ਆਮ ਲੋਕਾਂ ਨੂੰ ਸਸਤੀ ਰੇਤ ਮੁੱਹਈਆ ਕਰਵਾਉਣ ਲਈ ਨਵਾਂਸ਼ਹਿਰ ‘ਚ ਦੋ ਰੇਤ ਖਾਣਾਂ ਸ਼ੁਰੂ
ਰੇਤ ਦੀ ਭਰਾਈ ਦਾ ਪ੍ਰਬੰਧ ਸਬੰਧਤ ਵਾਹਨ ਮਾਲਕ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਅੱਜ ਖੋਜਾ ਸਾਈਟ ਤੋਂ ਭਰੀ ਗਈ ਕੁਲਵਿੰਦਰ ਸਿੰਘ ਦੀ ਪਹਿਲੀ ਟਰਾਲੀ ਦੀ ਰੇਤ ਦੀ ਪਰਚੀ ਮਹਿਜ਼ 954 ਰੁਪਏ ਦੀ ਬਣੀ ਜੋ ਕਿ ਭਰਾਈ ਦੇ ਖਰਚੇ ਤੋਂ ਬਿਨਾਂ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਲੋਕਾਂ ਨੂੰ 5.50 ਰੁਪਏ ਪ੍ਰਤੀ ਘਣ ਫੁੱਟ ਦੇ ਭਾਅ ਤੇ ਰੇਤ ਮੁੱਹਈਆ ਕਰਵਾਏ ਜਾਣ ਦੇ ਫੈਸਲੇ ਨੂੰ ਅੱਜ ਨਵਾਂਸ਼ਹਿਰ ਵਿੱਚ ਲਾਗੂ ਕਰ ਦਿੱਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਪਿੰਡ ਖੋਜਾ ਅਤੇ ਬੁਰਜ ਟਹਿਲ ਦਾਸ ਰੇਤ ਖੱਡਾਂ ਤੋਂ ਬਿਨਾਂ ਮਕੈਨੀਕਲ ਮਸ਼ੀਨਰੀ ਦੀ ਮਦਦ ਤੋਂ ਰੇਤ ਭਰਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ ਨੇ ਕਰਵਾਈ ਰੇਤ ਖੱਡ ਦੀ ਸ਼ੁਰੂਆਤ ।
ਭਰਾਈ ਦੀ ਲੇਬਰ ਟਰਾਲੀ ਵਾਲੇ ਦੀ ਆਪਣੀ ਹੋਵੇਗੀ
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਸ਼ੁਰੂ ਕੀਤੀਆਂ ਗਈਆਂ ਰੇਤ ਖਾਣਾਂ ਤੇ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਰੇਤ ਭਰੀ ਜਾ ਸਕੇਗੀ। ਰੇਤ ਭਰਨ ਲਈ ਕੋਈ ਕ੍ਰੇਨ ਜਾਂ ਜੇ ਸੀ ਬੀ ਵਰਗੀ ਮਸੀਨਰੀ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ ਅਤੇ ਸਾਰਾ ਭਰਾਈ ਦਾ ਕੰਮ ਹੱਥੀਂ ਹੋਵੇਗਾ। ਭਰਾਈ ਦੀ ਲੇਬਰ ਟਰਾਲੀ ਵਾਲੇ ਦੀ ਆਪਣੀ ਹੋਵੇਗੀ। ਇਨ੍ਹਾਂ ਰੇਤ ਖਾਣਾਂ ਤੇ ਰੇਤ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ( 31 ਮਾਰਚ ਤੱਕ) ਰੇਤ ਭਰੀ ਜਾ ਸਕੇ। ਰੇਤ ਦੀ ਭਰਾਈ ਦਾ ਪ੍ਰਬੰਧ ਸਬੰਧਤ ਵਾਹਨ ਮਾਲਕ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਅੱਜ ਖੋਜਾ ਸਾਈਟ ਤੋਂ ਭਰੀ ਗਈ ਕੁਲਵਿੰਦਰ ਸਿੰਘ ਦੀ ਪਹਿਲੀ ਟਰਾਲੀ ਦੀ ਰੇਤ ਦੀ ਪਰਚੀ ਮਹਿਜ਼ 954 ਰੁਪਏ ਦੀ ਬਣੀ ਜੋ ਕਿ ਭਰਾਈ ਦੇ ਖਰਚੇ ਤੋਂ ਬਿਨਾਂ ਹੈ।
