ਬਿਕਰਮ ਮਜੀਠੀਆ ਖਿਲਾਫ਼ 100 ਫੀਸਦੀ ਸਬੂੁਤ, ਆਪਣੀ ਸਰਕਾਰ ਹੋਣ ਕਰਕੇ ਬੱਚ ਗਏ… EX DGP ਸਿਧਾਰਥ ਚਟੋਪਾਧਿਆਏ ਨੇ ਵਿਜੀਲੈਂਸ ਨੂੰ ਦਿੱਤੀ ਡਿਟੇਲ
Bikram Majithia Case Update: ਵਿਜੀਲੈਂਸ ਨੇ ਸਾਬਕਾ ਡੀਜੀਪੀ ਨੂੰ ਮਜੀਠੀਆ ਵਿਰੁੱਧ ਚੱਲ ਰਹੀ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਸੀ। ਸਿਧਾਰਥ ਚਟੋਪਾਧਿਆਏ ਡੀਜੀਪੀ ਰਹਿੰਦਿਆਂ ਬਿਕਰਮ ਮਜੀਠੀਆ ਖਿਲਾਫ਼ ਡਰੱਗਜ਼ ਮਾਮਲੇ ਦੀ ਜਾਂਚ ਕੀਤੀ ਗਈ ਸੀ। ਵਿਜੀਲੈਂਸ ਨੂੰ ਉਮੀਦ ਹੈ ਕਿ ਸਾਬਕਾ ਡੀਜੀਪੀ ਚਟੋਪਾਧਿਆਏ ਨੇ ਮਜੀਠੀਆ ਦੇ ਡਰੱਗ ਕਾਰੋਬਾਰ ਨਾਲ ਸਬੰਧਾਂ ਬਾਰੇ ਜੋ ਵੀ ਡਿਟੇਲ ਦਿੱਤੀ ਹੈ ਉਹ ਜਾਣਕਾਰੀ ਉਨ੍ਹਾਂ ਦੀ ਜਾਂਚ ਵਿੱਚ ਬਹੁਤ ਹੀ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ।

Ex DGP Sidharth Chattopadhyay : ਡਰੱਗ ਮਨੀ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਵੀ ਇਸ ਜਾਂਚ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਮਜੀਠਿਆਂ ਖਿਲਾਫ ਡਰੱਗ ਮਨੀ ਮਾਮਲੇ ਵਿੱਚ ਵਿਜੀਲੈਂਸ ਨੂੰ ਵੱਡੀ ਜਾਣਕਾਰੀ ਦਿੱਤੀ ਹੈ। ਸਾਬਕਾ ਡੀਜੀਪੀ ਵਿਜੀਲੈਂਸ ਅਧਿਕਾਰੀਆਂ ਨੂੰ ਡਿਟੇਲ ਦੇਣ ਲਈ ਪੰਜਾਬ ਪੁਲਿਸ ਅਫਸਰ ਇੰਸਟੀਚਿਊਟ ਚੰਡੀਗੜ੍ਹ ਪਹੁੰਚੇ। ਸਿਧਾਰਥ ਚਟੋਪਾਧਿਆਏ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਜੀਠਿਆਂ ਖਿਲਾਫ ਸਾਡੇ ਕੋਲ 2012-13 ਵਿੱਚ ਬਹੁਤ ਜਿਆਦਾ ਸਬੂਤ ਸਨ ਅਤੇ ਅੱਜ ਵੀ ਸਬੂਤ ਸਨ, ਪਰ ਉਦੋਂ ਅਕਾਲੀ ਦਲ ਦੀ ਸਰਕਾਰ ਹੋਣ ਕਰਕੇ ਉਨ੍ਹਾਂ ਖਿਲਾਫ਼ ਕਾਰਵਾਈ ਨਹੀਂ ਹੋਈ। ਮਜੀਠੀਆ ਆਪ ਵੀ ਉਸ ਸਮੇਂ ਮੰਤਰੀ ਸਨ।
ਚਟੋਪਾਧਿਆਏ ਨੇ ਕਿਹਾ ਕਿ ਉਹ ਵਿਜੀਲੈਂਸ ਨੂੰ ਦੱਸਣ ਆਏ ਸਨ ਉਹ ਸਬੂਤ ਅੱਜ ਵੀ ਸਾਹਮਣੇ ਪਏ ਹਨ ਜੋ ਮਜੀਠਿਆਂ ਖਿਲਾਫ਼ ਕਾਰਵਾਈ ਕਰਨ ਲਈ ਕਾਫੀ ਹਨ। ਉਨ੍ਹਾਂ ਕਿਹਾ ਕਿ ਮਜੀਠਿਆਂ 100 ਫੀਸਦੀ ਡਰੱਗ ਕੇਸ ਵਿੱਚ ਸ਼ਾਮਲ ਹਨ। 