ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਨਸ਼ੇ ਨੇ ਡੋਬ ਤੀ ਜਵਾਨੀ, ਲੁਧਿਆਣਾ ਦੇ ਓਵਰ ਬਰਿੱਜ ਦੇ ਥੱਲੇ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਂਦੇ ਦੀ ਵੀਡੀਓ ਵਾਇਰਲ

ਕਈ ਵਾਰ ਨਸ਼ਾ ਤਸਕਰਾਂ ਨੂੰ ਵੀ ਫੜਨ ਦੀ ਗੱਲ ਕੀਤੀ ਜਾਂਦੀ ਹੈ ਕਿ ਉਹ ਨੌਜਵਾਨਾਂ ਨੂੰ ਖੁਲੇਆਮ ਵਿੱਚ ਨਸ਼ਾ ਦੇ ਕੇ ਚਲੇ ਜਾਂਦੇ ਨੇ ਪਰ ਬਾਵਜੂਦ ਇਸਦੇ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ।

ਨਸ਼ੇ ਨੇ ਡੋਬ ਤੀ ਜਵਾਨੀ, ਲੁਧਿਆਣਾ ਦੇ ਓਵਰ ਬਰਿੱਜ ਦੇ ਥੱਲੇ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਂਦੇ ਦੀ ਵੀਡੀਓ ਵਾਇਰਲ
Follow Us
rajinder-arora-ludhiana
| Published: 25 Jan 2023 10:08 AM

ਅਕਸਰ ਹੀ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਨਸ਼ਾ ਕਰਨ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪੰਜਾਬ ਦੇ ਵਿਚ ਕਈ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਚੁੱਕੇ ਨੇ ਜਿਸ ਨੂੰ ਲੈ ਕੇ ਸਰਕਾਰਾਂ ਕਾਫੀ ਵੱਡੇ-ਵੱਡੇ ਦਾਅਵੇ ਕਰਦੀਆਂ ਨੇ ਕਿ ਉਨ੍ਹਾਂ ਵੱਲੋਂ ਨਸ਼ੇ ਦੇ ਖਾਤਮੇ ਲਈ ਯਤਨ ਕੀਤੇ ਜਾ ਰਹੇ ਨੇ ਪਰ ਬਾਵਜੂਦ ਇਸਦੇ ਨਸ਼ਾ ਹਾਲੇ ਵੀ ਧੜੱਲੇ ਨਾਲ ਵਿਕ ਰਿਹਾ ਹੈ।

ਨਸ਼ੇ ਦੇ ਟੀਕੇ ਦਾ ਸੇਵਨ ਕਰਦਾ ਨਜ਼ਰ ਆਇਆ ਨੌਜਵਾਨ

ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਸ ਨੌਜਵਾਨ ਤੋਂ ਜੋ ਕਿ ਨਸ਼ੇ ਦੀ ਉਵਰਡੋਜ਼ ਦਾ ਟੀਕਾ ਲਗਾ ਰਿਹਾ ਹੈ। ਤਸਵੀਰਾਂ ਲੁਧਿਆਣਾ ਦੇ ਚਾਂਦ ਸਿਨੇਮਾ ਦੇ ਕੋਲ ਬਣੇ ਅੰਡਰਬ੍ਰਿਜ ਦੀਆਂ ਨੇ ਜਥੇ ਇੱਕ ਨੌਜਵਾਨ ਬੈਠ ਕੇ ਆਪਨੀ ਪੂਰਤੀ ਦੇ ਲਈ ਨਸ਼ੇ ਦੀ ਓਵਰ ਡੋਜ਼ ਲੇ ਰਿਹਾ ਹੈ। ਦੱਸਣਯੋਗ ਹੈ ਕਿ ਇਸ ਇਲਾਕੇ ਵਿਚ ਵੱਡੀ ਤਾਦਾਤ ਵਿੱਚ ਲੋਕ ਨਸ਼ੇ ਦਾ ਸੇਵਨ ਕਰਦੇ ਹਨ।

