Drone in Punjab Fazilka: ਫਾਜ਼ਿਲਕਾ ‘ਚ ਭਾਰਤ-ਪਾਕਿ ਸਰਹੱਦ ‘ਤੇ ਫਿਰ ਡਰੋਨ ਦੀ ਦਸਤਕ
Pakistan Drone Spotted: ਡਰੋਨ ਰਾਹੀਂ ਪਾਕਿਸਤਾਨ ਤੋਂ ਪੰਜਾਬ ਵਿਚ ਨਸ਼ੇ ਅਤੇ ਹੱਥਿਆਰ ਭੇਜਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਆਰਥਿਕ ਸੰਕਟ ਨਾਲ ਜੂਝ ਰਿਹਾ ਪਾਕਿਸਤਾਨ ਲਗਾਤਾਰ ਡਰੋਨਾਂ ਦੀ ਮਦਦ ਨਾਲ ਪੰਜਾਬ 'ਚ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਨੂੰ ਆਈ ਵਾਰ ਭਾਰਤੀ BSF ਵੱਲੋਂ ਨਾਕਾਮ ਕੀਤਾ ਜਾਂਦਾ ਹੈ।

ਫਾਜ਼ਿਲਕਾ ‘ਚ ਮੁੜ ਦਾਖਲ ਹੋਇਆ ਡਰੋਨ
ਫਾਜ਼ਿਲਕਾ: ਪਾਕਿਸਤਾਨ ਆਪਣੇ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਭਾਵੇ ਪਾਕਿਸਤਾਨ ਇਸ ਵੇਲੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਪਰ ਅੱਜੇ ਵੀ ਭਾਰਤ ਵਿਰੋਧੀ ਗਤੀਵਿਧੀਆਂ ਲਗਾਤਾਰ ਜਾਰੀ ਹਨ। ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਵਿੱਚ ਮੁੜ ਭਾਰਤ-ਪਾਕ ਅੰਤਰਰਾਸ਼ਟਰੀ ਸਰਹੱਦ ਤੇ ਬੀਐੱਸਐੱਫ ਨੂੰ ਡਰੋਨ ਮਿਲਿਆ ਹੈ। ਜਾਣਕਾਰੀ ਮੁਤਾਬਕ ਦੇਰ ਰਾਤ ਭਾਰਤ-ਪਾਕਿ ਸਰਹੱਦ ਤੋਂ ਦੋ ਕਿਲੋਮੀਟਰ ਅੰਦਰ ਪਿੰਡ ਕਾਵਾਂਵਾਲੀ ਦੇ ਨਜ਼ਦੀਕ ਖਾਲੀ ਜਗ੍ਹਾ ਤੇ ਕਿੱਕਰਾਂ ਦੇ ਨਜ਼ਦੀਕ ਇੱਕ ਡਰੋਨ ਦੇਖਿਆ ਗਿਆ। ਜਿਸ ਦੀ ਸੂਚਨਾ ਫਾਜ਼ਿਲਕਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਐਸਐਸਪੀ ਅਵਨੀਤ ਕੌਰ ਸਿੱਧੂ ਮੌਕੇ ਤੇ ਪਹੁੰਚੇ ਅਤੇ ਮਾਮਲੇ ਜਾ ਜ਼ਾਇਜ਼ਾ ਲਿਆ। ਇਸ ਮੌਕੇ ਪੁਲਿਸ ਅਤੇ ਬੀਐੱਸਐੱਫ ਨੇ ਸਾਂਝਾ ਆਪ੍ਰੇਸ਼ਨ ਚਲਾਉਂਦਿਆ ਇਸ ਡਰੋਨ ਨੂੰ ਬਰਾਮਦ ਕਰ ਲਿਆ ਗਿਆ ਅਤੇ ਇਸ ਤੋਂ ਬਾਅਦ ਪੂਰੇ ਇਲਾਕੇ ਦਾ ਜ਼ਾਇਜ਼ਾ ਲਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਫਾਜ਼ਿਲਕਾ ਨੇ ਦੱਸਿਆ ਕਿ ਸ਼ੁਰੂਆਤੀ ਤੌਰ ਤੇ ਇਹ ਡਰੋਨ ਚਾਇਨਾ ਦੀ ਕਿਸੇ ਕੰਪਨੀ ਦਾ ਲੱਗ ਰਿਹਾ ਸੀ। ਡਰੋਨ ਉਪਰ ਚਾਈਨੀਸ ਕੰਪਨੀ ਦਾ ਨਾਮ ਵੀ ਲਿਖਿਆ ਹੋਇਆ ਸੀ।