ਕਾਰਤਿਕ ਪੂਰਨਿਮਾ 'ਤੇ ਇਨ੍ਹਾਂ ਮਿੱਟੀ ਦੀਆਂ ਚੀਜ਼ਾਂ ਨੂੰ ਨੂੰ ਲੈ ਕੇ ਆਓ ਘਰ, ਕੱਦੇ ਖਾਲੀ ਨਹੀਂ ਹੋਵੇਗਾ ਅੰਨ ਭੰਡਾਰ।

05-11- 2025

TV9 Punjabi

Author: Sandeep Singh

ਕਾਰਤਿਕ ਪੂਰਨਿਮਾ ਬੇਹੱਦ ਪਵਿੱਤਰ ਮਨੀ ਜਾਂਦੀ ਹੈ। ਕਾਰਤਿਕ ਪੂਰਨਿਮਾ ਦੇ ਦਿਨ ਪੂਜਾ-ਪਾਠ ਪਵਿੱਤਰ ਨੱਦੀ ਵਿਚ ਇਸ਼ਨਾਨ ਅਤੇ ਦੀਪਦਾਨ ਕਰਨ ਦੀ ਪਰੰਪਰਾ ਕਾਫੀ ਸਮੇਂ ਤੋਂ ਚਲੀ ਆ ਰਹੀ ਹੈ।

 ਕਾਰਤਿਕ ਪੂਰਨਿਮਾ  

ਇਸ ਸਾਲ ਕਾਰਤਿਕ ਪੂਰਨਿਮਾ 5 ਨਵੰਬਰ ਨੂੰ ਹੈ। ਇਸ ਦਿਨ ਘਰ ਅੰਦਰ ਮਿੱਠੀ ਦੀਆਂ ਕੁਝ ਚੀਜ਼ਾਂ ਲੈ ਕੇ ਆਉਣਾ ਬੇਹੱਦ ਲਾਭਕਾਰੀ ਮੰਨਿਆ ਜਾਂਦਾ ਹੈ।

ਮਿੱਟੀ ਦੀਆਂ ਇਹ ਚੀਜ਼ਾ ਲੈ ਕੇ ਆਓ ਘਰ

ਹਿੰਦੂ ਧਰਮ ਵਿਚ ਹਾਥੀ ਨੂੰ ਬੁੱਧੀ ਅਤੇ ਸੁਖ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕਾਰਤਿਕ ਪੂਰਨਿਮਾ ਦੇ ਦਿਨ ਹਾਥੀ ਘਰ ਵਿਚ ਲਾਉਣਾ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਆਰਥਕ ਲਾਭ ਹੁੰਦੇ ਹਨ।

ਮਿੱਟੀ ਦਾ ਹਾਥੀ 

ਇਸ ਦਿਨ ਮਿੱਟੀ ਦੀ ਸੁਰਾਹੀ ਲੈ ਕੇ ਆਉਣੀ ਚਾਹੀਦੀ ਹੈ। ਮਿੱਟੀ ਦੀ ਸੁਰਾਹੀ ਵਿਚ ਪਾਣੀ ਭਰ ਕੇ ਇਸ਼ਾਨ ਕੋਣ ਵਿਚ ਰੱਖਣ ਨਾਲ ਘਰ ਦੀ ਨਕਾਰਆਤਮਕ ਊਰਜ਼ਾ ਦੂਰ ਹੁੰਦੀ ਹੈ।

ਮਿੱਟੀ ਦੀ ਸੁਰਾਹੀ 

ਇਸ ਦਿਨ ਘਰ ਵਿਚ ਮਿੱਟੀ ਦੇ ਦੀਵੇ ਲੈ ਕੇ ਆਉਣੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਨਾਲ ਘਰ ਵਿਚ ਅੰਨ ਅਤੇ ਧਨ ਦਾ ਭੰਡਾਰ ਕੱਦੇ ਖ਼ਤਮ ਨਹੀਂ ਹੁੰਦਾ। ਦੀਵਿਆਂ ਨੂੰ ਸ਼ਾਮ ਦੇ ਸਮੇਂ ਤੁਲਸੀ ਦੇ ਕੋਲ ਦੀਵਾਂ ਜਗਾਉਣਾ ਚਾਹੀਦਾ ਹੈ।

ਮਿੱਟੀ ਦੇ ਦੀਵੇ

ਇਸ ਦਿਨ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਘਰ ਵਿਚ ਲੈ ਕੇ ਆਉਣੀਆਂ ਚਾਹੀਦੀਆਂ ਹਨ ਅਤੇ ਪੂਜਾ ਦੇ ਸੱਥਲ ਤੇ ਰੱਖਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਕਰਨ ਨਾਲ ਭਗਵਾਨ ਦਾ ਅਸ਼ੀਰਵਾਦ ਮਿਲਦਾ ਹੈ।

ਮਿੱਟੀ ਦੀਆਂ ਮੂਰਤੀਆਂ