ਮਾਂ ਨੈਣਾ ਦੇਵੀ ਦੇ ਦਰਬਾਰ ‘ਤੇ ਪਤਨੀ ਸਮੇਤ ਨਤਮਸਤਕ ਹੋਏ ਸੀਐਮ ਭਗਵੰਤ ਮਾਨ, ਸੂਬੇ ਦੀ ਖੁਸ਼ਹਾਲੀ ਲਈ ਕੀਤੀ ਅਰਦਾਸ
CM Maan in Naina Devi Darbar: ਨਰਾਤਿਆਂ ਦੇ ਪਵਿੱਤਰ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਸਮੇਤ ਮਾਤਾ ਨੈਣਾ ਦੇਵੀ ਦੇ ਦਰਬਾਰ ਤੇ ਨਤਮਸਤਕ ਹੋਏ ਹਨ। ਉਨ੍ਹਾਂ ਨੇ ਮਾਂ ਦੀ ਪੂਜਾ-ਅਰਚਨਾ ਕਰਕੇ ਪੰਜਾਬ ਦੀ ਭਲਾਈ ਅਤੇ ਸ਼ਾਂਤੀ ਲਈ ਪ੍ਰਾਥਣਾ ਕੀਤੀ। ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਤੇ ਪਰਮਾਤਮਾ ਦੇ ਦਰ ਤੇ ਸੀਸ ਝੁਕਾਉਂਦੇ ਰਹੇ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਸਥਿਤ ਮਾਂ ਨੈਣਾ ਦੇਵੀ ਦੇ ਦਰਬਾਰ ਪਹੁੰਚੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਉਨ੍ਹਾਂ ਨਾਲ ਮੌਜੂਦ ਸਨ। ਮੁੱਖ ਮੰਤਰੀ ਨੇ ਇਸ ਦੌਰਾਨ ਹਵਨ ਯੱਗ ਕੀਤਾ ਅਤੇ ਨਾਲ ਹੀ ਮਾਤਾ ਦੀ ਪੂਜਾ ਕੀਤੀ ਗਈ।
ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਇਨ੍ਹੀਂ ਦਿਨੀਂ ਨਰਾਤੇ ਚੱਲ ਰਹੇ ਹਨ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਦੀ ਪਤਨੀ ਨੇ ਲੁਧਿਆਣਾ ਦੇ ਇੱਕ ਮੰਦਰ ਵਿੱਚ ਵੀ ਹਵਨ ਯੱਗ ਵਿੱਚ ਹਿੱਸਾ ਲਿਆ ਸੀ।
ਸੁਰੱਖਿਆ ਦੇ ਪੁਖਤਾ ਪ੍ਰਬੰਧ
ਪ੍ਰਸ਼ਾਸਨ ਨੇ ਇਹ ਯਕੀਨੀ ਬਣਾਉਣ ਦਾ ਵਿਸ਼ੇਸ਼ ਧਿਆਨ ਰੱਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਮੰਦਿਰ ਦੇ ਦੌਰੇ ਦੌਰਾਨ ਆਮ ਸ਼ਰਧਾਲੂਆਂ ਨੂੰ ਕੋਈ ਮੁਸ਼ਕਲ ਨਾ ਆਵੇ ਅਤੇ ਸੁਰੱਖਿਆ ਪ੍ਰਬੰਧ ਬਰਕਰਾਰ ਰੱਖੇ ਜਾਣ।
