ਸਿਟੀ ਬਿਊਟੀਫੁਲ ਨੂੰ ਮਿਲੇਗਾ ਨਵਾਂ ਮੇਅਰ, BJP ਦੀ ਹਰਪ੍ਰੀਤ ਕੌਰ ਬਬਲਾ ਅਤੇ AAP ਦੀ ਪ੍ਰੇਮ ਲਤਾ ਵਿਚਾਲੇ ਮੁਕਾਬਲਾ
ਮੇਅਰ ਦੇ ਅਹੁਦੇ ਲਈ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਨੇ ਮੇਅਰ ਦੇ ਅਹੁਦੇ ਲਈ ਜਿੱਥੇ ਪ੍ਰੇਮ ਲਤਾ ਨੂੰ ਉਮੀਦਵਾਰ ਬਣਾਇਆ ਹੈ ਤਾਂ ਉੱਥੇ ਹੀ ਭਾਜਪਾ ਵੱਲੋਂ ਹਰਪ੍ਰੀਤ ਕੌਰ ਬਬਲਾ ਤੇ ਦਾਅ ਖੇਡਿਆ ਗਿਆ ਹੈ।

ਚੰਡੀਗੜ੍ਹ ਦੇ ਮੇਅਰ ਦੇ ਚੋਣ ਲਈ ਅਖਾੜਾ ਭਖ ਗਿਆ ਹੈ। ਓਧਰ ਇਸ ਵਾਰ ਵੀ ਮੁਕਾਬਲਾ ਭਾਜਪਾ ਅਤੇ ਇੰਡੀਆ ਗੱਠਜੋੜ ਵਿਚਾਲੇ ਹੋਣ ਦੀ ਸੰਭਾਵਨਾ ਹੈ। ਮੇਅਰ ਦੀ ਚੋਣ ਦੇ ਲਈ ਵੋਟਿੰਗ 30 ਜਨਵਰੀ ਤੋਂ ਹੋਵੇਗੀ। ਉਸ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਨੇ ਮੇਅਰ ਦੇ ਅਹੁਦੇ ਲਈ ਜਿੱਥੇ ਪ੍ਰੇਮ ਲਤਾ ਨੂੰ ਉਮੀਦਵਾਰ ਬਣਾਇਆ ਹੈ ਤਾਂ ਉੱਥੇ ਹੀ ਭਾਜਪਾ ਵੱਲੋਂ ਹਰਪ੍ਰੀਤ ਕੌਰ ਬਬਲਾ ਤੇ ਦਾਅ ਖੇਡਿਆ ਗਿਆ ਹੈ।
6 ਮਹਿਲਾਵਾਂ ਨੇ ਠੋਕਿਆ ਸੀ ਦਾਅਵਾ
ਆਮ ਆਦਮੀ ਪਾਰਟੀ ਵੱਲੋਂ ਮੇਅਰ ਦੇ ਅਹੁਦੇ ਲਈ 6 ਮਹਿਲਾ ਕੌਂਸਲਰਾਂ ਨੇ ਦਾਅਵਾ ਠੋਕਿਆ ਸੀ। ਜਿਸ ਵਿੱਚ ਜਸਵਿੰਦਰ ਕੌਰ, ਅੰਜ਼ੂ ਕਟਿਆਲ, ਪੂਨਮ ਦੇਵੀ, ਸੁਮਨ, ਪ੍ਰੇਮ ਲਤਾ ਅਤੇ ਨੇਹਾ ਦਾ ਨਾਮ ਸ਼ਾਮਿਲ ਸੀ। ਜਿਸ ਤੋਂ ਬਾਅਦ ਪਾਰਟੀ ਹਾਈਕਮਾਨ ਨੇ ਸਾਰੇ ਨਾਵਾਂ ਤੇ ਵਿਚਾਰ ਕਰਨ ਤੋਂ ਬਾਅਦ ਪ੍ਰੇਮ ਲਤਾ ਨੂੰ ਉਮੀਦਵਾਰ ਬਣਾਇਆ ਹੈ।
ਮੀਟਿੰਗ ਤੇ ਲੱਗੀ ਸੀ ਰੋਕ
ਇਸ ਤੋਂ ਪਹਿਲਾਂ 24 ਜਨਵਰੀ ਨੂੰ ਹਾਊਸ ਦੀ ਮੀਟਿੰਗ ਸੱਦੇ ਜਾਣ ਦੀਆਂ ਚਰਚਾਵਾਂ ਸਨ ਪਰ ਉਸੀ ਵਿਚਾਲੇ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਮੀਟਿੰਗ ਸੱਦੇ ਜਾਣ ਤੇ ਰੋਕ ਲਗਾ ਦਿੱਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਨਵੇਂ ਮੇਅਰ ਦੀ ਚੋਣ ਤੋਂ ਬਾਅਦ ਹੀ ਹਾਊਸ ਦੀ ਮੀਟਿੰਗ ਸੱਦੀ ਜਾਵੇਗੀ।
ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗੱਠਜੋੜ
ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਗੱਠਜੋੜ ਹੈ। ਇਸ ਲਈ ਆਮ ਆਦਮੀ ਪਾਰਟੀ ਨੇ ਵੀ ਪ੍ਰੇਮਲਤਾ ਨੂੰ ਮੇਅਰ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਕਾਂਗਰਸ ਨੇ ਡਿਪਟੀ ਮੇਅਰ ਲਈ ਤਰੁਣਾ ਮਹਿਤਾ ਅਤੇ ਸੀਨੀਅਰ ਡਿਪਟੀ ਮੇਅਰ ਲਈ ਜਸਬੀਰ ਸਿੰਘ ਬੰਟੀ ਦੇ ਨਾਮ ਦਾ ਐਲਾਨ ਕੀਤਾ