ਨਵੀਆਂ ਸੜਕਾਂ ਅਤੇ ਮਟੀਰੀਅਲ ਦੀ ਹੋਵੇਗੀ ਜਾਂਚ, ਲੋਕਾਂ ਨੂੰ ਸਹੂਲਤਾਂ ਦੇਣਾ ਸਰਕਾਰ ਦਾ ਫਰਜ, ਸੀਐਮ ਮਾਨ ਨੇ ਕੀਤਾ ਸਰਹਿੰਦ-ਪਟਿਆਲਾ ਸੜਕ ਦਾ ਦੌਰਾ
ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਸਰਹਿੰਦ-ਪਟਿਆਲਾ ਰੋਡ 'ਤੇ ਨਵੀਂ ਬਣਾਈ ਗਈ ਸੜਕ ਦਾ ਨਿਰੀਖਣ ਕੀਤਾ। ਮੁੱਖ ਮੰਤਰੀ ਨੇ ਖੁਦ ਸੜਕ ਦੀ ਗੁਣਵੱਤਾ ਅਤੇ ਨਿਰਮਾਣ ਸਥਿਤੀ ਦਾ ਮੁਲਾਂਕਣ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਸੜਕਾਂ ਜਨਤਾ ਦੀ ਸਹੂਲਤ ਅਤੇ ਸੁਰੱਖਿਆ ਲਈ ਹਨ, ਇਸ ਲਈ, ਨਿਰਮਾਣ ਦੌਰਾਨ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਸਰਹਿੰਦ-ਪਟਿਆਲਾ ਰੋਡ ‘ਤੇ ਨਵੀਂ ਬਣਾਈ ਗਈ ਸੜਕ ਅਤੇ ਲਿੰਕ ਸੜਕਾਂ ਦਾ ਨਿਰੀਖਣ ਕੀਤਾ। ਮੁੱਖ ਮੰਤਰੀ ਨੇ ਖੁਦ ਸੜਕ ਦੀ ਗੁਣਵੱਤਾ ਅਤੇ ਨਿਰਮਾਣ ਸਥਿਤੀ ਦਾ ਮੁਲਾਂਕਣ ਕੀਤਾ। ਇਸ ਲਈ ਉਹ ਤਕਨੀਕੀ ਟੀਮ ਦੇ ਨਾਲ ਪਹੁੰਚੇ ਸਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ, ਪੰਜਾਬ ਸਰਕਾਰ ਨੇ ਰਾਜ ਵਿੱਚ ਬਣੀਆਂ ਨਵੀਆਂ ਸੜਕਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਇੱਕ ਕਮੇਟੀ ਬਣਾਈ ਸੀ।ਇਹ ਕਮੇਟੀ ਹਰ ਨਵੀਂ ਸੜਕ ਦਾ ਨਿਰੀਖਣ ਕਰੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਹ ਸਹੀ ਢੰਗ ਨਾਲ ਬਣਾਈ ਗਈ ਹੈ ਜਾਂ ਉਸਾਰੀ ਵਿੱਚ ਕੋਈ ਬੇਨਿਯਮੀਆਂ ਤਾਂ ਨਹੀਂ ਹੋਈਆਂ ਹਨ।
ਪੂਰਾ ਨਿਰੀਖਣ ਰਿਕਾਰਡ ਅਤੇ ਰਿਪੋਰਟ ਸਿੱਧੇ ਮੁੱਖ ਮੰਤਰੀ ਦਫ਼ਤਰ ਨੂੰ ਸੌਂਪੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਸੜਕਾਂ ਜਨਤਾ ਦੀ ਸਹੂਲਤ ਅਤੇ ਸੁਰੱਖਿਆ ਲਈ ਹਨ, ਇਸ ਲਈ, ਨਿਰਮਾਣ ਦੌਰਾਨ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਤਕਨੀਕੀ ਟੀਮ ਇਹ ਤਸਦੀਕ ਕਰੇਗੀ ਕਿ ਸੜਕ ਸਹੀ ਢੰਗ ਨਾਲ ਅਤੇ ਸਥਾਪਿਤ ਨਿਯਮਾਂ ਅਨੁਸਾਰ ਬਣਾਈ ਗਈ ਹੈ ਜਾਂ ਨਹੀਂ। ਖੁਦ ਮੁੱਖ ਮੰਤਰੀ ਨੇ ਬੜੀ ਹੀ ਬਾਰੀਕੀ ਨਾਲ ਹਰ ਚੀਜ ਦੀ ਜਾਂਚ ਕੀਤੀ।
