ਕਿਸਾਨਾਂ ਨੇ ਅਣਮਿੱਥੇ ਸਮੇ ਲਈ ਰੋਕੀ ਦਿੱਲੀ ਫਿਰੋਜਪੁਰ ਰੇਲਵੇ ਲਾਈਨ
ਰੇਲਵਾ ਲਾਇਨ ਹੇਠੋਂ ਪੁਲੀ ਲੰਘਾਉਣ ਦੇ ਬਦਲੇ ਰੇਲਵੇ ਵਿਭਾਗ ਨੇ ਕਿਸਾਨਾਂ ਨੂੰ ਸਵਾ ਕਰੋੜ ਰੁਪਏ ਦੀ ਰਾਸ਼ੀ ਭਰਨ ਦਾ ਫੁਰਮਾਨ ਸੁਣਾਇਆ ਹੈ। ਜਿਸ ਨੂੰ ਲੈ ਕੇ ਕਿਸਾਨਾਂ ਚ ਭਾਰੀ ਨਰਾਜਗੀ ਹੈ।

ਮਾਨਸਾ – ਜਿਲ੍ਹਾ ਪ੍ਰਸਾਸ਼ਨ ਮਾਨਸਾ ਦੇ ਸੱਤ ਵਾਰ ਭਰੋਸੇ ਵਫ਼ਾ ਨਾ ਹੋਣ ਤੋ ਗੁਸਾਏ ਕਿਸਾਨਾਂ ਨੇ ਇੱਕ ਵਾਰ ਫ਼ਿਰ ਤੋਂ ਕਿਸਾਨਾਂ ਵੱਲੋ ਦਿੱਲੀ ਫਿਰੋਜਪੁਰ ਰੇਲਵੇ ਲਾਈਨ ਅਣਮਿੱਥੇ ਸਮੇ ਲਈ ਬੰਦ ਕਰ ਦਿੱਤੀ ਹੈ। ਮਾਮਲਾ ਮਾਨਸਾ ਰੇਲਵੇ ਲਾਈਨ ਹੇਠੋਂ ਨਹਿਰੀ ਪਾਣੀ ਦੇ ਲਈ ਪੁੱਲੀ ਲੰਘਾਉਣ ਦੇ ਬਦਲੇ ਰੇਲਵੇ ਵਿਭਾਗ ਵੱਲੋਂ ਸਵਾ ਕਰੋੜ ਰੁਪਏ ਰਾਸ਼ੀ ਭਰਨ ਦਾ ਹੈ। ਕਿਸਾਨ ਮੰਗ ਕਰ ਰਹੇ ਨੇ ਕਿ ਇਹ ਰਾਸ਼ੀ ਪੰਜਾਬ ਸਰਕਾਰ ਭਰੇ ਜਾ ਫ਼ਿਰ ਵਿਭਾਗ, ਪਰ ਕਿਸਾਨਾਂ ਨੂੰ ਇਹ ਰਾਸ਼ੀ ਮਾਫ਼ ਹੋਣੀ ਚਾਹੀਦੀ ਹੈ। ਇਸ ਮੰਗ ਨੂੰ ਲੈ ਕੇ ਕਿਸਾਨ ਪਿਛਲੇ ਸੱਤ ਮਹੀਨਿਆਂ ਤੋ ਪ੍ਰਦਰਸ਼ਨ ਕਰ ਰਹੇ ਹਨ।
ਕੀ ਹੈ ਮਾਮਲਾ ?
