ਬਠਿੰਡਾ ਦੇ ਪਿੰਡਾਂ ‘ਚ ਜੰਗਲੀ ਜਾਨਵਰ ਦਾ ਹਮਲਾ, ਜੰਗਲਾਤ ਵਿਭਾਗ ਨੇ ਕੀਤਾ ਅਲਰਟ
Bathinda Wild Animal Attack: ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਬਹੁਤ ਜਲਦ ਜਾਨਵਰ ਨੂੰ ਫੜ੍ਹ ਲਿਆ ਜਾਵੇਗਾ, ਪਰ ਇਹ ਸਾਫ ਨਹੀਂ ਹੋ ਪਾਇਆ ਆਖਿਰਕਾਰ ਜਾਨਵਰ ਕਿਹੜਾ ਹੈ। ਪਿੰਡ ਵਾਸੀ ਵੀ ਇਸ ਬਾਰੇ ਨਹੀਂ ਦੱਸ ਰਹੇ। ਉਹ ਘਬਰਾਏ ਹੋਏ ਹਨ, ਪਰ ਪਿੰਡ ਦੇ ਵਿੱਚ ਜਾਨਵਰਾਂ ਦੀ ਭਣਕਾਂ ਸਾਨੂੰ ਮਿਲੀਆਂ ਹਨ। ਉਸ ਦੇ ਆਧਾਰ 'ਤੇ ਉਹ ਪਿੰਡ ਦੇ ਖੇਤਾਂ ਪਿੰਡ ਵਿੱਚ ਚਲਾਇਆ ਹੋਇਆ ਸਰਚ ਅਭਿਆਨ ਤਾਂ ਕਿ ਜਾਨਵਰ ਨੂੰ ਫੜਿਆ ਜਾ ਸਕੇ।

Bathinda Wild Animal Attack: ਬਠਿੰਡਾ ਦੇ ਪਿੰਡ ਮਹਿਮਾ ਭਗਵਾਨਾ ਅਤੇ ਭੀਸੀਆਣਾ ਦੇ ਵਿੱਚ ਜੰਗਲੀ ਜਾਨਵਰ ਦਾ ਹਮਲਾ ਕੀਤਾ ਗਿਆ ਹੈ। ਦੋਨਾਂ ਪਿੰਡਾਂ ਵਿੱਚ ਪਿੰਡਾਂ ਦੇ ਲੋਕਾਂ ਉੱਤੇ ਹਮਲਾ ਕੀਤਾ ਗਿਆ ਹੈ। ਇਸ ਦੌਰਾਨ ਕਈਆਂ ਪਿੰਡ ਵਾਸੀਆਂ ਨੂੰਹੱਥ ਅਤੇ ਮੱਥੇ ‘ਤੇ ਸੱਟਾਂ ਆਈਆਂ ਹਨ। ਜਾਨਵਰ ਬਾਰੇ ਅਜੇ ਤੱਕ ਸਾਫ਼ ਨਹੀਂ ਹੋ ਸਕਿਆ ਹੈ ਕਿ ਕਿਹੜਾ ਜੰਗਲੀ ਜਾਨਵਰ ਹੈ, ਜੋ ਲੋਕਾਂ ਤੇ ਹਮਲਾ ਕਰ ਰਿਹਾ ਹੈ।
ਬਠਿੰਡਾ ਜੰਗਲਾਤ ਮਹਿਕਮੇ ਦੇ ਰੇਂਜ ਅਧਿਕਾਰੀ ਨੇ ਇਸ ਦੀ ਕੀਤੀ ਪੁਸ਼ਟੀ ਅਤੇ ਦੱਸਿਆ ਕੋਈ ਜਾਨਵਰ ਹੈ ਜੋ ਪਿੰਡ ਵਿੱਚ ਲੋਕਾਂ ਉੱਤੇ ਹਮਲਾ ਕਰ ਰਿਹਾ ਹੈ। ਅਜੇ ਤੱਕ ਇਹ ਸਾਫ ਨਹੀਂ ਹੋ ਪਾਇਆ ਹੈ ਕਿ ਆਖਿਰਕਾਰ ਕਿਹੜਾ ਜੰਗਲੀ ਜਾਨਵਰ ਹੈ। ਉਨ੍ਹਾਂ ਤਰਫੋਂ ਜੰਗਲੀ ਜਾਨਵਰ ਨੂੰ ਫੜਨ ਵਾਸਤੇ 2 