ਪਠਾਨਕੋਟ ‘ਚ ਸੁਰੱਖਿਆ ਨੂੰ ਲੈ ਕੇ ਲਗਾਤਾਰ ਹੋ ਰਹੀਆਂ ਬੈਠਕਾਂ, ਵਾਇਰਲ ਤਸਵੀਰਾਂ ਨੂੰ ਲੈਕੇ ਦਿੱਤੀ ਸਫਾਈ
Pathankot Viral Photo: ਡੀਜੀਪੀ ਲਾਅ ਐਂਡ ਆਰਡਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਜਿਲ੍ਹੇ ਦੇ ਵਿੱਚ ਵੇਖੇ ਜਾ ਰਹੇ ਸ਼ੱਕੀ ਲੋਕ ਵੇਖੇ ਜਾਨ ਦੀਆਂ ਘਟਨਾਵਾਂ ਸਾਮਣੇ ਆ ਰਹੀਆਂ ਹਨ। ਇਸ ਨੂੰ ਲੈਕੇ ਅਮਰਨਾਥ ਯਾਤਰਾ 'ਚ ਕਿਸੇ ਤਰ੍ਹਾਂ ਦੀ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਦੇ ਲਈ ਸਾਰੀਆਂ ਹੀ ਸੁਰੱਖਿਆ ਏਜੰਸੀਆਂ ਦੇ ਨਾਲ ਬੈਠਕ ਕੀਤੀ ਗਈ ਹੈ।

Pathankot Viral Photo: ਪਠਾਨਕੋਟ ਦੇ ਨੰਗਲਪੁਰ ਵਿੱਚ ਬੀਐਸਐਫ ਦੀ ਵਰਦੀ ਵਿੱਚ ਸ਼ੱਕੀ ਵਿਅਕਤੀਆਂ ਦੀ ਫੋਟੋ ਵਾਇਰਲ ਹੋਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਹ ਫੋਟੋ ਵਾਇਰਲ ਹੁੰਦੇ ਹੀ ਪੁਲਿਸ ਹਰਕਤ ‘ਚ ਆ ਗਈ ਅਤੇ ਇਨ੍ਹਾਂ ਲੋਕਾਂ ਦੀ ਪਛਾਣ ਕਰਨ ਲਈ ਬੀਐੱਸਐੱਫ ਨਾਲ ਸੰਪਰਕ ਕੀਤਾ ਗਿਆ।
ਹੁਣ ਫੌਜ ਦੇ ਪੱਖ ਤੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਵਾਇਰਲ ਹੋ ਰਹੀ ਫੋਟੋ ਬੀਐਸਐਫ ਦੇ ਜਵਾਨਾਂ ਦੀ ਹੈ ਜੋ ਛੁੱਟੀ ‘ਤੇ ਗਏ ਸਨ, ਇਸ ਦੀ ਪੁਸ਼ਟੀ ਡੀਜੀਪੀ ਲਾਅ ਐਂਡ ਆਰਡਰ ਨੇ ਕੀਤੀ ਹੈ। ਪਠਾਨਕੋਟ ਪਹੁੰਚਣ ‘ਤੇ ਪੰਜਾਬ ਪੁਲਿਸ ਦੇ ਡੀਜੀਪੀ ਨੇ ਸਪੱਸ਼ਟ ਕੀਤਾ ਕਿ ਇਹ ਬੀਐਸਐਫ ਦੇ ਜਵਾਨ ਹਨ ਜੋ ਪਿਛਲੇ ਕਈ ਦਿਨਾਂ ਤੋਂ ਛੁੱਟੀ ‘ਤੇ ਗਏ ਸਨ ਅਤੇ ਹੁਣ ਵਾਪਸ ਪਰਤ ਰਹੇ ਹਨ। ਇਹ ਉਸ ਸਮੇਂ ਦੀ ਤਸਵੀਰ ਹੈ।
ਸੁਰੱਖਿਆ ਨੂੰ ਲੈ ਕੇ ਸਖ਼ਤ ਪਹਿਰਾ
ਡੀਜੀਪੀ ਲਾਅ ਐਂਡ ਆਰਡਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹੇ ਦੇ ਵਿੱਚ ਸ਼ੱਕੀ ਲੋਕ ਵੇਖੇ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਨੂੰ ਲੈਕੇ ਅਮਰਨਾਥ ਯਾਤਰਾ ‘ਚ ਕਿਸੇ ਤਰ੍ਹਾਂ ਦੀ ਕੋਈ ਵੀ ਅਣਸੁਖਾਵੀ ਘਟਨਾ ਨਾ ਹੋਣ ਇਸ ਦੇ ਲਈ ਸੁਰੱਖਿਆ ਏਜੰਸੀਆਂ ਦੇ ਨਾਲ ਬੈਠਕ ਕੀਤੀ ਹੈ। ਇਸ ‘ਚ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਾਮਲ ਹੋਏ ਸਨ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਹਰ ਪਹਿਲੂ ‘ਤੇ ਬਰੀਕੀ ਨਾਲ ਗੱਲ ਕੀਤੀ ਗਈ ਹੈ ਅਤੇ ਜਿਥੇ ਸੁਰੱਖਿਆ ਵਧਾਉਣ ਦੀ ਜਰੂਰਤ ਹੈ ਉਥੇ ਸੁਰੱਖਿਆ ਵੀ ਵਧਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਵੱਲੋਂ ਲਗਾਤਾਰ ਘੁਸਪੈਠ ਲਈ ਕਰਵਾਈ ਜਾ ਰਹੀ ਹੈ। ਇਸ ਨੂੰ ਵੇਖਦੇ ਹੋਏ ਸਾਡੇ ਵੱਲੋਂ ਨਾਕਿਆਂ ਦੇ ਉੱਤੇ ਫੋਰਸ ਵਧਾਈ ਗਈ ਹੈ ਤਾਂ ਜੋ ਪਾਕ ਦੀਆਂ ਨਾਪਾਕ ਹਰਕਤਾਂ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ: ਅਗਨੀਵੀਰ ਦੇ ਪਰਿਵਾਰ ਨੂੰ 98 ਲੱਖ ਦਾ ਮੁਆਵਜ਼ਾ, ਰਾਹੁਲ ਗਾਂਧੀ ਦੇ ਇਲਜ਼ਾਮਾਂ ਤੇ ਫੌਜ ਦਾ ਜਵਾਬ
ਇਹ ਵੀ ਪੜ੍ਹੋ
ਪਠਾਨਕੋਟ ‘ਚ 3 ਸ਼ੱਕੀ ਲੋਕਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਿੰਨਾਂ ਸ਼ੱਕੀਆਂ ਨੂੰ ਨੰਗਲਪੁਰ ਇਲਾਕੇ ‘ਚ ਦੇਖਿਆ ਗਿਆ ਸੀ। ਤਿੰਨੋਂ ਫੌਜੀ ਵਰਦੀ ਵਿੱਚ ਸਨ ਅਤੇ ਪੁਲੀਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਘਬਰਾਉਣ ਦੀ ਲੋੜ ਨਹੀਂ ਹੈ।