ਫਾਜ਼ਿਲਕਾ ਵਿਖੇ ਬਣਿਆ ਭਾਰਤ ਦਾ ਪਹਿਲਾ ਵਿਦੇਸ਼ੀ ਲੱਕੜ ਤੋਂ ਤਿਆਰ ਗੁਰਦੁਆਰਾ ਸਾਹਿਬ
ਫਾਜ਼ਿਲਕਾ ਐਸ ਐਸ ਪੀ ਸਰਦਾਰ ਭੂਪਿੰਦਰ ਸਿੰਘ ਸਿੱਧੂ ਦੇ ਉਪਰਾਲੇ ਸਦਕਾ ਫਾਜ਼ਿਲਕਾ ਪੁਲਿਸ ਲਾਇਨ ਵਿੱਚ ਤਿੰਨ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਤਿਆਰ ਕੀਤਾ ਗਿਆ ਗੁਰਦੁਆਰਾ ਸਾਹਿਬ।
ਫਾਜ਼ਿਲਕਾ ਦੇ ਪੁਲਿਸ ਲਾਈਨ ਵਿੱਚ ਤਿਆਰ ਹੋਏ ਭਾਰਤ ਦੇ ਪਹਿਲੇ ਵਿਦੇਸ਼ੀ (ਫ਼ਿਨਲੈਂਡ) ਦੀ ਲੱਕੜ ਨਾਲ ਤਿਆਰ ਹੋਏ ਗੁਰਦੁਆਰਾ ਸਾਹਿਬ ਨੂੰ ਅੱਜ ਇਕ ਖਾਸ ਪ੍ਰੋਗ੍ਰਾਮ ਰਾਹੀਂ ਇਸ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਰਕਾਸ਼ ਕਰ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਸਪੁਰਦ ਕਰ ਦਿੱਤਾ ਗਿਆ। ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਤਿਆਰ ਕਰਨ ਦੇ ਵਿਚ ਫਾਜ਼ਿਲਕਾ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਹੋਰਾਂ ਦਾ ਖਾਸ ਯੋਗਦਾਨ ਰਿਹਾ ਇਸ ਗੁਰਦੁਆਰਾ ਸਾਹਿਬ ਨੂੰ ਤਿਆਰ ਕਰਨ ਵਾਲੀ ਲੁਧਿਆਣਾ ਦੀ ਕੰਪਨੀ ਦਾ ਕਹਿਣਾ ਹੈ ਕਿ ਇਸ ਦੇ ਇਲਾਵਾ ਇਕ ਪ੍ਰੋਜੈਕਟਰ 26 ਸਾਲ ਪਹਿਲਾਂ ਸ਼ਿਮਲਾ ਵਿਖੇ ਤਿਆਰ ਕੀਤਾ ਗਿਆ ਸੀ ਅਤੇ ਇੱਕ ਗੋਆ ਵਿੱਚ ਦੱਸਿਆ ਕਿ ਇਸ ਲੱਕੜ ਨੂੰ ਫਿਨਲੈਂਡ ਤੋਂ ਮੰਗਵਾ ਕੇ ਕੈਮੀਕਲ ਨਾਲ ਤਿਆਰ ਕੀਤਾ ਜਾਦਾ ਹੈ ਅਤੇ ਇਸ ਦੀ ਮਿਆਦ 100 ਸਾਲ ਹੈ।
ਲੱਕੜ ਤੋਂ ਕੀਤਾ ਤਿਆਰ ਗੁਰਦੁਆਰਾ ਸਾਹਿਬ
ਐੱਸ ਐਸ ਪੀ ਸਰਦਾਰ ਭੂਪਿੰਦਰ ਸਿੰਘ ਸਿੱਧੂ ਦਾ ਤਬਾਦਲਾ ਫਾਜ਼ਿਲਕਾ ਤੋਂ ਮਲੇਰਕੋਟਲਾ ਹੋ ਗਿਆ ਅਤੇ ਐਸਐਸਪੀ ਸਾਹਿਬ ਦੇ ਵੱਲੋਂ ਬੀਤੇ ਤਿੰਨ ਮਹੀਨਿਆਂ ਤੋਂ ਖੁਦ ਇਸ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਤਿਆਰ ਕਰਨ ਦੇ ਵਿਚ ਸਹਿਯੋਗ ਕੀਤਾ ਜਾ ਰਿਹਾ ਸੀ । ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜਦ ਉਹ ਫ਼ਾਜ਼ਿਲਕਾ ਦੇ ਵਿੱਚ ਬਤੌਰ ਐਸ ਐਸ ਪੀ ਆਏ ਸਨ ਤਾਂ ਉਹਨਾਂ ਦੇ ਸਟਾਫ ਨੇ ਉਹਨਾਂ ਨੂੰ ਦੱਸਿਆ ਕਿ ਫਾਜ਼ਿਲਕਾ ਦੀ ਪੁਲਿਸ ਲਾਈਨ ਵਿੱਚ ਗੁਰਦੁਆਰਾ ਸਾਹਿਬ ਨਹੀਂ ਹੈ ਅਤੇ ਪੁਲਸ ਮੁਲਾਜਮ ਪੁਲਿਸ ਲਾਇਨ ਵਿੱਚ ਇਕ ਗੁਰਦੁਆਰਾ ਸਾਹਿਬ ਚਾਹੁੰਦੇ ਹਨ ਜਿਸ ਤੋਂ ਬਾਅਦ ਐਸ ਐਸ ਪੀ ਸਰਦਾਰ ਭੂਪਿੰਦਰ ਸਿੰਘ ਸਿੱਧੂ ਵੱਲੋਂ ਇਸ ਸਬੰਧ ਵਿੱਚ ਆਪਣੇ ਦੋਸਤਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾ ਦੇ ਵੱਲੋਂ ਇੱਥੇ ਇਕ ਫ਼ਿਨਲੈਂਡ ਦੀ ਲੱਕੜ ਦੇ ਨਾਲ ਦੋ ਹਜ਼ਾਰ ਸਕੈਅਰ ਫੁੱਟ ਜਗ੍ਹਾ ਦੇ ਵਿਚ ਗੁਰਦੁਆਰਾ ਸਾਹਿਬ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤਾ ਗਿਆ।
3 ਮਹੀਨਿਆਂ ਬਾਅਦ ਤਿਆਰ ਕੀਤਾ ਗਿਆ ਗੁਰਦੁਆਰਾ ਸਾਹਿਬ
ਐਸਐਸਪੀ ਨੇ ਦੱਸਿਆ ਕਿ ਇਸ ਦੌਰਾਨ ਉਹ ਇਹੀ ਅਰਦਾਸ ਕਰਦੇ ਰਹੇ ਕੀ ਪਰਮਾਤਮਾ ਉਨ੍ਹਾਂ ਦਾ ਤਬਾਦਲਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤਿਆਰ ਹੋਣ ਤੋਂ ਪਹਿਲਾਂ ਨਾ ਕਰੇ । ਸੋ ਉਹਨਾਂ ਨੇ ਖੁਸ਼ੀ ਵੀ ਜ਼ਾਹਰ ਕੀਤੀ ਕਿ ਇਕ ਦਿਨ ਪਹਿਲਾਂ ਹੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣ ਕੇ ਤਿਆਰ ਹੋਏ ਅਤੇ ਅਗਲੇ ਹੀ ਦਿਨ ਉਨ੍ਹਾਂ ਦਾ ਤਬਾਦਲਾ ਮਲੇਰਕੋਟਲਾ ਵਿਖੇ ਹੋ ਗਿਆ ਅੱਜ ਇਸ ਗੁਰਦੁਆਰਾ ਸਾਹਿਬ ਨੂੰ ਨਾਨਕ ਨਾਮ ਲੇਵਾ ਸੰਗਤ ਦੇ ਸਪੁਰਤ ਕਰ ਉਹਨਾਂ ਨੂੰ ਬਹੁਤ ਖੁਸ਼ੀ ਦਾ ਅਹਿਸਾਸ ਹੋ ਰਿਹੈ ਉਨ੍ਹਾਂ ਕਿਹਾ ਕਿ ਬੇਸ਼ੱਕ ਦੀ ਉਨ੍ਹਾਂ ਦਾ ਤਬਾਦਲਾ ਫਾਜ਼ਿਲਕਾ ਤੋਂ ਹੋ ਗਿਆ ਪਰ ਉਹ ਫਾਜ਼ਿਲਕਾ ਦੇ ਨਾਲ ਆਪਣਾ ਰਿਸ਼ਤਾ ਕਾਇਮ ਰੱਖਣਗੇ।