ਮਾਨਸਾ ਦੇ ਪਿੰਡ ਖੋਖਰ ਖੁਰਦ ਤੇ ਖੋਖਰ ਕਲਾਂ ਦੇ ਬੰਜਰ ਪਈ 976 ਏਕੜ ਜਮੀਨ ਨੂੰ ਨਹਿਰੀ ਪਾਣੀ ਲਗਾਉਣ ਦੇ ਲਈ ਕਿਸਾਨਾਂ ਨੇ ਰੇਲਵੇ ਵਿਭਾਗ ਤੋ ਲਾਇਨ ਹੇਠੋਂ ਪੁਲੀ ਲੰਘਾਉਣ ਦੇ ਲਈ ਮੰਨਜੂਰੀ ਤਾਂ ਲੈ ਲਈ ਗਈ ਪਰ ਰੇਲਵੇ ਵਿਭਾਗ ਨੇ ਇਸ ਦੇ ਬਦਲੇ ਕਿਸਾਨਾਂ ਨੂੰ ਸਵਾ ਕਰੋੜ ਰੁਪਏ ਦੀ ਰਾਸ਼ੀ ਭਰਨ ਦਾ ਫੁਰਮਾਨ ਦੇ ਦਿੱਤਾ। ਜਿਸ ਤੋ ਬਾਅਦ ਕਿਸਾਨਾਂ ਨੇ ਇਹ ਰਾਸ਼ੀ ਪੰਜਾਬ ਸਰਕਾਰ ਨੂੰ ਭਰਨ ਜਾਂ ਫਿਰ ਮਾਫ ਕਰਨ ਦੀ ਮੰਗ ਕੀਤੀ ਸੀ ਪਰ ਅਜੇ ਤੱਕ ਇਸ ਤੇ ਕੋਈ ਫੈਸਲਾ ਨਹੀਂ ਹੋ ਸਕਿਆ ਹੈ। ਜਿਸ ਤੋਂ ਬਾਅਦ ਪਿੰਡ ਖੋਖਰ ਕਲਾਂ ਵਿਖੇ ਦਿੱਲੀ ਫਿਰੋਜਪੁਰ ਰੇਲਵੇ ਲਾਈਨ ਤੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਗਿਆ।
ਅੱਠਵੀਂ ਵਾਰ ਰੇਲਵੇ ਲਾਇਨਾ ਤੇ ਧਰਨਾ
ਕਿਸਾਨਾਂ ਵੱਲੋ 30 ਜਨਵਰੀ ਨੂੰ ਵੀ ਰੇਲਵੇ ਲਾਈਨਾਂ ਰੋਕੀਆ ਗਈਆ ਸੀ ਪਰ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਐਸਡੀਐਮ ਮਾਨਸਾ ਵੱਲੋ ਕਿਸਾਨਾਂ ਤੋ 8 ਫਰਵਰੀ ਤੱਕ ਦਾ ਸਮਾਂ ਮੰਗਿਆ ਸੀ ਪਰ ਮਸਲਾ ਹੱਲ ਨਾ ਹੋਣ ਕਾਰਨ ਅੱਜ ਫਿਰ ਕਿਸਾਨਾਂ ਨੇ ਅੱਠਵੀਂ ਵਾਰ ਰੇਲਵੇ ਲਾਇਨਾ ਤੇ ਧਰਨਾ ਲਗਾ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਿ ਨਹਿਰੀ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਦੀ 976 ਏਕੜ ਜਮੀਨ ਬੰਜਰ ਹੋ ਰਹੀ ਹੈ ਤੇ ਪੰਜਾਬ ਸਰਕਾਰ ਜੋ ਕਿਸਾਨ ਹਿਤੈਸ਼ੀ ਕਹਾਉਦੀ ਹੈ ਕਿਸਾਨਾਂ ਦੇ ਇਸ ਮਸਲੇ ਨੂੰ ਹੱਲ ਨਹੀਂ ਕਰ ਰਹੀ।
ਮਸਲੇ ਦਾ ਹੱਲ ਨਿਕਲਣ ਤੱਕ ਜਾਰੀ ਰਹੇਗਾ ਧਰਨਾ
ਉਨ੍ਹਾ ਕਿਹਾ 2012 ਤੋ ਕਿਸਾਨ ਇਸ ਮਸਲੇ ਨੂੰ ਹੱਲ ਕਰਵਾਉਣ ਦੇ ਲਈ ਸੰਘਰਸ਼ ਕਰਦੇ ਆ ਰਹੇ ਹਨ ਇਸ ਤੋ ਪਹਿਲਾਂ ਵੀ 2 ਵਾਰ ਰੇਲਵੇ ਲਾਈਨ ਤਵ ਧਰਨਾ ਦੇ ਚੁੱਕੇ ਹਾਂ ਸਿਵਲ ਪ੍ਰਸ਼ਾਸਨ ਨਾਲ ਮੀਟਿੰਗਾ ਹੋ ਚੁੱਕੀਆ ਹਨ ਤੇ ਮਾਮਲਾ ਹੱਲ ਨਹੀਂ ਹੋ ਸਕਿਆ ਹੈ। ਕਿਸਾਨਾਂ ਨੇ ਕਿਹਾ ਕਿ ਹੁਣ ਪ੍ਰਸਾਸ਼ਨ ਦੇ ਭਰੋਸੇ ਤੇ ਨਹੀਂ ਧਰਨਾ ਖਤਮ ਨਹੀਂ ਕੀਤਾ ਜਾਵੇਗਾ। ਜਦੋਂ ਤੱਕ ਪ੍ਰਸਾਸ਼ਨ ਮਸਲੇ ਹੱਲ ਲੈ ਕੇ ਉਨ੍ਹਾਂ ਕੋਲ ਨਹੀਂ ਪਹੁੰਚੇਗਾ, ਉਦੋਂ ਤੱਕ ਇਹ ਧਰਨਾ ਚੱਲਦਾ ਰਹੇਗਾ। ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਦੀ ਗਿਣਤੀ ਹੋਰ ਵੀ ਵਧਾਈ ਜਾਵੇਗੀ।