ਅੱਜ ਸੱਤਵਾਂ ਨਰਾਤਾ ਹੈ। ਇਸ ਦੌਰਾਨ, ਕਾਲਰਾਤਰੀ ਦੇ ਸੱਤਵੇਂ ਰੂਪ ਦੀ ਪੂਜਾ ਕੀਤੀ ਜਾ ਰਹੀ ਹੈ। ਇਸ ਦੌਰਾਨ, ਦੁਸ਼ਮਣਾਂ ਅਤੇ ਵਿਰੋਧੀਆਂ ਤੇ ਵਿਜੇ ਪਾਉਣ ਲਈ ਪੂਜਾ ਸ਼ੁਭ ਮੰਨੀ ਜਾਂਦੀ ਹੈ। ਇਨ੍ਹਾਂ ਦੀ ਪੂਜਾ ਕਰਨ ਨਾਲ ਡਰ, ਦੁਰਘਟਨਾਵਾਂ ਅਤੇ ਬਿਮਾਰੀਆਂ ਦਾ ਨਾਸ਼ ਹੁੰਦਾ ਹੈ।
ਅੱਜ ਹਿਮਾਚਲ ਪ੍ਰਦੇਸ਼ ਵਿਖੇ ਸਥਿਤ ਮਾਤਾ ਸ਼੍ਰੀ ਨੈਣਾ ਦੇਵੀ ਮੰਦਰ ਦੇ ਇੱਕ ਨਿਮਾਣੇ ਸ਼ਰਧਾਲੂ ਦੇ ਤੌਰ ‘ਤੇ ਪਰਿਵਾਰ ਸਮੇਤ ਦਰਸ਼ਨ ਕੀਤੇ ਤੇ ਨਤਮਸਤਕ ਹੋਏ। ਬਹੁਤ ਹੀ ਸ਼ਾਂਤੀ ਤੇ ਸਕੂਨ ਮਿਲਿਆ।
ਇਹ ਵੀ ਪੜ੍ਹੋ
ਦੇਸ਼ ‘ਚ ਸੁੱਖ-ਸ਼ਾਂਤੀ, ਸਮਾਜਿਕ ਭਾਈਚਾਰਾ ਅਤੇ ਆਪਸੀ ਸਾਂਝਾਂ ਹਮੇਸ਼ਾ ਬਣੀਆਂ ਰਹਿਣ ਦੀ ਪ੍ਰਾਰਥਨਾ ਕੀਤੀ। ਮਾਤਾ ਰਾਣੀ ਸਭਨਾਂ ‘ਤੇ ਆਪਣੀ ਕਿਰਪਾ pic.twitter.com/xz7ynh3ue5
— Bhagwant Mann (@BhagwantMann) April 4, 2025
ਲੁਧਿਆਣਾ ਜ਼ਿਮਣੀ ਚੋਣ ਦੀ ਤਿਆਰੀ
ਆਉਣ ਵਾਲੇ ਕੁਝ ਦਿਨਾਂ ਵਿੱਚ ਲੁਧਿਆਣਾ ਵਿੱਚ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀਟ ਤੇ ਜ਼ਿਮਣੀ ਚੋਣ ਹੋ ਸਕਦੀ ਹੈ। ਮੁੱਖ ਮੰਤਰੀ ਮਾਨ ਦਾ ਧਿਆਨ ਇਸ ਵੇਲ੍ਹੇ ਇਸੇ ਉਪ ਚੋਣ ‘ਤੇ ਹੈ। ਉਹ ਲੁਧਿਆਣਾ ਵਿੱਚ ਰੈਲੀਆਂ ਅਤੇ ਮੀਟਿੰਗਾਂ ਵਿੱਚ ਲਗਾਤਾਰ ਰੁੱਝੇ ਹੋਏ ਹਨ। ਆਪਣੇ ਵਿਅਸਤ ਸਮੇਂ ਚੋਂ ਸਮਾਂ ਕੱਢ ਕੇ ਉਹ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਪਹੁੰਚੇ।
ਇਸ ਤੋਂ ਪਹਿਲਾਂ 28 ਮਾਰਚ ਨੂੰ ਉਨ੍ਹਾਂ ਦੀ ਧੀ ਨਿਆਮਤ ਕੌਰ ਦਾ ਪਹਿਲਾ ਜਨਮਦਿਨ ਸੀ। ਇਸ ਦੌਰਾਨ, ਉਨ੍ਹਾਂ ਨੇ ਆਪਣੇ ਘਰ ਇੱਕ ਛੋਟੀ ਜਿਹੀ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ ਵਿੱਚ ਪਾਰਟੀ ਦੇ ਸਾਰੇ ਆਗੂ ਪੰਜਾਬ ਸੰਗੀਤ ਉਦਯੋਗ ਦੇ ਦਿੱਗਜ ਧੀ ਨਿਆਮਤ ਨੂੰ ਵਧਾਈ ਦੇਣ ਲਈ ਪਹੁੰਚੇ ਸਨ।