05-11- 2025
TV9 Punjabi
Author: Sandeep Singh
ਭਾਰਤ ਵਿਚ ਅੱਜ ਵੀ ਕਈ ਮਹਿਲਾਵਾਂ ਘਰ ਵਿਚ ਘਿਓ ਬਣਾਉਂਦਿਆਂ ਹਨ, ਕਿਉਂਕਿ ਇਹ ਸਿਹਤ ਲਈ ਲਾਭਦਾਇਕ ਹੁੰਦਾ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਕਈ ਲੋਕ ਘਿਓ ਬਨਾਉਂਦੇ ਸਮੇਂ ਉਸ ਵਿਚ ਪਾਨ ਦੇ ਪੱਤੇ ਪਾਉਂਦੇ ਹਨ, ਤਾਂ ਆਉ ਜਾਣਦੇ ਹਾਂ ਅਜਿਹਾ ਕਰਨ ਨਾਲ ਕੀ ਹੁ੍ੰਦਾ ਹੈ।
ਘਿਓ ਬਨਾਉਂਦੇ ਸਮੇਂ ਪਾਨ ਦੇ ਪੱਤੇ ਪਾਉਣਾ ਇੱਕ ਪੁਰਾਣਾ ਘਰੇਲੂ ਉਪਾਅ ਹੈ। ਜਿਸ ਦੇ ਕਈ ਲਾਭ ਹਨ।
ਪਾਨ ਦੇ ਪੱਤੀਆਂ ਦੇ ਜੀਵਾਣੂ ਰੋਧੀ ਅਤੇ ਕਵਕਰੋਧੀ ਗੁਣ ਘਿਓ ਨੂੰ ਲੰਬੇ ਸਮੇਂ ਤੱਕ ਸਾਫ ਅਤੇ ਸੁਰੱਖਿਅਤ ਰੱਖਦੇ ਹਨ।
ਘਿਓ ਬਨਾਉਂਦੇ ਸਮੇਂ ਪਾਨ ਦੇ ਪੱਤੇ ਪਾਉਣ ਨਾਲ ਇਹ ਜਲਦੀ ਖਰਾਬ ਨਹੀਂ ਹੁੰਦਾ। ਇਸ ਨਾਲ ਇਸ ਦੀ ਸ਼ੈਲਫ ਲਾਇਫ ਵੱਧ ਜਾਂਦੀ ਹੈ।
ਘਿਓ ਵਿਚ ਪਾਨ ਦੇ ਪੱਤੇ ਪਾਉਣ ਨਾਲ ਇਸ ਦੀ ਸੁਗੰਧ ਵਧ ਜਾਂਦੀ ਹੈ।