AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਬਹਿਬਲ ਗੋਲੀਕਾਂਡ: ਸਾਬਕਾ ਅਕਾਲੀ ਵਿਧਾਇਕ ਮਨਤਾਰ ਬਰਾੜ ਤਲਬ, SIT ਨੇ 6 ਜੁਲਾਈ ਨੂੰ ਚੰਡੀਗੜ੍ਹ ਦਫ਼ਤਰ ਬੁਲਾਇਆ

SIT ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਸੰਮਨਾਂ ਅਨੁਸਾਰ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ 6 ਜੁਲਾਈ ਨੂੰ ਸੈਕਟਰ 32, ਚੰਡੀਗੜ੍ਹ ਸਥਿਤ SIT ਦਫ਼ਤਰ ਵਿੱਚ ਨਿੱਜੀ ਤੌਰ 'ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਜਾਂਚ ਟੀਮ ਵੱਲੋਂ ਬਰਾੜ ਤੋਂ ਮਾਮਲੇ ਦੇ ਕਈ ਮੁੱਖ ਪਹਿਲੂਆਂ ਅਤੇ ਉਸ ਸਮੇਂ ਦੀਆਂ ਘਟਨਾਵਾਂ 'ਤੇ ਪੁੱਛਗਿੱਛ ਕਰਨ ਦੀ ਉਮੀਦ ਹੈ।

ਬਹਿਬਲ ਗੋਲੀਕਾਂਡ: ਸਾਬਕਾ ਅਕਾਲੀ ਵਿਧਾਇਕ ਮਨਤਾਰ ਬਰਾੜ ਤਲਬ, SIT ਨੇ 6 ਜੁਲਾਈ ਨੂੰ ਚੰਡੀਗੜ੍ਹ ਦਫ਼ਤਰ ਬੁਲਾਇਆ
tv9-punjabi
| Updated On: 05 Jul 2026 23:42 PM IST
Share

2015 ਦੇ ਬਰਗਾੜੀ ਬੇਅਦਬੀ ਕਾਂਡ ਨਾਲ ਜੁੜੀ ਬਹਿਬਲ ਕਲਾਂ ਗੋਲੀਬਾਰੀ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ। SIT ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਇਸ ਹੁਕਮ ਨੇ ਇੱਕ ਵਾਰ ਫਿਰ ਪੰਜਾਬ ਦੀ ਰਾਜਨੀਤੀ ਨੂੰ ਗਰਮਾ ਦਿੱਤਾ ਹੈ।

SIT ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਸੰਮਨਾਂ ਅਨੁਸਾਰ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ 6 ਜੁਲਾਈ ਨੂੰ ਸੈਕਟਰ 32, ਚੰਡੀਗੜ੍ਹ ਸਥਿਤ SIT ਦਫ਼ਤਰ ਵਿੱਚ ਨਿੱਜੀ ਤੌਰ ‘ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਜਾਂਚ ਟੀਮ ਵੱਲੋਂ ਬਰਾੜ ਤੋਂ ਮਾਮਲੇ ਦੇ ਕਈ ਮੁੱਖ ਪਹਿਲੂਆਂ ਅਤੇ ਉਸ ਸਮੇਂ ਦੀਆਂ ਘਟਨਾਵਾਂ ‘ਤੇ ਪੁੱਛਗਿੱਛ ਕਰਨ ਦੀ ਉਮੀਦ ਹੈ।

ਨਵੇਂ ਮੈਂਬਰ ਦੀ ਨਿਯੁਕਤੀ ਤੇ ਜਥੇਦਾਰ ਦੇ ਬਿਆਨ ਤੋਂ ਬਾਅਦ ਵਧਾਈ ਜਾਂਚ ਦੀ ਰਫਤਾਰ

ਰਾਜਨੀਤਿਕ ਅਤੇ ਪ੍ਰਸ਼ਾਸਕੀ ਹਲਕਿਆਂ ਵਿੱਚ ਚਰਚਾ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਇਸ ਮਾਮਲੇ ਦੀ ਜਾਂਚ ਅਚਾਨਕ ਤੇਜ਼ ਹੋ ਗਈ ਹੈ। ਇਸ ਪਿੱਛੇ ਦੋ ਮੁੱਖ ਕਾਰਨ ਮੰਨੇ ਜਾ ਰਹੇ ਹਨ:

