AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Atiq-Ashraf Murder: ਸ਼ੂਟਰ ਅਰੁਣ ਦੀ ਉਮਰ ਬਣੀ ਪਹੇਲੀ! ਉਮਰ ਦੇ ਤਿੰਨ ਵੱਖ- ਵੱਖ ਦਾਅਵੇ, ਹੁਣ ਪੁਲਿਸ ਕਰੇਗੀ ਮੈਡੀਕਲ ਜਾਂਚ

Atiq-Ashraf murder case: ਅਰੁਣ ਨੇ ਅਤੀਕ ਅਤੇ ਅਸ਼ਰਫ 'ਤੇ ਗੋਲੀਆਂ ਚਲਾਈਆਂ ਸੀ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਪੁਲਿਸ ਨੇ ਕਤਲ ਵਿੱਚ ਸ਼ਾਮਲ ਤਿੰਨੋਂ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Atiq-Ashraf Murder: ਸ਼ੂਟਰ ਅਰੁਣ ਦੀ ਉਮਰ ਬਣੀ ਪਹੇਲੀ! ਉਮਰ ਦੇ ਤਿੰਨ ਵੱਖ- ਵੱਖ ਦਾਅਵੇ, ਹੁਣ ਪੁਲਿਸ ਕਰੇਗੀ ਮੈਡੀਕਲ ਜਾਂਚ
ਸ਼ੂਟਰ ਅਰੁਣ ਦੀ ਉਮਰ ਬਣੀ ਪਹੇਲੀ! ਉਮਰ ਦੇ ਤਿੰਨ ਵੱਖ- ਵੱਖ ਦਾਅਵੇ, ਹੁਣ ਪੁਲਿਸ ਕਰੇਗੀ ਮੈਡੀਕਲ ਜਾਂਚ
tv9-punjabi
| Updated On: 22 Apr 2023 13:49 PM IST
Share
ਪ੍ਰਯਾਗਰਾਜ: ਅਤੀਕ ਅਹਿਮਦ ਅਤੇ ਅਸ਼ਰਫ ਦਾ 15 ਅਪ੍ਰੈਲ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਤਿੰਨ ਅਪਰਾਧੀਆਂ ਨੇ ਮਿਲ ਕੇ ਇਸ ਦੋਹਰੇ ਕਤਲ ਨੂੰ ਅੰਜਾਮ ਦਿੱਤਾ ਹੈ। ਇਨ੍ਹਾਂ ਦੇ ਨਾਮ ਲਵਲੇਸ਼ ਤਿਵਾੜੀ, ਸੰਨੀ ਸਿੰਘ ਅਤੇ ਅਰੁਣ ਮੌਰਿਆ ਹਨ, ਹੁਣ ਉਹ ਪੁਲਿਸ ਦੀ ਹਿਰਾਸਤ ਵਿੱਚ ਹਨ। ਇਸ ਦੌਰਾਨ ਇਸ ਕਤਲੇਆਮ ਨਾਲ ਜੁੜੇ ਅਪਰਾਧੀ ਅਰੁਣ ਮੌਰਿਆ ਦੀ ਉਮਰ ਪਹੇਲੀ ਬਣੀ ਹੋਈ ਹੈ। ਜਦ ਕਿ ਰਾਸ਼ਨ ਕਾਰਡ ‘ਚ ਦੋਸ਼ੀ ਦੀ ਉਮਰ 18 ਸਾਲ ਤੋਂ ਘੱਟ ਦੱਸੀ ਗਈ ਹੈ, ਯੂਪੀ ਪੁਲਿਸ ਉਸ ਨੂੰ ਬਾਲਗ ਦੱਸ ਰਹੀ ਹੈ। ਹੁਣ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਰੁਣ ਮੌਰਿਆ ਦੀ ਉਮਰ ਪਛਾਣ ਟੈਸਟ (Age identification test) ਕਰਵਾਏਗੀ, ਤਾਂ ਜੋ ਉਸ ਦੀ ਸਹੀ ਉਮਰ ਦਾ ਪਤਾ ਲਗਾਇਆ ਜਾ ਸਕੇ। ਰਾਸ਼ਨ ਕਾਰਡ ਮੁਤਾਬਕ ਘਟਨਾ ਵਾਲੇ ਦਿਨ ਅਰੁਣ ਨਾਬਾਲਗ ਸੀ। ਯੂਪੀ ਪੁਲਿਸ ਨੇ ਉਸ ਦੀ ਉਮਰ 18 ਸਾਲ ਦੱਸੀ ਹੈ। ਜਦ ਕਿ ਪਾਣਿਪਤ ਪੁਲਿਸ ਮੁਤਾਬਕ ਅਰੁਣ ਮੌਰਿਆ ਦੀ ਉਮਰ 31 ਸਾਲ ਹੈ। 3 ਵੱਖ-ਵੱਖ ਉਮਰਾਂ ਦਾ ਪਤਾ ਲਗਾਉਣ ਤੋਂ ਬਾਅਦ, ਹੁਣ ਹਰ ਕੋਈ ਇਹ ਜਾਣਨ ਲਈ ਉਤਸੁਕ ਹੈ ਕਿ ਅਰੁਣ ਦੀ ਅਸਲ ਉਮਰ ਕੀ ਹੈ। ਕਾਸਗੰਜ ਤੋਂ ਬਣੇ ਰਾਸ਼ਨ ਕਾਰਡ ਵਿੱਚ ਅਰੁਣ ਮੌਰਿਆ ਦੀ ਉਮਰ 17 ਸਾਲ 3 ਮਹੀਨੇ 15 ਦਿਨ ਲਿਖੀ ਗਈ ਹੈ। ਇਸ ਦੇ ਨਾਲ ਹੀ ਪ੍ਰਯਾਗਰਾਜ ਪੁਲਿਸ (Prayagraj Police)ਨੇ ਅਰੁਣ ਦੀ ਉਮਰ 18 ਸਾਲ ਦੱਸੀ ਹੈ। ਅਰੁਣ ਨੂੰ ਪਾਣਿਪਤ ‘ਚ ਆਰਮਜ਼ ਐਕਟ ਮਾਮਲੇ ‘ਚ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦੇ ਦਸਤਾਵੇਜ਼ਾਂ ਅਨੁਸਾਰ ਅਰੁਣ ਦੀ ਉਮਰ ਹੁਣ 31 ਸਾਲ ਹੈ। ਇਸ ਕਾਰਨ ਪ੍ਰਯਾਗਰਾਜ ਪੁਲਿਸ ਅਰੁਣ ਦੀ ਉਮਰ ਦਾ ਪਤਾ ਲਗਾਉਣ ਲਈ ਉਸ ਦਾ ਮੈਡੀਕਲ ਟੈਸਟ ਕਰਵਾਏਗੀ।

