AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਚੰਡੀਗੜ੍ਹ: PhD ਸਕਾਲਰ ਦੀ ਮੌਤ ਮਾਮਲੇ ‘ਚ 2 ਇੰਜੀਨੀਅਰ ਮੁਅੱਤਲ, ਪਰਿਵਾਰ ਨੂੰ ₹16 ਲੱਖ ਦਾ ਮੁਆਵਜ਼ਾ, ਭਰਾ ਨੂੰ ਦਿੱਤੀ ਇਲੈਕਟ੍ਰੀਸ਼ੀਅਨ ਦੀ ਨੌਕਰੀ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੀਐਚਡੀ ਸਕਾਲਰ ਜੋਤੀ ਦੀ ਮੌਤ ਤੋਂ ਬਾਅਦ, ਪੀਯੂ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਦੋ ਇੰਜੀਨੀਅਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਲੰਬੀ ਚਰਚਾ ਤੋਂ ਬਾਅਦ, ਪੀਯੂ ਪ੍ਰਸ਼ਾਸਨ ਨੇ ਮ੍ਰਿਤਕ ਦੇ ਭਰਾ ਨੂੰ ਨੌਕਰੀ ਅਤੇ ਪਰਿਵਾਰ ਨੂੰ 16 ਲੱਖ ਰੁਪਏ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ।

ਚੰਡੀਗੜ੍ਹ: PhD ਸਕਾਲਰ ਦੀ ਮੌਤ ਮਾਮਲੇ 'ਚ 2 ਇੰਜੀਨੀਅਰ ਮੁਅੱਤਲ, ਪਰਿਵਾਰ ਨੂੰ ₹16 ਲੱਖ ਦਾ ਮੁਆਵਜ਼ਾ, ਭਰਾ ਨੂੰ ਦਿੱਤੀ ਇਲੈਕਟ੍ਰੀਸ਼ੀਅਨ ਦੀ ਨੌਕਰੀ
tv9-punjabi
| Updated On: 29 Jul 2026 16:48 PM IST
Share

ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਵਿੱਚ ਪੀਐਚਡੀ ਸਕਾਲਰ ਜੋਤੀ ਦੀ ਮੌਤ ਤੋਂ ਬਾਅਦ, ਪੀਯੂ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਦੋ ਇੰਜੀਨੀਅਰਾਂ ਨੂੰ ਮੁਅੱਤਲ ਕਰ ਦਿੱਤਾ। ਇਨ੍ਹਾਂ ਵਿੱਚ ਕਾਰਜਕਾਰੀ ਇੰਜੀਨੀਅਰ-2 (ਵਾਧੂ ਚਾਰਜ) ਅਨਿਲ ਠਾਕੁਰ ਅਤੇ ਸਬ-ਡਿਵੀਜ਼ਨਲ ਇੰਜੀਨੀਅਰ (ਇਲੈਕਟ੍ਰੀਕਲ) ਲਖਵਿੰਦਰ ਸਿੰਘ ਧਨੋਆ ਸ਼ਾਮਲ ਹਨ।

PU ਵੱਲੋਂ 2 ਇੰਜੀਨੀਅਰ ਮੁਅੱਤਲ

ਯੂਨੀਵਰਸਿਟੀ ਵੱਲੋਂ ਜਾਰੀ ਦੋ ਵੱਖ-ਵੱਖ ਦਫਤਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਅਧਿਕਾਰੀ ਵਿਦਿਆਰਥੀ ਦੀ ਮੌਤ ਦੀ ਚੱਲ ਰਹੀ ਜਾਂਚ ਪੂਰੀ ਹੋਣ ਤੱਕ ਜਾਂ ਅਗਲੇ ਹੁਕਮਾਂ ਤੱਕ ਮੁਅੱਤਲ ਰਹਿਣਗੇ। ਜੋਤੀ ਦੀ ਲਾਸ਼ ਦਾ ਬੁੱਧਵਾਰ ਨੂੰ ਪੋਸਟਮਾਰਟਮ ਵੀ ਕੀਤਾ ਗਿਆ। ਜਿਸ ਤੋਂ ਬਾਅਦ ਉਸ ਦਾ ਪਰਿਵਾਰ ਮ੍ਰਿਤਕ ਦੇਹ ਨੂੰ ਮਹਿੰਦਰਗੜ੍ਹ (ਹਰਿਆਣਾ) ਲੈ ਗਿਆ।

