AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Mining Raid: ਫਾਜਿਲਕਾ ਅਤੇ ਜਲਾਲਾਬਾਦ ‘ਚ ਜਾਰੀ ਨਜਾਇਜ ਮਾਇਨਿੰਗ ‘ਤੇ ਪੁਲਿਸ-ਪ੍ਰਸ਼ਾਸਨ ਦਾ ਵੱਡਾ ਐਕਸ਼ਨ

Fazilka News: ਜਿਲਾ ਫਾਜਿਲਕਾ ਦੇ ਸਰਹੱਦੀ ਇਲਾਕੇ ਵਿੱਚ ਨਜਾਇਜ ਮਾਇਨਿੰਗ ਦੀ ਖਬਰ ਮਿਲਣ ਤੋਂ ਬਾਅਦ ਪੁਲਿਸ ਨੂੰ ਨਾਲ ਲੈ ਵਿਧਾਇਕ ਨਰਿੰਦਰਪਾਲ ਸਿੰਘ ਸਵਣਾ ਵੱਲੋਂ ਅੱਧੀ ਰਾਤ ਇਕ ਵਜੇ ਦੇ ਕਰੀਬ ਰੇਡ ਮਾਰੀ। ਪੁਲਿਸ ਨੇ 3 ਟਰੈਕਟਰ ਟਰਾਲੀਆਂ ਅਤੇ 4 ਮੁਲਜਮਾਂ ਨੂੰ ਕਾਬੂ ਕੀਤਾ ਹੈ।

Mining Raid: ਫਾਜਿਲਕਾ ਅਤੇ ਜਲਾਲਾਬਾਦ 'ਚ ਜਾਰੀ ਨਜਾਇਜ ਮਾਇਨਿੰਗ 'ਤੇ ਪੁਲਿਸ-ਪ੍ਰਸ਼ਾਸਨ ਦਾ ਵੱਡਾ ਐਕਸ਼ਨ
arvinder-taneja-fazilka
| Updated On: 28 Feb 2023 11:58 AM IST
Share
ਫਾਜਿਲਕਾ ਨਿਊਜ: ਜਾਣਕਾਰੀ ਮੁਤਾਬਕ ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾਂ ਨੂੰ ਸ਼ਿਕਾਇਤ ਮਿਲੀ ਕਿ ਪਿੰਡ ਚਾਂਦਮਾਰੀ ਦੇ ਨਜਦੀਕ ਸੇਮ ਨਾਲੇ ਤੇ ਕੁਝ ਲੋਕਾਂ ਦੇ ਵੱਲੋਂ ਲਗਾਤਾਰ ਨਾਜਾਇਜ਼ ਮਾਈਨਿੰਗ (Illegal Mining) ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਵਿਧਾਇਕ ਦੇ ਕੋਲੋਂ ਫਾਜ਼ਿਲਕਾ ਦੇ ਡੀਐਸਪੀ ਸੁਬੇਗ ਸਿੰਘ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਦੋਹਾਂ ਦੇ ਵੱਲੋਂ ਰਾਤ ਕਰੀਬ 1 ਵਜੇ ਸਰਹੱਦੀ ਇਲਾਕੇ ਦੇ ਪਿੰਡ ਚਾਂਦ ਮਾਰੀ ਦੇ ਸੇਮ ਨਾਲੇ ‘ਤੇ ਰੇਡ ਕੀਤੀ ਗਈ। ਇਸ ਦੌਰਾਨ ਉਥੇ ਦੋ ਸਵਰਾਜ ਟਰੈਕਟਰ ਦੇ ਜ਼ਰੀਏ ਸੇਮ ਨਾਲੇ ਵਿਚੋਂ ਰੇਤ ਕੱਢੀ ਜਾ ਰਹੀ ਸੀ।

ਸ਼ਿਕੰਜੇ ‘ਚ ਮਾਈਨਿੰਗ ਮਾਫੀਆ

ਪੁਲਿਸ ਵਿਧਾਇਕ ਅਤੇ ਵਿਧਾਇਕ ਦੇ ਸਾਥੀ ਜਦੋਂ ਮੌਕੇ ਤੇ ਪਹੁੰਚੇ ਤਾਂ ਨਾਜਾਇਜ ਮਾਈਨਿੰਗ ਕਰਨ ਵਾਲੇ ਲੋਕਾਂ ਦੇ ਵੱਲੋਂ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਜਿਸ ਤੋਂ ਬਾਅਦ ਥਾਣਾ ਸਦਰ ਫਾਜ਼ਿਲਕਾ ਵਿਖੇ ਮਾਈਨਿੰਗ ਐਕਟ ਦੇ ਤਹਿਤ ਉਕਤ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਮੌਕੇ ਤੋਂ ਕਾਬੂ ਕੀਤੇ ਟਰੈਕਟਰ ਟਰਾਲੀਆਂ ਨੂੰ ਜਬਤ ਕਰ ਲਿਆ ਗਿਆ।