SIT ਵਿੱਚ ਫੇਰਬਦਲ: ਹਾਲ ਹੀ ਵਿੱਚ, ਬਹਿਬਲ ਕਲਾਂ ਗੋਲੀਬਾਰੀ ਘਟਨਾ ਦੀ ਜਾਂਚ ਕਰ ਰਹੀ SIT ਵਿੱਚ ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ ਨੂੰ ਇੱਕ ਨਵੇਂ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।

ਸੁਖਬੀਰ ਬਾਦਲ ਦੀ ਭੂਮਿਕਾ ਬਾਰੇ ਬਿਆਨ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਬਾਰੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਹਾਲ ਹੀ ਵਿੱਚ ਦਿੱਤੇ ਬਿਆਨ ਤੋਂ ਬਾਅਦ, ਇਸ ਮਾਮਲੇ ਦੀਆਂ ਕੜੀਆਂ ਦੁਬਾਰਾ ਜੋੜੀਆਂ ਜਾ ਰਹੀਆਂ ਹਨ।

ਹਾਲ ਹੀ ਵਿੱਚ ਘਟਨਾ ਵਾਲੀ ਥਾਂ ‘ਤੇ SIT ਨੇ ਕੀਤਾ ਦੌਰਾ

ਆਪਣੀ ਜਾਂਚ ਜਾਰੀ ਰੱਖਦੇ ਹੋਏ ਐਸਆਈਟੀ ਟੀਮ ਨੇ ਕੁਝ ਦਿਨ ਪਹਿਲਾਂ ਬਹਿਬਲ ਕਲਾਂ ਅਤੇ ਬਰਗਾੜੀ ਦਾ ਦੌਰਾ ਕੀਤਾ ਅਤੇ ਘਟਨਾ ਵਾਲੀ ਥਾਂ ਦਾ ਡੂੰਘਾਈ ਨਾਲ ਨਿਰੀਖਣ ਕੀਤਾ। ਇਸ ਤੋਂ ਇਲਾਵਾ, ਟੀਮ ਨੇ ਬਰਗਾੜੀ ਪੁਲਿਸ ਸਟੇਸ਼ਨ ਵਿੱਚ ਡੇਰਾ ਲਗਾਇਆ ਅਤੇ ਕਈ ਚਸ਼ਮਦੀਦਾਂ ਅਤੇ ਸਥਾਨਕ ਨਿਵਾਸੀਆਂ ਦੇ ਤਾਜ਼ਾ ਬਿਆਨ ਦਰਜ ਕੀਤੇ। ਐਸਆਈਟੀ ਨੇ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਨਾਲ ਸਬੰਧਤ ਕੋਈ ਠੋਸ ਜਾਣਕਾਰੀ ਜਾਂ ਸਬੂਤ ਹਨ ਤਾਂ ਉਹ ਬਿਨਾਂ ਕਿਸੇ ਡਰ ਦੇ ਅੱਗੇ ਆਉਣ ਅਤੇ ਜਾਂਚ ਵਿੱਚ ਸਹਿਯੋਗ ਕਰਨ।

ਕੋਟਕਪੂਰਾ ਗੋਲੀਕਾਂਡ ‘ਚ ਨਾਮਜਦ ਹੋ ਚੁੱਕੇ ਹਨ ਬਰਾੜ

ਜ਼ਿਕਰਯੋਗ ਹੈ ਕਿ ਜਦੋਂ 2015 ਵਿੱਚ ਇਹ ਦੁਖਦਾਈ ਗੋਲੀਕਾਂਡ ਸੀ। ਉਸ ਵੇਲੇ ਮਨਤਾਰ ਸਿੰਘ ਬਰਾੜ ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਅਕਾਲੀ ਦਲ ਦੇ ਵਿਧਾਇਕ ਸਨ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਬਣਾਈ ਗਈ ਜਾਂਚ ਟੀਮ ਨੇ ਵੀ ਉਨ੍ਹਾਂ ਨੂੰ ਕੋਟਕਪੂਰਾ ਗੋਲੀਬਾਰੀ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ।

