ਫਿਰੋਜ਼ਪੁਰ ਦੀ ਲੜਕੀ ਦੀ ਕੈਨੇਡਾ ਸੜ੍ਹਕ ਹਾਦਸੇ ‘ਚ ਮੌਤ, ਇਨਸਾਨੀਅਤ ਮੁੱਖ ਰੱਖਦੇ ਹੋਏ ਮਾਪਿਆਂ ਨੇ ਕੀਤੇ ਅੰਗ ਦਾਨ
Ferozepur Girl Death in Canada: ਮ੍ਰਿਤਕ ਮੇਨਬੀਰ ਕੌਰ ਦੇ ਚਾਚਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪੜ੍ਹਾਈ 'ਚ ਬਹੁੱਤ ਹੁਸ਼ਿਆਰ ਸੀ। ਉਸ ਨੇ ਆਪਣੀ ਮੁੱਢਲੀ ਪੜ੍ਹਾਈ ਫਤਿਹਗੜ੍ਹ ਪੰਚਤੂਰ ਤੋਂ ਕੀਤੀ ਸੀ। IELTS ਦਾ ਪੇਪਰ ਦੇ ਕੇ ਮੇਨਬੀਰ ਵਿਦੇਸ਼ ਗਈ ਸੀ। ਉਹ ਬ੍ਰੈਂਪਟਨ 'ਚ ਕੰਪਿਊਟਰ ਇੰਜੀਨਿਅਰਿਂਗ ਦੀ ਪੜ੍ਹਾਈ ਕਰਦੀ ਸੀ ਤੇ ਉਸ ਦਾ ਕੋਰਸ ਥੋੜ੍ਹੇ ਹੀ ਸਮੇਂ 'ਚ ਪੂਰਾ ਹੋਣ ਵਾਲਾ ਸੀ, ਪਰ ਹੁਣ ਉਸ ਦੀ ਸੜ੍ਹਕ ਹਾਦਸੇ 'ਚ ਮੌਤ ਦੀ ਖ਼ਬਰ ਮਿਲੀ ਹੈ।
ਫਿਰੋਜ਼ਪੁਰ ਦੀ ਇੱਕ ਲੜਕੀ ਦੀ ਕੈਨੇਡਾ ‘ਚ ਸੜ੍ਹਕ ਹਾਦਸੇ ਦੌਰਾਨ ਮੌਤ ਹੋ ਗਈ। ਵਿਧਾਨ ਸਭਾ ਹਲਕਾ ਜੀਰਾ ਦੇ ਨੇੜਲੇ ਪਿੰਡ ਬੋਤੀਆ ਵਾਲਾ ਦੀ ਵਸਨੀਕ ਮੇਨਬੀਰ ਕੌਰ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ‘ਚ ਪੜ੍ਹਾਈ ਵਾਸਤੇ ਗਈ ਸੀ। ਉਹ ਦੋ ਸਾਲ ਪਹਿਲਾਂ 2023 ‘ਚ ਵਿਦੇਸ਼ ਇੱਕ ਚੰਗੇ ਕਰੀਅਰ ਤੇ ਘਰ ਵਾਲਿਆਂ ਲਈ ਚੰਗੀ ਜ਼ਿੰਦਗੀ ਦੇ ਸੁਪਨੇ ਨਾਲ ਵਿਦੇਸ਼ ਗਈ ਸੀ, ਪਰ ਸੜ੍ਹਕ ਹਾਦਸੇ ‘ਚ ਮੌਤ ਹੋਣ ਨਾਲ ਸਾਰੇ ਸੁਪਨੇ ਚਕਨਾਚੂਰ ਹੋ ਗਏ।
ਮੇਨਬੀਰ ਕੌਰ ਦੇ ਚਾਚਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪੜ੍ਹਾਈ ‘ਚ ਬਹੁੱਤ ਹੁਸ਼ਿਆਰ ਸੀ। ਉਸ ਨੇ ਆਪਣੀ ਮੁੱਢਲੀ ਪੜ੍ਹਾਈ ਫਤਿਹਗੜ੍ਹ ਪੰਚਤੂਰ ਤੋਂ ਕੀਤੀ ਸੀ। IELTS ਦਾ ਪੇਪਰ ਦੇ ਕੇ ਮੇਨਬੀਰ ਵਿਦੇਸ਼ ਗਈ ਸੀ। ਉਹ ਬ੍ਰੈਂਪਟਨ ‘ਚ ਕੰਪਿਊਟਰ ਇੰਜੀਨਿਅਰਿਂਗ ਦੀ ਪੜ੍ਹਾਈ ਕਰਦੀ ਸੀ ਤੇ ਉਸ ਦਾ ਕੋਰਸ ਥੋੜ੍ਹੇ ਹੀ ਸਮੇਂ ‘ਚ ਪੂਰਾ ਹੋਣ ਵਾਲਾ ਸੀ, ਪਰ ਹੁਣ ਉਸ ਦੀ ਸੜ੍ਹਕ ਹਾਦਸੇ ‘ਚ ਮੌਤ ਦੀ ਖ਼ਬਰ ਮਿਲੀ ਹੈ।
ਮੇਨਬੀਰ ਦੇ ਅੰਗ ਕੀਤੇ ਦਾਨ
ਮੇਨਬੀਰ ਦੇ ਚਾਚਾ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਉਸ ਦੇ ਅੰਗ ਦਾਨ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਮੇਨਬੀਰ ਦਾ ਵਿਦੇਸ਼ ‘ਚ ਹੀ ਸਸਕਾਰ ਕਰ ਦਿੱਤਾ ਗਿਆ ਹੈ ਤੇ 5 ਅਗਸਤ ਨੂੰ ਪਿੰਡ ਬੋਤੀਆ ਵਾਲਾ ਦੇ ਗੁਰਦੁਆਰਾ ਸਾਹਿਬ ‘ਚ ਅੰਤਿਮ ਅਰਦਾਸ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕੀ ਲੋਕ ਭਾਰੀ ਰਕਮ ਅਦਾ ਕਰਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ, ਜੇਕਰ ਕਿਸੇ ਵੀ ਤਰ੍ਹਾਂ ਦਾ ਹਾਦਸਾ ਵਾਪਰ ਜਾਂਦਾ ਹੈ ਤੇ ਸਰਕਾਰਾਂ ਨੂੰ ਜ਼ਿੰਮੇਵਾਰੀ ਲੈਂਦੇ ਹੋਏ, ਪਰਿਵਾਰਕ ਮੈਂਬਰਾਂ ਤੱਕ ਮ੍ਰਿਤਕ ਦੇਹਾਂ ਪਹੁੰਚਾਣੀਆਂ ਚਾਹੀਦੀਆਂ ਹਨ ਤਾਂ ਜੋਂ ਮਾਪੇ ਆਪਣੇ ਬੱਚਿਆਂ ਨੂੰ ਆਖਿਰੀ ਵਾਰ ਦੇਖ ਸਕਣ।