AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਚੰਨੀ ਦੀ ਉਮੀਦਵਾਰੀ ਤੇ ਪ੍ਰੀਖਿਆ ਰੱਦ ਹੋਵੇ… ਮੰਤਰੀ ਚੀਮਾ ਨੇ ਵਾਇਰਲ ਤਸਵੀਰ ‘ਤੇ ਚੁੱਕੇ ਸਵਾਲ, ਸਾਬਕਾ ਸੀਐਮ ਨੇ ਕੀ ਦਿੱਤਾ ਜਵਾਬ?

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੱਕ ਸਾਬਕਾ ਮੁੱਖ ਮੰਤਰੀ ਪ੍ਰੀਖਿਆ ਹਾਲ 'ਚ ਬੈਠ ਕੇ ਆਪਣਾ ਫੋਟੋ ਸ਼ੂਟ ਕਰਵਾ ਰਿਹਾ ਹੈ। ਇਸ ਤੋਂ ਪਤਾ ਚਲਦਾ ਹੈ ਕਿ ਉਹ ਪ੍ਰੀਖਿਆ ਦੇਣ ਨਹੀਂ ਗਏ ਸਨ ਤੇ ਕਿਤੇ ਨਾ ਕਿਤੇ ਉਹ ਜੋ ਮੋਬਾਇਲ ਲੈ ਕੇ ਗਏ ਸਨ, ਉਸ ਤੋਂ ਨਕਲ ਕਰ ਰਹੇ ਸਨ। ਮੈਂ ਸਮਝਦਾ ਹਾਂ ਕਿ ਉਹ ਪ੍ਰੀਖਿਆ ਤੁਰੰਤ ਰੱਦ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਪੇਪਰ ਦੇਣਾ ਹੈ ਨਾ ਕਿ ਪਬਲੀਸਿਟੀ ਕਰਨੀ ਹੈ।

ਚੰਨੀ ਦੀ ਉਮੀਦਵਾਰੀ ਤੇ ਪ੍ਰੀਖਿਆ ਰੱਦ ਹੋਵੇ... ਮੰਤਰੀ ਚੀਮਾ ਨੇ ਵਾਇਰਲ ਤਸਵੀਰ 'ਤੇ ਚੁੱਕੇ ਸਵਾਲ, ਸਾਬਕਾ ਸੀਐਮ ਨੇ ਕੀ ਦਿੱਤਾ ਜਵਾਬ?
davinder-kumar-jalandhar
| Updated On: 25 Aug 2026 12:20 PM IST
Share

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਪ੍ਰੀਖਿਆ ਹਾਲ ਦੀ ਫੋਟੋ ਦਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਆਮ ਆਦਮੀ ਪਾਰਟੀ ਆਗੂ ਤੇ ਪੰਜਾਬ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਨੀ ਦੀ ਫੋਟੋ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਚੰਨੀ ਵੱਲੋਂ ਨਿਯਮਾਂ ਦੀ ਉਲੰਘਣਾ ਦਾ ਇਲਜ਼ਾਮ ਲਗਾਇਆ ਗਿਆ ਹੈ ਤੇ ਉਨ੍ਹਾਂ ਨੇ ਪ੍ਰੀਖਿਆ ਰੱਦ ਕਰਨ ਦੀ ਮੰਗ ਕੀਤੀ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੱਕ ਸਾਬਕਾ ਮੁੱਖ ਮੰਤਰੀ ਪ੍ਰੀਖਿਆ ਹਾਲ ‘ਚ ਬੈਠ ਕੇ ਆਪਣਾ ਫੋਟੋ ਸ਼ੂਟ ਕਰਵਾ ਰਿਹਾ ਹੈ। ਇਸ ਤੋਂ ਪਤਾ ਚਲਦਾ ਹੈ ਕਿ ਉਹ ਪ੍ਰੀਖਿਆ ਦੇਣ ਨਹੀਂ ਗਏ ਸਨ ਤੇ ਕਿਤੇ ਨਾ ਕਿਤੇ ਉਹ ਜੋ ਮੋਬਾਇਲ ਲੈ ਕੇ ਗਏ ਸਨ, ਉਸ ਤੋਂ ਨਕਲ ਕਰ ਰਹੇ ਸਨ। ਮੈਂ ਸਮਝਦਾ ਹਾਂ ਕਿ ਉਹ ਪ੍ਰੀਖਿਆ ਤੁਰੰਤ ਰੱਦ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਪੇਪਰ ਦੇਣਾ ਹੈ ਨਾ ਕਿ ਪਬਲੀਸਿਟੀ ਕਰਨੀ ਹੈ।

