Punjab ਦੇ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ‘ਚ ਇੱਕ ਵਾਰ ਮੁੜ ਹੋਇਆ ਕਿਸਾਨਾਂ ਦਾ ਨੁਕਸਾਨ
Negligence: ਨਹਿਰੀ ਵਿਭਾਗ ਦੀ ਲਾਪਰਵਾਹੀ ਦੇ ਕਾਰਨ ਪੰਜ ਨਹਿਰਾਂ ਵਿੱਚ ਵੱਡਾ ਪਾੜਾ ਪੈ ਗਿਆ ਹੈ, ਜਿਸ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ। ਜਾਣਕਾਰੀ ਮੁਤਾਬਕ 800 ਕਿਊਸਿਕ ਪਾਣੀ ਦੀ ਸਮਰੱਥਾ ਰੱਖਣ ਵਾਲੀਆਂ ਨਹਿਰਾਂ ਦੇ ਵਿੱਚ 1100 ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਕਾਰਨ ਪਿੰਡ ਬਾਂਡੀ ਵਾਲਾ, ਜੰਡਵਾਲਾ ਖਸਰਾ, ਓਡਿਆਂ, ਕੈਰਿਆਂ ਅਤੇ ਆਲਮ ਸ਼ਾਹ ਵਿਖੇ ਨਹਿਰਾਂ ਟੁੱਟ ਗਈਆਂ ਹਨ।
Punjab ਦੇ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ‘ਚ ਇੱਕ ਵਾਰ ਮੁੜ ਹੋਇਆ ਕਿਸਾਨਾਂ ਦਾ ਨੁਕਸਾਨ।
ਫਾਜਿਲਕਾ। ਪੰਜਾਬ ਭਰ ਦੇ ਵਿੱਚ ਇਸ ਸਮੇਂ ਵਾਢੀ ਦਾ ਸੀਜਨ ਚੱਲ ਰਿਹਾ ਹੈ ਅਤੇ ਕਿਸਾਨਾਂ ਦੇ ਵੱਲੋਂ ਆਪਣੀ ਕਣਕ ਦੀ ਫ਼ਸਲ (Wheat Crop) ਮੰਡੀਆਂ ਦੇ ਵਿਚ ਸੁੱਟੀ ਜਾ ਰਹੀ ਹੈ। ਅਗਲੀ ਫਸਲ ਦੀ ਬਿਜਾਈ ਦੇ ਲਈ ਕਾਫੀ ਸਮਾਂ ਬਚਿਆ ਹੈ ਜਿਸਦੇ ਚਲਦਿਆਂ ਇਸ ਸਮੇਂ ਕਿਸਾਨਾਂ ਨੂੰ ਪਾਣੀ ਦੀ ਜ਼ਰੂਰਤ ਨਹੀਂ ਹੈ।
ਲਿਹਾਜ਼ਾ ਇਸ ਸਮੇਂ ਨਾ ਤੇ ਟਿਊਬਵੈੱਲ ਚੱਲ ਰਹੇ ਹਨ ਅਤੇ ਨਾ ਹੀ ਨਹਿਰੀ ਪਾਣੀ ਦੀ ਕਿਸਾਨਾਂ ਨੂੰ ਜ਼ਰੂਰਤ ਹੈ ਜਿਸ ਦੇ ਚੱਲਦੇ ਨਹਿਰਾਂ ਦੇ ਮੋਘੇ ਵੀ ਬੰਦ ਹਨ। ਨਹਿਰੀ ਵਿਭਾਗ (Canal Department) ਨੇ ਜਿਹੜਾ ਨਹਿਰਾਂ ਵਿੱਚ ਪਾਣੀ ਛੱਡਿਆ ਹੈ ਉਸ ਨਾਲ ਪੰਜ ਨਹਿਰਾਂ ਟੁੱਟ ਗਈਆਂ ਹਨ ਤੇ ਇਸ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ।
ਬਿਨ੍ਹਾਂ ਸੂਚਿਤ ਕੀਤੇ ਛੱਡਿਆ ਨਹਿਰਾਂ ‘ਚ ਪਾਣੀ-ਕਿਸਾਨ
ਜ਼ਿਲਾ ਫਾਜ਼ਿਲਕਾ (Fazilka) ਵਿਖੇ ਨਹਿਰੀ ਵਿਭਾਗ ਵੱਲੋਂ ਨਹਿਰਾ ਵਿੱਚ ਪਾਣੀ ਛੱਡਿਆ ਗਿਆ ਪਾਣੀ ਜ਼ਿਆਦਾ ਹੋਣ ਦੇ ਚਲਦੇ ਨਹਿਰਾਂ ਟੁੱਟ ਗਈਆਂ। ਕਿਸਾਨਾਂ ਦਾ ਕਹਿਣਾ ਹੈ ਕਿ ਪਿੰਡ ਬਾਂਡੀ ਵਾਲਾ ਦੇ ਕਿਸਾਨਾਂ ਨੇ ਵਿਭਾਗ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਪਾਣੀ ਦੀ ਜ਼ਰੂਰਤ ਨਹੀਂ ਜੇਕਰ ਵਿਭਾਗ ਨੇ ਨਹਿਰਾਂ ਵਿੱਚ ਪਾਣੀ ਛੱਡਣਾ ਚਾਹੁੰਦਾ ਹੈ ਤਾਂ ਓਸ ਦੀ ਪਹਿਲਾਂ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾਵੇ। ਕਿਸਾਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਨਹਿਰਾਂ ਦੀ ਸਫ਼ਾਈ ਕੀਤੇ ਬਿਨਾਂ ਹੀ ਵਿਭਾਗ ਦੇ ਵੱਲੋਂ ਨਹਿਰਾਂ ਵਿਚ ਪਾਣੀ ਛੱਡ ਦਿੱਤਾ ਗਿਆ ਜਿਸ ਕਾਰਨ ਉਨ੍ਹਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ।‘ਪਾਣੀ ਨਾਲ ਫਸਲਾਂ ਦਾ ਹੋਇਆ ਨੁਕਸਾਨ’
ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਕਣਕ ਦੀ ਫਸਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਸੀ ਨਹਿਰਾ ਟੁੱਟਣ ਕਾਰਨ ਜਿੱਥੇ ਉਨ੍ਹਾਂ ਦੀ ਫਸਲ ਦੇ ਵਿੱਚ ਕਈ-ਕਈ ਫੁੱਟ ਪਾਣੀ ਖੜਾ ਹੋ ਗਿਆ ਉਥੇ ਹੀ ਹੁਣ ਇਸ ਫ਼ਸਲ ਨੂੰ ਵੱਢਣ ਦੇ ਲਈ ਖੇਤਾਂ ਦੇ ਵਿੱਚ ਕੰਬਾਈਨ ਵੀ ਨਹੀਂ ਚੱਲ ਸਕੇਗੀ। ਏਨਾ ਹੀ ਨਹੀਂ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਨਾ ਉਹ ਅਗਲੀ ਫਸਲ ਵੀ ਨਹੀਂ ਬੀਜ ਸਕਣਗੇ। ਕਿਸਾਨਾਂ ਕਿਹਾ ਕਿ ਪਹਿਲਾਂ ਬਰਸਾਤ ਝੱਖੜ ਅਤੇ ਗੜੇਮਾਰੀ ਦੇ ਕਾਰਨ ਉਨ੍ਹਾਂ ਦਾ ਨੁਕਸਾਨ ਹੋਇਆ ਅਤੇ ਹੁਣ ਨਹਿਰੀ ਵਿਭਾਗ ਦੀ ਲਾਪ੍ਰਵਾਹੀ ਦੇ ਚਲਦੇ ਆ ਉਹਨਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ ਹਨ।ਖਰਾਬ ਫਸਲਾਂ ਦਾ ਮੁਆਵਜਾ ਦੇਵੇ ਸਰਕਾਰ-ਕਿਸਾਨ
ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਹਿਰਾਂ ਟੁੱਟਣ ਦੀ ਵਜ੍ਹਾ ਨਾਲ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜ਼ਿਲਾ ਫਾਜ਼ਿਲਕਾ ਦੇ ਵਿੱਚ ਕੁਦਰਤੀ ਆਫਤਾਂ ਦੇ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਚੁੱਕਾ ਹੈ ਜਿਸ ਦੀ ਭਰਪਾਈ ਦੇ ਲਈ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਗਈ ਹੈ ਹੁਣ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਨੁਕਸਾਨੀਆਂ ਫਸਲਾਂ ਦਾ ਸਰਕਾਰ ਮੁਆਵਜ਼ਾ ਦੇਵੇ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓਇਹ ਵੀ ਪੜ੍ਹੋ

