Chandigarh News: ਤੇਜ਼ ਹਵਾ ‘ਚ ਟੈਂਟ ਡਿੱਗਣ ਕਾਰਨ ਡੀਜੀਪੀ ਤੇ ਪਤਨੀ ਜ਼ਖ਼ਮੀ, ਮਾਲਕ ਖ਼ਿਲਾਫ਼ ਕੇਸ ਦਰਜ
Chandigarh DGP Praveer Ranjan:: ਡੀਜੀਪੀ ਪ੍ਰਵੀਰ ਰੰਜਨ ਅਤੇ ਉਨ੍ਹਾਂ ਦੀ ਪਤਨੀ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ ਜਦੋਂ ਉਨ੍ਹਾਂ ਉੱਤੇ ਟੈਂਟ ਡਿੱਗ ਗਿਆ। ਹਾਦਸੇ ਵਿੱਚ ਡੀਜੀਪੀ ਦੇ ਸਿਰ ਵਿੱਚ 12 ਟਾਂਕੇ ਲੱਗੇ ਹਨ ਅਤੇ ਉਨ੍ਹਾਂ ਦੀ ਪਤਨੀ ਨੂੰ ਚਾਰ ਟਾਂਕੇ ਲੱਗੇ ਹਨ।
ਚੰਡੀਗੜ੍ਹ ਦੇ ਡੀਜੀਪੀ ਪ੍ਰਵੀਰ ਰੰਜਨ।
Chandigarh Latest News: ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਕਰੀਬ ਇੱਕ ਮਹੀਨਾ ਪਹਿਲਾਂ ਖ਼ਰਾਬ ਮੌਸਮ ਅਤੇ ਤੇਜ਼ ਹਵਾ ਕਾਰਨ ਲੇਕ ਕਲੱਬ ਦਾ ਟੈਂਟ ਹਾਊਸ ਉਖੜ ਗਿਆ ਸੀ। ਇਸ ਹਾਦਸੇ ਵਿੱਚ ਚੰਡੀਗੜ੍ਹ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪ੍ਰਵੀਰ ਰੰਜਨ, ਉਨ੍ਹਾਂ ਦੀ ਪਤਨੀ ਅਤੇ ਇੱਕ ਹੋਰ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ। ਇਹ ਘਟਨਾ 12 ਫਰਵਰੀ ਨੂੰ ਵਾਪਰੀ ਸੀ ਅਤੇ ਹੁਣ ਪੁਲੀਸ ਨੇ ਟੈਂਟ ਹਾਊਸ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲਕ ਕਲੋਨੀ ਧਨਾਸ ਵਿੱਚ ਰਹਿਣ ਵਾਲੇ ਟੈਂਟ ਮਾਲਕ ਕਰਮ ਸਿੰਘ (48) ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 336 (ਦੂਜਿਆਂ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲਾ ਕੰਮ) ਅਤੇ 337 (ਜਾਨ ਨੂੰ ਖ਼ਤਰੇ ਵਿੱਚ ਪਾਉਣ ਵਾਲਾ ਕੰਮ) ਅਤੇ 337 ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਪੁਲਸ ਨੇ ਅਜੇ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ।


