Maan V/s Channi: ਸੀਐੱਮ ਮਾਨ ਦਾ ਚੰਨੀ ਨੂੰ 31 ਮਈ ਤੱਕ ਦਾ ਅਲਟੀਮੇਟਮ, ਚੰਨੀ ਦਾ ਜਵਾਬ-ਤਾਰੀਕਾਂ ਕਿਉਂ ਪਾਉਂਦੇ ਹੋ, ਜੋ ਹੈ ਜਨਤਕ ਕਰੋ
ਚਰਨਜੀਤ ਸਿੰਘ ਚੰਨੀ ਨੇ ਪੂਰੇ ਮਾਮਲੇ ਨੂੰ ਸਿਆਸੀ ਸਾਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਗੁਰੂ ਘਰ ਵਿੱਚ ਅਰਦਾਸ ਵੀ ਕੀਤੀ ਸੀ।
ਮੌਜੂਦਾ ਮੁੱਖ ਮੰਤਰੀ ਬਨਾਮ ਸਾਬਕਾ ਮੁੱਖ ਮੰਤਰੀ ਦਰਮਿਆਨ ਜੁਬਾਨੀ ਹਮਲਿਆ ਦਾ ਸਿਲਸਿਲਾ ਹੁਣ ਸ਼ਿਖਰਾਂ ਤੇ ਪਹੁੰਚ ਚੁੱਕਾ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਭਤੀਜੇ ਅਤੇ ਭਣਜੇ ਵੱਲੋਂ ਕਥਿਤ ਤੌਰ ਤੇ ਕ੍ਰਿਕੇਟ ਖਿਡਾਰੀ ਕੋਲੋਂ ਨੌਕਰੀ ਦੇਣ ਦੇ ਬਦਲੇ ਰਿਸ਼ਵਤ ਮੰਗਨ ਦੇ ਮਾਮਲੇ ਵਿੱਚ ਸੀਐੱਮ ਭਗਵੰਤ ਮਾਨ (Bhagwant Maan) ਨੇ ਉਨ੍ਹਾਂ ਨੂੰ 31 ਮਈ ਤੱਕ ਸਾਰੇ ਸਬੂਤ ਜਨਤਕ ਕਰਨ ਚਿਤਾਵਨੀ ਦਿੱਤੀ ਹੈ। ਜਿਸ ਤੋਂ ਬਾਅਦ ਇਸ ਦਾ ਫੈਸਲਾ ਜਨਤਾ ਹੀ ਕਰੇਗੀ। ਉੱਧਰ, ਚੰਨੀ ਨੇ ਵੀ ਮਾਨ ਦੇ ਇਸ ਅਲਟੀਮੇਟਮ ਦਾ ਕਰਾਰਾ ਜਵਾਬ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵੀਟ ਵਿੱਚ ਚੰਨੀ ਨੂੰ ਖੁਲ੍ਹੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਜੇਕਰ ਚੰਨੀ ਆਉਂਦੀ 31 ਮਈ ਨੂੰ ਆਪ ਸਾਰੇ ਸਬੂਤ ਜਨਤਕ ਨਹੀਂ ਕਰਦੇ ਹਨ ਤਾਂ ਫਿਰ ਉਨ੍ਹਾਂ ਨੂੰ ਸਾਰੇ ਸਬੂਤ ਜਨਤਕ ਕਰਨ ਲਈ ਮਜਬੂਰ ਹੋਣਾ ਪਵੇਗਾ।
ਮਾਣਯੋਗ ਚਰਨਜੀਤ ਚੰਨੀ ਜੀ ਆਦਰ ਸਹਿਤ ਤੁਹਾਨੂੰ ..31 ਮਈ 2 ਵਜੇ ਤੱਕ ਆਪਣੇ ਭਤੀਜੇ-ਭਾਣਜੇ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਮੌਕਾ ਦਿੰਦਾ ਹਾਂ ਨਹੀਂ ਫੇਰ 31 ਮਈ ਦੁਪਹਿਰ 2 ਵਜੇ ਮੈਂ ਫੋਟੋਆਂਨਾਮ ਅਤੇ ਮਿਲਣ ਵਾਲੀ ਥਾਂ ਸਮੇਤ ਸਭ ਕੁਛ ਪੰਜਾਬੀਆਂ ਸਾਹਮਣੇ ਰੱਖਾਂਗਾ
— Bhagwant Mann (@BhagwantMann) May 25, 2023ਇਹ ਵੀ ਪੜ੍ਹੋ