2021 ਵਿੱਚ ਉਨ੍ਹਾਂ ਨੇ ਉਸ ਵੇਲ੍ਹੇ ਡੀਜੀਪੀ ਰਹਿੰਦਿਆਂ ਮਜੀਠਿਆ ਖਿਲਾਫ ਕੇਸ ਦਰਜ ਕੀਤਾ ਸੀ। ਉਸ ਵੇਲ੍ਹੇ ਵੀ ਉਨ੍ਹਾਂ ਨੂੰ 5 ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ ਸੀ। ਉਨ੍ਹਾਂ ਨੇ ਕਿਹਾ ਕਿ ਉਸ ਵੇਲ੍ਹੇ ਕੇਸ ਵਿੱਚ ਕੀ-ਕੀ ਜਾਣਕਾਰੀਆਂ ਸਾਡੇ ਕੋਲ ਸਨ। ਮੈਂ ਉਨ੍ਹਾਂ ਨੂੰ ਕੇਸ ਦਾ ਪੂਰਾ ਬੈਕਗ੍ਰਾਉਂਡ ਦੱਸਿਆ ਹੈ ਤਾਂ ਜੋ ਉਹ ਅਦਾਲਤ ਵਿੱਚ ਕੇਸ ਨੂੰ ਮਜ਼ਬੂਤੀ ਨਾਲ ਪੇਸ਼ ਕਰ ਸਕਨ।
ਨਸ਼ਾ ਤਸਕਰਾਂ ਅਤੇ ਪੁਲਿਸ ਦੀ ਮਿਲੀਭੁਗਤ ਬਾਰੇ ਦਿੱਤੀ ਜਾਣਕਾਰੀ
ਸਾਬਕਾ ਡੀਜੀਪੀ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੁਲਿਸ ਅਤੇ ਨਸ਼ਾ ਤਸਕਰਾਂ ‘ਤੇ ਨਜ਼ਰ ਰੱਖਣ ਲਈ ਇੱਕ ਐਸਆਈਟੀ ਬਣਾਈ ਸੀ। ਸਾਡੀ ਐਸਆਈਟੀ ਨੇ ਤਿੰਨ ਰਿਪੋਰਟਾਂ ਦਿੱਤੀਆਂ ਸਨ। ਜਦੋਂ ਕਿ ਮੈਂ ਵੱਖਰੇ ਤੌਰ ‘ਤੇ ਇੱਕ ਰਿਪੋਰਟ ਦਿੱਤੀ ਸੀ। ਉਹ ਅਜੇ ਵੀ ਬੰਦ ਹੈ। ਉਨ੍ਹਾਂ ਕਿਹਾ ਕਿ ਹਰ ਜਗ੍ਹਾ ਕੁਝ ਲੋਕ ਹਨ, ਜੋ ਸੰਸਥਾ ਨੂੰ ਬਦਨਾਮ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਸ ਵੇਲ੍ਹੇ ਨਸ਼ਾ ਤਸਕਰਾਂ ਅਤੇ ਪੁਲਿਸ ਦੀ ਮਿਲੀਭੁਗਤ ਬਾਰੇ ਵੀ ਰਿਪੋਰਟ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੁਲਿਸ ਵਿੱਚ ਵੀ ਕਾਫੀ ਕਾਲੀਆਂ ਭੇਡਾਂ ਹਨ, ਜੋ ਲੋਕਾਂ ਦਾ ਸ਼ੋਸ਼ਣ ਕਰਦੀਆਂ ਹਨ। ਬਰਖਾਸਤ ਇੰਸਪੈਕਟਰ ਇੰਦਰਪ੍ਰੀਤ ਦਾ ਨਾਮ ਲੈਂਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਿਰੁੱਧ 15 ਜਾਂਚਾਂ ਚੱਲ ਰਹੀਆਂ ਸਨ, ਜਦੋਂ ਕਿ 4 ਪਰਚੇ ਦਰਜ ਸਨ। ਇਸ ਤੋਂ ਬਾਅਦ ਵੀ ਉਨ੍ਹਾਂ ਨੂੰ 4 ਵਾਰ ਪ੍ਰਮੋਸ਼ਨ ਦਿੱਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਭਗੌੜੇ ਏਆਈਜੀ ਰਾਜਜੀਤ ਨੇ ਡਰੱਗਜ਼ ਤੋਂ ਹੀ ਸਭ ਕੁਝ ਬਣਾਇਆ ਹੈ।
#WATCH | Chandigarh: Punjab’s former DGP Siddharth Chattopadhyaya agreed to record his statement in connection with the investigation of SAD leader Bikram Singh Majithia’s alleged drugs case.