ਸਸਤੀ ਰੇਤ ਮੁਹਈਆ ਕਰਵਾਉਣ ਦੇ ਬਾਵਜੂਦ ਮਾਈਨਿੰਗ ਜਾਰੀ

ਦੱਸ ਦਈਏ ਕਿ ਜ਼ਿਲਾ ਫਾਜ਼ਿਲਕਾ ਦੇ ਵਿਚ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਸਤੀ ਰੇਤ ਮੁਹਈਆ ਕਰਵਾਉਣ ਲਈ 4 ਰੇਤ ਦੀਆਂ ਸਰਕਾਰੀ ਖੱਡਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿੱਥੇ ਲੋਕਾਂ ਨੂੰ ਸਾਢੇ ਪੰਜ ਰੁਪਏ ਪ੍ਰਤੀ ਘਣ ਫੁਟ ਦੇ ਹਿਸਾਬ ਨਾਲ ਰੇਤ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜ ਪਰਸੈਂਟ ਜੀਐਸਟੀ ਵੀ ਲਿਆ ਜਾ ਰਿਹਾ ਹੈ। ਇਨ੍ਹਾਂ ਚਾਰ ਥਾਵਾਂ ਤੇ ਲੋਕ ਆਪਣੀ ਲੇਬਰ ਨੂੰ ਨਾਲ ਆਪਣੇ ਲੈ ਕੇ ਨਿੱਜੀ ਵਾਹਣ ਤੋਂ ਰੇਤ ਲੇਜਾ ਸਕਦੇ ਹਨ।

ਜਲਾਲਾਬਾਦ ਚ ਵੀ ਮਾਰੀ ਗਈ ਛਾਪੇਮਾਰੀ

ਉੱਧਰ, ਜਲਾਲਾਬਾਦ ਹਲਕੇ ਦੇ ਪਿੰਡ ਕਟਿਆ ਵਾਲ਼ਾ ਦੇ ਨਜ਼ਦੀਕ ਇਕ ਟਰੈਕਟਰ-ਟਰਾਲੀ ਤੇ ਨਾਜਾਇਜ਼ ਮਾਈਨਿੰਗ ਕਰ ਰੇਤ ਚੋਰੀ ਕੀਤੇ ਜਾਣ ਦੀ ਖਬਰ ਵਿਭਾਗ ਨੂੰ ਲੱਗੀ ਤਾਂ ਅਧਿਕਾਰੀਾਂ ਨੇ ਫੌਰਨ ਥਾਣਾ ਵੈਰੋਕਾ ਪੁਲਿਸ ਦੇ ਨਾਲ ਸੰਪਰਕ ਕੀਤਾ। ਦੋਵੇ ਵਿਭਾਗਾਂ ਦੇ ਵੱਲੋਂ ਜਦੋਂ ਇਸ ਟਰਾਲੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਟਰੈਕਟਰ ਚਲਾਉਣ ਵਾਲੇ ਸ਼ਖਸ ਨੇ ਰੇਤ ਦਾ ਭਰਿਆ ਹੋਇਆ ਟਰੈਕਟਰ-ਟਰਾਲੀ ਕਿਸੇ ਦੇ ਘਰ ਦੇ ਵਿੱਚ ਵਾੜ ਦਿੱਤਾ ਤਾਂ ਕੀ ਉਹ ਪੁਲਿਸ ਤੋਂ ਬਚ ਸਕੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਟਰੈਕਟਰ ਟਰਾਲੀ ਨੂੰ ਕਾਬੂ ਕਰ ਥਾਣੇ ਵਿਖੇ ਬੰਦ ਕਰ ਦਿੱਤਾ। ਜਾਣਕਾਰੀ ਮੁਤਾਬਕ ਮਾਈਨਿਗ ਵਿਭਾਗ ਵੱਲੋਂ ਟਰੈਕਟਰ ਟਰਾਲੀ ਦਾ 1 ਲੱਖ ਰੁਪਏ ਦਾ ਚਲਾਣ ਕੱਟਿਆ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਵੈਰੋਕਾ ਦੇ ਐਸਐਚਓ ਗੁਰਜੰਟ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਹਨਾਂ ਵੱਲੋਂ ਮਾਈਨਿੰਗ ਵਿਭਾਗ ਦੇ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ। ਜੇਕਰ ਵਿਭਾਗ ਨੇ ਇਸ ਟਰੈਕਟਰ ਟਰਾਲੀ ਦੀ ਨਿਲਾਮੀ ਦੇ ਹੁਕਮ ਜਾਰੀ ਕੀਤੇ ਤਾਂ ਉਸ ਤੇ ਅਮਲ ਕੀਤਾ ਜਾਵੇਗਾ। ਕਿਉਂਕਿ ਹੁਣ ਸਰਕਾਰ ਦੀ ਪਾਲਸੀ ਤਹਿਤ ਜ਼ੁਰਮਾਨਾ ਨਾ ਭਰਨ ਦੀ ਸੂਰਤ ਦੇ ਵਿਚ ਵਾਹਵ ਦੀ ਨਿਲਾਮੀ ਕੀਤੀ ਜਾ ਸਕਦੀ ਹੈ ਮਾਈਨਿੰਗ ਪਾਲਿਸੀ ਦੇ ਤਹਿਤ ਹੁਣ ਪੰਜਾਬ ਸਰਕਾਰ ਨੇ ਕਰੜਾ ਰੁੱਖ ਅਖਤਿਆਰ ਕੀਤਾ ਹੈ ਨਾਜਾਇਜ ਮਾਈਨਿੰਗ ਕਰਦੇ ਹੋਏ ਫੜੇ ਜਾਣ ਤੇ ਇਕ ਲੱਖ ਤੋਂ ਦੋ ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 15 ਦਿਨਾਂ ਚ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਵੀ ਵਹਿਕਲ ਦੀ ਨਿਲਾਮੀ ਤੱਕ ਦਾ ਪ੍ਰਬੰਧ ਹੈ । ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...