Punjab flood: ਫਾਜ਼ਿਲਕਾ ਦੇ ਦੋਨਾ ਨਾਨਕਾ ‘ਚ ਡੁੱਬੀ ਕਿਸ਼ਤੀ: ਲੋਕਾਂ ਨੇ ਦਰੱਖਤਾਂ ‘ਤੇ ਚੜ੍ਹ ਕੇ ਬਚਾਈ ਜਾਨ, ਸਤਲੁਜ ਦਰਿਆ ਪਾਰ ਕਰਦੇ ਸਮੇਂ ਹੋਇਆ ਹਾਦਸਾ

ਪੰਜਾਬ ਦਾ ਵਧਿਆ ਮਾਣ, ਫਾਜਿਲਕਾ ਦੇ ਤਿੰਨ ਨੌਜਵਾਨ ਵਿਗਿਆਨੀ ਵੀ ਚੰਦਰਯਾਨ-3 ਦੀ ਸਫਲਤਾ ਦਾ ਹਿੱਸਾ ਬਣੇ

Punjab Flood: ਪਿੰਡ ਵਾਸੀਆਂ ਦੀ ਮਦਦ ਨਾਲ ਬਾਰਡਰ ‘ਤੇ ਬਣਾਇਆ 2200 ਮੀਟਰ ਲੰਬਾ ਬੰਨ੍ਹ, ਫਾਜਿਲਕਾ ਪ੍ਰਸ਼ਾਸਨ ਨੇ ਬਚਾਈ 3000 ਏਕੜ ਫਸਲ