ਯੋਜਨਾ ਤਹਿਤ ਦਿੱਤਾ ਘਟਨਾ ਨੂੰ ਅੰਜਾਮ

ਅਰੁਣ ਨੇ ਅਤੀਕ ਅਤੇ ਅਸ਼ਰਫ ‘ਤੇਗੋਲੀਆਂ ਚਲਾਈਆਂ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ ਸਬੰਧ ਵਿੱਚ ਅਰੁਣ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਪੁਲਿਸ ਨੇ ਤਿੰਨਾਂ ਸ਼ੂਟਰਾਂ ਦੇ ਮੋਬਾਈਲ ਵੀ ਜ਼ਬਤ ਕਰ ਲਏ ਹਨ। ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਦੋਸ਼ੀਆਂ ਨੇ ਪੂਰੀ ਯੋਜਨਾ ਦੇ ਤਹਿਤ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੇ ਲਈ ਉਹ ਪਹਿਲਾਂ ਵੀ ਮਾਫੀਆ ਬ੍ਰਦਰਜ਼ ਦੀ ਰੇਕੀ ਕਰ ਚੁੱਕੇ ਹਨ। ਇਸ ਦੇ ਨਾਲ ਹੀ ਅਤੀਕ ਦੇ ਭਰਾ ਅਸਦ ਦੁਆਰਾ ਬਣਾਏ ਗਏ ਵਟਸਐਪ ਗਰੁੱਪ ਸ਼ੇਰੇ ਅਤੀਕ ਦੇ 200 ਮੈਂਬਰ ਐਸਆਈਟੀ (SIT) ਦੇ ਰਡਾਰ ਵਿੱਚ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸਮੂਹ ਵਿੱਚ ਜ਼ਿਆਦਾਤਰ ਲੋਕ ਕੌਸ਼ਾਂਬੀ ਅਤੇ ਫਤਿਹਪੁਰ ਦੇ ਸਨ। ਇਸ ‘ਤੇ ਕਾਫੀ ਗੱਲਬਾਤ ਹੋਈ। ਪਰ, ਉਮੇਸ਼ ਪਾਲ ਕਤਲ ਕਾਂਡ ਤੋਂ ਕੁਝ ਦਿਨ ਪਹਿਲਾਂ, ਸਮੂਹ ਤੋਂ ਸਾਰੀਆਂ ਚੈਟਾਂ ਨੂੰ ਡਿਲੀਟ ਕਰ ਦਿੱਤਾ ਗਿਆ ਸੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...