Police Action: ਲੁਧਿਆਣਾ ਪੁਲਿਸ ਜ਼ੈਬਰਾ ਲਾਈਨ ਪਾਰ ਕਰਨ ਵਾਲਿਆਂ ‘ਤੇ ਰੱਖੇਗੀ ਨਜ਼ਰ
Police Action: ਲੁਧਿਆਣਾ ਦੇ ਦੁੱਗਰੀ ਪੁਲ 'ਤੇ ਜਿੱਥੇ ਟ੍ਰੈਫਿਕ ਪੁਲਿਸ ਵੱਲੋਂ ਜ਼ੈਬਰਾ ਲਾਈਨ ਬਣਵਾਈ ਜਾ ਰਹੀ ਹੈ। ਉਥੇ ਹੀ ਜੇਕਰ ਕੋਈ ਨਿਯਮ ਦਾ ਉਲੰਘਣ ਕਰੇਗਾ ਤਾਂ ਪੁਲਿਸ ਵੱਲੋਂ ਉਸ ਦੇ ਖਿਲਾਫ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦੇ ਅਧਿਕਾਰੀ ਸਿਗਨਲ 'ਤੇ ਖੜ ਕੇ ਲੋਕਾਂ ਨੂੰ ਜ਼ੈਬਰਾ ਲਾਈਨ ਦੇ ਬਾਰੇ ਦੱਸਦੇ ਹੋਏ ਵੀ ਨਜ਼ਰ ਆਏ।
ਲੁਧਿਆਣਾ: ਮਾਰਚ ਦੇ ਮਹੀਨੇ ਸਖ਼ਤੀ ਦੇ ਚੱਲਦਿਆਂ ਜਿੱਥੇ ਪੁਲਿਸ ਵੱਲੋਂ ਨਿਯਮਾਂ ਦਾ ਉਲੰਘਣ ਕਰਨ ‘ਤੇ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ। ਲੁਧਿਆਣਾ ਦੇ ਦੁੱਗਰੀ ਪੁਲ ‘ਤੇ ਜਿੱਥੇ ਟ੍ਰੈਫਿਕ ਪੁਲਿਸ (Traffic Police)ਵੱਲੋਂ ਜ਼ੈਬਰਾ ਲਾਈਨ ਬਣਵਾਈ ਜਾ ਰਹੀ ਹੈ। ਉਥੇ ਹੀ ਜੇਕਰ ਕੋਈ ਨਿਯਮ ਦਾ ਉਲੰਘਣ ਕਰੇਗਾ ਤਾਂ ਪੁਲਿਸ ਵੱਲੋਂ ਉਸ ਦੇ ਖਿਲਾਫ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਪੁਲਿਸ ਦੇ ਅਧਿਕਾਰੀ ਸਿਗਨਲ ‘ਤੇ ਖੜ ਕੇ ਲੋਕਾਂ ਨੂੰ ਜ਼ੈਬਰਾ ਲਾਈਨ ਦੇ ਬਾਰੇ ਦੱਸਦੇ ਹੋਏ ਵੀ ਨਜ਼ਰ ਆਏ। ਦੱਸਣਯੋਗ ਹੈ ਕਿ ਆਮ ਤੌਰ ‘ਤੇ ਜੈਬਰਾ ਲਾਈਨ ਵਿੱਚ ਲਾਇਨਾ ਬਣੀਆਂ ਹੁੰਦੀਆਂ ਨੇ ਪਰ ਇਸ ਜਗ੍ਹਾ ਲਾਇਨ ਵਿੱਚ ਪੀਲੇ ਰੰਗ ਨਾਲ ਸਟੋਪ ਲਗਾਇਆ ਗਿਆ ਹੈ।
ਟ੍ਰੈਫਿਕ ਨਿਯਮ ਦਾ ਉਲੰਘਣ ਕਰਨ ‘ਤੇ ਹੋਵੇਗਾ ਚਲਾਣ
ਇਸ ਮੌਕੇ ਗੱਲਬਾਤ ਕਰਦੇ ਐਸ ਆਈ ਜਗਜੀਤ ਸਿੰਘ ਨੇ ਦੱਸਿਆ ਕਿ ਆਮ ਤੌਰ ‘ਤੇ ਲੋਕ ਸਿਗਨਲ ‘ਤੇ ਆਉਂਦੇ ਹਨ ਅਤੇ ਉਹ ਸੜਕ ਦੇ ਵਿਚਾਲੇ ਖੜੇ ਹੋਏ ਦਿਖਾਈ ਦਿੰਦੇ ਹਨ। ਜਿਨ੍ਹਾਂ ਨੂੰ ਕਈ ਵਾਰ ਸਮਝਾਇਆ ਵੀ ਜਾਂਦਾ ਹੈ ਪਰ ਅਕਸਰ ਹੀ ਵਿਚਾਲੇ ਖੜ੍ਹੇ ਵਾਹਨ ਨਾਲ ਦੂਸਰੀ ਸਾਈਡ ਤੋਂ ਆ ਰਿਹਾ ਵਾਹਨ ਨਾਲ ਟਕਰਾਉਂਦਾ ਹੈ ਅਤੇ ਐਕਸੀਡੈਂਟ ਹੁੰਦਾ ਹੈ। ਜਿਸ ਨਾਲ ਆਪਸੀ ਤਕਰਾਰ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਅਤੇ ਉਨ੍ਹਾਂ ਨੂੰ ਨਿਯਮਾਂ ਪ੍ਰਤੀ ਜਾਣੂ ਕਰਵਾਉਣ ਲਈ ਜੈਬਰਾ ਲਾਈਨ ਬਣਵਾਈ ਜਾ ਰਹੀ ਹੈ ਤਾਂ ਕਿ ਨਿਯਮਾਂ ਦਾ ਉਲੰਘਣ ਨਾ ਹੋ ਸਕੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੋ ਕੋਈ ਵਿਅਕਤੀ ਇਸ ਜਗ੍ਹਾ ਲੈਣ ਨੂੰ ਕਰੋਸ ਕਰਦਾ ਹੈ ਜਾਂ ਫਿਰ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕੰਮ ਪ੍ਰਸ਼ਾਸਨ ਵੱਲੋਂ ਨਹੀਂ ਬਲਕਿ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਹਨਾਂ ਲੋਕਾਂ ਨੂੰ ਸਖ਼ਤ ਤਾੜਨਾ ਕੀਤੀ ਕਿ ਨਿਯਮਾਂ ਦਾ ਉਲੰਘਣਾ ਨਾ ਕੀਤਾ ਜਾਵੇ। ਜੇਕਰ ਕੋਈ ਵੀ ਨਿਯਮਾਂ ਦਾ ਉਲੰਘਣ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਲੁਧਿਆਣਾ ਪੁਲਿਸ ਸਖ਼ਤੀ ਨਾਲ ਪੇਸ਼ ਆਵੇਗੀ ਅਤੇ ਉਨ੍ਹਾਂ ਦਾ ਚਲਾਣ ਵੀ ਹੋ ਸਕਦਾ ਹੈ।
ਸ਼ਹਿਰ ਦੇ ਹਰ ਚੌਂਕ ਵਿੱਚ ਜਲਦ ਹੋਵੇਗੀ ਜ਼ੈਬਰਾ ਕਰਾਸਿੰਗ
ਡੀਸੀਪੀ ਟ੍ਰੈਫਿਕ ਵਰਿੰਦਰ ਬਰਾੜ ਨੇ ਦੱਸਿਆ ਕਿ ਹਰ ਚੌਂਕ ਵਿੱਚ ਜ਼ੈਬਰਾ ਕਰਾਸਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਨੈਸ਼ਨਲ ਹਾਈਵੇ (National Highway) ਦਾ ਕੰਮ ਚੱਲ ਰਿਹਾ ਹੈ। ਜਿਸ ਕਾਰਨ ਕਈ ਚੌਂਕ ਮੁਰੰਮਤ ਅਧਿਨ ਹਨ ਅਤੇ ਜਦੋਂ ਇਸ ਕੰਪਨੀ ਦਾ ਕੰਮ ਮੁਕੰਮਲ ਹੋ ਜਾਵੇਗਾ ਤਾਂ ਸੜਕਾਂ ‘ਤੇ ਲੋਕਾਂ ਨੂੰ ਆਵਾਜਾਹੀ ਵਿੱਚ ਦਿੱਕਤ ਨਾ ਹੋਵੇ ਇਸ ਲਈ ਬੰਦ ਪਈਆਂ ਲਾਇਟਾਂ ਨੂੰ ਵੀ ਸ਼ੁਰੂ ਕਰ ਦਿੱਤਾ ਜਾਵੇਗਾ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