ਖਰਾਬ ਮੌਸਮ, ਮੀਂਹ-ਤੂਫ਼ਾਨ ‘ਚ ਫਤਿਹਗੜ੍ਹ ਸਾਹਿਬ ਪਹੁੰਚੇ ਸੀਐਮ ਮਾਨ, ਵਿਰੋਧੀਆਂ ‘ਤੇ ਸਾਧਿਆ ਨਿਸ਼ਾਨਾ
ਸੀਐਮ ਭਗਵੰਤ ਮਾਨ ਨੇ ਇਸਦੇ ਨਾਲ ਕਿਹਾ ਕਿ ਮੀਂਹ ਕਾਰ ਖਰਾਬ ਹੋਈਆਂ ਫਸਲਾਂ ਦਾ ਜੋ ਨੁਕਸਾਨ ਹੋਇਆ ਹੈ ਉਸਦਾ ਪਤਾ ਲਗਾਇਆ ਜਾ ਰਿਹਾ ਹੈ। ਚੰਡੀਗੜ੍ਹ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤਾ ਜਾਵੇਗੀ ਅਤੇ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ।
ਲੋਕ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁੱਦ ਮੈਦਾਨ ‘ਚ ਉਤਰ ਆਏ ਹਨ। ਖਰਾਬ ਮੌਸਮ ਅਤੇ ਤੂਫਾਨ ਦੇ ਬਾਵਜੂਦ ਸੀਐਮ ਫਤਿਹਗੜ੍ਹ ਸਾਹਿਬ ਰੈਲੀ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਖ਼ਰਾਬ ਮੌਸਮ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਵਾਲੇ ਇਹ ਤੂਫਾਨ ਦੀ ਤਰ੍ਹਾਂ ਹੈ ਜੋ ਕੁੱਝ ਸਮੇਂ ਬਾਅਦ ਸਾਫ਼ ਹੋ ਜਾਣਗੇ।
ਸੀਐਮ ਭਗਵੰਤ ਮਾਨ ਨੇ ਇਸਦੇ ਨਾਲ ਕਿਹਾ ਕਿ ਮੀਂਹ ਕਾਰਨ ਖਰਾਬ ਹੋਈਆਂ ਫਸਲਾਂ ਦਾ ਜੋ ਨੁਕਸਾਨ ਹੋਇਆ ਹੈ, ਉਸਦਾ ਪਤਾ ਲਗਾਇਆ ਜਾ ਰਿਹਾ ਹੈ। ਚੰਡੀਗੜ੍ਹ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ।
ਸੀਐਮ ਮਾਨ ਨੇ ਭਾਜਪਾ ਤੋਂ ਗੁਰਦਰਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਕਿਹਾ ਕਿ ਫ਼ਿਲਮਾਂ ‘ਚ ਬਾਰਡਰ ਪਾਰ ਜਾ ਕੇ ਉਹ ਹੈਂਡਪੰਪ ਤਾ ਉਖਾੜਦੇ ਰਹੇ, ਪਰ ਉਨ੍ਹਾਂ ਨੇ 5 ਸਾਲ ‘ਚ ਇੱਕ ਵੀ ਟੂਟੀ ਨਹੀਂ ਲਗਾਈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਵੀ ਸੀਐਮ ਮਾਨ ਨੇ ਨਿਸ਼ਾਨਾਂ ਸਾਧਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਬਚਾਓ ਯਾਤਰਾ ‘ਚ ਉਹ ਆਪਣੀ ਜੀਪ ‘ਤੇ ਛੱਤਰੀ ਲਗਾ ਕੇ ਚੱਲ ਰਹੇ ਸੀ। ਜਦਕਿ ਵਰਕਰ ਧੁੱਪ ‘ਚ ਚੱਲ ਰਹੇ ਸੀ। ਹਾਲਾਂਕਿ ਦੋ ਦਿਨ ਗਰਮੀ ਲੱਗਣ ਨਾਲ ਹੀ ਉਹ ਬੀਮਾਰ ਵੀ ਹੋ ਗਏ। ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਲੋਕ ਸਭਾ ‘ਚ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿਵਾਉਣ ਲਈ ਕੰਮ ਕੀਤਾ, ਜਦਕਿ ਕੋਈ ਹੋਰ ਪਾਰਟੀ ਇਹ ਕਦਮ ਨਹੀਂ ਚੁੱਕ ਸਕੀ।