ਜਲਾਲਾਬਾਦ ਫਿਰੋਜ਼ਪੁਰ-ਫਾਜ਼ਿਲਕਾ ਹਾਈਵੇਅ ‘ਤੇ ਵਾਪਰਿਆ ਭਿਆਨਕ ਸੜਕੀ ਹਾਦਸਾ, ਸਕੂਟੀ ਸਵਾਰ ਬਜ਼ੁਰਗ ਦੀ ਮੌਤ
ਥਾਣਾ ਸਦਰ ਦੇ ਨਜ਼ਦੀਕ ਇੱਕ ਤੇਜ਼ ਰਫ਼ਤਾਰ ਟਰੱਕ ਡਰਾਈਵਰ ਨੇ ਸਕੂਟੀ ਸਵਾਰ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਰੱਕ ਡਰਾਈਵਰ ਮੌਕੇ ਤੋਂ ਭੱਜਣ ਲੱਗਾ ਤਾਂ ਲੋਕਾਂ ਨੇ ਉਸਨੂੰ ਕਾਬੂ ਕਰ ਲਿਆ।
ਫਾਜਿਲਕਾ। ਜਲਾਲਾਬਾਦ ਦੇ ਫਿਰੋਜ਼ਪੁਰ-ਫਾਜ਼ਿਲਕਾ (Fazilka) ਹਾਈਵੇਅ ‘ਤੇ ਥਾਣਾ ਸਦਰ ਦੇ ਨਜ਼ਦੀਕ ਇਕ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਸਕੂਟੀ ਸਵਾਰ ਗੁਰਦੀਪ ਸਿੰਘ ਬੇਦੀ ਨਾਂਅ ਦੇ ਇੱਕ ਬਜ਼ੁਰਗ ਦੀ ਮੌਤ ਹੋ ਗਈ। ਇਹ ਜਾਣਕਾਰੀ ਏਐੱਸਆਈ ਹਰਦੇਵ ਸਿੰਘ ਨੇ ਦਿੱਤੀ।
ਉਨ੍ਹਾਂ ਨੇ ਮ੍ਰਿਤਕ ਗੁਰਦੀਪ ਸਿੰਘ ਉਨ੍ਹਾਂ ਦੇ ਪਿਤਾ ਹਨ। ਤੇ ਉਹ ਥਾਣਾ ਸਦਰ ਦੇ ਨਜ਼ਦੀਕ ਕਿਸੇ ਕੰਮ ਦੇ ਕਾਰਨ ਆਏ ਸਨ ਤੇ ਏਸੇ ਦੌਰਾਨ ਇੱਕ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ।ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਟਰੱਕ ਡਰਾਈਵਰ ਯੂਪੀ ਤੋਂ ਗੁੜ ਲਿਆ ਰਿਹਾ ਸੀ ਪੰਜਾਬ
ਦੱਸ ਦੇਈਏ ਕਿ ਟਰੱਕ ਡਰਾਈਵਰ ਯੂਪੀ ਤੋ ਗੂੜ ਲੋਡ ਕਰ ਕੇ ਜਲਾਲਾਬਾਦ ਆ ਰਿਹਾ ਸੀ ਜਿਸ ਨੂੰ ਕਿ ਮਨਦੀਪ ਸਿੰਘ ਨਾਂਅ ਦਾ ਵਿਅਕਤੀ ਚਲਾ ਰਿਹਾ ਸੀ। ਪਰ ਥਾਣਾ ਸਦਰ ਜਲਾਲਾਬਾਦ ਨੇੜੇ ਟਰੱਕ ਦੀ ਜ਼ਿਆਦਾ ਸਪੀਡ ਹੋਣ ਕਾਰਨ ਉਸਦੀ ਸਕੂਟੀਚਲਾ ਰਹੇ ਬਜ਼ੁਰਗ ਨਾਲ ਟੱਕਰ ਹੋ ਗਈ। ਜਿਸ ਕਾਰਨ ਇਸ ਭਿਆਨਕ ਸੜਕ ਹਾਦਸੇ ਵਿੱਚ ਸਕੂਟੀ ਸਵਾਰ ਬਜ਼ੁਰਗ ਸਵਾਰ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ( Police) ਨੇ ਮਾਮਲਾ ਦਰਜ ਕਰਕੇ ਮੁਲਜ਼ਮ ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਪਿਛਲੇ ਹਫਤੇ ਵੀ ਹੋਈ ਸੀ ਇੱਕ ਮੌਤ
ਉਧਰ ਇਸ ਹਾਦਸੇ ਦੇ ਵਿਚ ਮਾਰੇ ਗਏ ਬਜ਼ੁਰਗ ਕੁਲਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਵੀ ਜਲਾਲਾਬਾਦ ਦੀ ਸ੍ਰੀ ਮੁਕਤਸਰ ਸਾਹਿਬ ਰੋਡ ਤੇ ਟਰੱਕ ਹੇਠਾਂ ਆਉਣ ਨਾਲ ਇਕ ਸਕੂਟਰ ਸਵਾਰ ਬਜ਼ੁਰਗ ਦੀ ਦਰਦਨਾਕ ਮੌਤ ਹੋ ਗਈ ਸੀ। ਜਲਾਲਾਬਾਦ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਇਹ ਦੂਸਰਾ ਹਾਦਸਾ ਵਾਪਰਿਆ ਇਸ ਦੇ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਐ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