ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਭਗਵੰਤ ਮਾਨ ਨੇ ਸ਼ਾਇਰਾਨਾ ਤਰੀਕੇ ਨਾਲ ਕਸਿਆ ਤੰਜ
ਆਮ ਆਦਮੀ ਪਾਰਟੀ ਦੇ ਮੌਜੂਦਾ ਸਾਂਸਦ ਸੁਸੀਲ ਰਿੰਕੂ ਅਤੇ ਜਲੰਧਰ ਵੈਸਟ ਤੋਂ ਮੌਜੂਦਾ ਵਿਧਾਇਕ ਸੀਤਲ ਅੰਗੁਰਾਲ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਇਰਾਨਾ ਤਰੀਕੇ ਨਾਲ ਤੰਜ ਕੱਸਿਆ ਹੈ। ਇਸ ਤੋਂ ਇਲਾਵਾ ਵਿਰੋਧੀਧਿਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਵਿਧਾਨ ਸਭਾ ਵਿੱਚ ਦਿੱਤੇ ਤਿੱਤਲੀਆਂ ਵਾਲੇ ਬਿਆਨ ਨੂੰ ਵੀ ਲੈਕੇ ਨਿਸ਼ਾਨਾ ਸਾਧਿਆ ਹੈ।

ਆਮ ਆਦਮੀ ਪਾਰਟੀ ਦੇ 2 ਵੱਡੇ ਲੀਡਰਾਂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਹੁਣ ਇਸ ਤੇ ਸਿਆਸਤ ਵੀ ਤੇਜ਼ ਹੋ ਰਹੀ ਹੈ। ਜਿਸ ਤੇ ਸਿਆਸੀ ਪਾਰਟੀਆਂ ਆਪਣੇ ਆਪਣੇ ਤਰੀਕੇ ਨਾਲ ਰਿਐਕਸ਼ਨ ਦੇ ਰਹੀਆਂ ਸਨ। ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਇਰਾਨਾ ਤਰੀਕੇ ਨਾਲ ਜਵਾਬ ਦਿੱਤਾ ਹੈ ਤਾਂ ਵਿਰੋਧੀਧਿਰਾਂ ਨੇ ਮੁੱਖਮੰਤਰੀ ਨੂੰ ਹੀ ਨਿਸ਼ਾਨੇ ਤੇ ਲਿਆ ਹੈ।
ਸੁਸੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਾਇਰਾਨਾ ਅੰਦਾਜ਼ ਵਿੱਚ ਤੰਜਕਰਦਿਆਂ ਲਿਖਿਆ ਕਿ ‘ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ.. ਪਰ ਅਸੀਂ ਪੰਜਾਬ ਦੀ ਗਰਦਨ ਮਾਣ ਨਾਲ ਹਮੇਸ਼ਾ ਉੱਚੀ ਰੱਖਾਂਗੇ..’
ਮੁੱਖ ਮੰਤਰੀ ਵੱਲੋਂ ਕੀਤਾ ਗਿਆ ਟਵੀਟ
ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ
ਪਰ ਵਿੱਚ ਸਮੁੰਦਰ ਜਾਕੇ ਓਹ ਮਰ ਜਾਂਦਾ ਹੈ
ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ
ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ..