ਲੋਕਾਂ ਨੂੰ ਸੁੱਖ-ਸਹੂਲਤਾਂ ਦੇਣਾ ਸਰਕਾਰਾਂ ਦਾ ਫ਼ਰਜ਼ ਹੁੰਦਾ ਹੈ, ਫ਼ਰਜ਼ ਨਿਭਾ ਰਹੇ ਹਾਂ। ਨਵੀਆਂ ਬਣ ਕੇ ਤਿਆਰ ਹੋਈਆਂ ਸਰਹਿੰਦ-ਪਟਿਆਲਾ ਸੜਕ ਅਤੇ ਲਿੰਕ ਸੜਕਾਂ ਦਾ ਨਿਰੀਖਣ ਕਰਨ ਪਹੁੰਚੇ ਹਾਂ | LIVE …. https://t.co/o0shJ1YMNB
— Bhagwant Mann (@BhagwantMann) December 11, 2025
ਲੋਕਾਂ ਦੀਆਂ ਸਹੂਲਤਾਂ ਦਾ ਰੱਖਿਆ ਜਾਵੇਗਾ ਪੂਰਾ ਧਿਆਨ- ਸੀਐਮ
ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਲੋਕਾਂ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀਆਂ ਸਹੂਲਤਾਂ ਦਾ ਪੂਰਾ ਧਿਆਨ ਰੱਖ ਰਹੀ ਹੈ। ਸੂਬੇ ਦੀ ਜਨਤਾ ਨੂੰ ਹਰ ਤਰ੍ਹਾਂ ਦੀ ਸੁੱਖ- ਸਹੂਲਤ ਦੇਣਾ ਸਰਕਾਰ ਦਾ ਫਰਜ ਵੀ ਹੈ ਅਤੇ ਉਹ ਇਹ ਫਰਜ ਨਿਭਾ ਰਹੇ ਹਨ । ਉਨ੍ਹਾਂ ਕਿਹਾ ਕਿ ਲਿੰਕ ਸੜਕਾਂ ਦੇ ਮਟੀਰੀਅਲ ਦੀ ਵੀ ਜਾਂਚ ਕੀਤੀ ਜਾਵੇਗੀ। ਸੀਐਮ ਨੇ ਕਿਹਾ ਕਿ ਉਹ ਕੋਈ ਛਾਪਾ ਮਾਰਣ ਨਹੀਂ ਆਏ ਹਨ। ਉਹ ਸਿਰਫ ਇਹ ਦੇਖਣ ਆਏ ਹਨ ਕਿ ਅਗਲੇ 4-5 ਮਹੀਨਿਆਂ ਵਿੱਚ ਤਕਰੀਬਨ 45000 ਕਿਲੋਮੀਟਰ ਸੜਕਾਂ ਦੇ ਨਿਰਮਾਣ ਦਾ ਜੋ ਟੀਚਾ ਮਿੱਥਿਆ ਹੈ। ਉਨ੍ਹਾਂ ਦੀ ਕੁਆਲਿਟੀ ਸਹੀ ਹੈ ਜਾਂ ਨਹੀਂ ਜਾਂ ਉਨ੍ਹਾਂ ਦੇ ਮਟੀਰੀਅਲ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਤਾਂ ਨਹੀਂ ਹੈ।
ਇਹ ਵੀ ਪੜ੍ਹੋ
ਸੀਐਮ ਨੇ ਕਿਹਾ ਕਿ ਉਹ ਲੋਕਾਂ ਨੂੰ ਪੁੱਛਣ ਆਏ ਹਨ ਕਿ ਕਿਸੇ ਨੂੰ ਕੋਈ ਤਕਲੀਫ ਤਾਂ ਪੇਸ਼ ਨਹੀਂ ਆ ਰਹੀ। ਕੋਈ ਹੋਰ ਸੜਕ ਚੋੜੀ ਹੋਣ ਵਾਲੀ ਹੈ ਤਾਂ ਉਹ ਇਸ ਬਾਰੇ ਜਾਣਕਾਰੀ ਦੇਣ, ਕਿਸੇ ਦੀ ਜਮੀਨ ਦਾ ਕੋਰਟ ਵਿੱਚ ਝਗੜਾ ਚੱਲ ਰਿਹਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਉਸ ਇਸ ਗੱਲ ਦਾ ਖਾਸ ਖਿਆਲ ਰੱਖ ਰਹੇ ਹਨ ਕਿ ਲੋਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ। ਅਤੇ ਨਾਲ ਹੀ ਆਵਾਜਾਹੀ ਦੇ ਸਾਧਨ ਵੀ ਸੁਚਾਰੂ ਢੰਗ ਨਾਲ ਚੱਲਣ। ਉਨ੍ਹਾਂ ਨੇ 2-3 ਸੜਕਾਂ ਦਾ ਮੁਆਇਨਾ ਕਰਕੇ ਇਹ ਪਤਾ ਲਗਾਇਆ ਹੈ ਕਿ ਤਕਨੀਕੀ ਵਿਭਾਗ ਨੇ ਜੋ ਗੁਣਵਤਾ ਨਿਰਧਾਰਿਤ ਕੀਤੀ ਹੋਈ ਹੈ, ਉਸ ਹਿਸਾਬ ਨਾਲ ਸੜਕ ਬਣ ਰਹੀ ਹੈ ਜਾਂ ਨਹੀਂ।
ਲੋਕਾਂ ਨੂੰ ਸੁੱਖ-ਸਹੂਲਤਾਂ ਦੇਣਾ ਸਰਕਾਰਾਂ ਦਾ ਫ਼ਰਜ਼ ਹੁੰਦਾ ਹੈ, ਫ਼ਰਜ਼ ਨਿਭਾ ਰਹੇ ਹਾਂ।
ਨਵੀਆਂ ਬਣ ਕੇ ਤਿਆਰ ਹੋਈਆਂ ਸਰਹਿੰਦ-ਪਟਿਆਲਾ ਸੜਕ ਅਤੇ ਲਿੰਕ ਸੜਕਾਂ ਦਾ ਨਿਰੀਖਣ ਕਰਨ ਪਹੁੰਚੇ ਹਾਂ | LIVE https://t.co/1ePGqlCJKa — Bhagwant Mann (@BhagwantMann) December 11, 2025
ਨੌਜਵਾਨਾਂ ਨੂੰ ਜਾਰੀ ਹੋਣਗੇ ਬੱਸਾਂ ਦੇ ਪਰਮਿਟ- ਸੀਐਮ
ਸੀਐਮ ਮਾਨ ਨੇ ਕਿਹਾ ਉਹ ਨੌਜਵਾਨ ਮੁੰਡੇ- ਕੁੜੀਆਂ ਨੂੰ ਮਿੰਨੀ ਬਸਾਂ ਦੇ ਪਰਮਿਟ ਜਾਰੀ ਕਰ ਰਹੇ ਹਾਂ। ਤਾਂ ਜੋ 2-4 ਮੁੰਡੇ ਇੱਕਠੇ ਹੋ ਕੇ ਪਿੰਡਾਂ ਦੇ ਨਵੇਂ ਜਾਂ ਪੁਰਾਣੇ ਅਪਡੇਟ ਕੀਤੇ ਰੂਟ ਤੇ ਬੱਸਾਂ ਚਲਾ ਸਕਣ। ਇਸ ਨਾਲ ਉਨ੍ਹਾਂ ਨੂੰ ਰੁਜਗਾਰ ਵੀ ਮਿਲੇਗਾ ਅਤੇ ਲੋਕਾਂ ਨੂੰ ਸਹੂਲਤ ਵੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਵੈ-ਰੁਜਗਾਰ ਯੋਜਨਾ ਤਹਿਤ ਉਹ ਨਵੇਂ ਰੂਟ ਕੱਢੇਗੀ। ਸੜਕਾਂ ਬਣ ਜਾਣਗੀਆਂ ਤਾਂ ਇਹ ਬੱਸਾਂ ਚੱਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਬੱਸਾਂ ਆਉਣ ਦਾ ਰਿਵਾਜ ਹੀ ਖਤਮ ਹੋ ਗਿਆ ਹੈ। ਕਈ ਵਾਰੀ ਬੱਚਿਆਂ ਨੂੰ ਟਰੈਕਟਰ ਟ੍ਰਾਲੀਆਂ ਤੇ ਚੜ੍ਹ ਕੇ, ਕਿਸੇ ਤੋਂ ਲਿਫਟ ਲੈ ਕੇ ਜਾਂ ਆਪਣੇ ਸਾਧਣਾਂ ਰਾਹੀਂ ਹੀ ਜਾਣਾ ਪੈਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਸਕੂਲਾਂ ਵਿੱਚ ਵੀ ਨਵੀਆਂ ਬੱਸਾਂ ਚਲਾਉਣ ਜਾ ਰਹੇ ਹਨ।
ਵਿਰੋਧੀਆਂ ਤੇ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਬੱਸਾਂ ਨੂੰ ਬੰਦ ਕਰ ਦਿੱਤਾ ਸੀ। ਜਦੋਂ ਸਰਕਾਰਾਂ ਹੀ ਬਿਜਨੈਸ ਕਰਨ ਲੱਗ ਪੈਣ ਤਾਂ ਲੋਕਾਂ ਕੋਲ ਕੀ ਬਚੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਖਾਸ ਤੌਰ ਤੇ ਇਸ ਗੱਲ ਤੇ ਧਿਆਨ ਦੇਵੇਗੀ ਕਿ ਟੈਂਡਰ ਜਾਂ ਕਿਸੇ ਹੋਰ ਚੀਜ ਵਿੱਚ ਕਿਸੇ ਤਰ੍ਹਾਂ ਦਾ ਭ੍ਰਿਸ਼ਟਾਚਾਰ ਨਾ ਹੋ ਸਕੇ। ਜੋ ਅਜਿਹੀ ਕਿਸੇ ਵੀ ਗੱਲ ਦਾ ਪਤਾ ਲੱਗਿਆ ਤਾਂ ਤੁਰੰਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੜਕਾਂ ਦਾ ਠੇਕਾ ਦੇਣ ਵੇਲ੍ਹੇ 5 ਸਾਲ ਦੀ ਠੇਕੇਦਾਰ ਦੀ ਮੇਂਟੇਨੈਸ ਵੀ ਪਾਈ ਹੋਈ ਹੈ। ਉਸ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਸੜਕ ਵਿੱਚ ਕਿਸੇ ਵੀ ਤਰ੍ਹਾਂ ਦਾ ਟੋਆ ਪਿਆ ਤਾਂ ਉਸਨੂੰ ਹੀ ਭਰਣਾ ਪਵੇਗਾ।
ਲੋਕਾਂ ਨੂੰ ਸੁੱਖ-ਸਹੂਲਤਾਂ ਦੇਣਾ ਸਰਕਾਰਾਂ ਦਾ ਫ਼ਰਜ਼ ਹੁੰਦਾ ਹੈ, ਫ਼ਰਜ਼ ਨਿਭਾ ਰਹੇ ਹਾਂ। ਨਵੀਆਂ ਬਣ ਕੇ ਤਿਆਰ ਹੋਈਆਂ ਸਰਹਿੰਦ-ਪਟਿਆਲਾ ਸੜਕ ਅਤੇ ਲਿੰਕ ਸੜਕਾਂ ਦਾ ਨਿਰੀਖਣ ਕਰਨ ਪਹੁੰਚੇ ਹਾਂ | LIVE …. https://t.co/o0shJ1YMNB
— Bhagwant Mann (@BhagwantMann) December 11, 2025
ਵਿਦੇਸ਼ ਤੋਂ ਆਵੇਗਾ ਵੱਡਾ ਨਿਵੇਸ਼, ਮਿਲੇਗਾ ਰੁਜਗਾਰ
ਜਾਪਾਨ ਕੋਰੀਆਂ ਦੌਰੇ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਦੇਸ਼ਾਂ ਦੇ ਦੌਰੇ ਤੋਂ ਆਏ ਹਨ। ਉੱਥੋਂ ਵੱਡਾ ਨਿਵੇਸ਼ ਆਵੇਗਾ, ਜਿਸ ਨਾਲ ਨੌਜਵਾਨਾਂ ਨੂੰ ਵੀ ਰੁਜਗਾਰ ਮਿਲੇਗਾ। ਵਿਰੋਧੀਆਂ ਤੇ ਨਿਸ਼ਾਨੇ ਲਾਉਂਦੇ ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਸੀਐਮ ਅਤੇ ਹੋਰ ਅਹੁਦਿਆਂ ਤੇ ਰੇਟ ਲੱਗ ਰਹੇ ਹਨ। ਇਹ ਲੋਕ ਪੰਜਾਬ ਨੂੰ ਵੇਚਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤਾ ਤਾਂ ਹੀ ਬਣੋਗੇ ਜੇ ਲੋਕਾਂ ਦੇ ਵਿਚਾਲੇ ਘੁੰਮੋਗੇ। ਸਿਰਫ ਰੇਟ ਲਗਾਉਣ ਨਾਲ ਨਾ ਤਾਂ ਕੋਈ ਸਰਕਾਰ ਬਣਦੀ ਹੈ ਅਤੇ ਨਾ ਹੀ ਲੋਕਾਂ ਦੀ ਸਪੋਰਟ ਮਿਲਦੀ ਹੈ।


