਂ ਲਈ ਭਰਤੀ...
ਪੁੱਤਰ ਦੇ ਸਾਹਮਣੇ ਪਿਤਾ ਦਾ ਕਤਲ, ਬਦਮਾਸ਼ਾਂ ਨੇ ਸਕੂਲ ਸੰਚਾਲਕ 'ਤੇ ਚਾਕੂ ਨਾਲ ਕੀਤੇ ਅੰਨ੍ਹੇਵਾਹ ਵਾਰ
ਪੁੱਤਰ ਦੇ ਸਾਹਮਣੇ ਪਿਤਾ ਦਾ ਕਤਲ, ਬਦਮਾਸ਼ਾਂ ਨੇ ਸਕੂਲ ਸੰਚਾਲਕ 'ਤੇ ਚਾਕੂ ਨਾਲ ਕੀਤੇ ਅੰਨ੍ਹੇਵਾਹ ਵਾਰ...
Germany Mass Shooting: ਜਰਮਨੀ 'ਚ ਅੰਨ੍ਹੇਵਾਹ ਫਾਈਰਿੰਗ ਨਾਲ 5 ਲੋਕਾਂ ਦੀ ਮੌਤ
Germany Mass Shooting: ਜਰਮਨੀ 'ਚ ਅੰਨ੍ਹੇਵਾਹ ਫਾਈਰਿੰਗ ਨਾਲ 5 ਲੋਕਾਂ ਦੀ ਮੌਤ...