ਹਾਲਾਂਕਿ, ਉਸ ਪੁਰਾਣੀ ਜਾਂਚ ਰਿਪੋਰਟ ਨੂੰ ਬਾਅਦ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਤਕਨੀਕੀ ਆਧਾਰ ‘ਤੇ ਖਾਰਜ ਕਰ ਦਿੱਤਾ ਸੀ। ਹੁਣ ਇਹ ਦੇਖਣਾ ਬਾਕੀ ਹੈ ਕਿ ਨਵੀਂ SIT ਦੁਆਰਾ ਕੀਤੀ ਗਈ ਇਸ ਜਾਂਚ ਤੋਂ ਕਿਹੜੇ ਨਵੇਂ ਖੁਲਾਸੇ ਸਾਹਮਣੇ ਆਉਂਦੇ ਹਨ।

Follow Us
Heavy Rain in Jammu-Kashmir: ਸੜਕਾਂ ਬੰਦ, 100 ਭੇਡਾਂ ਦੀ ਮੌਤ...ਮੌਨਸੂਨ ਦੀ ਐਂਟਰੀ ਦੇ ਨਾਲ ਹੀ ਵਧੀਆਂ ਮੁਸ਼ਕਲਾਂ
Heavy Rain in Jammu-Kashmir: ਸੜਕਾਂ ਬੰਦ, 100 ਭੇਡਾਂ ਦੀ ਮੌਤ...ਮੌਨਸੂਨ ਦੀ ਐਂਟਰੀ ਦੇ ਨਾਲ ਹੀ ਵਧੀਆਂ ਮੁਸ਼ਕਲਾਂ...
Amarnath Yatra 2026: ਅਮਰਨਾਥ ਯਾਤਰਾ 2026 ਦੀ ਸ਼ੁਰੂਆਤ, ਬਾਲਟਾਲ 'ਚ ਸ਼ਿਵ ਆਰਤੀ ਵੇਖ ਕੇ ਭਾਵੁਕ ਹੋਏ ਸ਼ਰਧਾਲੂ
Amarnath Yatra 2026: ਅਮਰਨਾਥ ਯਾਤਰਾ 2026 ਦੀ ਸ਼ੁਰੂਆਤ, ਬਾਲਟਾਲ 'ਚ ਸ਼ਿਵ ਆਰਤੀ ਵੇਖ ਕੇ ਭਾਵੁਕ ਹੋਏ ਸ਼ਰਧਾਲੂ...
India-US Trade Deal: ਟ੍ਰੇਡ ਡੀਲ ਖਿਲਾਫ ਕਿਸਾਨਾਂ ਦਾ ਹੱਲਾ ਬੋਲ, ਰੋਸ ਪ੍ਰਦਰਸ਼ਨ ਦਾ ਸੈਡਿਊਲ ਜਾਰੀ
India-US Trade Deal: ਟ੍ਰੇਡ ਡੀਲ ਖਿਲਾਫ ਕਿਸਾਨਾਂ ਦਾ ਹੱਲਾ ਬੋਲ, ਰੋਸ ਪ੍ਰਦਰਸ਼ਨ ਦਾ ਸੈਡਿਊਲ ਜਾਰੀ...
Amarnath Yatra 2026: ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਜੰਮੂ ਤੋਂ ਰਵਾਨਾ, LG ਨੇ ਪਹਿਲੇ ਜੱਥੇ ਨੂੰ ਦਿਖਾਈ ਹਰੀ ਝੰਡੀ
