05-11- 2025
TV9 Punjabi
Author: Sandeep Singh
ਪ੍ਰੋਟੀਨ ਸਾਡੇ ਸ਼ਰੀਰ ਵਿਚ ਮਸਲ ਨੂੰ ਰਿਕਵਰ ਕਰਨ ਲਈ ਅਤੇ ਉਸ ਨੂੰ ਮਜ਼ਬੂਤ ਕਰਨ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਇਹ ਸਾਡੇ ਵਾਲਾਂ ਨੂੰ ਵੀ ਹੈਲਦੀ ਰੱਖਦਾ ਹੈ ਅਤੇ ਸਕਿਨ ਨੂੰ ਯੰਗ ਬਨਾਉਣ ਲਈ ਵੀ ਜ਼ਰੂਰੀ ਹੈ।
ਪ੍ਰੋਟੀਨ ਦੇ ਸੋਰਸ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਪ੍ਰੋਟੀਨ ਨੂੰ ਚਿਕਨ ਤੋਂ ਵੱਧ ਮਾਤਰਾ ਵਿਚ ਪ੍ਰਾਪਤ ਕੀਤਾ ਜਾ ਸਕਦਾ ਹੈ, ਪਰ ਬੀਨਸ ਵਾਲੇ ਫੂਡ ਪਲਾਂਟ ਬੈਸ ਪ੍ਰੋਟੀਨ ਦੇ ਨਾਲ ਭਰਪੂਰ ਹੁੰਦੇ ਹਨ।
ਜ਼ਿਆਦਾਤਰ ਲੋਕਾਂ ਦੀ ਪਸੰਦੀਦਾ ਸਬਜ਼ੀ ਵਿਚ ਸ਼ਾਮਲ ਰਾਜਮਾ ਅਤੇ ਛੋਲੇ ਪ੍ਰੋਟੀਨ ਸਮੇਤ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਇਸ ਲਈ ਇਸ ਨੂੰ ਡਾਇਟ ਵਿਚ ਸ਼ਾਮਲ ਕਰਨਾ ਫ਼ਾਇਦੇਮੰਦ ਹੁੰਦਾ ਹੈ।
ਕਿਡਨੀ ਬਿਨਸ ਦੇ ਨਾਮ ਨਾਲ ਜਾਣਿਆ ਜਾਂਦਾ ਰਾਜਮਾ ਚਾਵਲਾਂ ਦੇ ਨਾਲ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਲੱਗਦਾ ਹੈ। ਹੈਲਥ ਲਾਈਨ ਦੇ ਮੁਤਾਬਕ 100 ਗ੍ਰਾਮ ਉੱਬਲੇ ਹੋਏ ਰਾਜਮਾ ਤੋਂ 8.7 ਗ੍ਰਾਮ ਪ੍ਰੋਟੀਨ ਮਿਲਦਾ ਹੈ।
ਹੈਲਥ ਲਾਈਨ ਦੇ ਮੁਤਾਬਕ 164 ਗ੍ਰਾਮ ਯਾਨੀ ਇੱਕ ਕੱਪ ਪੱਕੇ ਹੋਏ ਛੋਲਿਆਂ ਵਿਚ 14.5 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਤਰ੍ਹਾਂ ਮਾਤਰਾ ਦੇ ਹਿਸਾਬ ਨਾਲ ਰਾਜਮਾ ਅਤੇ ਛੋਲਿਆਂ ਵਿਚ ਤਕਰੀਬਨ ਬਰਾਬਰ ਦਾ ਪ੍ਰੋਟੀਨ ਹੁੰਦਾ ਹੈ।
ਰਾਜਮਾ ਅਤੇ ਛੋਲਿਆਂ ਨੂੰ ਜ਼ਿਆਦਾਤਰ ਲੋਕ ਸਬਜ਼ੀ ਬਣਾ ਕੇ ਖਾਂਦੇ ਹਨ,ਜਿਸ ਨੂੰ ਤੇਲ ਮਸਾਲਿਆਂ ਨਾਲ ਬਣਾਇਆ ਜਾਂਦਾ ਹੈ। ਪਰ ਜ਼ੇਕਰ ਤੁਸੀਂ ਫਿਟਨੇਸ ਫ੍ਰੀਕ ਹੋ ਅਤੇ ਪ੍ਰੋਟੀਨ ਦੇ ਲਈ ਇਸ ਦਾ ਸੇਵਨ ਕਰ ਰਹੇ ਹੋ, ਤਾਂ ਉਬਾਲ ਜਾਂ ਸਪ੍ਰਾਉਟ ਕਰਕੇ ਖਾਣਾ ਚਾਹੀਦਾ ਹੈ।