Action on Negligence: ਫਾਜ਼ਿਲਕਾ ਦੇ ਐੱਸਐੱਸਪੀ ਨੇ 8 ਪੁਲਿਸ ਮੁਲਾਜ਼ਮ ਕੀਤੇ ਸਸਪੈਂਡ
SSP Fazilka ਨਾਕਿਆਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਉਹ ਜਲਾਲਾਬਾਦ ਫਿਰੋਜ਼ਪੁਰ ਰੋਡ ਤੇ ਲੱਗੇ ਨਾਕੇ ਤੇ ਪਹੁੰਚੇ ਤਾਂ ਉੱਥੇ 7 ਮੁਲਾਜ਼ਮ ਗੈਰ-ਹਾਜਿਰ ਪਾਏ ਗਏ,, ਜਿਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਐੱਸਐੱਸਪੀ ਨੇ ਸਸਪੈਂਡ ਕਰ ਦਿੱਤਾ। ਇਸ ਤੋਂ ਇਲਾਵਾ ਇੱਕ ਪੁਲਿਸ ਮੁਲਾਜ਼ਮ ਸ਼ਹੀਦ ਉਧਮ ਸਿੰਘ ਚੌਕ ਜਲਾਲਾਬਾਦ ਤੇ ਗੈਰ-ਹਾਜਿਰ ਪਾਇਆ ਗਿਆ ਜਿਸਨੂੰ ਵੀ ਸਸਪੈਂਡ ਕਰ ਦਿੱਤਾ ਗਿਆ
ਫਾਜਿਲਕਾ। ਪੰਜਾਬ ਦੀ ਮਾਨ ਸਰਕਾਰ (Punjab Govt) ਸੂਬੇ ਭ੍ਰਿਸ਼ਟਾਚਾਰ ਅਤੇ ਡਿਊਟੀ ਵੀ ਲਾਪਰਵਾਹੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ। ਇਸਦੇ ਤਹਿਤ ਸਰਕਾਰ ਨੇ ਹੁਣ ਤੱਕ ਕਈ ਅਧਿਕਾਰੀ ਤੇ ਮੁਲਾਜ਼ਮ ਸਸਪੈਂਡ ਕਰ ਦਿੱਤੇ ਹਨ। ਇਸਦੀ ਤਾਜਾ ਉਦਾਹਰਨ ਜਲਾਲਾਬਾਦ ਵਿਖੇ ਵੇਖਣ ਨੂੰ ਮਿਲੀ। ਜਿੱਥੇ ਫਾਜਿਲਕਾ ਦੇ ਐੱਸਐੱਸਪੀ ਨੇ ਡਿਊਟੀ ਵਿੱਚ ਲਾਪਰਵਾਹੀ ਕਰਨ ਵਾਲੇ ਕਰੀਬ 8 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ।
ਦਰਅਸਲ ਜ਼ਿਲਾ ਫਾਜ਼ਿਲਕਾ (Fazilka) ‘ਚ ਪੁਲਿਸ ਵਲੋਂ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਹਾਈਵੇਅ ‘ਤੇ ਪੱਕੇ ਤੌਰ ‘ਤੇ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਹਿਤ ਫਾਜ਼ਿਲਕਾ ਦੇ ਐਸ.ਐਸ.ਪੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਐੱਸਐੱਸਪੀ ਜਲਾਲਾਬਾਦ ਫਿਰੋਜ਼ਪੁਰ ਰੋਡ ‘ਤੇ ਸਥਿਤ ਟੋਲ ਤੇ ਲੱਗੇ ਨਾਕੇ ਨੂੰ ਚੈੱਕ ਕਰਨ ਪੁਹੰਚੇ ਤਾਂ ਉੱਥੇ ਕਰੀਬ 7 ਪੁਲਿਸ ਮੁਲਾਜ਼ਮ ਗੈਰ-ਹਾਜਿਰ ਪਾਏ ਗਏ। ਜਿਨ੍ਹਾਂ ਨੂੰ ਐੱਸਐੱਸਪੀ ਨੇ ਸਸਪੈਂਡ ਕਰ ਦਿੱਤਾ।
‘ਲਾਪਰਵਾਹੀ ਕਰਨ ‘ਤੇ ਹੋਵੇਗੀ ਕਾਰਵਾਈ’
ਇਸਤੋਂ ਇਲਾਵਾ ਜਲਾਲਾਬਾਦ (Jalalabad) ਦੇ ਸ਼ਹੀਦ ਊਧਮ ਸਿੰਘ ਚੌਕ ‘ਤੇ ਇੱਕ ਹੋਰ ਕਰਮਚਾਰੀ ਨਾਕੇ ਤੋਂ ਗੈਰ-ਹਾਜ਼ਰ ਪਾਇਆ ਗਿਆ, ਜਿਸਨੂੰ ਵੀ ਸਸਪੈਂਡ ਕਰ ਦਿੱਤਾ ਗਿਆ। ਜਾਣਕਾਰੀ ਅਨੂਸਾਰ ਫਾਜਿਲਕਾ ਜਿਲਾ ਸਰਹੱਦੀ ਜਿਲਾ ਹੈ ਜਿਸ ਕਾਰਨ ਪੰਜਾਬ ਸਰਕਾਰ ਨੇ ਪੁਲਿਸ ਨੂੰ ਇੱਥੇ ਸੁਰੱਖਿਆ ਦੇ ਸਖਤ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਨ੍ਹਾਂ ਆਦੇਸ਼ਾਂ ਦੇ ਕਾਰਨ ਹੀ ਪੁਲਿਸ ਨੇ ਜਿਲੇ ਵਿੱਚ ਨਾਕੇ ਲਗਾਏ ਹੋਏ ਨੇ। ਡੀਐੱਸਪੀ ਅਤੁਲ ਸੋਨੀ ਨੇ ਕਿਹਾ ਕਿ ਅੱਗੇ ਵੀ ਜੇਕਰ ਕਿਸੇ ਪੁਲਿਸ ਮੁਲਾਜ਼ਮ ਨੇ ਡਿਊਟੀ ਵਿੱਚ ਲਾਪਰਵਾਹੀ ਕੀਤੀ ਤਾਂ ਉਸਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