ਪੰਚਾਇਤੀ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਵਿਰੋਧ ਸ਼ੁਰੂ, ਦਲਿਤ ਭਾਈਚਾਰੇ ਨੇ ਦਿੱਤੀ ਚੇਤਾਵਨੀ
Panchayat elections: ਪੰਜਾਬ 'ਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣੀਆਂ ਹਨ। ਇਸ ਤੋਂ ਠੀਕ 2 ਦਿਨ ਬਾਅਦ, 17 ਅਕਤੂਬਰ ਨੂੰ ਸ਼੍ਰੀ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ ਜਾਣਾ ਹੈ। ਤਲਹਣ ਨੇ ਦੱਸਿਆ ਕਿ 16 ਅਕਤੂਬਰ ਦੇ ਦਿਨ ਮਹਾਂਰਿਸ਼ੀ ਵਾਲਮੀਕਿ ਦੇ ਪੈਰੋਕਾਰ ਮੌਕੇ ਸੂਬੇ ਭਰ 'ਚ ਪ੍ਰਗਟ ਦਿਵਸ ਦਾ ਜਲੂਸ ਕੱਢਿਆ ਜਾਣਾ ਹੈ।
Panchayat elections: ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਪੰਜਾਬ ‘ਚ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਇਸ ਨੂੰ ਲੈ ਕੇ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲ੍ਹਣ ਨੇ ਪੰਜਾਬ ‘ਚ ਪੰਚਾਇਤੀ ਚੋਣਾਂ ਦੀ ਤਰੀਕ ਬਦਲਣ ਦੀ ਗੱਲ ਕਹੀ ਹੈ, ਨਹੀਂ ਤਾਂ 4 ਅਕਤੂਬਰ ਨੂੰ ਜਲੰਧਰ ਬੰਦ ਦਾ ਸੱਦਾ ਦੇਣ ਦੀ ਗੱਲ ਕਹੀ ਹੈ। ਇਸ ਹੁਕਮ ‘ਤੇ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਇਹ ਹੁਕਮ ਅਨੁਸੂਚਿਤ ਜਾਤੀਆਂ ਦੇ ਖਿਲਾਫ ਲਿਆ ਜਾਪਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ‘ਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣੀਆਂ ਹਨ। ਇਸ ਤੋਂ ਠੀਕ 2 ਦਿਨ ਬਾਅਦ, 17 ਅਕਤੂਬਰ ਨੂੰ ਸ਼੍ਰੀ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ ਜਾਣਾ ਹੈ। ਤਲਹਣ ਨੇ ਦੱਸਿਆ ਕਿ 16 ਅਕਤੂਬਰ ਦੇ ਦਿਨ ਮਹਾਂਰਿਸ਼ੀ ਵਾਲਮੀਕਿ ਦੇ ਪੈਰੋਕਾਰ ਮੌਕੇ ਸੂਬੇ ਭਰ ‘ਚ ਪ੍ਰਗਟ ਦਿਵਸ ਦਾ ਜਲੂਸ ਕੱਢਿਆ ਜਾਣਾ ਹੈ।
ਜੱਸੀ ਤੱਲ੍ਹਣ ਨੇ ਅੱਗੇ ਦੱਸਿਆ ਕਿ ਅਕਤੂਬਰ ਮਹੀਨੇ ‘ਚ ਬਾਲਮਿਕੀ ਸਮਾਜ ਦੇ ਲੋਕ ਇਨ੍ਹਾਂ ਤਿਉਹਾਰਾਂ ‘ਚ ਰੁਝੇ ਰਹਿਣਗੇ। ਅਜਿਹੇ ‘ਚ ਉਹ ਚੋਣਾਂ ‘ਚ ਪੂਰਣ ਤੌਰ ‘ਤੇ ਹਿੱਸਾ ਨਹੀਂ ਲੈ ਸਕਣਗੇ। ਇਸ ਤੋਂ ਇਲਾਵਾ ਚੋਣਾਂ ਕਾਰਨ ਉਨ੍ਹਾਂ ਦੇ ਸਮਾਜ ਦੇ ਲੋਕ ਨੂੰ ਸਮਾਜਿਕ ਪ੍ਰੋਗਰਾਮਾਂ ਤੇ ਜਲੂਸਾਂ ‘ਚ ਵੀ ਰੁਕਾਵਟਾਂ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਸਥਿਤੀ ‘ਚ ਉਨ੍ਹਾਂ ਦੇ ਸਮਾਜ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।