ਦੱਸ ਦਈਏ ਕਿ ਮੰਗਲਵਾਰ ਨੂੰ ਯੂਨੀਵਰਸਿਟੀ ਵਿੱਚ ਕਰੰਟ ਲੱਗਣ ਨਾਲ ਜੋਤੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਵਾਈਸ ਚਾਂਸਲਰ ਦਫ਼ਤਰ ਦਾ ਘਿਰਾਓ ਕਰ ਜੰਮ ਕੇ ਹੰਗਾਮਾ ਕੀਤਾ। ਦੇਰ ਰਾਤ ਤੱਕ ਜਾਰੀ ਹੰਗਾਮੇ ਦੌਰਾਨ, ਜੋਤੀ ਦਾ ਪਰਿਵਾਰ ਵੀ ਪੀਯੂ ਪਹੁੰਚ ਗਿਆ। ਉਨ੍ਹਾਂ ਨਾਲ ਲੰਬੀ ਚਰਚਾ ਤੋਂ ਬਾਅਦ, ਪੀਯੂ ਪ੍ਰਸ਼ਾਸਨ ਨੇ ਮ੍ਰਿਤਕ ਦੇ ਭਰਾ ਨੂੰ ਨੌਕਰੀ ਅਤੇ ਪਰਿਵਾਰ ਨੂੰ 11 ਲੱਖ ਰੁਪਏ ਡੀਨ ਸਟੂਡੈਂਟਸ ਵੇਲਫੇਅਰ ਤੇ 5 ਲੱਖ ਰੁਪਏ ਵਾਈਸ ਚਾਂਸਲਰ ਫੰਡ ਵੱਲੋਂ ਕੁੱਲ 16 ਲੱਖ ਰੁਪਏ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ।

ਮ੍ਰਿਤਕਾ ਦੇ ਭਰਾ ਨੂੰ ਦਿੱਤੀ ਇਲੈਕਟ੍ਰੀਸ਼ੀਅਨ ਦੀ ਨੌਕਰੀ

ਮ੍ਰਿਤਕ ਦੇ ਭਰਾ ਨੇ ਆਪਣੀ 12ਵੀਂ ਜਮਾਤ ਦੀ ਆਈਟੀਆਈ (ਇਲੈਕਟ੍ਰੀਕਲ) ਪੂਰੀ ਕੀਤੀ। ਉਸ ਨੂੰ ਪੀਯੂ ਵਿੱਚ ਇਲੈਕਟ੍ਰੀਸ਼ੀਅਨ ਵਜੋਂ ਨਿਯੁਕਤ ਕੀਤਾ ਜਾਵੇਗਾ। ਇਹ ਨਿਯੁਕਤੀ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ₹19,900 ਦੀ ਮੂਲ ਤਨਖਾਹ, ₹400 ਦੀ ਗ੍ਰੇਡ ਪੇ, ਡੀਏ ਅਤੇ ਹੋਰ ਭੱਤਿਆਂ ਦੇ ਨਾਲ ਆਵੇਗੀ। ਇਤਫ਼ਾਕ ਨਾਲ, ਯੂਨੀਵਰਸਿਟੀ ਦੀ ਵਾਈਸ ਚਾਂਸਲਰ, ਪ੍ਰੋਫੈਸਰ ਰੇਣੂ ਵਿਜ ਨੇ ਮੰਗਲਵਾਰ ਨੂੰ ਆਪਣਾ ਕਾਰਜਕਾਲ ਪੂਰਾ ਕਰ ਲਿਆ। ਹਾਦਸੇ ਵਾਲੇ ਦਿਨ ਉਨ੍ਹਾਂ ਦੇ ਵਿਦਾਇਗੀ ਸਮਾਰੋਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ।