ਵਾਇਰਲ ਹੋਈ ਵੀਡੀਓ

ਪ੍ਰਸ਼ਾਸਨ ਵੱਲੋਂ ਵੀ ਕਾਰਵਾਈ ਕਰਨ ਦੀ ਗੱਲ ਕਹੀ ਜਾਂਦੀ ਹੈ ਪਰ ਕੋਈ ਵੀ ਕਾਰਵਾਈ ਨਹੀਂ ਹੁੰਦੀ ਅਤੇ ਇਸ ਨੂੰ ਖਾਨਾਪੂਰਤੀ ਹੀ ਸਮਝਿਆ ਜਾਂਦਾ ਹੈ। ਇਲਾਕੇ ਦੇ ਲੋਕਾਂ ਨਾਲ ਜਦੋਂ ਇਸ ਵੀਡੀਓ ਦੇ ਵਾਇਰਲ ਹੋਣ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਕਸਰ ਹੀ ਇਸ ਪੁੱਲ ਦੇ ਹੇਠਾਂ ਕਈ ਨੌਜਵਾਨ ਆਉਂਦੇ ਹਨ। ਆਪਣੇ ਨਸ਼ੇ ਦੀ ਪੂਰਤੀ ਕਰ ਚਲੇ ਜਾਂਦੇ ਹਨ।

ਖੁੱਲ੍ਹੇਆਮ ਵਿਕ ਰਿਹਾ ਨਸ਼ਾ

ਕਿਹਾ ਕਿ ਕਈ ਵਾਰ ਤਾਂ ਉਨ੍ਹਾਂ ਦੇ ਇਲਾਕੇ ਵਿਚ ਚੋਰੀਆਂ ਵੀ ਹੋਈਆਂ ਨੇ ਅਤੇ ਪੁਲੀਸ ਨੂੰ ਵੀ ਦੱਸਿਆ ਗਿਆ ਹੈ ਕਿ ਨਸ਼ੇੜੀ ਲੋਕ ਉਨ੍ਹਾਂ ਦਾ ਸਮਾਨ ਚੁੱਕ ਲੈ ਗਏ ਹਨ।ਕਈ ਵਾਰ ਨਸ਼ਾ ਤਸਕਰਾਂ ਨੂੰ ਵੀ ਫੜਨ ਦੀ ਗੱਲ ਕੀਤੀ ਜਾਂਦੀ ਹੈ ਕਿ ਉਹ ਨੌਜਵਾਨਾਂ ਨੂੰ ਖੁਲੇਆਮ ਵਿੱਚ ਨਸ਼ਾ ਦੇ ਕੇ ਚਲੇ ਜਾਂਦੇ ਨੇ ਪਰ ਬਾਵਜੂਦ ਇਸਦੇ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ।

ਪੰਜਾਬ ਦੇ ਨੌਜਵਾਨ ਵੱਡੀ ਤਾਦਾਤ ‘ਚ ਜਾ ਰਹੇ ਨੇ ਵਿਦੇਸ਼

ਉਧਰ ਉਨ੍ਹਾਂ ਜਿੱਥੇ ਸਮੇਂ ਦੀਆਂ ਸਰਕਾਰਾਂ ਤੇ ਸਵਾਲ ਖੜੇ ਕਰਦੇ ਹੋਏ ਨਸ਼ੇ ਦੇ ਖਾਤਮੇ ਦੀ ਗੱਲ ਕਹੀ ਤਾਂ ਉਥੇ ਹੀ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਨਸ਼ੇ ਦੇ ਖਾਤਮੇ ਤੋਂ ਛੁਟਕਾਰੇ ਲਈ ਪਹਿਲਾਂ ਨਸ਼ਾ ਤਸਕਰਾਂ ਨੂੰ ਫੜੇ ਤਾਂ ਜੋ ਪੰਜਾਬ ਦੀ ਜਵਾਨੀ ਬਚਾਈ ਜਾ ਸਕੇ ਉਹਨਾਂ ਇਹ ਵੀ ਕਿਹਾ ਕਿ ਵੱਡੀ ਤਾਦਾਤ ਵਿੱਚ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ।

ਮੌਕੇ ‘ਤੇ ਪਹੁੰਚੀ ਪੁਲਿਸ

ਪੰਜਾਬ ਵਿੱਚ ਨਸ਼ੇ ਦੇ ਦੈਂਤ ਨੇ ਲੋਕਾਂ ਨੂੰ ਨਿਘਲਣਾ ਸ਼ੁਰੂ ਕਰ ਦਿੱਤਾ ਹੈ ਜਿਸ ਤੋਂ ਸਰਕਾਰ ਬਚਾਵ ਕਰਵਾਏ। ਉਥੇ ਹੀ ਜਦੋਂ ਇਸ ਸਬੰਧ ਵਿੱਚ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਹੁਣ ਪਤਾ ਚੱਲਿਆ ਹੈ ਅਤੇ ਉਹ ਮੌਕੇ ਤੇ ਜਾਇਜ਼ਾ ਲੈਣਗੇ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਨੂੰ ਕਾਬੂ ਕੀਤਾ ਜਾਵੇਗਾ।