ਪੰਜਾਬ ਦੀ ਗਰਦਨ ਮਾਣ ਨਾਲ ਹਮੇਸ਼ਾ ਉੱਚੀ ਰੱਖਾਂਗੇ..— Bhagwant Mann (@BhagwantMann) March 27, 2024
ਇਹ ਵੀ ਪੜ੍ਹੋ
ਤੁਹਾਨੂੰ ਦਸ ਦਈਏ ਕਿ ਕੁੱਝ ਦਿਨ ਪਹਿਲਾਂ ਜਦੋਂ ਰਿੰਕੂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਆਈਆਂ ਸਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਰਿੰਕੂ ਨਾਲ ਮੁਲਾਕਾਤ ਕਰਕੇ ਦਾਅਵਾ ਕੀਤਾ ਸੀ ਕਿ ਸਭ ਕੁੱਝ ਠੀਕ ਹੈ ਅਤੇ ਰਿੰਕੂ ਨੇ ਵੀ ਕਿਹਾ ਸੀ ਕਿ ਭਾਜਪਾ ਵਿੱਚ ਜਾਣ ਵਾਲੀਆਂ ਗੱਲਾਂ ਅਫ਼ਵਾਹ ਹਨ।
ਵਰਕਰਾਂ ਨੇ ਕੀਤਾ ਵਿਰੋਧ
ਐਨਾ ਹੀ ਨਹੀਂ ਸ਼ੁਸੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਹੁਣ ਜਲੰਧਰ ਵਿੱਚ ਵਰਕਰਾਂ ਵੱਲੋਂ ਉਹਨਾਂ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਹਾ ਕਿ ਦੋਵੇ ਲੀਡਰਾਂ ਨੇ ਲੋਕਾਂ ਦੀਆਂ ਭਾਵਨਾ ਨੂੰ ਆਹਤ ਕੀਤਾ ਹੈ। ਜਿਸ ਦੀ ਸਜ਼ਾ ਲੋਕ ਵੋਟਾਂ ਵਿੱਚ ਦੇਣਗੇ
ਜਲੰਧਰ ਵਿੱਚ ਹੋਏ ਰੋਸ ਪ੍ਰਦਰਸ਼ਨ ਦੀ ਵੀਡੀਓ
ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੁਰਾਲ ਖ਼ਿਲਾਫ਼ ਕੀਤਾ ਪ੍ਰਦਰਸ਼ਨ@AAPPunjab#Protest#Jalandharpic.twitter.com/bL0B7bT7I2
— TV9 Punjab-Himachal Pradesh-J&K (@TV9Punjab)March 27, 2024
ਪ੍ਰਤਾਪ ਬਾਜਵਾ ਨੇ ਸਾਧਿਆ ਮੁੱਖ ਮੰਤਰੀ ਤੇ ਨਿਸ਼ਾਨਾ
“He took one of ours 🦋
They took two of his 🦋”@BhagwantMann ਜੀ ਤੁਸੀ ਸਾਡੇ ਰਾਹ ਵਿੱਚ ਜਿਹੜਾ ਟੋਆ ਪੁੱਟਿਆ ਸੀ, ਹੁਣ ਤੁਸੀ ਖ਼ੁਦ ਉਸ ਖੂਹ ਵਿੱਚ ਮੂਧੇ-ਮੂੰਹ ਜਾ ਡਿੱਗੇ ਹੋ… pic.twitter.com/58DrPsJhux— Partap Singh Bajwa (@Partap_Sbajwa) March 27, 2024
ਵਿਧਾਨ ਸਭਾ ਵਿੱਚ ਵਿਰੋਧੀਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਤੁਸੀਂ ਸਾਡਾ ਇੱਕ ਲੈਕੇ ਗਏ ਅਤੇ ਤੁਹਾਡੇ 2 ਚਲੇ ਗਏ… ਦਰਅਸਲ ਪ੍ਰਤਾਪ ਸਿੰਘ ਬਾਜਵਾ ਦਾ ਨਿਸ਼ਾਨਾ ਚੱਬੇਵਾਲ ਤੋਂ ਵਿਧਾਇਕ ਰਾਜ ਕੁਮਾਰ ਚੱਬੇਵਾਲ ਨੂੰ ਲੈਕੇ ਸੀ। ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਬਜਟ ਇਜਲਾਸ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਸੀ।
ਸੁਖਪਾਲ ਖਹਿਰਾ ਨੇ ਵੀ ਸਾਧਿਆ ਨਿਸ਼ਾਨਾ
Dear @BhagwantMann who are Titlis now? You tried to make fun of your opponents like me not realizing that one sitting Mp of @AamAadmiParty Sushil Rinku & one sitting Mla Angural will become Titlis ! Their defection shows your elected representatives have lost complete faith in pic.twitter.com/3s4foY8hcd
— Sukhpal Singh Khaira (@SukhpalKhaira) March 27, 2024