₹5.50 ਪ੍ਰਤੀ ਫੁੱਟ ਤੁਹਾਨੂੰ ਰੇਤਾ ਮਿਲੇਗਾ
ਉਨ੍ਹਾਂ ਨੇ ਇਹ ਕਿਹਾ ਕਿ ਪੰਜਾਬ ਸਰਕਾਰ ਦੇ ਸਪੱਸ਼ਟ ਆਦੇਸ਼ ਹਨ ਕਿ ਜ਼ਿਲ੍ਹੇ ਵਿੱਚ ਅਧਿਕਾਰਿਤ ਰੇਤ ਖੱਡਾਂ ਨੂੰ ਛੱਡ ਕੇ ਹੋਰ ਕਿਧਰੇ ਵੀ ਰੇਤ ਕੱਢਣ ਦੀ ਇਜ਼ਾਜ਼ਤ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਇਨ੍ਹਾਂ ਅਧਿਕਾਰਿਤ ਖੱਡਾਂ ਤੇ ਪੂਰੀ ਚੌਕਸੀ ਰੱਖੀ ਜਾਵੇ ਅਤੇ ਮਿੱਥੇ ਸਮੇਂ ਤੋਂ ਬਾਅਦ ਨਾ ਤਾਂ ਰੇਤ ਭਰਨ ਦੀ ਆਗਿਆ ਦਿੱਤੀ ਜਾਵੇ ਅਤੇ ਨਾ ਹੀ ਰੇਤ ਭਰਨ ਮੌਕੇ ਮਸ਼ੀਨਰੀ ਦੀ ਵਰਤੋਂ ਕਰਨ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਰੇਤ ਖਾਣ ਤੇ ਮਿੱਥਿਆ ਗਿਆ ਭਾਅ 5.50 ਰੁਪਏ ਕੇਵਲ ਰੇਤ ਦਾ ਹੈ ਜਿਸ ਤੇ ਜੀ ਐਸ ਟੀ ਵੱਖਰਾ ਹੋਵੇਗਾ।
ਲੋਕਾਂ ਨੂੰ ਮਿਲੇਗੀ ਵੱਡੀ ਰਾਹਤ
ਇਸ ਮੌਕੇ ਤੇ ਡੀ ਐਸ ਪੀ ਰਣਜੀਤ ਸਿੰਘ ਨੇ ਕਿਹਾ ਕਿ ਰੇਤ ਭਰਨ ਵਾਲੀ ਟਰਾਲੀ ਰੇਤ ਉੱਡਣ ਤੋਂ ਬਚਾਉਣ ਲਈ ਚੰਗੀ ਤਰਾਂ ਢੱਕੀ ਹੋਵੇ। ਜੇਕਰ ਕੋਈ ਉਲੰਘਣਾ ਕਰੇਗਾ ਤਾਂ ਉਸ ਖਿਲਾਫ ਕਾਰਵਾਈ ਹੋਵੇਗੀ। ਇਸ ਮੌਕੇ ਉਹਨਾਂ ਦੇ ਨਾਲ ਡਾ. ਗੁਰਲੀਨ ਸਿੱਧੂ ਫ਼ੀਲਡ ਅਫ਼ਸਰ, ਮੁੱਖ ਮੰਤਰੀ ਪੰਜਾਬ ਤੇ ਸਹਾਇਕ ਕਮਿਸ਼ਨਰ (ਜਨਰਲ) । ਇਸ ਮੌਕੇ ਪਿੰਡ ਵਾਸੀ ਜਤਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਸਸਤੀ ਰੇਤ ਮੁੱਹਈਆ ਕਰਵਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਲੋਕਾਂ ਨੂੰ ਮਕਾਨ ਉਸਾਰੀ ਤੇ ਹੋਰ ਉਸਾਰੀ ਦੇ ਕਾਰਜਾਂ ਲਈ ਸਸਤੇ ਭਾਅ ਤੇ ਰੇਤ ਮਿਲੇਗੀ। ਇਸ ਦਾ ਵੱਡਾ ਲਾਭ ਉਨ੍ਹਾਂ ਮਜ਼ਦੂਰਾਂ ਨੂੰ ਮਿਲੇਗਾ, ਜਿਨ੍ਹਾਂ ਨੂੰ ਰੇਤ ਭਰਾਈ ਲਈ ਇਨ੍ਹਾਂ ਖੱਡਾਂ ਤੇ ਰੋਜ਼ਗਾਰ ਮਿਲੇਗਾ।