ਪੀਯੂ ਦੀ ਨਵੀਂ ਕਾਰਜਕਾਰੀ ਵੀਸੀ ਦੀ ਨਿਯੁਕਤੀ

ਇਸ ਵਿਚਾਲੇ ਡਾ. ਮੀਨਾਕਸ਼ੀ ਗੋਇਲ ਨੂੰ ਪੀਯੂ ਦੀ ਕਾਰਜਕਾਰੀ ਵੀਸੀ ਨਿਯੁਕਤ ਕੀਤਾ ਗਿਆ ਹੈ। ਉਹ ਵਰਤਮਾਨ ਵਿੱਚ ਯੂਨੀਵਰਸਿਟੀ ਇੰਸਟ੍ਰਕਸ਼ਨ (ਡੀਯੂਆਈ) ਦੀ ਡੀਨ ਵਜੋਂ ਸੇਵਾ ਨਿਭਾ ਰਹੇ ਹਨ। ਦੱਸਿਆ ਜਾ ਰਿਹਾ ਹੈ ਮੌਜੂਦਾ ਵੀਸੀ ਰੇਣੂ ਵਿਜ ਦਾ ਕਾਰਜਕਾਲ ਅੱਜ ਹੀ ਖ਼ਤਮ ਹੋ ਰਿਹਾ ਸੀ। ਜਿਸਤੋਂ ਬਾਅਦ ਦੇਸ਼ ਦੇ ਉੱਪਰਾਸ਼ਟਰਪਤੀ ਨੇ ਡਾ. ਮੀਨਾਕਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਜਿੰਮੇਦਾਰੀ ਸੌਂਪੀ ਹੈ।

ਸਾਨੂੰ ਨਹੀਂ ਲੱਗਦਾ ਕਰੰਟ ਨਾਲ ਹੋਈ ਮੌਤ- ਪਰਿਵਾਰ

ਮੰਗਲਵਾਰ ਰਾਤ ਚੰਡੀਗੜ੍ਹ ਪਹੁੰਚੇ ਜੋਤੀ ਦੇ ਚਾਚਾ ਜਤਿੰਦਰ ਨੇ ਕਿਹਾ ਕਿ ਸਾਡੀ ਧੀ ਆਪਣੀ ਮਾਂ ਨਾਲ ਫ਼ੋਨ ‘ਤੇ ਗੱਲ ਕਰ ਰਹੀ ਸੀ। ਫਿਰ ਅਚਾਨਕ, ਇੱਕ ਚੀਕ ਸੁਣਾਈ ਦਿੱਤੀ ਅਤੇ ਆਵਾਜ਼ ਹਮੇਸ਼ਾ ਲਈ ਚੁੱਪ ਹੋ ਗਈ।” ਫਿਰ, ਸਵੇਰੇ 10 ਵਜੇ ਦੇ ਕਰੀਬ, ਜੋਤੀ ਦੇ ਪਿਤਾ, ਰਵਿੰਦਰ ਨੂੰ ਪੀਯੂ ਪ੍ਰਸ਼ਾਸਨ ਤੋਂ ਇੱਕ ਫੋਨ ਆਇਆ।

ਕਾਲ ਕਰਨ ਵਾਲੇ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੂੰ ਕਰੰਟ ਲੱਗ ਗਿਆ ਹੈ ਅਤੇ ਉਸ ਦੀ ਮੌਤ ਹੋ ਗਈ ਹੈ। “ਜਲਦੀ ਆਓ,” ਉਨ੍ਹਾਂ ਨੇ ਕਿਹਾ। “ਪਰ ਅਸੀਂ ਕਿਵੇਂ ਵਿਸ਼ਵਾਸ ਕਰ ਸਕਦੇ ਹਾਂ ਕਿ ਇਹ ਕਰੰਟ ਲੱਗ ਗਿਆ ਸੀ?” “ਕੈਂਪਸ ਇੰਨਾ ਵੱਡਾ ਹੈ, ਕਿਤੇ ਕੈਮਰੇ ਲੱਗੇ ਹੋਣੇ ਚਾਹੀਦੇ ਹਨ,” ਉਨ੍ਹਾਂ ਨੇ ਪੁੱਛਿਆ। “ਸਾਨੂੰ ਕੁਝ ਸਬੂਤ ਦਿਖਾਓ ਜੋ ਸਾਨੂੰ ਯਕੀਨ ਦਿਵਾ ਸਕਣ ਕਿ ਉਸ ਦੀ ਮੌਤ ਬਿਜਲੀ ਦੇ ਕਰੰਟ ਨਾਲ ਹੋਈ ਹੈ, ਕਿਉਂਕਿ ਉਸ ਦੇ ਸਰੀਰ ‘ਤੇ ਕੋਈ ਨਿਸ਼ਾਨ ਨਹੀਂ ਹਨ।” ਸੁਰੱਖਿਆ ਗਾਰਡ ਉਸ ਜਗ੍ਹਾ ਤੋਂ ਲਗਭਗ 50 ਮੀਟਰ ਦੀ ਦੂਰੀ ‘ਤੇ ਤਾਇਨਾਤ ਸੀ। ਜਿੱਥੇ ਇਹ ਹਾਦਸਾ ਹੋਇਆ, ਪਰ ਕਿਸੇ ਨੇ ਮਦਦ ਨਹੀਂ ਕੀਤੀ।”

Follow Us
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...