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਬਹੁਤ ਜਲਦ ਜਾਨਵਰ ਨੂੰ ਫੜ੍ਹ ਲਿਆ ਜਾਵੇਗਾ, ਪਰ ਇਹ ਸਾਫ ਨਹੀਂ ਹੋ ਪਾਇਆ ਆਖਿਰਕਾਰ ਜਾਨਵਰ ਕਿਹੜਾ ਹੈ। ਪਿੰਡ ਵਾਸੀ ਵੀ ਇਸ ਬਾਰੇ ਨਹੀਂ ਦੱਸ ਰਹੇ। ਉਹ ਘਬਰਾਏ ਹੋਏ ਹਨ, ਪਰ ਪਿੰਡ ਦੇ ਵਿੱਚ ਜਾਨਵਰਾਂ ਦੀ ਭਣਕਾਂ ਸਾਨੂੰ ਮਿਲੀਆਂ ਹਨ। ਉਸ ਦੇ ਆਧਾਰ ‘ਤੇ ਉਹ ਪਿੰਡ ਦੇ ਖੇਤਾਂ ਪਿੰਡ ਵਿੱਚ ਚਲਾਇਆ ਹੋਇਆ ਸਰਚ ਅਭਿਆਨ ਤਾਂ ਕਿ ਜਾਨਵਰ ਨੂੰ ਫੜਿਆ ਜਾ ਸਕੇ।
ਅਧਿਕਾਰੀਆਂ ਨੇ ਕੀਤੀ ਅਪੀਲ
ਜੰਗਲਾਤ ਵਿਭਾਗ ਦੇ ਅਧਿਕਾਰੀ ਅਮਰਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ, ਜੇਕਰ ਕਿਸੇ ਨੇ ਘਰ ਤੋਂ ਆਪਣੇ ਖੇਤਾਂ ਨੂੰ ਜਾਣਾ ਹੈ ਤਾਂ ਹੱਥ ਦੇ ਵਿੱਚ ਟਾਰਚ ਅਤੇ ਡਾਂਗ ਲੈ ਕੇ ਜਾਓ। ਉਹ ਵੀ ਜਾਨਵਰ ਦਿਖੇ ਤਾਂ ਘਬਰਾਓ ਨਹੀਂ ਜੰਗਲਾਤ ਮਹਿਕਮੇ ਨੂੰ ਇਸ ਦੀ ਸੂਚਨਾ ਦਿਓ।
ਇਹ ਵੀ ਪੜ੍ਹੋ
ਦੋ ਟੀਮਾਂ ਲਗਾਤਾਰ ਕਰ ਰਹੀਆਂ ਕੰਮ
ਉਨ੍ਹਾਂ ਕਿਹਾ ਹੈ ਕਿ ਜੰਗਲਾਤ ਵਿਭਾਗ ਨੇ ਇਸ ‘ਤੇ ਗੰਭੀਰਤਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਵਿਭਾਗ ਦੀਆਂ ਦੋ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਉਸਨੇ ਕਿਹਾ ਕਿ ਟੀਮ ਕੋਲ ਏਅਰਗਨ ਹਨ। ਟੀਮ ਕਿਸੇ ਵੀ ਤਰ੍ਹਾਂ ਦੇ ਜਾਨਵਰ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਵੇਲੇ ਦੋ ਪਿੰਡਾਂ ਤੋਂ ਹਮਲੇ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।