Amarnath Yatra 2026: ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਜੰਮੂ ਤੋਂ ਰਵਾਨਾ, LG ਨੇ ਪਹਿਲੇ ਜੱਥੇ ਨੂੰ ਦਿਖਾਈ ਹਰੀ ਝੰਡੀ...
Mawan Dhiyan Satkar Yojana: ਔਰਤਾਂ ਦੇ ਖਾਤੇ 'ਚ ਆਏ 3 ਮਹੀਨਿਆਂ ਦੇ ਪੈਸੇ, ਸੀਐਮ ਬੋਲੇ - ਕਦੇ ਨਹੀਂ ਬੰਦ ਹੋਵੇਗੀ ਸਕੀਮ
Mawan Dhiyan Satkar Yojana: ਔਰਤਾਂ ਦੇ ਖਾਤੇ 'ਚ ਆਏ 3 ਮਹੀਨਿਆਂ ਦੇ ਪੈਸੇ, ਸੀਐਮ ਬੋਲੇ - ਕਦੇ ਨਹੀਂ ਬੰਦ ਹੋਵੇਗੀ ਸਕੀਮ...
Amarnath Yatra: ਅਮਰਨਾਥ ਯਾਤਰਾ ਤੋਂ ਪਹਿਲਾਂ ਜੰਮੂ ਬੇਸ ਕੈਂਪ 'ਚ ਆਇਆ ਸ਼ਰਧਾਲੂਆਂ ਦਾ ਹੜ੍ਹ
Amarnath Yatra: ਅਮਰਨਾਥ ਯਾਤਰਾ ਤੋਂ ਪਹਿਲਾਂ ਜੰਮੂ ਬੇਸ ਕੈਂਪ 'ਚ ਆਇਆ ਸ਼ਰਧਾਲੂਆਂ ਦਾ ਹੜ੍ਹ...
2026 'ਚ ਪਹਿਲੀ ਵਾਰ ਸਸਤਾ ਹੋਇਆ ਕਮਰਸ਼ੀਅਲ LPG ਗੈਸ ਸਿਲੰਡਰ, ਤੁਹਾਡੇ ਸ਼ਹਿਰ 'ਚ ਹੁਣ ਕਿੰਨੀ ਕੀਮਤ? ਜਾਣੋ...
2026 'ਚ ਪਹਿਲੀ ਵਾਰ ਸਸਤਾ ਹੋਇਆ ਕਮਰਸ਼ੀਅਲ LPG ਗੈਸ ਸਿਲੰਡਰ, ਤੁਹਾਡੇ ਸ਼ਹਿਰ 'ਚ ਹੁਣ ਕਿੰਨੀ ਕੀਮਤ? ਜਾਣੋ......
Good News: ਪੰਜਾਬ ਦੇ ਸਰਕਾਰੀ ਸਕੂਲਾਂ 'ਚ 1,013 ਲੈਕਚਰਾਰ ਅਸਾਮੀਆਂ ਲਈ ਭਰਤੀ
Good News: ਪੰਜਾਬ ਦੇ ਸਰਕਾਰੀ ਸਕੂਲਾਂ 'ਚ 1,013 ਲੈਕਚਰਾਰ ਅਸਾਮੀਆਂ ਲਈ ਭਰਤੀ...
ਪੁੱਤਰ ਦੇ ਸਾਹਮਣੇ ਪਿਤਾ ਦਾ ਕਤਲ, ਬਦਮਾਸ਼ਾਂ ਨੇ ਸਕੂਲ ਸੰਚਾਲਕ 'ਤੇ ਚਾਕੂ ਨਾਲ ਕੀਤੇ ਅੰਨ੍ਹੇਵਾਹ ਵਾਰ
ਪੁੱਤਰ ਦੇ ਸਾਹਮਣੇ ਪਿਤਾ ਦਾ ਕਤਲ, ਬਦਮਾਸ਼ਾਂ ਨੇ ਸਕੂਲ ਸੰਚਾਲਕ 'ਤੇ ਚਾਕੂ ਨਾਲ ਕੀਤੇ ਅੰਨ੍ਹੇਵਾਹ ਵਾਰ...