ਚੀਮਾ ਨੇ ਚਰਨਜੀਤ ਚੰਨੀ ਨੂੰ ਘੇਰਦੇ ਹੋਏ ਕਿਹਾ ਕਿ ਤੁਸੀਂ ਲੋਕ ਪ੍ਰਸ਼ਾਸਨ ਦਾ ਪੇਪਰ ਦੇ ਰਹੇ ਹੋ ਤੇ ਤੁਸੀਂ ਪ੍ਰਸ਼ਾਸਨ ਵੀ ਚਲਾਇਆ ਹੈ। ਤੁਹਾਨੂੰ ਇੰਨੀ ਸਮਝ ਹੋਣੀ ਚਾਹੀਦੀ ਹੈ ਕਿ ਤੁਸੀਂ ਕੈਮਰਾ ਲਿਜਾ ਕੇ ਪੇਪਰ ਦੇ ਰਹੇ ਹੋ। ਹਰਪਾਲ ਚੀਮਾ ਨੇ ਕਿਹਾ ਕਿ ਚੰਨੀ ਦੀ ਪ੍ਰੀਖਿਆ ਲਈ ਉਮੀਦਵਾਰੀ ਰੱਦ ਹੋਣੀ ਚਾਹੀਦੀ ਹੈ ਤੇ ਪ੍ਰੀਖਿਆ ਵੀ ਰੱਦ ਹੋਣੀ ਚਾਹੀਦੀ ਹੈ।

ਚੰਨੀ ਨੇ ਪੁੱਛਿਆ- ਕੋਈ ਆਫ਼ਤ ਆ ਗਈ?

ਦੂਜੇ ਪਾਸੇ, ਇਸ ਮਾਮਲੇ ‘ਤੇ ਚਰਨਜੀਤ ਸਿੰਘ ਚੰਨੀ ਨੇ ਸਫ਼ਾਈ ਦਿੰਦੇ ਹੋਏ ਪੁੱਛਿਆ ਹੈ ਕਿ ਪੱਤਰਕਾਰਾਂ ਨੂੰ ਕੋਈ ਰੋਕ ਸਕਦਾ ਹੈ? ਉਨ੍ਹਾਂ ਕਿਹਾ ਕਿ ਪੱਤਰਕਾਰ ਧੱਕੇ ਨਾਲ ਫੋਟੋ ਲੈਂਦੇ ਹਨ ਤੇ ਧੱਕੇ ਨਾਲ ਖੜ੍ਹੇ ਕਰਕੇ ਸਵਾਲ ਪੁੱਛਦੇ ਹਨ ਤੇ ਅਸੀਂ ਪੱਤਕਾਰਾਂ ਨੂੰ ਰੋਕ ਸਕਦੇ ਹਾਂ?

ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੇ ਪ੍ਰੀਖਿਆ ਹਾਲ ਦੇ ਬਾਹਰ ਖਿੜਕੀ ਤੋਂ ਫੋਟੋ ਲੈ ਲਈ, ਤਾਂ ਕੀ ਕੋਈ ਆਫ਼ਤ ਆ ਗਈ। ਉਨ੍ਹਾਂ ਕਿਹਾ ਉੱਥੇ ਕੋਈ ਇੱਕ ਨਹੀਂ 100 ਪੱਤਰਕਾਰ ਸੀ ਤੇ ਪੱਤਰਕਾਰਾਂ ਨੇ ਫੋਟੋ ਲੈ ਲਈ ਤਾਂ ਕੀ ਆਫ਼ਤ ਆ ਗਈ ਹੈ?

ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਨੇ 20 ਅਗਸਤ ਨੂੰ ਐਮਏ ਲੋਕ ਪ੍ਰਸ਼ਾਸਨ ਦੀ ਪ੍ਰੀਖਿਆ ਦਿੱਤੀ ਸੀ। ਉਨ੍ਹਾਂ ਦੀ ਪ੍ਰੀਖਿਆ ਦੇਣ ਦੀ ਤਸਵੀਰ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਕਈ ਲੋਕਾਂ ਵੱਲੋਂ ਪ੍ਰੀਖਿਆ ਵਿਵਸਥਾ ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।

Follow Us
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...
BRICS Summit: ਮੋਦੀ-ਪੁਤਿਨ ਮੁਲਾਕਾਤ, ਨਵੇਂ ਵਰਲਡ ਆਰਡਰ ਦੀ ਸ਼ੁਰੂਆਤ?
BRICS Summit: ਮੋਦੀ-ਪੁਤਿਨ ਮੁਲਾਕਾਤ, ਨਵੇਂ ਵਰਲਡ ਆਰਡਰ ਦੀ ਸ਼ੁਰੂਆਤ?...
Starlink India Entry Cleared: TRAI ਦੀ ਸਪੈਕਟ੍ਰਮ ਸਿਫ਼ਾਰਸ਼ਾਂ ਨੂੰ ਮਿਲੀ ਮਨਜ਼ੂਰੀ, OneWeb ਅਤੇ Jio ਨੂੰ ਸਪੈਕਟ੍ਰਮ
Starlink India Entry Cleared: TRAI ਦੀ ਸਪੈਕਟ੍ਰਮ ਸਿਫ਼ਾਰਸ਼ਾਂ ਨੂੰ ਮਿਲੀ ਮਨਜ਼ੂਰੀ, OneWeb ਅਤੇ Jio ਨੂੰ ਸਪੈਕਟ੍ਰਮ...
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ...