Bullying in Schools : ਪ੍ਰਾਈਵੇਟ ਸਕੂਲ ਵਾਲਿਆਂ ਦੀ ਧੱਕਾਸ਼ਾਹੀ, ਬੱਚਿਆਂ ਦੇ ਨਾਲ ਨਾਲ ਮਾਪੇ ਪ੍ਰੇਸ਼ਾਨ !
Bullying in Schools : ਬਲਾਚੌਰ ਦੇ ਇੱਕ ਨਿੱਜੀ ਸਕੂਲ ਮੈਨੇਜਮੈਂਟ ਨੇ ਨਰਸਰੀ, ਐਲ.ਕੇ.ਜੀ ਅਤੇ ਯੂ.ਕੇ.ਜੀ ਦੀ ਪੜ੍ਹਾਈ ਪੂਰੀ ਕਰਕੇ ਮੁੜ ਪਹਿਲੀ ਜਮਾਤ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਬੱਚਿਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ, ਜਿਸ ਕਾਰਨ ਮਾਪਿਆਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਉੱਥੇ ਹੀ ਛੋਟੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਸਕੂਲ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪ੍ਰਾਈਵੇਟ ਸਕੂਲ ਵਾਲਿਆਂ ਦੀ ਧੱਕਾਸ਼ਾਹੀ, ਬੱਚਿਆਂ ਦੇ ਨਾਲ ਨਾਲ ਮਾਪੇ ਪ੍ਰੇਸ਼ਾਨ !
ਸ਼ਹੀਦ ਭਗਤ ਸਿੰਘ ਨਗਰ ਨਿਊਜ਼: ਬਲਾਚੌਰ ਦੇ ਗੜ੍ਹਸ਼ੰਕਰ ਰੋਡ ‘ਤੇ ਸਥਿਤ ਨਿੱਜੀ ਸਕੂਲ ਦੀ ਮੈਨੇਜਮੇੈਂਟ ਨੇ ਬੱਚਿਆਂ ਦੇ ਚੰਗੇ ਭਵਿੱਖ ਦੇ ਸਬਜ਼ਬਾਗ ਦਿਖਾ ਕੇ ਚੰਗੀ ਪਾਏਦਾਰ ਪੜ੍ਹਾਈ ਕਰਵਾਉਣ ਦੇ ਝਾਂਸੇ ‘ਚ ਲੈ ਕੇ ਨਰਸਰੀ, ਐਲਕੇਜੀ, ਯੂਕੇਜੀ ਵਿੱਚ ਬੱਚਿਆਂ ਨੂੰ ਦਾਖ਼ਲ ਕੀਤਾ ਗਿਆ ਸੀ। ਸ਼ੁਰੂਆਤੀ ਦਾਖਲੇ ‘ਚ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਮੈਨੇਜ਼ਮੈਂਟ ਵੱਲੋਂ ਦੱਸਿਆਂ ਗਈਆਂ ਫੀਸਾਂ, ਫੰਡਾ ਸਮੇਤ ਹੋਰ ਖਰਚਿਆਂ ਦੀ ਸਮੇਂ ਸਮੇਂ ਸਿਰ ਅਦਾਇਗੀ ਵੀ ਕੀਤੀ ਗਈ। ਇੱਥੋਂ ਤੱਕ ਕਰੋਨਾ ਦੌਰਾਨ ਆਪਣੇ ਬੰਦ ਹੋ ਚੁੱਕੇ ਕਾਰੋਬਾਰ ਦੌਰਾਨ ਚੱਲ ਰਹੀਆਂ ਘਰੇਲੂ ਤੰਗੀਆਂ ਵਿੱਚ ਵੀ ਮਾਸੂਮ ਬੱਚਿਆਂ ਜਿਨਾਂ ਨੂੰ ਹਾਲੇ ਤੱਕ ਨੱਕ ਪੋਚਣਾ ਵੀ ਨਹੀਂ ਸੀ ਆਉਂਦਾ ਤੋਂ ਆਨਲਾਈਨ ਪੜ੍ਹਾਈ (Online Study) ਦੇ ਖਰਚੇ ਵੀ ਅਦਾ ਕੀਤੇ ਗਏ ਸਨ। ਇਸ ਨਿੱਜੀ ਸਕੂਲ ਦੀ ਮੈਨੇਜਮੇਂਟ ਵੱਲੋਂ ਇਨ੍ਹਾਂ ਨੂੰ ਪਹਿਲੀ ਕਲਾਸ ਵਿੱਚ ਦਾਖਲ ਕਰਨ ਤੋਂ ਇਹ ਕਹਿ ਦਿੱਤਾ ਕਿ ਉਨ੍ਹਾਂ ਵੱਲੋਂ ਆਨਲਾਈਨ ਦਾਖਲੇ ਹੋਣ ਕਾਰਨ ਉਹ ਪਹਿਲੋਂ ਹੀ ਇਸ ਸਕੂਲ ਵਿਚ ਪੜ੍ਹ ਰਹੇ ਇਨ੍ਹਾਂ ਬੱਚਿਆਂ ਨੂੰ ਫਸਟ ਕਲਾਸ ਵਿੱਚ ਦਾਖਲ ਨਹੀਂ ਕਰ ਸਕਦੇ।