ਇਹ ਵੀ ਪੜ੍ਹੋ
He says, “This is a drug matter. Power was misused to sell drugs. Drugs proceedings pic.twitter.com/4W7ZXs1JJA
— ANI (@ANI) June 27, 2025
ਸਾਬਕਾ ਡੀਜੀਪੀ ਨੇ ਕਿਹਾ ਕਿ ਐਸਆਈਟੀ ਦੇ ਤੌਰ ‘ਤੇ ਸਾਡਾ ਫਰਜ਼ ਹਾਈ ਕੋਰਟ ਨੂੰ ਰਿਪੋਰਟ ਪੇਸ਼ ਕਰਨਾ ਸੀ, ਐਸਆਈਟੀ ਦਾ ਚਲਾਨ ਪੇਸ਼ ਕਰਨਾ ਸਾਡੀ ਜ਼ਿੰਮੇਵਾਰੀ ਨਹੀਂ ਸੀ। ਸਾਨੂੰ ਕੁਝ ਠੋਸ ਸਬੂਤ ਮਿਲੇ ਸਨ। ਬਾਹਰੋਂ ਵੀ ਪੈਸਾ ਆਇਆ ਸੀ। ਜਾਅਲੀ ਸ਼ੈੱਲ ਕੰਪਨੀਆਂ ਵਿੱਚ ਪੈਸਾ ਸਰਕੂਲੇਟ ਕੀਤਾ ਗਿਆ। ਇਹ ਮਹੱਤਵਪੂਰਨ ਮਾਮਲਾ ਹੈ।
ਉਨ੍ਹਾਂ ਕਿਹਾ ਕਿ ਉਹ ਕੋਈ ਬਿਆਨ ਦਰਜ ਨਹੀਂ ਕਰਵਾਉਣ ਆਏ ਹਨ। ਉਹ ਸਿਰਫ਼ ਉਸ ਗੈਪ ਨੂੰ ਭਰਨ ਆਏ ਹਨ…ਜੋ 2021 ਤੋਂ ਲੈ ਕੇ ਹੁਣ ਤੱਕ ਪੈ ਗਿਆ ਹੈ। ਉਨ੍ਹਾਂ ਦੀ ਇਹ ਜਾਣਕਾਰੀ ਜਾਂਚ ਅਧਿਕਾਰੀਆਂ ਨੂੰ ਮਾਮਲੇ ਦੀ ਪੜਚੋਣ ਕਰਨ ਵਿੱਚ ਵੱਡੀ ਮਦਦਗਾਰ ਸਾਬਿਤ ਹੋ ਸਕਦੀ ਹੈ।
Chandigarh: On the arrest of SAD leader Bikram Singh Majithia by the Vigilance Bureau, Former Punjab Siddharth Chattopadhyaya says, “I came to provide the background regarding the case, how and under what circumstances we initiated action 4-5 years ago, what the information was, pic.twitter.com/mrzAoQ8t3K
— IANS (@ians_india) June 27, 2025
ਵੱਡੀਆਂ ਮੱਛੀਆਂ ਵਿਰੁੱਧ ਕਰ ਰਹੇ ਹਾਂ ਕਾਰਵਾਈ – ਸੀਐੱਮ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸਾਰੇ ਕਾਗਜ਼ਾਤ ਇਕੱਠੇ ਕਰਨ ਤੋਂ ਬਾਅਦ ਪੱਕੇ ਪੈਰੀ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਕਾਰਵਾਈ ਨਾਲ ਕੀਤੀ ਗਈ ਹੈ। ਵਿਰੋਧੀ ਧਿਰ ਲੰਬੇ ਸਮੇਂ ਤੋਂ ਆਰੋਪ ਲਗਾ ਰਹੀ ਸੀ ਕਿ ਵੱਡੀਆਂ ਮੱਛੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾ ਰਹੀ। ਹੁਣ ਜਦੋਂ ਉਹ ਵੱਡੀਆਂ ਮੱਛੀਆਂ ਵਿਰੁੱਧ ਕਾਰਵਾਈ ਕਰ ਰਹੇ ਹਨ, ਤਾਂ ਪੂਰੀ ਵਿਰੋਧੀ ਧਿਰ ਇੱਕਜੁੱਟ ਹੋ ਗਈ ਹੈ।
ਵਿਜੀਲੈਂਸ ਨੇ ਮਜੀਠੀਆ ਨੂੰ 540 ਕਰੋੜ ਰੁਪਏ ਦੇ ਡਰੱਗ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਬੁੱਧਵਾਰ ਨੂੰ ਉਨ੍ਹਾਂ ਦੀ ਅੰਮ੍ਰਿਤਸਰ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ।