70 ਸਾਲਾਂ ਤੋਂ ਵਿਗੜੀ ਪ੍ਰਣਾਲੀ ਨੂੰ ਸੁਧਾਰਨ ‘ਚ ਕੁਝ ਸਮਾਂ ਲੱਗੇਗਾ, ਡੇਰਾ ਬੱਲਾਂ ‘ਚ ਬੋਲੇ CM ਮਾਨ
CM Bhagwant Mann Dera Sachkhand Ballan visit: ਉਨ੍ਹਾਂ ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 70 ਸਾਲਾਂ ਤੋਂ ਵਿਗੜੀ ਹੋਈ ਪ੍ਰਣਾਲੀ ਨੂੰ ਸੁਧਾਰਨ ਵਿੱਚ ਕੁਝ ਸਮਾਂ ਲੱਗੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਕਿਹਾ ਕਿ ਹੁਣ ਜ਼ਿਆਦਾਤਰ ਬੱਚੇ ਸਰਕਾਰੀ ਸਕੂਲਾਂ ਵਿੱਚ ਪਹਿਲੇ ਨੰਬਰ 'ਤੇ ਆ ਰਹੇ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਡੇਰਾ ਸੱਚਖੰਡ ਬੱਲਾ ਪਹੁੰਚੇ ਹਨ। ਉੱਥੇ ਉਨ੍ਹਾਂ ਗੁਰੂ ਘਰ ਵਿੱਚ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ। ਹੁਣ ਸੀਵਰੇਜ ਦੇ ਪਾਣੀ ਨੂੰ ਟ੍ਰੀਟਮੈਂਟ ਪਲਾਂਟ ਰਾਹੀਂ ਸਾਫ਼ ਕੀਤਾ ਜਾਵੇਗਾ ਅਤੇ ਸਿੰਚਾਈ ਅਤੇ ਸੜਕਾਂ ਦੀ ਸਫਾਈ ਲਈ ਵਰਤਿਆ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਜਨਤਾ ਨਾਲ ਮੁਲਾਕਾਤ ਕੀਤੀ।
ਸੀਐਮ ਮਾਨ ਨੇ ਡੇਰਾ ਬੱਲਾ ਦੇ ਮੁਖੀ ਨਾਲ ਮੁਲਾਕਾਤ ਕੀਤੀ। ਜਿੱਥੇ ਡੇਰਾ ਮੁਖੀ ਨੇ ਸੀਐਮ ਮਾਨ ਦਾ ਸਵਾਗਤ ਕੀਤਾ। ਸੀਐਮ ਮਾਨ ਨੇ ਲੋਕਾਂ ਨੂੰ ਨੌਕਰੀਆਂ ਦੇਣ ਦੇ ਨਾਲ-ਨਾਲ ਗਰੀਬਾਂ ਲਈ ਕਾਰਡ ਬਣਾਉਣ ਦਾ ਭਰੋਸਾ ਦਿੱਤਾ।
ਅੱਜ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਉਪਰੰਤ ਸਤਿਗੁਰੂ ਸੰਤ ਨਿਰੰਜਣ ਦਾਸ ਮਹਾਰਾਜ ਜੀ ਨਾਲ ਬੈਠ ਕੇ ਵਿਚਾਰਾਂ ਸਾਂਝੀਆਂ ਕੀਤੀਆਂ। ਨਾਲ ਹੀ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ। ਜਿਸ ਨੂੰ ਤੈਅ ਸਮੇਂ ‘ਚ ਤਿਆਰ ਕਰਕੇ ਲੋਕ ਸਮਰਪਿਤ ਕੀਤਾ ਜਾਵੇਗਾ।
ਇਸ ਟ੍ਰੀਟਮੈਂਟ ਪਲਾਂਟ ਰਾਹੀਂ ਸੀਵਰੇਜ ਦੇ ਪਾਣੀ ਨੂੰ ਸ਼ੁੱਧ pic.twitter.com/1CQSYEEPh8 — Bhagwant Mann (@BhagwantMann) August 7, 2025
ਵਿਗੜੀ ਪ੍ਰਣਾਲੀ ਨੂੰ ਸੁਧਾਰਨ ‘ਚ ਕੁਝ ਸਮਾਂ ਲੱਗੇਗਾ: CM
ਇਸ ਦੌਰਾਨ ਉਨ੍ਹਾਂ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 70 ਸਾਲਾਂ ਤੋਂ ਵਿਗੜੀ ਹੋਈ ਪ੍ਰਣਾਲੀ ਨੂੰ ਸੁਧਾਰਨ ਵਿੱਚ ਕੁਝ ਸਮਾਂ ਲੱਗੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਕਿਹਾ ਕਿ ਹੁਣ ਜ਼ਿਆਦਾਤਰ ਬੱਚੇ ਸਰਕਾਰੀ ਸਕੂਲਾਂ ਵਿੱਚ ਪਹਿਲੇ ਨੰਬਰ ‘ਤੇ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਅਤੇ ਨੌਜਵਾਨਾਂ ਲਈ ਇਸ ਮੁਹਿੰਮ ਤਹਿਤ ਕੇਂਦਰਾਂ ਵਿੱਚ ਕੀਤੇ ਜਾ ਰਹੇ ਇਲਾਜ ਬਾਰੇ ਦੱਸਿਆ।
ਉਨ੍ਹਾਂ ਕਿਹਾ- ਪਹਿਲਾਂ ਸਰਕਾਰੀ ਸਕੂਲਾਂ ਵਿੱਚ ਬੱਚੇ ਸਿਰਫ਼ ਦਲੀਆ ਖਾ ਕੇ ਘਰ ਆਉਂਦੇ ਸਨ। ਕੋਈ ਵੀ ਅਧਿਆਪਕ ਸਹੀ ਢੰਗ ਨਾਲ ਪੜ੍ਹਾਉਂਦਾ ਨਹੀਂ ਸੀ, ਪਰ ਹੁਣ ਜ਼ਿਆਦਾਤਰ ਗਰੀਬ ਲੋਕਾਂ ਦੇ ਬੱਚੇ ਪਹਿਲਾਂ ਆਉਂਦੇ ਹਨ। ਪਹਿਲਾਂ ਆਗੂਆਂ ਨੇ ਨੌਜਵਾਨਾਂ ਨੂੰ ਨਸ਼ਿਆਂ ਦਾ ਆਦੀ ਬਣਾ ਦਿੱਤਾ ਸੀ। ਪਰ ਹੁਣ ਅਸੀਂ ਸਭ ਕੁਝ ਸਹੀ ਕਰ ਰਹੇ ਹਾਂ। ਜਦੋਂ ਸਾਡਾ ਬੱਚਾ ਸਿਹਤਮੰਦ ਹੋਵੇਗਾ, ਤਾਂ ਹੀ ਉਹ ਪੜ੍ਹਾਈ ਕਰ ਸਕੇਗਾ।


